Friday, April 26, 2024

ਗੁਰੂ ਨਾਨਕ ਦੇਵ ਯੂੂਨੀਵਰਸਿਟੀ ਵਿਖੇ ਬੀ.ਟੈਕ ਕੋਰਸਾਂ `ਚ ਦਾਖਲ ਹੋਣ ਵਾਲਿਆਂ `ਚ ਭਾਰੀ ਉਤਸ਼ਾਹ

PPN2006201810ਅੰਮ੍ਰਿਤਸਰ, 20 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਬੀਤੇ ਤਿੰਨ ਦਿਨਾਂ ਤੋਂ ਆਲ ਇੰਡਿਆ ਜਾਇਂਟ ਐੰਟਰੈਂਸ ਟੈਸਟ ਦੀ ਮੈਰਿਟ ਦੇ ਅਧਾਰ `ਤੇ ਚਲ ਰਹੀ ਬੀ.ਟੈਕ ਜਨਰਲ ਵਰਗ ਦੀ ਕੇਂਦਰੀ ਕੌਂਸਲਿੰਗ ਅੱਜ ਇਥੇ ਯੂਨੀਵਰਸਿਟੀ ਦੇ ਮਹਾਰਾਜਾ ਰਣਜੀਤ ਸਿੰਘ ਭਵਨ ਵਿਖੇ ਸੰਪਨ ਹੋ ਗਈ।
ਇਸ ਕੌਂਸਲਿੰਗ ਵਿਚ ਕੰਪਿਊਟਰ ਸਾਇੰਸ ਇੰਜੀਨੀਅਰਿੰਗ (ਸੀ.ਐਸ.ਈ), ਇਲੈਕਟ੍ਰਾਨਿਕਸ ਸੰਚਾਰ ਇੰਜੀਨੀਅਰਿੰਗ (ਈ.ਸੀ.ਈ), ਫੂਡ ਟੈਕਨਾਲੋਜੀ, ਸਿਵਲ ਇੰਜੀਨੀਅਰਿੰਗ ਅਤੇ ਮਕੈਨੀਕਲ ਇੰਜੀਨੀਅਰਿੰਗ ਸਮੇਤ ਵੱਖ-ਵੱਖ ਕੋਰਸਾਂ ਲਈ ਦਾਖਲਾ ਕੀਤਾ ਗਿਆ।ਹੁਣ ਤਕ ਮੇਨ ਕੈਂਪਸ ਦੇ ਨਾਲ ਨਾਲ ਖੇਤਰੀ ਕੈਂਪਸ ਜਲੰਧਰ ਦੀਆਂ ਸੀਐਸਈ ਅਤੇ ਈਸੀਈ ਦੇ ਕੋਰਸਾਂ ਦੀਆਂ ਸੀਟਾਂ ਭਰ ਗਈਆਂ ਹਨ।ਸਿਵਲ ਇੰਜੀਨੀਅਰਿੰਗ ਅਤੇ ਮਕੈਨੀਕਲ ਇੰਜੀਨੀਅਰਿੰਗ ਜੋ ਕਿ ਪਹਿਲਾਂ ਸਾਠਿਾਆਲਾ ਕੈਂਪਸ ਵਿੱਚ ਉਪਲਬਧ ਸਨ, ਹੁਣ ਸਿਰਫ ਮੇਨ ਕੈਪਸ ਵਿੱਚ ਸ਼ੁਰੂ ਹੋ ਰਹੇ ਹਨ, ਉਨ੍ਹਾਂ ਨੂੰ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਕੌਂਸਲਿੰਗ ਦੇ ਕੌਰਡੀਨੇਟਰ ਡਾ. ਸੰਦੀਪ ਸ਼ਰਮਾ ਅਨੁਸਾਰ ਸੀਐਸਈ ਕੋਰਸ ਲਈ ਜੇ ਈ ਈ (ਮੇਨ) ਦੀ ਇਸ ਸਾਲ ਦੀ ਮੈਰਿਟ 16000 ਰੈਂਕ ਨਾਲ ਸ਼ੁਰੂ ਹੋਈ ਅਤੇ 1 ਲੱਖ 40 ਹਜ਼ਾਰ ਦੇ ਨਾਲ ਖ਼ਤਮ ਹੋ ਗਈ।ਪਿਛਲੇ ਸਾਲ ਇਹ ਮੈਰਿਟ 2 ਲੱਖ ਦੇ ਨਾਲ ਬੰਦ ਹੋ ਗਈ ਸੀ।ਉਨ੍ਹਾਂ ਦੱਸਿਆ ਕਿ ਇਹਨਾਂ ਕੋਰਸਾਂ ਵਿਚ ਰਾਖਵੀਆਂ ਸ਼੍ਰੇਣੀਆਂ ਲਈ ਦਾਖਲੇ 21 ਜੂਨ ਤੋਂ ਸ਼ੁਰੂ ਹੋਣਗੇ।ਉਹਨਾਂ ਆਸ ਪ੍ਰਗਟਾਈ ਕਿ ਯੂਨਵਿਰਸਿਟੀ ਦੇ ਵੱਖ ਵੱੱਖ ਕੋਰਸਾਂ ਦੀਆਂ ਸੀਟਾਂ ਵੀ ਛੇਤੀ ਹੀ ਭਰ ਜਾਣਗੀਆਂ।

Check Also

ਮੰਡੀਆਂ ਵਿਚੋਂ ਕਣਕ ਦੀ ਚੁਕਾਈ ਨਾਲੋ ਨਾਲ ਕਰਨ ‘ਚ ਅੰਮ੍ਰਿਤਸਰ ਜਿਲ੍ਹਾ ਪੰਜਾਬ ਵਿੱਚ ਸਭ ਤੋਂ ਅੱਗੇ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਜਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਸੀਜ਼ਨ ਅਜੇ ਸ਼ੁਰੂਆਤੀ …

Leave a Reply