Monday, July 8, 2024

ਪੀ.ਸੀ.ਪੀ.ਐਨ.ਡੀ.ਟੀ ਦੀ ਜੋਨਲ ਪੱਧਰੀ ਵਰਕਸ਼ਾਪ ਆਯੋਜਿਤ

ppn2510201603

ਬਠਿੰਡਾ, 25 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਿਹਤ ਵਿਭਾਗ ਬਠਿੰਡਾ ਵੱਲੋਂ ਬੱਚੀ ਬਚਾਓ ਮੁਹਿੰਮ ਤਹਿਤ ਜੋਨਲ ਪੱਧਰ (ਛੇ ਜਿਲੇ) ਦੀ ਪੀ.ਸੀ.ਪੀ.ਐਨ.ਡੀ.ਟੀ. ਵਰਕਸ਼ਾਪ ਦਾ ਆਯੋਜਨ ਸਿਵਲ ਸਰਜਨ ਬਠਿੰਡਾ ਦੀ ਪ੍ਰਧਾਨਗੀ ਹੇਠ ਐਸ.ਐਸ.ਡੀ. ਗਰਲਜ਼ ਕਾਲਜ਼ ਬਠਿੰਡਾ ਵਿੱਚ ਕੀਤਾ ਗਿਆ। ਇਸ ਵਰਕਸ਼ਾਪ ਦੇ ਮੁਖ ਮਹਿਮਾਨ ਰਿਟਾਇਰਡ ਡਿਪਟੀ ਡੀ.ਈ.ੳ. ਸ਼੍ਰੀਮਤੀ ਸਤਵੰਤ ਕੌਰ ਮੈਂਬਰ ਸਿਵਲ ਸੁਸਾਇਟੀ ਅਤੇ ਸਟੇਟ ਇਸਪੈਕਸ਼ਨ ਅਤੇ ਮੋਨੀਟਰਿੰਗ ਕਮੇਟੀ ਸਨ।
ਇਸ ਵਰਕਸ਼ਾਪ ਵਿੱਚ ਸਟੇਟ ਇੰਸਪੈਕਸ਼ਨ ਮੋਨੀਟਰਿੰਗ ਕਮੇਟੀ (ਪੀ.ਐਨ.ਡੀ.ਟੀ) ਦੇ ਮੈਂਬਰ, ਜਿਲਾ ਸ਼੍ਰੀ ਮੁਕਤਸਰ ਸਾਹਿਬ, ਫਿਰੋਜਪੁਰ, ਫਾਜਿਲਕਾ, ਮੋਗਾ, ਬਰਨਾਲਾ ਅਤੇ ਬਠਿੰਡਾ ਦੇ ਸਿਵਲ ਸਰਜਨ ਅਤੇ ਜਿਲਾ ਪਰਿਵਾਰ ਭਲਾਈ ਅਫਸਰ, ਜਿਲਾ ਮਾਸ ਮੀਡੀਆ ਅਫਸਰ, ਪ੍ਰਿੰਸੀਪਲ ਐਸ.ਐਸ. ਡੀ. ਗਰਲਜ਼ ਕਾਲਜ ਸ਼੍ਰੀਮਤੀ ਪਰਮਿੰਦਰ ਕੌਰ ਤਾਂਘੀ, ਡੀ.ਐਸ.ਪੀ. ਸਿਟੀ ਐਚ.ਐਸ.ਮਾਨ, ਜਿਲਾ ਐਪ੍ਰੋਪ੍ਰੀਏਟ ਅਥਾਰਟੀ ਦੇ ਮੈਂਬਰ, ਆਈ.ਐਮ.ਏ. ਦੇ ਮੈਂਬਰ, ਅਲਟ੍ਰਾ ਸਾਊਂਡ ਕਰਨ ਵਾਲੇ ਡਾਕਟਰਜ਼ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਨੇ ਹਿੱਸਾ ਲਿਆ। ਇਸ ਵਰਕਸ਼ਾਪ ਵਿੱਚ ਪੀ.ਸੀ.ਪੀ.ਐਨ.ਡੀ.ਟੀ. ਐਕਟ ਦੀ ਪਾਲਣਾ ਕਰਦੇ ਹੋਏ ਲਿੰਗ ਨਿਰਧਾਰਨ ਟੈਸਟ ਉਪਰੰਤ ਹੋਣ ਵਾਲੀਆਂ ਕੰਨਿਆ ਭਰੂਣ ਹੱਤਿਆ ਨੂੰ ਰੋਕਣ ਲਈ ਹੋ ਰਹੀਆਂ ਗਤੀਵਿਧੀਆਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਵਰਕਸ਼ਾਪ ਦਾ ਆਗਾਜ਼ ਕਾਲਜ ਦੇ ਸੰਗੀਤ ਅਧਿਆਪਕਾਂ ਵੱਲੋਂ ਤਿਆਰ ਸ਼ਬਦ ‘ਹੇ ਗੋਬਿੰਦ ਹੇ ਗੋਪਾਲ’ ਨਾਲ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਕੀਤਾ ਗਿਆ।ਡਾ. ਰਘੁਬੀਰ ਸਿੰਘ ਰੰਧਾਵਾ ਸਿਵਲ ਸਰਜਨ ਬਠਿੰਡਾ ਨੇ ਕਿਹਾ ਕਿ ਬੇਟੀਆਂ ਨੂੰ ਕੁੱਖ ਵਿੱਚ ਮਾਰਨਾ ਬਹੁਤ ਵੱਡਾ ਪਾਪ ਹੈ। ਉਹਨਾਂ ਕਿਹਾ ਕਿ ਸਮਾਜ ਨੂੰ ਵਿਸ਼ਵਾਸ ਨਾਲ ਭਰੂਣ ਹੱਤਿਆ ਖਿਲਾਫ ਲੜਨਾ ਪਵੇਗਾ ਅਤੇ ਨਾਰੀ ਨੂੰ ਹੋਰ ਸ਼ਕਤੀਸ਼ਾਲੀ ਕਰਦੇ ਹੋਏ ਅਬਲਾ ਤੋਂ ਸਬਲਾ ਬਣਾਉਣਾ ਹੋਵੇਗਾ। ਇਸ ਦੇ ਨਾਲ ਹੀ ਬੇਟੀ ਨੂੰ ਬਚਾਉਣ ਅਤੇ ਪੜਾਉਣ ਦੀ ਹੀ ਨਹੀਂ ਬਲਕਿ ਅਪਣਾਉਣ ਦੀ ਵੀ ਲੋੜ ਹੈ।ਉਹਨਾਂ ਸਿਹਤ ਵਿਭਾਗ ਦੀ ਸਲਾਘਾ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਅਤੇ ਹੋਰ ਸਹਿਯੋਗੀ ਵਿਭਾਗਾਂ ਦੇ ਸਹਿਯੋਗ ਸਦਕਾ ਸਹਿਰਾਂ ਅਤੇ ਪਿੰਡਾਂ ਦੇ ਲੋਕ ਭਰੂਣ ਹੱਤਿਆ ਖਿਲਾਫ ਕਾਫੀ ਜਾਗਰੂਕ ਹੋ ਚੁੱਕੇ ਹਨ।
ਡਾ. ਰਵਨਜੀਤ ਕੋਰ ਬਰਾੜ ਜਿਲ੍ਹਾ ਪਰਿਵਾਰ ਭਲਾਈ ਅਫਸਰ ਬਠਿੰਡਾ ਨੇ ਆਪਣੇ ਸੰਬੋਧਨ ਵਿੱਚ ਜਿਲ੍ਹਾ ਬਠਿੰਡਾ ਦੇ ਸਾਰੇ ਅਲਟ੍ਰਾਸਾਊਂਡ ਕਰਨ ਵਾਲੇ ਡਾਕਟਰਾਂ ਨੂੰ ਅਪੀਲ ਕੀਤੀ ਕਿ ਪੀ.ਸੀ.ਪੀ.ਐਨ.ਡੀ.ਟੀ. ਐਕਟ ਦੀ ਪਾਲਣਾ ਕਰਦੇ ਹੋਏ ਇਸ ਘਿਨਾਉਣੇ ਜੁਰਮ ਨੂੰ ਠੱਲ ਪਾਉਣ ਲਈ ਸਿਹਤ ਵਿਭਾਗ ਨੂੰ ਆਪਣਾ ਸਹਿਯੋਗ ਦਿੱਤਾ ਜਾਵੇ ਅਤੇ ਕਾਨੂੰਨ ਦੀ ਇੰਨ ਬਿੰਨ ਪਾਲਣਾ ਕੀਤੀ ਜਾਵੇ ਤਾਂ ਜ਼ੋ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਦਾ ਸਾਹਮਣਾ ਨਾ ਕਰਨਾ ਪਵੇ।ਉਹਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀ.ਸੀ.ਪੀ.ਐਨ.ਡੀ.ਟੀ. ਐਕਟ ਦੇ ਕਾਰਣ ਜਿਲ੍ਹਾ ਬਠਿੰਡਾ ਵਿੱਚ ਲਿੰਗ ਅਨੁਪਾਤ ਵਿੱਚ ਕਾਫੀ ਸੁਧਾਰ ਹੋਇਆ ਹੈ।ਉਹਨਾਂ ਦੱਸਿਆ ਕਿ ਲਿੰਗ ਅਨੁਪਾਤ ਨੂੰ ਬਿਹਤਰ ਕਰਨ ਲਈ ਪੰਜਾਬ ਸਰਕਾਰ ਵੱਲੋਂ ਪੰਜ ਸਾਲ ਤੱਕ ਦੀਆਂ ਬੱਚੀਆਂ ਦਾ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਬਿਲਕੁਲ ਮੁਫਤ ਕੀਤਾ ਜਾਂਦਾ ਹੈ ਡਾ. ਸੰਜੇ ਕੁਮਾਰ ਜਿਲਾ ਪਰਿਵਾਰ ਭਲਾਈ ਅਫਸਰ ਮੋਗਾ ਅਤੇ ਨਵਦੀਪ ਸਿੰਘ ਬੀ.ਸੀ.ਜੀ ਅਫਸਰ ਬਠਿੰਡਾ ਨੇ ਦੱਸਿਆ ਕਿ ਪੀ.ਪੀ.ਟੀ. ਰਾਹੀਂ ਅਤੀਤ ਤੋਂ ਹੁਣ ਔਰਤ ਦੀ ਸਮਾਜਿਕ ਦਸ਼ਾ ਬਾਰੇ ਤੱਥਾਂ ਤੇ ਅਧਾਰਿਤ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ।ਡਾ. ਊਸ਼ਾ ਸ਼ਰਮਾ ਐਚ.ਓ.ਡੀ ਨੇ ਕਿਹਾ ਕਿ ਇਹ ਅਨੋਖੀ ਗੱਲ ਹੈ ਕਿ ਮਨੁੱਖ ਬੱਚੀਆਂ ਨੂੰ ਜਨਮ ਤੋਂ ਪਹਿਲਾਂ ਹੀ ਮਾਰ ਦਿੰਦਾ ਹੈ ਜਦਕਿ ਪਸ਼ੂ ਪੰਛੀਆਂ ਵਿੱਚ ਇਹੋ ਜਿਹਾ ਕੋਈ ਰਿਵਾਜ ਨਹੀਂ।ਜੇਕਰ ਅਸੀਂ ਸਾਰੇ ਹੀ ਬੇਟੀਆਂ ਨੂੰ ਜੀ ਆਇਆਂ ਕਹੀਏ ਤਾਂ ਉਹਨਾਂ ਨੂੰ ਸਮਾਜ ਵਿੱਚ ਪੂਰਾ ਮਾਨ ਸਨਮਾਨ ਤੇ ਅਧਿਕਾਰ ਮਿਲੇਗਾ।ਇਸ ਦੇ ਨਾਲ ਹੀ ਕਾਲਜ ਵਿਦਿਆਰਥਣਾਂ ਸੁਮੀਸ਼ਾ ਲੂਨਾ, ਰੀਆ ਕਪੂਰ, ਮਮਤਾ ਮਹਿਤਾ ਅਤੇ ਪਿੰਨਸ਼ਪ੍ਰੀਤ ਕੌਰ ਨੇ ਭਰੂਣ ਹੱਤਿਆਂ ਸਬੰਧੀ ਕਵਿਤਾ ਪੇਸ਼ ਕੀਤੀ।ਅੰਤ ਵਿੱਚ ਇਸ ਸੰਸਾਰ ਤੋਂ ਪਿਛਲੇ ਦਿਨਾਂ ਵਿਦਾ ਹੋ ਚੁੱਕੇ ਜਿਲਾ ਐਪ੍ਰੋਪ੍ਰੀਏਟ ਅਥਾਰਟੀ ਦੇ ਮੈਂਬਰ ਡਾ. ਰਾਜ ਗੁਪਤਾ ਨੂੰ ਮੌਨ ਰੱਖਕੇ ਸਰਧਾਂਜਲੀ ਦਿੱਤੀ ਗਈ ਇਸਦੇ ਨਾਲ ਹੀ ਡਾ. ਕੁੰਦਨ ਪਾਲ ਕੁਮਾਰ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।ਇਸ ਵਰਕਸ਼ਾਪ ਦਾ ਸਟੇਜ਼ ਸੰਚਾਲਨ ਡਾ. ਮਨਿੰਦਰਪਾਲ ਸਿੰਘ ਵੱਲੋਂ ਕੀਤਾ ਗਿਆ। ਇਸ ਮੋਕੇ ਜਿਲਾ ਪੀ.ਸੀ.ਪੀ.ਐਨ.ਡੀ.ਟੀ ਅਡਵਾਇਜਰੀ ਕਮੇਟੀ ਦੇ ਮੈਂਬਰ, ਸਮੂਹ ਸੀਨੀਅਰ ਮੈਡੀਕਲ ਅਫਸਰ, ਅਰਬਨ ਨੋਡਲ ਅਫਸਰ ਡਾ. ਪਾਮਿਲ ਬਾਂਸਲ, ਜਗਤਾਰ ਸਿੰਘ ਜਿਲਾ ਸਿਹਤ ਸਿੱਖਿਆ ਅਤੇ ਸੂਚਨਾ ਅਫਸਰ, ਕੁਲਵੰਤ ਸਿੰਘ ਡਿਪਟੀ ਮਾਸ ਮੀਡੀਆ ਅਫਸਰ, ਲਖਵਿੰਦਰ ਸਿੰਘ ਬੀ.ਈ.ਈ, ਤ੍ਰਿਲੋਕ ਸਿੰਘ ਬੀ.ਈ.ਈ, ਜਗਤਾਰ ਸਿੰਘ ਬੀ.ਈ.ਈ, ਸੰਜੀਵ ਕੁਮਾਰ ਬੀ.ਈ.ਈ, ਨਰਦੇਵ ਸਿੰਘ, ਰਛਪਾਲ ਸਿੰਘ ਅਤੇ ਹਰਜੀਤ ਸਿੰਘ ਐਸ.ਆਈ. ਜਗਦੀਸ਼ ਰਾਮ ਅਤੇ ਵੀਰਪਾਲ ਸਿੰਘ ਸਿਹਤ ਕਰਮੀ ਵੀ ਹਾਜਰ ਸਨ।

Check Also

ਆਸ਼ੀਰਵਾਦ ਡੇ ਬੋਰਡਿੰਗ ਸਕੂਲ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਦਾ ਸਨਮਾਨ

ਸੰਗਰੂਰ, 8 ਜੁਲਾਈ (ਜਗਸੀਰ ਲੌਂਗੋਵਾਲ) – ਆਸ਼ੀਰਵਾਦ ਡੇ ਬੋਰਡਿੰਗ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਦੀ ਵਿਦਿਆਰਥਣ …

Leave a Reply