Saturday, May 18, 2024

ਵਿਰਸਾ

ਇਹ ਸਮਾਂ ਹੈ ਕੈਸਾ ਆਇਆ ਓ ਲੋਕੋ
ਅਸੀ ਵਿਰਸਾ ਆਪਣਾ ਭੁਲਾਇਆ ਓ ਲੋਕੋ।

ਪਿੰਡ ਦੀ ਧੀਅ ਭੈਣ ਦੀ ਇੱਜ਼ਤ ਸਾਰੇ ਕਰਦੇ ਸੀ,
ਅੱਖ ਚੁੱਕ ਕੇ ਵੇਖਣ ਤੋਂ ਸਾਰੇ ਹੀ ਡਰਦੇ ਸੀ।
ਆਪਣੇ ਹੀ ਸੀ ਸਾਰੇ ਨਾ ਕੋਈ ਪਰਾਇਆ ਸੀ ਲੋਕੋ,
ਇਹ ਸਮਾਂ ਹੈ ਕੈਸਾ…

ਲੱਭਦੇ ਨਾ ਖੂਹ ਤੇ ਟਿੰਡਾਂ, ਨਾ ਬਲਦ ਟੱਲੀਆਂ ਵਾਲੇ,
ਠੰਡੀਆਂ ਛਾਵਾਂ ਵਾਲੇ ਰੁੱਖ ਨਹੀਂ ਲੱਭਦੇ ਕਿਧਰੋਂ ਭਾਲੇ।
ਅਸੀ ਹੱਥੀਂ ਵੱਢ ਕੇ ਛਾਵਾਂ ਨੂੰ ਮਿਟਾਇਆ ਓ ਲੋਕੋ,
ਇਹ ਸਮਾਂ ਹੈ ਕੈਸਾ…

ਕਿੱਥੇ ਗਏ ਤਿ੍ਰੰਝਣ, ਸਖੀਆਂ ਸਹੇਲੀਆਂ ਮਿਲਦੀਆਂ ਨੀ,
ਚਾਦਰਾਂ ਉਤੇ ਕੱਢ ਕਸੀਦੇ, ਫੁੱਲ ਕਲੀਆਂ ਖਿਲਦੀਆਂ ਨੀ।
ਹੁਣ ਸਾਰਾ ਕੰਮ ਮਸ਼ੀਨਾਂ ਹੱਥ ਆਇਆ ਓ ਲੋਕੋ,
ਇਹ ਸਮਾਂ ਹੈ ਕੈਸਾ…

ਚਾਟੀ ਵਾਲੀ ਪੀ ਕੇ ਲੱਸੀ, ਖੂਬ ਨਜ਼ਾਰੇ ਆਉਂਦੇ ਸੀ,
ਸਾਗ ਸਰ੍ਹੋਂ ਦੇ ਵਿੱਚ ਮੱਖਣ ਬੜਾ ਰਲਾਉਂਦੇ ਸੀ।
ਮੱਕੀ ਦੀ ਖਾ ਕੇ ਰੋਟੀ, ਬੜਾ ਨਜ਼ਾਰਾ ਆਇਆ ਓ ਲੋਕੋ,
ਇਹ ਸਮਾਂ ਹੈ ਕੈਸਾ…

ਸੰਗ ਸ਼ਰਮ ਤੇ ਚੁੰਨੀ, ਸਿਰ ਉਤੋਂ ਲਹਿ ਗਈ ਏ,
ਬਿਊਟੀ ਪਾਲਰਾਂ ਵਿੱਚ ਪਰਾਂਦਾ ਲਾਹ ਕੇ ਬਹਿ ਗਈ ਏ।
ਕੈਸਾ ਚੰਦਰਾ ਫੈਸ਼ਨ ਲੋਕਾਂ ਅਪਣਾਇਆ ਓ ਲੋਕੋ,
ਇਹ ਸਮਾਂ ਹੈ ਕੈਸਾ…

ਮੁਕਤਸਰ ਵਾਲੀ ‘ਸੁੱਖੀ’ ਨੇ ਗੀਤ ਬਣਾਇਆ ਓ ਲੋਕੋ,
ਇਹ ਸਮਾਂ ਹੈ ਕੈਸਾ ਆਇਆ ਓ ਲੋਕੋ…।

Sukhwinder Sukhi

 

 

 

 

 

 

 

ਸੁਖਵਿੰਦਰ ਸੁੱਖੀ
ਸ੍ਰੀ ਮੁਕਤਸਰ ਸਾਹਿਬ।
ਮੋਬਾਈਲ : 98760-81745

Check Also

ਜਿਲ੍ਹਾ ਚੋਣ ਅਧਿਕਾਰੀ ਨੇ ਲੋਕ ਸਭਾ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਵੰਡੇ – 30 ਉਮੀਦਵਾਰ ਚੋਣ ਮੈਦਾਨ ‘ਚ

ਅੰਮ੍ਰਿਤਸਰ, 17 ਮਈ (ਸੁਖਬੀਰ ਸਿੰਘ) – ਅੰਮ੍ਰਿਤਸਰ 02 ਹਲਕੇ ਲਈ ਚੋਣ ਲੜ ਰਹੇ ਉਮੀਦਵਾਰਾਂ ਨੂੰ …

Leave a Reply