Friday, April 26, 2024

ਸ਼ਹੀਦ ਊਧਮ ਸਿੰਘ ਨਾਲ ਸਬੰਧਿਤ ਗੁਪਤ ਦਸਤਾਵੇਜ਼ ਜਨਤਕ ਕਰਨ ਦੀ ਮੰਗ

ਅੰਮ੍ਰਿਤਸਰ, 13 ਮਾਰਚ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਵਿਕਾਸ ਮੰਚ ਨੇ ਜਲਿਆਂਵਾਲਾ ਬਾਗ਼ ਵਿਖੇ ਸ਼ਹੀਦ ਊਧਮ ਸਿੰਘ ਦਾ ਬੁੱਤ ਲਾਉਣ ਦਾ ਸੁਆਗਤ Gumtalaਕਰਦੇ ਹੋਏ, ਉਨ੍ਹਾਂ ਨਾਲ ਸਬੰਧਿਤ ਗੁਪਤ ਦਸਤਾਵੇਜ਼ ਜੋ ਕਿ ਅਜੇ ਤੀਕ ਜਨਤਕ ਨਹੀਂ ਕੀਤੇ ਗਏ ਜਨਤਕ ਕਰਨ ਦੀ ਮੰਗ ਕੀਤੀ ਹੈ।ਪ੍ਰੈਸ ਨੂੰ ਜਾਰੀ ਇਕ ਬਿਆਨ ਮੰਚ ਆਗੂ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਕਿਹਾ ਕਿ ਉਨ੍ਹਾਂ ਨੇ ਪੱਤਰ ਰਾਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਰਾਜ ਸਭਾ ਮੈਂਬਰ ਸਵੇਤ ਮਲਿਕ  ਦੇ ਧਿਆਨ ਵਿਚ ਲਿਆਂਦਾ ਹੈ ਕਿ ਅਲਫ਼ਡ ਡਰਾਪਰ ਵਲੋਂ ਜਲਿਆਂਵਾਲਾ ਬਾਗ਼ ਦੇ ਖ਼ੂਨੀ ਕਾਂਡ ਨਾਲ ਸਬੰਧਿਤ ਅੰਗ਼ਰੇਜੀ ਵਿਚ ਲਿਖੀ ਪੁਸਤਕ `ਦਾ ਅੰਮ੍ਰਿਤਸਰ ਮਾਸਕਰ, ਟਵਾਈਲਾਈਟ ਆਫ਼ ਦਾ ਰਾਜ` ਦੇ ਮੁੱਖ ਬੰਦ ਵਿਚ ਲਿਖਿਆ ਹੈ ਕਿ ਇਸ ਕਾਂਡ ਨਾਲ ਸਬੰਧੀ ਬਹੁਤ ਕੁੱਝ ਛੁਪਿਆ ਹੋਇਆ ਹੈ ਤੇ ਉਨ੍ਹਾਂ ਨੂੰ ਇੰਗ਼ਲੈਂਡ ਦੇ ਗ੍ਰਹਿ ਵਿਭਾਗ ਨੇ ਊਧਮ ਸਿੰਘ ਨਾਲ ਸਬੰਧਿਤ ਕੁੱਝ ਬਹੁਤ ਹੀ ਮਹੱਤਵਪੂਰਨ ਕਾਗ਼ਜ਼ਾਤ ਮੁਹੱਈਆ ਨਹੀਂ ਕਰਵਾਏੇ ਕਿਉਂਕਿ ਲਾਰਡ ਚਾਂਸਲਰ ਨੇ ਇਨ੍ਹਾਂ ਨੂੰ ਇਕ ਸੌ ਸਾਲ ਤੱਕ ਗੁਪਤ ਰਖਣ ਦੇ ਹੁਕਮ ਜਾਰੀ ਕੀਤੇ ਹੋਏ ਹਨ।
    ਮੁੱਖ ਮੰਤਰੀ ਤੇ ਮਲਿਕ ਸਾਹਿਬ ਨੂੰ ਇਸ ਮਾਮਲੇ ਸਬੰਧੀ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਤੇ ਭਾਰਤ ਸਰਕਾਰ ਨੂੰ ਬਰਤਾਨੀਆ ਸਰਕਾਰ ਨਾਲ ਲਿਖਾ ਪੜ੍ਹੀ ਕਰਕੇ ਇਹ ਦਸਤਾਵੇਜ ਜਨਤਕ ਕਰਵਾਉਣੇ ਚਾਹੀਦੇ ਹਨ ਤਾਂ ਜੋ ਅਸਲੀਅਤ ਸਾਹਮਣੇ ਆ ਸਕੇ ਕਿ ਆਖ਼ਰ ਉਹ ਕਿਹੜੀ ਗੱਲ ਹੈ ਜਿਸ ਕਾਰਨ ਇਨ੍ਹਾਂ ਨੂੰ ਗੁਪਤ ਰਖਿਆ ਜਾ ਰਿਹਾ ਹੈ।ਗੁਮਟਾਲਾ ਨੇ ਇੰਗ਼ਲੈਂਡ ਦੇ ਪਾਰਲੀਮੈਂਟ ਮੈਂਬਰ ਤਨਮਨਜੀਤ ਸਿੰਘ ਢੇਸੀ ਤੇ ਸ੍ਰੀਮਤੀ ਪ੍ਰੀਤ ਕੌਰ ਗਿੱਲ ਨੂੰ ਵੀ ਇਹ ਮਾਮਲਾ ਉੱਥੋਂ ਦੇ ਪ੍ਰਧਾਨ ਮੰਤਰੀ ਨਾਲ ਉਠਾਉਣ ਦੀ ਅਪੀਲ ਕੀਤੀ ਹੈ ਤੇ ਇਹ ਦਸਤਾਵੇਜ਼ ਜਲਦੀ ਤੋਂ ਜਲਦੀ ਜਨਤਕ ਕਰਵਾਉਣੇ ਚਾਹੀਦੇ ਹਨ।

Check Also

ਮੰਡੀਆਂ ਵਿਚੋਂ ਕਣਕ ਦੀ ਚੁਕਾਈ ਨਾਲੋ ਨਾਲ ਕਰਨ ‘ਚ ਅੰਮ੍ਰਿਤਸਰ ਜਿਲ੍ਹਾ ਪੰਜਾਬ ਵਿੱਚ ਸਭ ਤੋਂ ਅੱਗੇ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਜਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਸੀਜ਼ਨ ਅਜੇ ਸ਼ੁਰੂਆਤੀ …

Leave a Reply