Friday, April 26, 2024

ਨਸ਼ਾ ਕਰਨ ਵਾਲੇ ਓਟ ਕੇਂਦਰਾਂ ਚ ਨਸ਼ੇ ਨੂੰ ਅਲਵਿਦਾ ਕਰ ਰਹੇ ਨੇ – ਡਾ: ਨਿਰਮਲ ਸਿੰਘ

PPN1309201807 ਜੰਡਿਆਲਾ ਗੁਰੂ, 13 ਸਤੰਬਰ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪੰਜਾਬ ਸਰਕਾਰ ਵੱਲੋਂ ਨਸ਼ਾ ਮੁਕਤ ਪੰਜਾਬ ਸਿਰਜਨਾ ਸਬੰਧੀ ਸਿਵਲ ਸਰਜਨ ਅੰਮਿ੍ਰਤਸਰ ਡਾ: ਹਰਦੀਪ ਸਿੰਘ ਘਈ, ਮੈਡੀਕਲ ਅਫਸਰ ਡਾ. ਪ੍ਰਭਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਸ਼ਾ ਮੁਕਤ ਪੰਜਾਬ ਜਾਗਰੂਕਤਾ ਵੈਨ ਨੂੰ ਐਸ.ਐਮ.ਓ ਮਾਨਾਂਵਾਲਾ ਡਾ. ਨਿਰਮਲ ਸਿਘ ਦੀ ਅਗਵਾਈ ਹੇਠ ਹਰੀ ਝੰਡੀ ਦੇ ਕੇ ਜੰਡਿਆਲਾ ਗੁਰੂ ਨੂੰ ਰਵਾਨਾ ਕੀਤਾ ਗਿਆ।
     ਇਹ ਜਾਣਕਾਰੀ ਦਿੰਦਿਆਂ ਡਾ. ਨਿਰਮਲ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਅਤੇ ਡੈਪੋ ਵਲੋਂ ਜਾਗਰੂੁਕਤਾ ਸਦਕਾ ਨਸ਼ੇ ਦਾ ਸੇਵਨ ਕਰਨ ਵਾਲੇ ਖੁੱਦ ਓਟ ਕੇਂਦਰਾਂ ਵਿੱਚ ਆ ਕੇ ਨਸ਼ੇ ਨੂੰ ਅਲਵਿਦਾ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਓਟ ਕੇਂਦਰਾਂ ਵਿੱਚ ਇਹ ਦਵਾਈ ਬਿਲਕੁੱਲ ਮੁਫਤ ਮਿਲਦੀ ਹੈ।ਉਨ੍ਹਾਂ ਕਿਹਾ ਕਿ ਨਸ਼ੇ ਦਾ ਸੇਵਨ ਕਰਨ ਵਾਲੇ ਵਿਅਕਤੀ ਨੂੰ ਓਟ ਕੇਂਦਰਾਂ ਵਿੱਚ ਦਾਖਲ ਨਹੀਂ ਕੀਤਾ ਜਾਂਦਾ ਮੌਕੇ `ਤੇ ਹੀ ਦਵਾਈ ਦੇ ਕੇ ਭੇਜ ਦਿੱਤਾ ਜਾਂਦਾ ਹੈ।ਉਨ੍ਹਾਂ  ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਆਸ-ਪਾਸ ਨਸ਼ੇ ਦਾ ਸੇਵਨ ਕਰਨ ਵਾਲਿਆਂ ਯੁਵਕਾਂ ਨੂੰ ਜਾਗਰੂਕ ਕਰਕੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਵਿੱਚ ਯੋਗਦਾਨ ਪਾਈਏ। PPN1309201808
     ਇਸ ਮੌਕੇ ਡਾ. ਸੁਮੀਤ ਸਿੰਘ, ਡਾ. ਰਵਿਦਰ ਕੁਮਾਰ, ਡਾ. ਗੁਰਪ੍ਰੀਤ ਕੌਰ, ਪਰਮਜੀਤ ਕੌਰ ਢਿਲੋਂ, ਸੁਖਜਿੰਦਰ ਕੌਰ, ਪ੍ਰਿਤਪਾਲ ਸਿੰਘ, ਮਨਜੀਤ ਕੌਰ ਬੇਦੀ, ਰਾਜਵਿੰਦਰ ਪਾਲ ਕੌਰ ਅਤੇ ਸੰਸਥਾ ਨਾਲ ਸਬੰਧਤ ਜੀ.ਓ.ਜੀ ਹਾਜ਼ਰ ਸਨ। 

Check Also

ਮੰਡੀਆਂ ਵਿਚੋਂ ਕਣਕ ਦੀ ਚੁਕਾਈ ਨਾਲੋ ਨਾਲ ਕਰਨ ‘ਚ ਅੰਮ੍ਰਿਤਸਰ ਜਿਲ੍ਹਾ ਪੰਜਾਬ ਵਿੱਚ ਸਭ ਤੋਂ ਅੱਗੇ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਜਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਸੀਜ਼ਨ ਅਜੇ ਸ਼ੁਰੂਆਤੀ …

Leave a Reply