Friday, April 26, 2024

ਕਾਨੂੰਨੀ ਸੇਵਾਵਾਂ ਅਥਾਰਟੀ ਦੇ ਵਲੰਟੀਅਰਾਂ ਨੇ ਮਾਪਿਆਂ ਨਾਲ ਮਿਲਾਇਆ ਰੇਲ ਹਾਦਸੇ ਦੌਰਾਨ ਚਾਰ ਬੱਚਿਆਂ ਨੂੰ

ਅੰਮ੍ਰਿਤਸਰ, 22 ਅਕਤੂਬਰ (ਪੰਜਾਬ ਪੋਸਟ – ਪ੍ਰੀਤਮ ਸਿੰਘ) – ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਰੇਲ ਹਾਦਸੇ ਵਿਚ ਵਿਛੜੇ ਚਾਰ ਬੱਚਿਆਂ ਨੂੰ ਮਾਪਿਆਂ PPN2210201810ਨਾਲ ਮਿਲਾ ਕੇ ਵੱਡੀ ਨੇਕੀ ਦਾ ਕੰਮ ਰਾਹਤ ਕਾਰਜਾਂ ਵਿਚ ਕੀਤਾ ਹੈ। ਜਿਉਂ ਹੀ ਹਾਦਸਾ ਵਾਪਰਿਆ ਜਸਟਿਸ ਟੀ.ਪੀ.ਐਸ ਮਾਨ, ਜੱਜ, ਪੰਜਾਬ ਅਤੇ ਹਰਿਆਣਾ ਹਾਈਕੋਰਟ-ਕਮ-ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੰੂਨੀ ਸੇਵਾਵਾਂ ਅਥਾਰਟੀ ਦੀ ਅਗਵਾਈ ਅਤੇ ਹਦਾਇਤਾਂ ਮੁਤਾਬਕ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਰਾਹਤ ਕਾਰਜਾਂ ਵਿਚ ਸ਼ਾਮਲ ਹੋ ਗਏ। ਘਟਨਾ ਤੋਂ ਇੱਕ ਦਮ ਬਾਅਦ ਮੌਕੇ ਤੇ ਸ੍ਰੀ ਕਰਮਜੀਤ ਸਿੰਘ, ਜਿਲ੍ਹਾ ਅਤੇ ਸੈਸ਼ਨ ਜੱਜ ਅਤੇ ਸੁਮਿਤ ਮੱਕੜ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮਿ੍ਰਤਸਰ ਸਮੇਤ ਪੈਰਾ ਲੀਗਲ ਵਲੰਟੀਅਰ ਪਹੁੰਚੇ ਅਤੇ ਜਿਨ੍ਹਾਂ ਮਰੀਜਾਂ ਦੇ ਨਾਲ ਕੋਈ ਵੀ ਰਿਸਤੇਦਾਰ ਨਹੀਂ ਸੀ ਉਨ੍ਹਾਂ ਦੀ ਸੰਭਾਲ ਸੁਰੂ ਕੀਤੀ ਗਈ।ਸ੍ਰੀਮਤੀ ਹਰਪ੍ਰੀਤ ਕੌਰ ਜੀਵਨ, ਮੈਂਬਰ ਸਕੱਤਰ, ਪੰਜਾਬ ਰਾਜ ਕਾਨੰੂਨੀ ਸੇਵਾਵਾਂ ਅਥਾਰਟੀ, ਐਸ.ਏ.ਨਗਰ ਤੋਂ ਸਿਵਲ ਹਸਪਤਾਲ ਪਹੁੰਚੇ ਤੇ ਰਾਹਤ ਕਾਰਜ ਆਰੰਭ ਕੀਤੇ।
   PPN2210201812   ਸਿਵਲ ਹਸਪਤਾਲ, ਗੁਰੂ ਨਾਨਕ ਦੇਵ ਹਸਪਤਾਲ ਅਤੇ ਅਮਨਦੀਪ ਹਸਪਤਾਲ ਵਿਚ ਹੈਲਪ ਡੈਸਕ ਸਥਾਪਿਤ ਕੀਤੇ ਗਏ ਹਨ।ਲੀਗਲ ਏਡ ਦੇ ਵਕੀਲ ਅਤੇ ਪੈਰਾ ਲੀਗਲ ਵਲੰਟੀਅਰਜ਼ ਇਨ੍ਹਾਂ ਹੈਲਪ ਡੈਸਕ ਤੇ ਲੋਕਾਂ ਦੀ ਹਰ ਸੰਭਵ ਸੇਵਾ ਤੇ ਜਾਣਕਾਰੀ ਦੇਣ ਲਈ ਉਪਲੱਬਧ ਕਰਵਾਏ ਗਏ।ਜਖਮੀਆਂ ਅਤੇ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਦੀ ਸਹਾਇਤਾ ਲਈ ਪੈਰਾ ਲੀਗਲ ਵਲੰਟੀਅਰਜ਼, ਲੀਗਲ ਸਰਵਿਸਿਜ਼ ਦੇ ਵਕੀਲਾਂ ਅਤੇ ਅੰਮ੍ਰਿਤਸਰ, ਤਰਨਤਾਰਨ ਅਤੇ ਕਪੂਰਥਲਾ ਦੇ ਸੀ.ਜੇ.ਐਮ-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਅਥਾਰਟੀਆਂ ਸਾਰੇ ਹਸਤਪਤਾਲਾਂ ਵਿੱਚ ਮੌਜੂਦ ਹਨ।
PPN2210201813 ਮੈਂਬਰ ਸਕੱਤਰ ਜੀਵਨ ਜਦੋਂ ਜਖਮੀਆਂ ਨੂੰ ਮਿਲਣ ਲਈ ਗੁਰੂ ਨਾਨਕ ਦੇਵ ਹਸਪਤਾਲ ਵਿਚ ਦਾਖਲ ਇੱਕ ਜਖਮੀ ਔਰਤ ਨੂੰ ਮਿਲੇ ਜਿਸ ਨੂੰ ਸਿਰ ਤੇ ਸੱਟ ਲੱਗੀ ਹੋਈ ਸੀ, ਉਸ ਬਾਰੇ ਦੱਸਿਆ ਕਿ ਇਸ ਔਰਤ ਦਾ ਪੂਰਾ ਪਰਿਵਾਰ ਇਸ ਦੁਰਘਟਨਾ ਵਿਚ ਜਖਮੀ ਹੋ ਗਿਆ ਹੈ, ਜਿਸ ਵਿਚ ਉਸ ਦਾ ਪਤੀ ਅਤੇ ਦੋ ਬੱਚੇ ਹਨ ਅਤੇ ਇਸ ਔਰਤ ਦਾ ਨਾਮ ਪ੍ਰੀਤੀ ਹੈ। ਇਸ ਔਰਤ ਦਾ ਨਾਮ ਪ੍ਰੀਤੀ ਯਾਦ ਰਹਿ ਗਿਆ ਅਤੇ ਜਦੋਂ ਮੈਂਬਰ ਸਕੱਤਰ ਅਤੇ ਉਸ ਦੀ ਟੀਮ ਅਮਨਦੀਪ ਹਸਪਤਾਲ ਵਿਚ ਦੂਜੇ ਜਖਮੀਆਂ ਨੂੰ ਮਿਲਣ ਲਈ ਗਏ ਤਾਂ ਉਥੇ ਇੱਕ ਸਾਢੇ ਤਿੰਨ ਸਾਲ ਦਾ ਬੱਚਾ ਜਿਸ ਨੂੰ ਡਿਸਚਾਰਜ ਕਰਵਾ ਕੇ ਕੁਝ ਲੋਕ ਉਤਰ ਪ੍ਰਦੇਸ਼ ਲੈ ਕੇ ਜਾ ਰਹੇ ਸਨ, ਉਸ ਬਾਰੇ ਪਤਾ ਚੱਲਿਆ ਕਿ ਇਸ ਬੱਚੇ ਦੇ ਮਾਤਾ ਪਿਤਾ ਦੀ ਇਸ ਹਾਦਸੇ ਵਿਚ ਮੌਤ ਹੋ ਗਈ ਹੈ ਅਤੇ ਉਸ ਦਾ ਕੋਈ ਵੀ ਹੋਰ ਰਿਸ਼ਤੇਦਾਰ ਨਹੀਂ ਬਚਿਆ ਹੈ। ਮੈਂਬਰ ਸਕੱਤਰ ਨੇ ਇਸ ਬੱਚੇ ਨੂੰ ਲਿਜਾਣ ਤੋਂ ਰੋਕਿਆ ਅਤੇ ਬਾਅਦ ਵਿਚ ਜਨਮ ਮਿਤੀ ਸਰਟੀਫਿਕੇਟ ਤੋਂ ਇਹ ਪਤਾ ਲੱਗਾ ਕਿ ਉਸ ਦੀ ਮਾਤਾ ਦਾ ਨਾਮ ਵੀ ਪ੍ਰੀਤੀ ਹੈ, ਉਸ ਬੱਚੇ ਨੂੰ ਪ੍ਰੀਤੀ ਨਾਮਕ ਜਖਮੀ ਔਰਤ ਜੋ ਕਿ ਗੁਰੂ ਨਾਨਕ ਦੇਵ ਹਸਪਤਾਲ ਵਿਚ ਦਾਖਲ ਹੈ ਅਤੇ  ਬੱਚੇ ਦੀ ਜਨਮ ਮਿਤੀ ਅਤੇ ਉਸ ਬੱਚੇ ਦੇ ਜਨਮ ਸਰਟੀਫਿਕੇਟ ਤੋਂ ਪਤਾ ਚੱਲਿਆ ਕਿ ਉਸ ਦੀ ਮਾਤਾ ਦਾ ਨਾਮ ਵੀ ਪ੍ਰੀਤੀ ਹੈ।ਇਸ ਬੱਚੇ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿਚ ਲਿਜਾਇਆ ਗਿਆ ਅਤੇ ਉਸ ਨੂੰ ਜਖਮੀ ਔਰਤ ਪ੍ਰੀਤੀ ਨਾਲ ਮਿਲਵਾਇਆ ਗਿਆ।ਬੱੱਚਾ ਆਪਣੀ ਮਾਤਾ ਨੂੰ ਦੇਖ ਕੇ ਬਹੁਤ ਰੋਇਆ ਅਤੇ ਮਾਤਾ ਨੇ ਵੀ ਜਖਮੀ ਹਾਲਤ ਵਿਚ ਆਪਣੇ ਬੱਚੇ ਨੂੰ ਕਲਾਵੇ ਵਿਚ ਲਿਆ।ਪੂਰੀ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਬੱਚਾ ਅਮਨਦੀਪ ਹਸਪਤਾਲ ਦੇ ਅਧਿਕਾਰੀਆਂ ਤੋਂ ਮੈਂਬਰ ਸਕੱਤਰ ਅਤੇ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਹਾਜਰੀ ਵਿਚ ਉਸ ਦੀ ਮਾਤਾ ਨੂੰ ਸੌਪ ਦਿੱਤਾ ਗਿਆ।ਬੱਚਾ ਆਪਣੀ ਮਾਤਾ ਦੇ ਨਾਲ ਚਿਪਕ ਕੇ ਸੌਂ ਗਿਆ ਅਤੇ ਇਹ ਬੱਚੇ ਅਤੇ ਮਾਤਾ ਦੋਵਾਂ ਲਈ ਇੱਕ ਮਿਲਾਪ ਦੀ ਘੜੀ ਸੀ।
            ਇਸ ਤੋਂ ਬਾਅਦ ਟੀਮ ਨੇ ਜਦੋਂ ਸਿਵਲ ਹਸਪਤਾਲ ਦਾ ਦੁਬਾਰਾ ਦੌਰਾ ਕੀਤਾ ਤਾਂ ਉਥੇ ਇਹ ਪਤਾ ਚੱਲਿਆ ਕਿ ਇਕ 10 ਮਹੀਨੇ ਦਾ ਬੱਚਾ ਉਸ ਹਾਦਸੇ ਵਿਚ ਜਖਮੀ ਹੋਇਆ, ਜਿਸ ਦੇ ਮਾਤਾ ਪਿਤਾ ਦੀ ਮੌਤ ਹੋ ਗਈ ਹੈ ਅਤੇ ਇਹ ਬੱਚਾ ਉਥੇ ਖੜੇ ਲੋਕਾਂ ਨੇ ਚੱਕ ਲਿਆ ਅਤੇ ਆਪਣੇ ਘਰ ਲੈ ਗਏ, ਪਰ ਉਸ ਦੇ ਸਿਰ ਤੇ ਸੱਟ ਹੋਣ ਕਰਕੇ ਉਸ ਨੂੰ ਹਸਪਤਾਲ ਵਿਚ ਇਲਾਜ ਲਈ ਲਿਆਏ ਹੋਏ ਹਨ ਅਤੇ ਉਸ ਦੀ ਸੀ.ਟੀ ਸਕੈਨ ਕਰਨ ਲਈ ਡਾਕਟਰਾਂ ਵਲੋਂ ਹਦਾਇਤ ਕੀਤੀ ਗਈ ਹੈ।ਪਰ ਸੀ.ਟੀ ਸਕੈਨ ਲਈ ਕੋਈ ਲੈ ਕੇ ਜਾਣ ਲਈ ਤਿਆਰ ਨਹੀਂ।ਮੈਂਬਰ ਸਕੱਤਰ ਜੀਵਨ ਪੰਜਾਬ ਰਾਜ ਕਾਨੰੂਨੀ ਸੇਵਾਵਾਂ ਅਥਾਰਟੀ ਨੇ ਇਸ ਬੱਚੇ ਦੀ ਦੇਖਭਾਲ ਕਰਨ ਲਈ ਅਤੇ ਇਸ ਦੀ ਕਸਟਡੀ ਜੁਵੇਨਾਈਲ ਜਸਟਿਸ ਐਕਟ ਦੇ ਹੇਠਾਂ ਸਹੀ ਹੱਕਦਾਰ ਤੱਕ ਪਹੁਚਾਉਣ ਲਈ ਇਸ ਬੱਚੇ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿਚ ਲੈ ਗਏ।ਜਿਥੇ ਉਸ ਦਾ ਸੀ.ਟੀ ਸਕੈਨ ਕਰਵਾਇਆ. ਜਿਸ ਵਿਚ ਉਸ ਦੀ ਸਕੱਲ ਵਿਚ ਫਰੈਕਚਰ ਪਾਇਆ ਗਿਆ।ਮੈਂਬਰ ਸਕੱਤਰ ਜੀਵਨ ਵਲੋਂ ਇਸ ਬੱਚੇ ਨੂੰ ਗੁਰੂ ਨਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।ਬੱੱਚੇ ਦੀ ਸਾਂਭ ਸੰਭਾਲ ਕਰਨ ਲਈ ਔਰਤ ਪੈਰਾ ਲੀਗਲ ਵਲੰਟੀਅਰ ਨੂੰ ਲਗਾਇਆ ਗਿਆ ਅਤੇ ਇਸ ਬੱਚੇ ਦੀ ਸੁਰੱਖਿਆ ਕਰਨ ਲਈ ਪੈਰਾ ਲੀਗਲ ਵਲੰਟੀਅਰ ਵੀ ਤਾਇਨਾਤ ਕੀਤੇ ਗਏ।ਜਿਲ੍ਹਾ ਬਾਲ ਸੁਰੱਖਿਆ ਅਫਸਰ ਨੂੰ ਮੌਕੇ `ਤੇ ਬੁਲਾ ਕੇ ਬੱਚੇ ਦੀ ਅਗਲੀ ਸਾਂਭ ਸੰਭਾਲ ਅਤੇ ਜੁਵੇਨਾਈਲ ਜਸਟਿਸ ਐਕਟ ਦੇ ਹੇਠਾਂ ਜਿਲ੍ਹਾ ਬਾਲ ਸੁਰੱਖਿਆ ਅਫਸਰ ਦੇ ਹਵਾਲੇ ਕੀਤਾ ਗਿਆ।
 ਜੋ ਔਰਤ ਪ੍ਰੀਤੀ ਦਾ ਆਪਣੇ ਬੱਚੇ ਨਾਲ ਸਵੇਰੇ ਮਿਲਾਪ ਹੋਇਆ, ਨੂੰ ਦੁੁੁੁਬਾਰਾ ਮਿਲਣ  ਜਾਣ ਤੇ ਉਸ ਤੋਂ ਇਹ ਪਤਾ ਚੱਲਿਆ ਕਿ ਉਸ ਦੀ ਭੈਣ ਰਾਧਿਕਾ ਜੋ ਕਿ ਉਤਰ ਪ੍ਰਦੇਸ਼ ਤੋਂ ਉਸ ਨੂੰ ਮਿਲਣ ਆਈ ਸੀ, ਨੂੰ ਵੀ ਇਸ ਹਾਦਸੇ ਵਿਚ ਸੱਟਾਂ ਲੱਗੀਆਂ ਹਨ ਅਤੇ ਉਸ ਦਾ 10 ਮਹੀਨੇ ਦਾ ਬੱਚਾ ਲਾਪਤਾ ਹੈ।ਸਾਰੇ ਹੈਲਪ ਡੈਸਕ ਇੱਕ ਦੂਸਰੇ ਦੇ ਨਾਲ ਤਾਲਮੇਲ ਵਿਚ ਹਨ।ਪੈਰ੍ਹਾ ਲੀਗਲ ਵਲੰਟੀਅਰ ਸ੍ਰੀਮਤੀ ਕੁਲਵੰਤ ਕੌਰ ਨੇ ਜੋ ਕਿ ਅਮਨਦੀਪ ਹਸਪਤਾਲ ਦੇ ਡੈਕਸ ਵਿਚ ਡਿਪਿਊਟ ਕੀਤਾ ਗਿਆ ਉਸ ਨੇ ਇਹ ਦੱਸਿਆ ਕਿ ਰਾਧਿਕਾ ਨਾਮੀ ਔਰਤ ਜਖਮੀ ਹਾਲ ਵਿਚ ਅਮਨਦੀਪ ਹਸਪਤਾਲ ਵਿਚ ਦਾਖਲ ਹੈ ਅਤੇ ਉਸ ਨਾਲ ਗੱਲਬਾਤ ਕਰਨ ਤੋਂ ਬਾਅਦ ਇਹ ਪਤਾ ਲੱਗਾ ਕਿ ਉਸ ਦੇ ਨੱਕ ਦੀ ਹੱਡੀ ਵਿਚ ਫਰੈਕਚਰ ਹੈ ਅਤੇ ਉਸ ਦਾ ਬੱਚਾ ਲਾਪਤਾ ਹੈ ਜੋ ਕਿ 10 ਮਹੀਨੇ ਦਾ ਹੈ।ਜਿਹੜਾ ਬੱਚਾ ਗੁਰੂ ਨਾਨਕ ਦੇਵ ਹਸਪਤਾਲ ਵਿਚ ਜੇਰੇ ਇਲਾਜ ਦਾਖਲ ਕਰਵਾਇਆ ਗਿਆ ਸੀ। ਉਸ ਦੀਆਂ ਫੋਟੋਆਂ ਅਤੇ ਕੁੱਝ ਹੋਰ ਬੱਚਿਆਂ ਦੀਆਂ ਫੋਟੋਆਂ ਲੈ ਕੇ ਪਹਿਲਾਂ ਪ੍ਰੀਤੀ ਨਾਮ ਦੀ ਔਰਤ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿਚ ਉਸ ਦੇ ਭਾਣਜੇ ਦੀ ਪਹਿਚਾਣ ਕਰਵਾਈ ਗਈ, ਫੋਟੋਆਂ ਦੇਖ ਕੇ ਉਸ ਨੇ ਪਹਿਚਾਣ ਕਰਕੇ ਦੱਸਿਆ ਕਿ ਜੇਰੇ ਇਲਾਜ ਇਹੀ ਉਸ ਦਾ ਭਾਣਜਾ ਹੈ।ਫਿਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਨੇ ਜਿਲ੍ਹਾ ਬਾਲ ਸੁਰੱਖਿਆ ਅਫਸਰ ਦੇ ਨਾਲ ਹਸਪਤਾਲ ਵਿਚ ਜਾ ਕੇ ਜਖਮੀ ਔਰਤ ਰਾਧਿਕਾ ਨੂੰ ਉਨ੍ਹਾਂ ਬੱਚਿਆਂ ਦੀਆਂ ਫੋਟੋਆਂ ਦਿਖਾਈਆਂ ਅਤੇ ਉਸ ਨੇ ਵੀ ਆਪਣੇ ਬੱਚੇ ਕਦੀ ਪਹਿਚਾਣ ਕੀਤੀ।  ਸੁਮਿਤ ਮੱਕੜ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਅਤੇ ਜਿਲ੍ਹਾ ਬਾਲ ਸੁਰੱਖਿਆ ਅਫਸਰ ਵਲੋਂ ਪੈਰਾ ਲੀਗਲ ਵਲੰਟੀਅਰ ਦੀ ਹਾਜ਼ਰੀ ਵਿਚ ਇਸ ਜਖਮੀ ਬੱਚੇ ਨੂੰ ਗੁਰੂ ਨਾਨਕ ਦੇਵ ਹਸਪਤਾਲ ਤੋਂ ਲਿਆ ਕੇ ਉਸ ਦੀ ਮਾਤਾ ਰਾਧਿਕਾ ਨੂੰ ਮਿਲਵਾਇਆ ਗਿਆ।ਨੱਕ ਦੀ ਹ    ਡੀ ਦੇ ਫਰੈਕਚਰ ਹੋਣ ਦੇ ਬਾਵਜੂਦ ਮਾਤਾ ਨੇ ਇੱਕਦਮ ਬੱਚੇ ਨੂੰ ਆਪਣਾ ਦੁੱਧ ਪਿਲਾਉਣਾ ਸ਼ੁਰੂ ਕਰ ਦਿੱਤਾ ਅਤੇ ਇਸ ਹੋਰ ਬੱਚਾ ਅਨਾਥ ਹੋਣ ਤੋਂ ਬਚ ਗਿਆ।
ਇਸ ਤੋਂ ਇਲਾਵਾ ਦੋ ਬੱਚੇ; ਵੰਸ਼ ਉਮਰ ਤਕਰੀਬਨ 7 ਸਾਲ ਨੂੰ ਉਸ ਦੇ ਪਰਿਵਾਰ ਨਾਲ ਮਿਲਾਇਆ ਗਿਆ ਅਤੇ ਇੱਕ ਵਿਅਕਤੀ ਦੀਪਕ ਨੂੰ ਉਸ ਦੇ ਪਰਿਵਾਰਿਕ ਮੈਂਬਰਾਂ ਨਾਲ ਮਿਲਾਉਣ ਸਬੰਧੀ ਮਦਦ ਕੀਤੀ ਗਈ।ਇਸ ਤਰ੍ਹਾਂ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵਲੋ 4 ਗੁੰਮਸ਼ੁਦਾ ਬੱਚਿਆ ਨੰੂ ਉਹਨਾਂ ਦੇ ਪਰਿਵਾਰਾਂ ਨਾਲ ਮਿਲਵਾਇਆ ਗਿਆ।

Check Also

ਮੰਡੀਆਂ ਵਿਚੋਂ ਕਣਕ ਦੀ ਚੁਕਾਈ ਨਾਲੋ ਨਾਲ ਕਰਨ ‘ਚ ਅੰਮ੍ਰਿਤਸਰ ਜਿਲ੍ਹਾ ਪੰਜਾਬ ਵਿੱਚ ਸਭ ਤੋਂ ਅੱਗੇ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਜਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਸੀਜ਼ਨ ਅਜੇ ਸ਼ੁਰੂਆਤੀ …

Leave a Reply