Friday, April 26, 2024

ਸੁਜਾਨਪੁਰ ਵਿਖੇ ਨਗਰ ਕੌਸਲ ਵੱਲੋਂ ਵਿਸ਼ੇਸ ਸਫਾਈ ਅਭਿਆਨ ਚਲਾਇਆ ਗਿਆ

PPN2906201802 ਪਠਾਨਕੋਟ, 29 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਸੁਰੂ ਕੀਤੇ `ਮਿਸ਼ਨ ਤੰਦਰੁਸਤ ਪੰਜਾਬ` ਅਧੀਨ ਸੁਜਾਨਪੁਰ ਵਿਖੇ ਨਗਰ ਕੌਸਲ ਵੱਲੋਂ ਵਿਸ਼ੇਸ ਸਫਾਈ ਅਭਿਆਨ ਚਲਾਇਆ ਗਿਆ।ਜਿਸ ਅਧੀਨ ਸੁਪਰੀਡੈਂਟ ਸੁਮਨ ਕੁਮਾਰ ਦੀ ਪ੍ਰਧਾਨਗੀ ਵਿੱਚ ਰੇਲਵੇ ਸਟੇਸਨ ਵਾਰਡ ਨੰਬਰ-6 ਨਜਦੀਕ ਸਥਿਤ ਸਟੇਡੀਅਮ ਵਿਖੇ ਅਤੇ ਸੈਨਟਨਰੀ ਇੰਸਪੈਕਟਰ ਰਘੂ ਗੁਪਤਾ ਦੀ ਪ੍ਰਧਾਨਗੀ ਵਿੱਚ ਬਿਜਲੀ ਗਰਾਉਂਡ ਵਿਖੇ ਸਫਾਈ ਅਭਿਆਨ ਚਲਾਇਆ ਗਿਆ। PPN2906201803
    ਸੁਮਨ ਕੁਮਾਰ ਅਤੇ ਰਘੂ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ “ਮਿਸ਼ਨ ਤੰਦਰੁਸਤ ਪੰਜਾਬ ”ਅਧੀਨ ਸੁਜਾਨਪੁਰ ਨਗਰ ਕੌਂਸਲ ਵੱਲੋਂ ਸਫਾਈ ਅਭਿਆਨ ਸੁਰੂ ਕੀਤਾ ਗਿਆ ਹੈ।ਜਿਸ ਅਧੀਨ ਅੱਜ ਰੇਲਵੇ ਸਟੇਸਨ ਵਾਰਡ ਨੰਬਰ -6 ਨਜਦੀਕ ਸਥਿਤ ਸਟੇਡੀਅਮ ਅਤੇ ਬਿਜਲੀ ਗਰਾਉਂਡ ਵਿਖੇ ਸਫਾਈ ਅਭਿਆਨ ਚਲਾਇਆ ਗਿਆ ਹੈ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਆਪਣੇ ਗਲੀ ਮੁਹੱਲੇ ਵਿੱਚ ਸਾਫ ਸਫਾਈ ਰੱਖਣ ਦੇ ਲਈ ਵੀ ਜਾਗਰੁਕ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਨਗਰ ਕੌਸਲ ਵੱਲੋਂ ਲਗਾਤਾਰ ਅਜਿਹੇ ਕੈਂਪ ਅਤੇੇ ਸੈਮੀਨਾਰ ਲਗਾ ਕੇ ਲੋਕਾਂ ਨੂੰ ਸਾਫ ਸਫਾਈ ਬਣਾਈ ਰੱਖਣ ਲਈ ਹਦਾਇਤਾਂ ਵੀ ਜਾਰੀ ਕੀਤੀਆਂ ਜਾਂਦੀਆਂ ਹਨ।ਉਨ੍ਹਾਂ ਕਿਹਾ ਕਿ ਇਹ ਸਾਡੀ ਜਿੰਮੇਦਾਰੀ ਬਣਦੀ ਹੈ ਕਿ ਅਸੀਂ ਨਿਰਧਾਰਤ ਸਥਾਨ ਤੇ ਹੀ  ਕੂੜਾ ਕਰਕਟ ਸੁੱਟੀਏ, ਅਤੇ ਖੁਲੇ ਵਿੱਚ ਕਿਤੇ ਵੀ ਗੰਦਗੀ ਨਾ ਲਗਾਈਏ ਇਸ ਨਾਲ ਵਾਤਾਵਰਣ ਤਾ ਦੂਸ਼ਿਤ ਹੁੰਦਾ ਹੀ ਹੈ ਸਾਡੀ ਸਿਹਤ ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ।

 

Check Also

ਪੀ.ਏ.ਯੂ- ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਰਾਲ ਆਰਟ ਤਕਨੀਕ ਬਾਰੇ ਪੇਂਡੂ ਸੁਆਣੀਆਂ ਲਈ ਸਿਖਲਾਈ ਕੋਰਸ

ਸੰਗਰੂਰ, 26 ਅਪ੍ਰੈਲ (ਜਗਸੀਰ ਲੋਂਗੋਵਾਲ) – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਤੇ ਆਈ.ਸੀ.ਏ.ਆਰ-ਅਟਾਰੀ ਜ਼ੋਨ 1 ਲੁਧਿਆਣਾ ਦੀ …

Leave a Reply