Monday, July 1, 2024

ਅੱਜ ਦੀਆਂ ਸੁਰਖੀਆਂ…..

⁠⁠⁠📝 ਅੱਜ ਦੀਆਂ ਸੁਰਖੀਆਂ…..
ਮਿਤੀ : 6 ਅਪ੍ਰੈਲ 2016

〰〰〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰〰〰

▶ ਹਜ਼ਰਤ ਨਿਜ਼ਾਮੂਦੀਨ (ਦਿੱਲੀ) ਤੋਂ ਆਗਰਾ ਛਾਉਣੀ ਤੱਕ ਦੇਸ਼ ਦੀ ਸਭ ਤੇਜ਼ ਰਫਤਾਰ (160 ਕਿਲੋ ਮੀਟਰ ਪ੍ਰਤੀ ਘੰਟਾ) ਵਾਲੀ ‘ਗਤੀਮਾਨ’ ਟ੍ਰੇਨ, ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਕੀਤੀ ਰਵਾਨਾ – 100 ਮਿੰਟਾਂ ‘ਚ ਤੈਅ ਕੀਤਾ ਫਾਸਲਾ।

▶ ਸਿੱਖ ਚੁਟਕਲਿਆਂ ਬਾਰੇ ਸੁਪਰੀਮ ਕੋਰਟ ‘ਚ ਹੋਈ ਸੁਣਵਾਈ ਦਿੱਲੀ ਗੁਰਦੁਆਰਾ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਨੇ ਬਣਾਈ 10 ਮੈਂਬਰੀ ਕਮੇਟੀ, 2 ਮਹੀਨਿਆਂ ਲਈ ਟਲੀ ਸੁਣਵਾਈ।

▶ ਭੈਣੀ ਸਾਹਿਬ ਦੇ ਗੁਰਦੁਆਰੇ ‘ਚ ਅਗਨ ਭੇਟ ਕਰ ਕੇ ਹੋਇਆ ਨਾਮਧਾਰੀ ਮਾਤਾ ਚੰਦ ਕੌਰ ਦਾ ਅੰਤਿਮ ਸਸਕਾਰ, ਮੁੱਖ ਮੰਤਰੀ ਬਾਦਲ ਵੀ ਹੋਏ ਸ਼ਾਮਿਲ।

▶ ਲੁਧਿਆਣਾ ਪੁਲਿਸ ਵਲੋਂ ਮਾਤਾ ਚੰਦ ਕੌਰ ਹੱਤਿਆ ਮਾਮਲੇ ‘ਚ ਦੋ ਸ਼ੱਕੀਆਂ ਦੇ ਸਕੈਚ ਜਾਰੀ।

▶ ਅੰਮ੍ਰਿਤਸਰ ਇੰਪਰੂਵਮੈਂਟ ਘਪਲਾ ਮਾਮਲਾ – ਮੁਹਾਲੀ ਅਦਾਲਤ ਨੇ ਕੈਪਟਨ ਅਮਰਿੰਦਰ ਨੂੰ ਵਿਦੇਸ਼ ਜਾਣ ਦੀ ਦਿੱਤੀ ਆਗਿਆ, 19 ਅਪ੍ਰੈਲ ਨੂੰ ਕਰਨਗੇ ਅਮਰੀਕਾ ਦੌਰਾ।

▶ ਬਿਹਾਰ ਵਿੱਚ ਸ਼ਰਾਬਬੰਦੀ ਲਾਗੂ – ਸੂਬੇ ਵਿੱਚ ਹਰ ਤਰਾਂ ਦੀ ਦੇਸ਼ੀ ਤੇ ਵਿਦੇਸ਼ੀ ਸ਼ਰਾਬ ‘ਤੇ ਲਗਾਈ ਪਾਬੰਦੀ।

▶ ਪ੍ਰਧਾਨ ਮੰਤਰੀ ਮੋਦੀ ਵਲੋਂ ਨੋਇਡਾ ‘ਚ ਸਟੈਂਡਅੱਪ ਇੰਡੀਆ ਦੀ ਸ਼ੁਰੂਆਤ।

▶ ਸਵੈ-ਰੁਜ਼ਗਾਰ ਲਈ ਛੋਟੇ ਦੁਕਾਨਦਾਰਾਂ ਵਾਸਤੇ ਸਰਕਾਰ ਨੇ ਬੈਂਕਾਂ ਦੇ ਦਰਵਾਜੇ ਖੋਹਲੇ – ਮੋਦੀ।

▶ ਸਰਫਰਾਜ਼ ਅਹਿਮਦ ਹੋਣਗੇ ਪਾਕਿਸਤਾਨ ਟੀ-20 ਕ੍ਰਿਕਟ ਟੀਮ ਦੇ ਕਪਤਾਨ।

▶ ਆਮਦਨ ਤੋਂ ਵੱਧ ਜਾਇਦਾਦ ਮਾਮਲਾ – ਹਿਮਾਚਲ ਦੇ ਮੁੱਖ ਮੰਤਰੀ ਵੀਰਭੱਦਰ ਦੀ ਗ੍ਰਿਫਤਾਰੀ ‘ਤੇ ਰੋਕ ਨੂੰ ਸੀ.ਬੀ.ਆਈ ਨੇ ਹਾਈ ਕੋਰਟ ‘ਚ ਦਿੱਤੀ ਚੁਣੌਤੀ।

▶ ਗੁਰਦਾਸਪੁਰ – ਇਕ ਟਰੱਕ ਵਿਚੋਂ ਪੁਲਿਸ ਨੇ ਨਜ਼ਾਇਜ ਸ਼ਰਾਬ ਦੀਆਂ 875 ਪੇਟੀਆਂ ਕੀਤੀਆਂ ਬਰਾਮਦ, ਟਰੱਕ ਡਰਾਈਵਰ ਕਾਬੂ।

▶ ਪਾਕਿਸਤਾਨ ਜੇ.ਆਈ.ਟੀ ਦੀ ਰਿਪੋਰਟ ਲੀਕ ਹੋਣ ਦੀ ਖ਼ਬਰ – ਸੂਤਰਾਂ ਅਨੁਸਾਰ ਜੇ.ਆਈ.ਟੀ ਨੇ ਪਠਾਨਕੋਟ ਹਮਲੇ ਲਈ ਭਾਰਤ ਨੂੰ ਠਹਿਰਾਇਆ ਜਿੰਮੇਵਾਰ, ਕਿਹਾ ਪਾਕਿਸਤਾਨ ਨੂੰ ਗੁੰਮਰਾਹ ਕਰਨ ਦੀ ਕੀਤੀ ਗਈ ਕੋਸ਼ਿਸ਼।

▶ ਬਠਿੰਡਾ ਦੇ ਭਾਈ ਭਗਤਾ ਵਿਖੇ ਕੋਲਡ ਸਟੋਰ ਦੀ ਛੱਤ ਤੇ ਡਿੱਗਾ ਮੋਬਾਇਲ ਟਾਵਰ – 2 ਦੀ ਮੌਤ, 2 ਜਖਮੀ ਹੋਣ ਦੀ ਖ਼ਬਰ।

▶ ਨਸ਼ਿਆਂ ਦੇ ਮੁੱਦੇ ‘ਤੇ ਪੰਜਾਬ ਵਿੱਚ ਸਿਆਸੀ ਪਾਰਟੀਆਂ ਦੇ ਵਾਰ ਪਲਟਵਾਰ ਜਾਰੀ।

▶ ਕੈਪਟਨ ਨੇ ਸਰਕਾਰ ਆਉਣ ‘ਤੇ ਨਸ਼ਿਆਂ ਉਪਰ ਰੋਕ ਲਗਾਉਣ ਦੀ ਕੀਤੀ ਗੱਲ, ਮੁੱਖ ਮੰਤਰੀ ਬਾਦਲ ਨੇ ਕਿਹਾ ਵਿਰੋਧੀ ਪੰਜਾਬ ਨੂੰ ਕਰ ਰਹੇ ਹਨ ਬਦਨਾਮ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome  ‘ਤੇ ਜਾਓ ਜੀ 🙏

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply