Friday, April 26, 2024

ਨੈਸ਼ਨਲ ਥੀਏਟਰ ਫੈਸਟੀਵਲ ਦੇ ਦੂਜੇ ਦਿਨ `ਮੈਂ ਨਾਸਤਿਕ ਕਿਓਂ ਹਾਂ` ਨਾਟਕ ਕੀਤਾ ਪੇਸ਼

PPN1203201814ਅੰਮ੍ਰਿਤਸਰ, 12 ਮਾਰਚ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਸਥਾਨਕ ਠਾਕੁਰ  ਸਿੰਘ ਆਰਟ ਗੈਲਰੀ ਅਤੇ ਨੋਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਦੇ ਸਹਿਯੋਗ ਚੱਲ ਰਹੇ 7 ਰੋਜਾ ਨੈਸ਼ਨਲ ਥੀਏਟਰ ਫੈਸਟੀਵਲ ਦੇ ਦੂਜੇ ਦਿਨ ਸ਼ਹੀਦ ਭਗਤ ਸਿੰਘ ਵਲੋਂ ਪੰਜਾਬੀ ਵਿੱਚ ਲਿਖੀ ਗਈ ਕਿਤਾਬ `ਮੈਂ ਨਾਸਤਿਕ ਕਿਓਂ ਹਾਂ` ਦਾ ਨਾਟਕ ਰੂਪ ਸਾਈ ਕ੍ਰਿਏਸ਼ਨ ਅੰਮ੍ਰਿਤਸਰ ਦੀ ਟੀਮ ਵਲੋਂ ਪੇਸ਼ ਕੀਤਾ ਗਿਆ।ਪੰਜਾਬ ਨਾਟਸ਼ਾਲਾ ਦੇ ਡਾਇਰੈਕਟਰ ਸਰਦਾਰ ਜਤਿੰਦਰ ਸਿੰਘ ਬਰਾੜ ਮੁੱਖ ਮਹਿਮਾਨ ਸਨ।ਇਹ ਨਾਟਕ ਪੰਜਾਬੀ ਥੀਏਟਰ ਦੇ ਪ੍ਰਸਿੱਧ ਐਕਟਰ ਗੁਰਿੰਦਰ ਮਕਨਾ ਵਲੋਂ ਨਿਰਦੇਸ਼ਿਤ ਕੀਤਾ ਗਿਆ।ਪੂਰੀ ਦੁਨੀਆਂ `ਚ ਇਸ ਕਿਤਾਬ ਦਾ ਨਾਟਕ ਬਣਾ ਕੇ ਲੋਕਾਂ ਤੱਕ ਪਹੁੰਚਾਉਣ ਦੀ ਪਹਿਲੀ ਕੋਸ਼ਿਸ਼ ਹੈ।ਸ਼ਹੀਦੇ ਆਜਮ ਭਗਤ ਸਿੰਘ ਵਲੋਂ ਲਿਖੀ ਜੇਲ ਵਿਚ ਰਹਿਣ ਦੇ ਆਖਰੀ ਦਿਨਾਂ ਦੀ ਦਾਸਤਾਨ ਹੈ, ਜਿਸ ਵਿੱਚ ਸ਼ਹੀਦ ਭਗਤ ਸਿੰਘ ਨੇ ਨਾਸਤਿਕ ਹੋਣ ਦੇ ਤੱਥਾਂ ਨੂੰ ਬਿਆਨ ਕਰਦਿਆਂ ਲਿਖਿਆ ਹੈ ਕਿ ਜਿਸ ਨੂੰ ਲੋਕ ਰੱਬ ਕਹਿੰਦੇ ਹਨ, ਉਹ ਦੁਨੀਆਂ `ਚ ਹੋ ਰਹੀਆਂ ਕੁਰੀਤੀਆਂ ਤੇ ਕਤਲੇਆਮ ਨੂੰ ਰੋਕਦਾ ਕਿਉਂ ਨਹੀਂ।ਭਗਤ ਸਿੰਘ ਦਾ ਕਹਿਣਾ ਸੀ ਕਿ ਰੱਬ ਸਿਰਫ ਇੱਕ ਵਿਸ਼ਵਾਸ਼ ਦਾ ਨਾਮ ਏ, ਜੋ ਮਨੁੱਖ ਨੇ ਆਪਣੇ ਡਰ ਤੋਂ ਬਚਣ ਲਈ ਪੈਦਾ ਕੀਤਾ ਹੈ।
ਸ਼ਹੀਦ ਭਗਤ ਸਿੰਘ ਦੇ ਕਿਰਦਾਰ ਨੂੰ ਨਾਟਕ ਵਿਚ ਉਮਰਬੀਰ ਸਿੰਘ ਨੇ ਬਿਹਤਰੀਨ ਢੰਗ ਨਾਲ ਨਿਭਾਇਆ ਹੈ ਜਦਕਿ ਤਰਨਬਰ ਸਿੰਘ, ਵਿਸ਼ਾਖਾ, ਕੋਮਲ ਕੁਮਾਰੀ, ਵੰਸ਼ਿਕਾ, ਤਬਵੀਰ, ਪਰਮਜੀਤ ਮਕਨਾ ਆਦਿ ਕਲਾਕਾਰਾਂ ਨੇ ਵੀ ਆਪਣੀ ਕਲਾ ਦੇ ਜੌਹਰ ਦਿਖਾਏ ਹਨ।ਨਾਟਕ ਵਿੱਚ ਗੁਰਬਾਜ ਸਿੰਘ ਨੇ ਰੋਸ਼ਨੀ, ਰੁਪਿੰਦਰ ਅਤੇ ਪਰਬਤ ਸਪਰਾ ਨੇ ਸੰਗੀਤ ਤੇ ਅਵਾਜ ਹਰਿੰਦਰ ਸਿੰਘ ਸੋਹਲ ਦੀ ਹੈ।
ਆਰਟ ਗੈਲਰੀ ਦੇ ਜਨਰਲ ਸਕੱਤਰ ਡਾਕਟਰ ਅਰਵਿੰਦਰ ਚਮਕ ਨੇ ਆਏ ਹੋਏ ਕਲਾ ਪ੍ਰੇਮੀਆਂ, ਮਹਿਮਾਨਾਂ ਅਤੇ ਕਲਾਕਾਰਾਂ ਨੂੰ `ਜੀ ਆਇਆਂ ਆਖਿਆ`।ਇਸ ਨੈਸ਼ਨਲ ਥੀਏਟਰ ਫੈਸਟੀਵਲ ਦੇ ਕਨਵੀਨਰ ਸੁਭਾਸ਼ ਚੰਦਰ ਹਨ।ਇਸ ਮੌਕੇ ਡਾਕਟਰ ਗੋਪਾਲ ਕਿਰੋਦੋਵਾਲ, ਕੇਵਲ ਸਹਿਗਲ, ਓ.ਪੀ ਵਰਮਾ, ਕਰਮਜੀਤ ਸਿੰਘ, ਸੁਖਪਾਲ ਸਿਘ, ਅਤੁੱਲ ਮੇਹਰਾ ਤੇ ਕਾਫੀ ਗਿਣਤੀ `ਚ ਸ਼ਹਿਰੀ ਮੌਜਦ ਸਨ। 

Check Also

ਮੰਡੀਆਂ ਵਿਚੋਂ ਕਣਕ ਦੀ ਚੁਕਾਈ ਨਾਲੋ ਨਾਲ ਕਰਨ ‘ਚ ਅੰਮ੍ਰਿਤਸਰ ਜਿਲ੍ਹਾ ਪੰਜਾਬ ਵਿੱਚ ਸਭ ਤੋਂ ਅੱਗੇ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਜਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਸੀਜ਼ਨ ਅਜੇ ਸ਼ੁਰੂਆਤੀ …

Leave a Reply