Tuesday, April 30, 2024

‘ਖ਼ਾਲਸਾ ਕਾਲਜ ਹੈਰੀਟੇਜ਼ ਤੇ ਕਲਚਰਲ ਡਾਈਵਰਸਿਟੀ’ ਵਿਸ਼ੇ `ਤੇ ਅੰਤਰਰਾਸ਼ਟਰੀ ਸੈਮੀਨਾਰ

ਪੋਲੈਂਡ ਤੇ ਭਾਰਤੀ ਵਿੱਦਿਅਕ ਮਾਹਿਰਾਂ ਨੇ ਅੰਤਰਰਾਸ਼ਟਰੀ ਸੈਮੀਨਾਰ `ਚ ਵਿਚਾਰ ਕੀਤੇ ਸਾਂਝੇ

PUNJ1902201918  ਅੰਮ੍ਰਿਤਸਰ, 19 ਫ਼ਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਅਜੋਕੇ ਯੁੱਗ ’ਚ ਜਦੋਂ ਕਿ ਹਿੰਸਾ ਅਤੇ ਅੱਤਵਾਦ ਨੇ ਪੂਰੇ ਸੰਸਾਰ ਨੂੰ ਆਪਣੀ ਲਪੇਟ ’ਚ ਲਿਆ ਹੈ, ਵੱਖ-ਵੱਖ ਦੇਸ਼ਾਂ ਅਤੇ ਖੇਤਰਾਂ ਦੇ ਸੱਭਿਆਚਾਰਕ ਸੁਮੇਲ ਨਾਲ ਹੀ ਵਿਸ਼ਵ ਸ਼ਾਂਤੀ ਸਥਾਪਿਤ ਹੋ ਸਕਦੀ ਹੈ।ਪੂਰੀ ਦੁਨੀਆ ਦੀ ਖਲਕਤ ਨੂੰ ਇਕਜੁਟ ਕਰਨ ਲਈ ਇਹ ਜਰੂਰੀ ਹੈ ਕਿ ਵਿਭਿੰਨ ਵਿਚਾਰਾਂ ’ਚ ਇਕਸਾਰਤਾ ਲਿਆ ਕੇ ਅਤੇ ਟਕਰਾਵਾਂ ਨੂੰ ਦੂਰ ਕਰਕੇ ਇਕ ਅਜਿਹੇ ਸੰਸਾਰ ਨੂੰ ਸਿਰਜਿਆ ਜਾਵੇ ਜਿੱਥੇ ਕਿ ਸ਼ਾਂਤੀ ਅਤੇ ਆਪਸੀ ਭਾਈਵਾਲਤਾ ਦਾ ਬੋਲਬਾਲਾ ਹੋਵੇ।ਇਹ ਵਿਚਾਰ ਅੱਜ ਇੱਥੇ ਖ਼ਾਲਸਾ ਕਾਲਜ ਚੈਰੀਟੇਬਲ ਸੋਸਾਇਟੀ ਅਤੇ ਪੰਜਾਬ ਕਲਚਰਲ ਪ੍ਰੋਮੋਸ਼ਨ ਕੌਂਸਲ (ਪੀ.ਸੀ.ਪੀ.ਸੀ) ਦੇ ਸਹਿਯੋਗ ਨਾਲ  ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਵਿਖੇ ‘ਖ਼ਾਲਸਾ ਕਾਲਜ ਹੈਰੀਟੇਜ਼ ਅਤੇ ਕਲਚਰਲ ਡਾਈਵਰਸਿਟੀ’ ਵਿਸ਼ੇ ’ਤੇ ਕਰਵਾਏ ਗਏ ਅੰਤਰਰਾਸ਼ਟਰੀ ਸੈਮੀਨਾਰ ਦੌਰਾਨ ਵੱਖ-ਵੱਖ ਵਿੱਦਿਅਕ ਮਾਹਿਰਾਂ ਨੇ ਪੇਸ਼ ਕੀਤੇ।PUNJ1902201919
    ਪੌਲਿਸ਼ ਯੂਨੀਵਰਸਿਟੀ ਪੋਲੈਂਡ ਤੋਂ ਡਾ. ਐਨਾ ਨੌਗਾਜ਼ ਨੇ ਆਪਣੇ ਵਿਸ਼ੇਸ਼ ਭਾਸ਼ਣ ’ਚ ਕਿਹਾ ਕਿ ਵਿਸ਼ਵ ’ਚ ਸ਼ਾਂਤੀ ਅਮਨ ਅਤੇ ਸਦਭਾਵਨਾ ਨੂੰ ਮਜ਼ਬੂਤ ਕਰਨ ਲਈ ਵਖਰੇਵਿਆਂ ਨੂੰ ਦੂਰ ਕਰਨਾ ਹੋਵੇਗਾ।ਉਨ੍ਹਾਂ ਨੇ ਸੰਗੀਤ ਮਨੋਵਿਗਿਆਨ ਬਾਰੇ ਜਾਣਕਾਰੀ ਦਿੰਦਿਆਂ ਇਸ ਦੇ ਸੰਸਾਰ ਨੂੰ ਇਕਜੁਟ ਕਰਨ ਦੇ ਪ੍ਰਭਾਵ ’ਤੇ ਜ਼ੋਰ ਦਿੱਤਾ। ਇਸ ਤੋਂ ਪਹਿਲਾਂ ਮੁੱਖ ਮਹਿਮਾਨ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਾਜਿੰਦਰ ਮੋਹਨ ਸਿੰਘ ਛੀਨਾ ਨੇ ਆਪਣੇ ਭਾਸ਼ਣ ਦੌਰਾਨ ਇਤਿਹਾਸਕ ਖ਼ਾਲਸਾ ਕਾਲਜ ਦੀ ਮਹਾਨ ਵਿਰਾਸਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਅਦਾਰਾ ਦੁਨੀਆ ਭਰ ’ਚ ਆਪਣੇ ਸ਼ਾਨਦਾਰ ਯੋਗਦਾਨ ਲਈ ਪ੍ਰਸਿੱਧ ਹੈ।ਉਨ੍ਹਾਂ ਨੇ ਸਿੱਖ ਇਤਿਹਾਸ ਦੇ ਅਮੀਰ ਵਿਰਸੇ ਅਤੇ ਫ਼ਲਸਫ਼ੇ ਨੂੰ ਦੁਨੀਆ ਆਪਸੀ ਮੇਲ ਜੋਲ ਵਧਾਉਣ ਦੇ ਯੋਗ ਦੱਸਿਆ।PUNJ1902201920
     ਪ੍ਰਿੰਸੀਪਲ ਇੰਟਰਨੈਸ਼ਨਲ ਸਕੂਲ, ਕਾਜਮੀਅਰ ਯੂਨੀਵਰਸਿਟੀ ਇਮੀਸਲਾਵਾ ਹੈਨਾ ਬੁਗੇਜ਼ਾ ਨੇ ਆਪਣੇ ਕੁੰਜੀਵਤ ਭਾਸ਼ਣ ’ਚ ਵਿਸ਼ਵ ਵਿਰਾਸਤ ਨੂੰ ਸੰਭਾਲਣ ਅਤੇ ਸਿੱਖਿਆ ਨੂੰ ਸਾਂਝੀ ਤਾਕਤ ਵਜੋਂ ਉਭਾਰਣ ਦੀ ਗੱਲ ਕਹੀ। ਯੂਨੀਵਰਸਿਟੀ ਆਫ਼ ਮੋਰਸੀਆ, ਸਪੇਨ ਤੋਂ ਵਿਸ਼ੇਸ਼ ਤੋਰ ’ਤੇ ਪਹੁੰਚੇ ਡਾ. ਵਿਸੇਂਟੇ ਗ੍ਰੈਗੋਰੀਓ ਨਿਕੋਲਸ ਨੇ ਬੇਹਤਰ ਸੰਸਾਰ ਲਈ ਵਿਰਾਸਤੀ ਅਤੇ ਸੈਰ ਸਪਾਟੇ ਨੂੰ ਪ੍ਰਫ਼ੁਲਿੱਤ ਕਰਨ ਬਾਰੇ ਵਿਚਾਰ ਪ੍ਰਗਟ ਕੀਤੇ। ਖਾਲਸਾ ਕਾਲਜ ਦੇ ਵਿਦਵਾਨ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਸਿੱਖ ਗੁਰੂਆਂ ਦੇ ਵਿਸ਼ਵ ਸ਼ਾਂਤੀ ਅਤੇ ਸਾਂਝੀਵਾਲਤਾ ਦੇ ਫ਼ਲਸਫ਼ੇ ਦਾ ਜ਼ਿਕਰ ਕਰਦਿਆਂ ਮੌਜ਼ੂਦਾ ਦੁਨੀਆ ’ਚ ਆਪਸੀ ਭਾਈਚਾਰਕ ਬਣਾਉਣ ਦੀ ਗੱਲ ਕਹੀ।ਪੀ.ਸੀ.ਪੀ.ਸੀ ਦੇ ਮੁਖੀ ਡਾ. ਦਵਿੰਦਰ ਸਿੰਘ ਛੀਨਾ ਨੇ ਕਿਹਾ ਕਿ ਖਾਲਸਾ ਕਾਲਜ ਦੀ ਵਿਰਾਸਤ ਮਹਾਨ ਹੈ ਅਤੇ ਇਸ ਦੇ ਮੂਲ ਸਿਧਾਂਤ, ਸੱਭਿਆਚਾਰਕ ਅਤੇ ਧਰਮ ਨਿਰਪੱਖਤਾ ਨੂੰ ਦੁਨੀਆ ’ਚ ਸਤਿਕਾਰਯੋਗ ਸਥਾਨ ਪ੍ਰਾਪਤ ਹੈ। ਉਨ੍ਹਾਂ ਕਿਹਾ ਕਿ ਵਿਰਾਸਤ ਸਾਨੂੰ ਜੋੜਦੀ ਹੈ ਅਤੇ ਹਿੰਸਾ ਅਤੇ ਅੱਤਵਾਦ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਸਾਨੂੰ ਮਨੁੱਖੀ ਕਦਰਾਂ ਕੀਮਤਾਂ ਅਤੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ।
     ਰਜਿੰਦਰ ਮੋਹਨ ਸਿੰਘ ਛੀਨਾ ਨੇ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਨਾਲ ਮਿਲ ਕੇ ਸਮੂਹ ਵਫ਼ਦ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ।ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਨੇ ਮਹਿਮਾਨਾਂ ਅਤੇ ਕਲਾਕਾਰਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਇਕ ਦੂਸਰੇ ਦੀ ਸੱਭਿਅਤਾ ਨੂੰ ਸਮਝਣ ਲਈ ਸਕੂਲਾਂ, ਕਾਲਜਾਂ ’ਚ ਅਜਿਹੇ ਪ੍ਰੋਗਰਾਮ ਸਮੇਂ-ਸਮੇਂ ’ਤੇ ਆਯੋਜਿਤ ਕੀਤੇ ਜਾਣੇ ਚਾਹੀਦੇ ਹਨ।ਇਸ ਮੌਕੇ 17 ਮੈਂਬਰੀ ਪੌਲਿਸ਼ ਕਲਾਕਾਰਾਂ ਦੀ ਟੀਮ ਦੇ ਵਫ਼ਦ ਜਿਸ ’ਚ ਮੇਸੀਜ਼ ਪਾਓਟਰ, ਸੋਨੀਆ ਮਾਰੀਆ, ਅਗਾਤਾ ਮਾਰੀਆ, ਮੀਕਲ, ਕਾਰੋਲ, ਮਾਲਗੋਰਜਤਾ ਡੋਰਾਟ, ਐਲਜਬਾਏਟਾ, ਮਾਰਸੀਨ ਦਾਰਜਿਜ਼, ਅੰਨਾ ਐਨਟਨੀਨਾ, ਮਾਜਾ ਵਾਲੰਟੀਨਾ, ਜੇਕਬ, ਕਮਿਲ, ਪੋਰੋਟਰ, ਅਲੇਖੇਂਦਰਾ ਅਤੇ ਪੋਰਤ ਐਂਡਰੇਜ ਆਦਿ ਮੈਂਬਰ ਸ਼ਾਮਿਲ ਸਨ, ਨੇ ਕਾਲਜ ਵਿਦਿਆਰਥੀਆਂ ਨਾਲ ਮਿਲ ਕੇ ਭੰਗੜਾ ਅਤੇ ਗਿੱਧਾ ਵੀ ਪਾਇਆ।ਇਸ ਮੌਕੇ ਅੰਡਰ ਸੈਕਟਰੀ ਡੀ.ਐਸ ਰਟੌਲ, ਮਨਰਾਜ ਛੀਨਾ, ਅਜੈਬੀਰਪਾਲ ਸਿੰਘ ਢਿੱਲੋਂ, ਹਰਪ੍ਰੀਤ ਸਿੰਘ ਭੱਟੀ ਤੋਂ ਇਲਾਵਾ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਦੇ ਸਕੱਤਰ ਪਰਮਜੀਤ ਸਿੰਘ ਸਰੋਆ ਸਮੇਤ ਹੋਰ ਮੁਲਾਜ਼ਮ ਹੋਏ ਸੇਵਾ ਮੁਕਤ

ਅੰਮ੍ਰਿਤਸਰ, 30 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪਰਮਜੀਤ ਸਿੰਘ ਸਰੋਆ, …

Leave a Reply