Friday, April 26, 2024

ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਵਿਖੇ ਕੌਮਾਂਤਰੀ ਚਿੜੀ ਦਿਵਸ ਮਨਾਇਆ

ਭੀਖੀ/ਮਾਨਸਾ, 21 ਮਾਰਚ (ਪੰਜਾਬ ਪੋਸਟ – ਕਮਲ ਜ਼ਿੰਦਲ) – ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਵਿਚ ਅੱਜ ਆਈ.ਐਮ.ਸੀ ਕਮੇਟੀ ਅਧੀਨ PUNJ2103201916ਪੀ.ਪੀ.ਪੀ ਸਕੀਮ ਦੀ ਮੀਟਿੰਗ ਹੋਈ ਅਤੇ ਸੰਸਥਾ ਵਿਖੇ ਐਨ.ਐਸ.ਐਸ, ਬਡੀ ਗਰੁੱਪ ਅਧੀਨ ਕੌਮਾਂਤਰੀ ਚਿੜੀ ਦਿਵਸ ਚੇਅਰਮੈਨ ਸਰਦਾਰ ਰੂਪ ਸਿੰਘ ਆਈ.ਐਮ.ਸੀ ਆਫ ਆਈ.ਟੀ.ਆਈ ਮਾਨਸਾ ਦੀ ਸਰਪ੍ਰਸਤੀ ਹੇਠ ਮਨਾਇਆ ਗਿਆ।
        ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਚਿੜੀਆਂ ਦੀ ਸੁਰੱਖਿਆ ਅਤੇ ਗਿਣਤੀ ਵਿਚ ਵਾਧਾ ਕਰਨ ਹਿੱਤ ਬਿਹਤਰ ਜੀਵਨ ਹਾਲਾਤ ਮੁਹੱਈਆ ਕਰਵਾਉਣ ਬਾਰੇ ਸੋਚਣਾ ਹੀ ਇਸ ਦਿਨ ਨੂੰ ਮਨਾਉਣ ਦਾ ਮੁੱਖ ਮਕਸਦ ਹੈ।ਉਨ੍ਹਾਂ ਕਿਹਾ ਕਿ ਪਹਿਲਾ ਕੌੋਮਾਂਤਰੀ ਚਿੜੀ ਦਿਵਸ 2010 ਵਿਚ ਮਨਾਇਆ ਗਿਆ ਸੀ।
           ਪ੍ਰਿੰਸੀਪਲ ਹਰਵਿੰਦਰ ਕੁਮਾਰ ਨੇ ਕਿਹਾ ਕਿ ਇਨਸਾਨ ਜਿਉਂ-ਜਿਉਂ ਆਧੁਨਿਕ ਹੁੰਦਾ ਗਿਆ ਤਿਉਂ-ਤਿਉਂ ਕੁਦਰਤ ਅਤੇ ਜੀਵ ਜੰਤੂਆਂ ਤੋਂ ਵੀ ਦੂਰ ਹੁੰਦਾ ਚਲਾ ਗਿਆ।ਉਨ੍ਹਾਂ ਕਿਹਾ ਕਿ ਚਿੜੀਆਂ ਦੇ ਰੈਣ ਬਸੇਰੇ ਦੀ ਰਹਿੰਦੀ ਉਮੀਦ ਰੁੱਖਾਂ ਦਾ ਵੀ ਵੱਡੇ ਪੱਧਰ ਤੇ ਉਜਾੜਾ ਕਰ ਦਿੱਤਾ ਗਿਆ।ਸੋ ਸਾਨੂੰ ਬਦਲਦੀਆਂ ਜੀਵਨ ਹਾਲਤਾਂ ਦੇ ਅਨੁਕੂਲ ਚਿੜੀਆਂ ਲਈ ਵੀ ਰੁੱਖ ਲਗਾ ਕੇ ਰੈਣ ਬਸੇਰਿਆਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ।
    ਬਡੀ ਗਰੁੱਪ ਦੇ ਇੰਚਾਰਜ਼ ਜਸਵਿੰਦਰਪਾਲ ਇੰਸਪੈਕਟਰ ਨੇ ਕਿਹਾ ਕਿ ਚਿੜੀ ਇਕ ਬੁਹਤ ਹੀ ਨਾਜ਼ੁਕ ਜਿਹਾ ਜੀਵ ਹੈ।ਭੋਲੇ ਭਾਲੇ ਸੁਭਾਅ ਦਾ ਇਹ ਪੰਛੀ ਕਿਸੇ ਦੂਸਰੇ ਜੀਵ ਨੂੰ ਭੁੱਲ ਕੇ ਵੀ ਨੁਕਸਾਨ ਨਾ ਪਹੁੰਚਾਉਣ ਵਾਲਾ ਜੀਵ ਹੈ।ਐਨ.ਸੀ.ਸੀ ਕੇਅਰ ਟੇਕਰ ਸਹਰਪਾਲ ਸਿੰਘ ਨੇ ਕਿਹਾ ਕਿ ਚਿੜੀਆਂ ਜਿਹੀਆ ਬਹੁਤ ਸਾਰੀਆਂ ਪ੍ਰਜਾਤੀਆਂ ਨੂੰ ਬਚਾਉਣ ਦੀ ਅਹਿਮ ਲੋੜ ਹੈ।
    ਇਸ ਮੌਕੇ ਆਈ.ਐਮ.ਸੀ ਕਮੇਟੀ ਮੈਬਰ ਪਰਮਜੀਤ ਸਿੰਘ, ਬਸੰਤ ਸਿੰਘ, ਨਿਰਮਲ ਸਿੰਘ, ਸੰਦੀਪ ਸ਼ਰਮਾ ਅਕਾਉਟੈਂਟ, ਜਸਪਾਲ ਸਿੰਘ ਐਨ.ਐਸ.ਐਸ ਅਫ਼ਸਰ, ਮੈਡਮ ਸ੍ਰੀਮਤੀ ਕੁਲਵਿੰਦਰ ਕੌਰ, ਮੈਡਮ ਸ੍ਰੀਮਤੀ ਹਰਪ੍ਰੀਤ ਕੌਰ ਗੁਰਪ੍ਰੀਤ ਸਿੰਘ, ਗਰਬਿੰਦਰ ਸਿੰਘ, ਨਤਿਨ ਸੀਨੀਅਰ ਸਹਾਇਕ, ਸਤਿੰਦਰ ਸਿੰਘ ਕਲਰਕ ਆਦਿ ਹਾਜਰ ਸਨ।

Check Also

ਮੰਡੀਆਂ ਵਿਚੋਂ ਕਣਕ ਦੀ ਚੁਕਾਈ ਨਾਲੋ ਨਾਲ ਕਰਨ ‘ਚ ਅੰਮ੍ਰਿਤਸਰ ਜਿਲ੍ਹਾ ਪੰਜਾਬ ਵਿੱਚ ਸਭ ਤੋਂ ਅੱਗੇ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਜਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਸੀਜ਼ਨ ਅਜੇ ਸ਼ੁਰੂਆਤੀ …

Leave a Reply