Friday, April 26, 2024

ਸੇਂਟ ਸੋਲਜ਼ਰ ਇਲੀਟ ਕਾਨਵੇਂਟ ਸਕੂਲ `ਚ ਮਨਾਇਆ ਗਿਆ ਆਜ਼ਾਦੀ ਦਿਹਾੜਾ

PPN1808201815ਜੰਡਿਆਲਾ ਗੁਰੂ, 18 ਅਗਸਤ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਸੇਂਟ ਸੋਲਜ਼ਸਰ ਇਲੀਟ ਕਾਨਵੇਂਟ ਸਕੂਲ ਵਿਖੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ ਅਤੇ ਪ੍ਰਿੰਸੀਪਲ ਅਮਰਪ੍ਰੀਤ ਕੌਰ ਦੀ ਰਹਿਨੁਮਾਈ ਵਿੱਚ 72ਵਾਂ ਆਜ਼ਾਦੀ ਦਿਹਾੜਾ ਬੜੇ ਹੀ ਧੁਮ-ਧਾਮ ਨਾਲ ਮਨਾਇਆ ਗਿਆ ।ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ  ਰਜਿੰਦਰ ਰਿਖੀ ਪ੍ਰਧਾਨ ਇਡੀਅੱਟ ਕਲੱਬ, ਮੈਡਮ ਧਵਨੀ ਮਹਿਰਾ, ਅਵਤਾਰ ਦੀਪਕ ਸਿੰਘ ਪੰਜਾਬੀ ਗਾਇ), ਅਮਿਤ ਰੰਧਾਵ ਮਿਊਜਿਕ ਡਾਇਰੈਕਟਰ, ਮਾਸਟਰ ਧਰਮਿੰਦਰ ਸਿੰਘ ਵਸ਼ੇਸ਼ ਤੌਰ `ਤੇ ਸ਼ਾਮਿਲ ਹੋਏ ।ਦੇਸ਼ ਦਾ ਰਾਸ਼ਟਰੀ ਝੰਡਾ ਫਹਿਰਾਇਆ ਗਿਆ ਤੇ ਸਲਾਮੀ ਦਿੱਤੀ ਗਈ।ਉਪਰੰਤ ਸਕੂਲ ਦੇ ਮੈਦਾਨ ਵਿੱਚ ਆਜ਼ਾਦੀ ਦਿਹਾੜੇ ਦਾ ਸਮਾਗਮ ਰੱਖਿਆ ਗਿਆ।
ਉਪਰੰਤ ਸਕੂਲ ਦੇ ਪੰਜ ਹਾਊਸਾਂ ਡੇਜ਼ੀ, ਲੋਟਸ, ਪੈਨਸੀ, ਰੋਜ਼, ਲਿੱਲੀ ਵਿੱਚ ਦੇਸ਼ ਭਗਤੀ ਦੇ ਗੀਤਾਂ ਤੇ ਗਰੁੱਪ ਡਾਂਸ ਦਾ ਮੁਕਾਬਲਾ ਕਰਵਾਇਆ ਗਿਆ।ਸਭ ਤੋਂ ਪਹਿਲਾਂ ਜੂਨੀਅਰ ਗਰੁੱਪ ਦੇ ਬੱਚਿਆਂ ਨੇ ਤਿਰੰਗੇ ਦੇ ਤਿੰਨ ਰੰਗਾਂ ਵਿੱਚ ਸੱਜ ਕੇ ਗਰੁੱਪ ਡਾਂਸ ਪੇਸ਼ ਕੀਤੇ। ਉਪਰੰਤ ਸੀਨੀਅਰ ਗਰੁੱਪ ਦੇ ਬੱਚਿਆਂ ਨੇ ਬਹੁਤ ਹੀ ਵਧੀਆ ਪ੍ਰਫਾਰਮੈਂਸ ਕੀਤੀ । ਜੱਜਮੈਂਟ ਦੀ ਭੂਮਿਕਾ ਸਾਡੇ ਮੁੱਖ ਮਹਿਮਾਨਾਂ ਜੀ ਨੇ ਨਿਭਾਈ।ਸਟੇਜ ਐਂਕਰਿੰਗ ਮੈਡਮ ਨਵਜੀਤ ਕੌਰ ਅਤੇ ਜਸਬੀਰ ਸਿੰਘ ਨੇ ਕੀਤੀ । ਗਰੁੱਪ ਡਾਂਸ ਦੇ ਜੂਨੀਅਰ ਗਰੁੱਪ ਵਿੱਚ ਲਿੱਲੀ ਹਾਊਸ ਪਹਿਲੇ ਸਥਾਨ `ਤੇ ਰਿਹਾ, ਡੇਜ਼ੀ ਹਾਊਸ ਦੂਜਾ ਅਤੇ ਰੋਜ਼ ਹਾਊਸ ਨੇ ਤੀਜਾ ਸਥਾਨ ਹਾਸਿਲ ਕੀਤਾ।ਸੀਨੀਅਰ ਗਰੁੱਪ ਵਿੱਚ ਰੋਜ਼ ਹਾਊਸ ਪਹਿਲੇ, ਡੇਜ਼ੀ ਹਾਊਸ ਨੇ ਦੂਸਰੇ ਅਤੇ ਲੋਟਸ ਹਾਊਸ ਤੀਸਰੇ ਸਥਾਨ `ਤੇ ਰਿਹਾ।ਚ ਅਵਤਾਰ ਦੀਪਕ ਨੇ ਨਵੀਂ ਐਲਬਮ ਵਿਚੋਂ ਦੇਸ਼ ਭਗਤੀ ਦੇ ਗੀਤ ਗਾ ਕੇ ਖੂਬ ਰੰਗ ਬੱਨਿਆ।ਸਕੂਲ ਪ੍ਰਿੰਸੀਪਲ ਮੈਡਮ ਅਮਰਪ੍ਰੀਤ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਸਕੂਲ ਦੇ ਮੈਨੇਜਿੰਗ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ ਅਤੇ ਪ੍ਰਿੰਸੀਪਲ ਅਮਰਪ੍ਰੀਤ ਕੌਰ ਅਤੇ ਆਏ ਹੋਏ ਮਹਿਮਾਨਾਂ ਨੇ ਜੇਤੂ ਬੱਚਿਆਂ ਅਤੇ ਅਧਿਆਪਕਾਂ ਨੂੰ ਇਨਾਮ ਦਿੱਤੇ।
ਇਸ ਮੌਕੇ ਤੇ ਵਾਇਸ ਪ੍ਰਿੰਸੀਪਲ ਗੁਰਪ੍ਰੀਤ ਕੌਰ, ਕੋਆਰਡੀਨੇਟਰ ਸ਼ਿਲਪਾ ਸ਼ਰਮਾ, ਕੋਆਰਡੀਨੇਟਰ ਨਰਿੰਦਰਪਾਲ ਕੌਰ ਅਤੇ ਸਮੂਹ ਸਟਾਫ ਮੈਂਬਰ ਹਾਜ਼ਿਰ ਸਨ। 

Check Also

ਸ਼੍ਰੀ ਸ਼ਨੀ ਦੇਵ ਮੰਦਰ ਧਰਮਸ਼ਾਲਾ ਕਮੇਟੀ ਦੀ ਹੋਈ ਚੋਣ

ਸੰਗਰੂਰ, 26 ਅਪ੍ਰੈਲ (ਜਗਸੀਰ ਲੋਂਗੋਵਾਲ) – ਸ੍ਰੀ ਸ਼ਨੀ ਦੇਵ ਮੰਦਿਰ ਧਰਮਸ਼ਾਲਾ ਕਮੇਟੀ ਚੀਮਾ ਮੰਡੀ ਦੀ …

Leave a Reply