Monday, July 1, 2024

ਸਰਬੱਤ ਖਾਲਸਾ ਹਰ ਹਾਲਤ ‘ਚ ਬੁਲਾਇਆ ਜਾਵੇਗਾ- ਜਥੇਦਾਰ ਧਿਆਨ ਸਿੰਘ ਮੰਡ

PPN2704201605ਬਠਿੰਡਾ, 27 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਚੱਬਾ ਵਿਖੇ ਸਰਬੱਤ ਖਾਲਸਾ ਦੌਰਾਨ ਥਾਪੇ ਗਏ ਤਖ਼ਤਾਂ ਦੇ ਜਥੇਦਾਰ ਵੱਲੋ ਹੋਣ ਵਾਲੇ ਸਰਬੱਤ ਖਾਲਸਾ 2016 ਦੀਆਂ ਤਿਆਰੀਆਂ ਹੁਣੇ ਤੋਂ ਆਰੰਭ ਕਰ ਦਿੱਤੀਆ ਗਈਆ ਹਨ। ਬਠਿੰਡਾ ਵਿਖੇ ਬਠਿੰਡਾ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਨੇ ਕਿਹਾ ਕਿ ਬਾਦਲ ਤੇ ਮਜੀਠੀਆ ਪਰਿਵਾਰ ਵੱਲੋ ਸਿੱਖੀ ਤੇ ਸਿੱਖ ਨੋਜਵਾਨਾਂ ਦਾ ਘਾਣ ਕੀਤਾ ਜਾ ਰਿਹਾ ਹੈ ਜਿਸ ਕਾਰਨ ਅੱਜ ਹਰ ਸਿੱਖ ਦੇ ਮਨ ਠੇਸ ਪਹੁੰਚੀ ਹੈ। ਉਨਾਂ ਕਿਹਾ ਸਿੱਖ ਗੁਰਧਾਮਾਂ ਨੂੰ ਬਾਦਲ ਤੇ ਮਜੀਠੀਆ ਪਰਿਵਾਰਾਂ ਤੋ ਮੁਕਤ ਕਰਵਾਉਣ ਦੀ ਲੋੜ ਹੈ। ਜਿਸ ਲਈ ਹਰ ਸਿੱਖ ਨੂੰ ਤਿਆਰ ਰਹਿਣਾ ਚਾਹੀਦਾ ਹੈ। ਉਨਾਂ ਕਿਹਾ ਪਿਛਲੇ ਸਾਲ ਸਰਬੱਤ ਖਾਲਸੇ ਦੌਰਾਨ ਥਾਪੇ ਗਏ ਜਥੇਦਾਰ ਵੱਲੋ 4 ਮਈ ਤੋ ਪੰਜਾਂ ਤਖ਼ਤਾਂ ਦੇ ਦਰਸ਼ਨਾਂ ਲਈ ਯਾਤਰਾ ਸ਼ੁਰੂ ਕੀਤੀ ਜਾਵੇਗੀ, ਜੋ ਕਿ 15 ਮਈ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸਮਾਪਤ ਹੋਵੇਗੀ।
ਸਹਿਜਧਾਰੀ ਵੋਟਾਂ ਦੇ ਜਿਕਰ ਕਰਦਿਆ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਸਿੱਖੀ ਵਿਚ ਸਹਿਜਧਾਰੀ ਦੀ ਕੋਈ ਪਰਿਭਾਸ਼ਾ ਨਹੀ ਹੈ ਅਤੇ ਸ੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਦੀਆਂ ਚੋਣਾਂ ਸਮੇ ਸਿਰਫ ਪੂਰਨ ਗੁਰਸਿੱਖ ਨੂੰ ਵੋਟਾਂ ਪਾਉਣ ਦਾ ਅਧਿਕਾਰ ਦਿੱਤਾ ਜਾਣਾ ਚਾਹੀਦਾ ਹੈ।ਪਤਿਤ ਸਿੱਖ ਨੂੰ ਵੋਟ ਪਾਉਣ ਦਾ ਅਧਿਕਾਰ ਨਹੀ ਹੋਣਾ ਚਾਹੀਦਾ। ਉਨਾਂ ਪਾਰਲੀਮਂੈਟ ਵੱਲੋ ਸਹਿਜਧਾਰੀ ਸਿੱਖਾਂ ਦੀ ਵੋਟ ਨਾ ਪਾਉਣ ਅਧਿਕਾਰ ਦੀ ਸਲਾਘਾ ਕਰਦਿਆਂ ਕਿਹਾ ਕਿ ਜੇਕਰ ਇਹ ਬਿੱਲ ਪਾਸ ਹੋ ਜਾਦਾ ਹੈ ਤਾਂ ਜਲਦ ਹੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲ ਪਰਿਵਾਰ ਤੋਂ ਮੁਕਤ ਕਰਵਾਇਆ ਜਾ ਸਕੇਗਾ।ਉਨ੍ਹਾਂ ਕਿਹਾ ਕਿ 2016 ਵਿਚ ਹੋਣ ਵਾਲੇ ਸਰਬੱਤ ਖਾਲਸਾ ਦੌਰਾਨ ਹੋਰ ਧਰਮਾਂ ਦੀ ਨੁਮਾਇੰਦਗੀ ਕਰਨ ਵਾਲਿਆ ਨੂੰ ਸੱਦਾ ਦਿੱਤਾ ਜਾਵੇਗਾ ਅਤੇ ਸਰਬੱਤ ਖਾਲਸਾ ਤੋਂ ਪਹਿਲਾਂ ਸਮੂਹ ਸਿੱਖ ਜਥੇਬੰਦੀਆਂ ਨਾਲ ਰਾਬਤਾ ਕਾਇਮ ਕੀਤਾ ਜਾਵੇਗਾ ਅਤੇ ਇਸ ਸਰਬੱਤ ਖਾਲਸਾ ਦੌਰਾਨ ਪਹੁੰਚਣ ਦੀ ਅਪੀਲ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਬਾਦਲ ਤੇ ਮਜੀਠੀਆ ਪਰਿਵਾਰਾਂ ਤੋ ਇਲਾਵਾ ਹਰ ਵਰਗ ਦੇ ਲੋਕ ਇਸ ਸਰਬੱਤ ਖਾਲਸਾ ਵਿਚ ਆ ਸਕਦੇ ਹਨ।ਉਨ੍ਹਾਂ ਸਰਬੱਤ ਖਾਲਸਾ ਸੰਬੰਧੀ 28 ਅਪ੍ਰੈਲ ਮੌਗੇ ਜਿਲੇ ਦੇ ਪਿੰਡ ਜੋਗੇਵਾਲਾ ਵਿਖੇ ਵਿਸ਼ੇਸ਼ ਬੈਠਕ ਕੀਤੀ ਜਾ ਰਹੀ ਹੈ, ਜਿਸ ਵਿਚ ਸਰਬਤ ਖਾਲਸਾ ਸੰਬਧੀ ਕਈ ਅਹਿਮ ਫੈਸਲੇ ਕੀਤੇ ਜਾਣਗੇ, ਇਸ ਮੀਟਿੰਗ ਵਿਚ ਉਨ੍ਹਾਂ ਨੂੰ ਵੀ ਸੱਦਾ ਦਿੱਤਾ ਗਿਆ ਹੈ ਜੋ ਕਿ ਪਿਛਲੇ ਸਰਬੱਤ ਖਾਲਸਾ ਮੌਕੇ ਕਿਸੇ ਕਾਰਨ ਵੱਸ ਪਹੁੰਚ ਨਹੀ ਸਕੇ ਸਨ। ਉਨ੍ਹਾਂ ਸ੍ਰੀ ਅੰਮ੍ਰਿਤਸਰ ਵਿਚ ਦਫ਼ਤਰ ਖੋਲ੍ਹਣ ਦੇ ਇਕ ਜਵਾਬ ਵਿਚ ਕਿਹਾ ਕਿ ਸੰਗਤਾ ਨੇ ਸਰਬਤ ਖਾਲਸਾ ਵਲੋਂ ਜਥੇਦਾਰ ਥਾਪਿਆ ਜਾਣ ਕਰਕੇ ਹੀ ਕੋਈ ਵੀ ਕਿਸੇ ਕਿਸਮ ਦਾ ਫੈਸਲਾ ਲੈਣ ਲਈ ਸਾਨੂੰ ਸ਼ਿਕਾਇਤਾਂ ਭੇਜਣ ਦੀ ਪ੍ਰਤੀਕਿਰਿਆ ਸ਼ੁਰੂ ਕਰ ਦਿੱਤੀ ਹੈ, ਜਿਸ ਦਾ ਫੈਸਲਾ ਸੰਗਤਾਂ ਉਡੀਕ ਰਹੀਆਂ ਹਨ, ਇਸ ਲਈ ਦਫ਼ਤਰ ਜਲਦ ਖੋਲਿਆ ਜਾ ਰਿਹਾ ਹੈ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply