Monday, July 1, 2024

ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦ’ ਫ਼ਿਲਮ ਨੂੰ ‘ਏ’ ਸਰਟੀਫਿਕੇਟ ਦੇਣ ‘ਤੇ ਰੋਸ ਦੀ ਲਹਿਰ

PPN0404201602ਸੰਦੌੜ, 4 ਅਪ੍ਰੈਲ (ਹਰਮਿੰਦਰ ਸਿੰਘ ਭੱਟ)- 1921 ਦੇ ਸਾਕਾ ਨਨਕਾਣਾ ਸਾਹਿਬ ਦੀ ਪੇਸ਼ਕਾਰੀ ਨਾਲ ਸਬੰਧਿਤ ਇਤਿਹਾਸਕ ਫ਼ਿਲਮ ‘ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦ’ ਨੂੰ ਫ਼ਿਲਮ ਸੈਂਸਰ ਬੋਰਡ ਵੱਲੋਂ ‘ਏ’ ਸਰਟੀਫਿਕੇਟ ਦਿੱਤੇ ਜਾਣ ਕਾਰਨ ਵੱਖ-ਵੱਖ ਜਥੇਬੰਦੀਆਂ ਵੱਲੋਂ ਰੋਸ ਜ਼ਾਹਿਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸਿੱਖ ਇਤਿਹਾਸ ਦੀ ਪੇਸ਼ਕਾਰੀ ਕਰਨ ਵਾਲੀਆਂ ਕਈ ਫ਼ਿਲਮਾਂ ‘ਤੇ ਬੋਰਡ ਵੱਲੋਂ ਪਾਬੰਦੀ ਲਾਈ ਗਈ ਜਾਂ ਉਨ੍ਹਾਂ ਵਿਚੋਂ ਕਈ ਦ੍ਰਿਸ਼ ਕਟਵਾਏ ਗਏ।ਸੈਂਸਰ ਬੋਰਡ ਵੱਲੋਂ ਕਿਹਾ ਗਿਆ ਹੈ ਕਿ ਇਸ ਫ਼ਿਲਮ ਵਿਚ ਇੱਕ-ਦੋ ਦ੍ਰਿਸ਼ ਹਿੰਸਕ ਹਨ, ਇਸ ਲਈ ਇਸ ਨੂੰ ‘ਏ’ ਸਰਟੀਫਿਕੇਟ ਦਿੱਤਾ ਜਾ ਰਿਹਾ ਹੈ। ਇਸ ਤੋਂ ਉਲਟ ਬਹੁਚਰਚਿਤ ‘ਬਾਹੂਬਲੀ’ ਫ਼ਿਲਮ ਵਿਚ ਇੱਕ ਵਿਅਕਤੀ ਦੀ ਗਰਦਨ ਕੱਟੀ ਦਿਖਾਈ ਗਈ ਸੀ ਤੇ ਬਹੁਤ ਸਾਰੀਆਂ ਹੋਰ ਫ਼ਿਲਮਾਂ ਵਿਚ ਹਿੰਸਾ ਪੇਸ਼ ਕੀਤੀ ਗਈ, ਪਰ ਉਨ੍ਹਾਂ ਨੂੰ ‘ਯੂ ਏ’ ਸਰਟੀਫਿਕੇਟ ਦਿੱਤਾ ਜਾਂਦਾ। ਭਾਈ ਭੁਪਿੰਦਰ ਸਿੰਘ ਪੰਚ ਫਰਵਾਲੀ ਨੇ ਕਿਹਾ ਕਿ ਇਹ ਤਾਂ ਸਰਾਸਰ ਧੱਕੇਸ਼ਾਹੀ ਹੈ ਜੇਕਰ ਬੱਚਿਆਂ ਤੇ ਨੌਜਵਾਨ ਪੀੜੀ ਨੂੰ ਹੀ ਆਪਣੇ ਕੌਮੀ ਇਤਿਹਾਸ ਅਤੇ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਸੂਰਬੀਰਾਂ ਦੇ ਜੀਵਨ ਬਾਰੇ ਜਾਣੂ ਹੋਣ ਤੋਂ ਰੋਕਿਆ ਗਿਆ ਤਾਂ ਉਹ ਆਪਣੇ ਜੀਵਨ ਨੂੰ ਧਰਮ, ਅਣਖ ਅਤੇ ਸੁਚੱਜੇ ਗੁਰਸਿੱਖੀ ਸਿਧਾਂਤਾਂ ਮੁਤਾਬਿਕ ਕਿਵੇਂ ਸਿੱਖਿਆਵਾਂ ਪ੍ਰਾਪਤ ਕਰਨਗੇ। ਪੰਜਾਬੀ ਸਾਹਿੱਤ ਦੇ ਉੱਘੇ ਲੇਖਕ ਲੇਖਕ ਤਰਸੇਮ ਮਹਿਤੋ ਅਤੇ ਲੇਖਕ ਹਰਮਿੰਦਰ ਸਿੰਘ ਭੱਟ ਨੇ ਕਿਹਾ ਕਿ ਇਹੋ ਜਿਹੀਆਂ ਇਤਿਹਾਸਿਕ ਅਤੇ ਤੱਥਾਂ ਦੇ ਆਧਾਰਿਤ ਤਿਆਰ ਫ਼ਿਲਮਾਂ ਇੱਕ ਇਤਿਹਾਸਕ ਦਸਤਾਵੇਜ਼ ਹੁੰਦੀਆਂ ਹਨ ਜੋ ਕਿ ਹੱਕ ਸੱਚ ਦੀ ਲੜਾਈ ਲੜਨ ਲਈ ਪ੍ਰੇਰਿਤ ਕਰਦੀਆਂ ਹਨ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply