Friday, April 26, 2024

ਵਿਸ਼ੇਸ਼ ਤੇ ਅਹਿਮ- ਸੰਖੇਪ ਖਬਰਾਂ

IMGNOTAVAILABLEਅੰਮ੍ਰਿਤਸਰ, 12 ਦਸੰਬਰ (ਪੰਜਾਬ ਪੋਸਟ ਬਿਊਰੋ) –
            ਸੁਪਰੀਮ ਕੋਰਟ ਨੇ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਅਤੇ ਹਰਿਆਣਾ ਦੇ ਡੀਜ.ਜੀ.ਪੀ ਬੀ.ਐਸ ਸੰਧੂ ਦੇ ਅਹੁੱਦੇ ਦਾ ਕਾਰਜਕਾਲ 31 ਜਨਵਰੀ ਤੱਕ ਵਧਾਇਆ।
           ਚੰਡੀਗੜ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ਮਿਲੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ- ਪਾਕਿਸਤਾਨ ਤੋਂ ਲ਼ਿਆਂਦਾ ਤਿੱਤਰ ਤੋਹਫੇ ਵਜੋਂ ਕੀਤਾ ਭੇਟ, ਕਿਹਾ ਕੋਈ ਮੱਤਭੇਦ ਨਹੀ ਮਿਲ਼ਿਆ ਭਰਪੂਰ ਪਿਆਰ।
           ਕਰਤਾਰਪੁਰ ਲਾਂਘਾ ਖੁੱਲਣਾ ਧਾਰਮਿਕ ਮਾਮਲਾ, ਪਰ ਅੱਖਾਂ ਬੰਦ ਕਰ ਕੇ ਪਾਕਿਸਤਾਨ `ਤੇ ਵਿਸ਼ਵਾਸ਼ ਨਹੀਂ ਕੀਤਾ ਜਾ ਸਕਦਾ- ਕੈਪਟਨ ਅਮਰਿੰਦਰ।
           ਲੁਟੇਰਿਆਂ ਨੇ ਦਿਨ ਦਿਹਾੜੇ ਹਥਿਆਰਾਂ ਦੀ ਨੋਕ `ਤੇ ਖਜਾਲਾ ਦੀ ਐਕਸਿਸ ਬੈਂਕ `ਚੋਂ ਲੁੱਟੇ 11 ਲੱਖ।
           ਬਾਦਲਾਂ ਨੇ ਹਮੇਸ਼ਾਂ ਸਿੱਖ ਹਿੱਤਾਂ ਦਾ ਘਾਣ ਕੀਤਾ – ਕੈਪਟਨ ਅਮਰਿੰਦਰ ਸਿੰਘ।
           ਰੁਜ਼ਗਾਰ ਦੇਣ ਦੀ ਮੰਗ `ਤੇ ਆਪ ਯੂਥ ਵਿੰਗ ਨੇ ਪਟਿਆਲਾ `ਚ ਕੀਤਾ ਰੋਸ ਮਾਰਚ- ਨੇਤਾ ਵਿਰੋਧੀ ਧਿਰ ਹਰਪਾਲ ਚੀਮਾ ਹੋਏ ਸ਼ਾਮਲ।
           ਰਾਫੇਲ ਘਪਲੇ `ਤੇ ਵਿਚਾਰ ਕਰਨ ਲਈ ਕਾਂਗਰਸ ਸੰਸਦ ਮੈਂਬਰ ਸਨੀਲ ਜਾਖੜ ਨੇ ਰਾਜ ਸਭਾ `ਚ ਦਿੱਤਾ ਕੰਮ ਰੋਕੂ ਨੋਟਿਸ, ਕਿਹਾ ਜਦ ਤੱਕ ਜਾਂਚ ਨਹੀ ਹੁੰਦੀ ਮੁੱਦਾ ਉਠਾਉਂਦੇ ਰਹਿਣਗੇ।
           ਆਪ ਆਗੂ ਫੂਲਕਾ ਦਾ ਅਸਤੀਫਾ ਅਜੇ ਪ੍ਰਵਾਨ ਨਹੀ ਹੋਇਆ-  ਸਪੀਕਰ ਰਾਣਾ ਕੇ.ਪੀ ।
            ਪਟਿਆਲਾ `ਚ ਕੈਪਟਨ ਖਿਲਾਫ ਚੋਣ ਲੜ ਚੁੱਕੇ ਜਨਰਲ ਜੇ.ਜੇ ਸਿੰਘ ਨੇ ਅਕਾਲੀ ਦਲ ਦੇ ਐਕਸ ਸਰਵਿਸ ਵਿੰਗ ਤੋਂ ਦਿਤਾ ਅਸਤੀਫਾ- ਅਕਾਲੀ ਦਲ ਦੇ ਫੈਸਲ਼ਿਆ ਤੋਂ ਸਨ ਨਿਰਾਸ਼।
            ਤਿੰਨ ਰਾਜਾਂ `ਚ ਜਿੱਤ ਨਾਲ ਕਾਂਗਰਸੀਆਂ `ਚ ਹੋਇਆ ਨਵੇਂ ਉਤਸ਼ਾਹ ਦਾ ਸੰਚਾਰ – ਨਵਜੋਤ ਸਿੰਘ ਸਿੱਧੂ।
            ਕਰਤਾਰਪੁਰ ਲਾਂਘੇ ਤੋਂ ਕੋਈ ਖਤਰਾ ਨਹੀਂ- ਭਾਰਤੀ ਫੌਜਾਂ ਹਰ ਤਰਾਂ ਦੇ ਖਤਰੇ ਦਾ ਮੁਕਾਬਲਾ ਕਰਨ ਦੇ ਸਮਰੱਥ- ਜੇ.ਜੇ ਸਿੰਘ।
            ਜਥੇਦਾਰ ਧਿਆਨ ਸਿੰਘ ਮੰਡ ਵਲੋਂ ਬਰਗਾੜੀ ਮੋਰਚਾ ਚੁੱਕਣ ਦਾ ਫੈਸਲਾ ਤਾਨਾਸ਼ਾਹੀ- ਬਲਜੀਤ ਸਿੰਘ ਦਾਦੂਵਾਲ।
            ਭਾਜਪਾ ਨੇ ਰਾਜਸਥਾਨ ਤੇ ਮੱਧ ਪ੍ਰਦੇਸ਼ ਵਿੱਚ ਮੋਦੀ ਦੀ ਅਗਵਾਈ `ਚ ਲਾਈ ਪੂਰੀ ਵਾਹ – ਯੋਗੀ ਆਦਿਤਿਆ ਨਾਥ ।
            ਜੋਰਮਥਾਂਗਾ ਸ਼ਨੀਵਾਰ ਨੂੰ ਸੰਭਾਲਣਗੇ ਮਿਜ਼ੋਰਾਮ ਦੇ ਮੁੱਖ ਮੰਤਰੀ ਦਾ ਅਹੁੱਦਾ।  
            ਭੁਪਾਲ `ਚ ਹੋਈ ਕਾਂਗਰਸ ਦੇ ਨਵੇਂ ਚੁਣੇ ਗਏ ਵਿਧਾਇਕਾਂ ਦੀ ਮੀਟਿੰਗ – ਵਿਧਾਇਕ ਦਲ ਦਾ ਨੇਤਾ ਚੁਣਨ ਦੇ ਅਧਿਕਾਰ ਰਾਹੁਲ ਗਾਂਧੀ ਨੂੰ ਸੌਂਪੇ।
            ਭਾਜਪਾ ਦੀ ਨੈਗੇਟਿਵ ਸੋਚ `ਤੇ ਹੋਈ ਕਾਂਗਰਸ ਦੀ ਵੱਡੀ ਜਿੱਤ – ਸੋਨੀਆ ਗਾਂਧੀ।

Check Also

ਮੰਡੀਆਂ ਵਿਚੋਂ ਕਣਕ ਦੀ ਚੁਕਾਈ ਨਾਲੋ ਨਾਲ ਕਰਨ ‘ਚ ਅੰਮ੍ਰਿਤਸਰ ਜਿਲ੍ਹਾ ਪੰਜਾਬ ਵਿੱਚ ਸਭ ਤੋਂ ਅੱਗੇ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਜਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਸੀਜ਼ਨ ਅਜੇ ਸ਼ੁਰੂਆਤੀ …

Leave a Reply