Friday, April 26, 2024

ਮਿਡ-ਡੇਅ ਮੀਲ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਨਮੂਨੇ ਲਏ ਜਾਣ- ਰੈਡੀ

ਅਧਿਕਾਰੀਆਂ ਨੂੰ ਪੌਸ਼ਟਿਕ ਤੱਤਾਂ ਦੀ ਜਾਂਚ ਕਰਨ ਲਈ ਕੀਤੀ ਹਦਾਇਤ
ਚੰਡੀਗੜ, 2 ਫਰਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਸਕੂਲਾਂ ਅਤੇ ਆਂਗਨਵਾੜੀਆਂ ਵਿੱਚ ਵਰਤਾਏ ਜਾਂਦੇ ਮਿਡ-ਡੇਅ ਮੀਲ (ਐਮ.ਡੀ.ਐਮ) ਵਿੱਚ ਲੋੜੀਂਦੇ Punjab Govtਪੌਸ਼ਟਿਕ ਤੱਤ ਅਤੇ ਗੁਣਵਤਾ ਨੂੰ ਯਕੀਨੀ ਬਣਾਉਣ ਲਈ ਪੰਜਾਬ ਫੂਡ ਕਮਿਸ਼ਨ ਦੇ ਚੇਅਰਮੈਨ ਡੀ.ਪੀ ਰੈਡੀ ਨੇ ਅਧਿਕਾਰੀਆਂ ਨੂੰ ਉਕਤ ਸਕੀਮ ਤਹਿਤ ਬੱਚਿਆਂ ਨੂੰ ਵਰਤਾਏ ਜਾਂਦੇ ਭੋਜਨ ਦੇ ਸੈਂਪਲ ਲੈਣ ਦੀ ਹਦਾਇਤ ਕੀਤੀ ਹੈ।ਇਹ ਨਮੂਨੇ ਜਾਂਚ ਲਈ ਲੈਬਾਰਟਰੀ ਵਿਚ ਭੇਜੇ ਜਾਣਗੇ।ਉਨਾਂ ਕਿਹਾ ਕਿ ਸਿਹਤ ਅਤੇ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਵੱਲੋਂ ਇਸ ਭੋਜਨ ਦੀ ਤਿਆਰੀ ਸਮੇਂ ਨਿਗਰਾਨੀ ਰੱਖੀ ਜਾਵੇ।
ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਸਤੀਸ਼ ਚੰਦਰਾ ਤੇ ਹੋਰ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਦੌਰਾਨ ਰੈਡੀ ਨੇ ਅੱਗੇ ਕਿਹਾ ਕਿ ਕਰਮਚਾਰੀ ਇਹ ਯਕੀਨੀ ਬਣਾਉਣ ਕਿ ਭੋਜਨ ਸਾਫ਼ ਸੁਥਰੇ ਤਰੀਕੇ ਨਾਲ ਤਿਆਰ ਕੀਤਾ ਜਾਵੇ ਅਤੇ ਵਿਦਿਆਰਥੀਆਂ ਨੂੰ ਭੋਜਨ ਖਾਣ ਤੋਂ ਪਹਿਲਾਂ ਹੱਥ ਧੋਣ ਲਈ ਪ੍ਰੇਰਿਤ ਕੀਤਾ ਜਾਵੇ। ਉਨਾਂ ਦਾਅਵਾ ਕੀਤਾ ਕਿ ਅਜਿਹੀਆਂ ਕੋਸ਼ਿਸ਼ਾਂ ਸਕੂਲਾਂ ਵਿੱਚ ਮਿਡ-ਡੇਅ ਮੀਲ ਸਕੀਮ ਨੂੰ ਕਾਰਗਰ ਬਣਾਉਣ ਲਈ ਵਿੱਢੀਆਂ ਗਈਆਂ ਹਨ।ਉਨਾਂ ਇਹ ਵੀ ਕਿਹਾ ਕਿ ਪਹਿਲਾਂ ਮਿਥੇ ਮਾਪਦੰਡਾਂ ਨੂੰ ਹੁਣ ਮੌਜੂਦਾ ਹਾਲਾਤ ਅਨੁਸਾਰ ਪੜਚੋਲਣ ਦੀ ਲੋੜ ਹੈ।
ਹੋਰ ਵਧੇਰੇ ਜਾਣਕਾਰੀ ਦਿੰਦਿਆਂ ਚੇਅਰਮੈਨ ਨੇ ਕਿਹਾ ਕਿ ਬੱਚਿਆਂ ਲਈ ਪੌਸ਼ਟਿਕ ਤੇ ਵਧੀਆ ਗੁਣਵੱਤਾ ਦਾ ਭੋਜਨ ਯਕੀਨੀ ਬਣਾਉਣ ਹਿੱਤ ਲੈਬਾਰਟਰੀ ਜਾਂਚ ਲਈ ਭੋਜਨ ਦੇ ਨਮੂਨੇ ਭੇਜੇ ਜਾਣ ਲਈ ਵਿਚਾਰ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਭੋਜਨ ਪਕਾਉਣ ਲਈ ਪੀਣਯੋਗ ਪਾਣੀ ਦੀ ਵਰਤੋਂ ਨੂੰ ਯਕੀਨੀ ਬਣਾਉਣਾ ਅਤੇ ਇਸ ਦੀ ਨਿਯਮਤ ਜਾਂਚ ਨੂੰ ਲਾਜ਼ਮੀ ਤੌਰ `ਤੇ ਅਮਲ ਵਿੱਚ ਲਿਆਉਣਾ ਚਾਹੀਦਾ ਹੈ।ਇਸ ਸਬੰਧੀ ਸਕੂਲ ਪ੍ਰਬੰਧਕਾਂ ਨੂੰ ਭੋਜਣ ਬਣਾਉਣ ਲਈ ਸਾਫ-ਸੁਥਰਾ ਵਾਤਾਵਰਣ ਪ੍ਰਦਾਨ ਕਰਨ ਅਤੇ ਚੰਗੀ ਗੁਣਵੱਤਾ ਦਾ ਭੋਜਨ ਬਰਕਰਾਰ ਰੱਖਣ ਲਈ ਵੀ ਕਿਹਾ ਗਿਆ ਹੈ। ਆਂਗਨਵਾੜੀ ਅਤੇ ਸਕੂਲਾਂ ਨੂੰ ਹਰੇਕ ਵਿਦਿਆਰਥੀ ਦੀ ਸਿਹਤ ਤੇ ਵਜ਼ਨ ਸਬੰਧੀ ਵੇਰਵਿਆਂ ਨੂੰ ਦਰਸਾਉਂਦਾ ਇਕ ਮਾਸਿਕ ਗਰੋਥ ਕਾਰਡ ਬਣਾਉਣਾ ਹੋਵੇਗਾ।ਬੱਚਿਆਂ ਨੂੰ ਭੋਜਨ ਸੂਚੀ ਅਨੁਸਾਰ ਹੀ ਭੋਜਨ ਦਿੱਤਾ ਜਾਵੇਗਾ।
ਇਸ ਮੌਕੇ ਪ੍ਰਮੁੱਖ ਸਕੱਤਰ, ਇਸਤਰੀ ਤੇ ਬਾਲ ਵਿਕਾਸ ਅਤੇ ਸਮਾਜਿਕ ਸੁਰੱਖਿਆ ਵਿਭਾਗ ਸ੍ਰੀਮਤੀ ਰਾਜੀ ਪੀ. ਸ੍ਰੀਵਾਸਤਵਾ, ਫੂਡ ਕਮਿਸ਼ਨ ਦੇ ਮੈਂਬਰ ਪੀ.ਐਸ ਸ਼ੇਰਗਿਲ, ਐਨ.ਐਚ.ਐਮ, ਐਮ.ਸੀ.ਐਚ ਤੇ ਸਿੱਖਿਆ ਵਿਭਾਗ ਦੇ ਅਧਿਕਾਰੀ ਮੌਜੂਦ ਸਨ।

Check Also

ਮੰਡੀਆਂ ਵਿਚੋਂ ਕਣਕ ਦੀ ਚੁਕਾਈ ਨਾਲੋ ਨਾਲ ਕਰਨ ‘ਚ ਅੰਮ੍ਰਿਤਸਰ ਜਿਲ੍ਹਾ ਪੰਜਾਬ ਵਿੱਚ ਸਭ ਤੋਂ ਅੱਗੇ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਜਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਸੀਜ਼ਨ ਅਜੇ ਸ਼ੁਰੂਆਤੀ …

Leave a Reply