Monday, July 8, 2024

ਬਿਜਲੀ ਦੇ ਖੰਭਿਆਂ ਤੇ ਮੀਟਰ ਬਕਸਿਆਂ `ਤੇ ਰਾਜਨੀਤਕ ਆਗੂਆਂ ਦੀਆਂ ਲੱਗੀਆਂ ਝੰਡੀਆਂ

ਹਰਚੋਵਾਲ (ਗੁਰਦਾਸਪੁਰ), 23 ਜਨਵਰੀ (ਗਗਨਦੀਪ ਸਿੰਘ ਰਿਆੜ)- ਚੋਣ ਕਮਿਸ਼ਨ ਵੱਲੋ ਜਿਲਾ ਡਿਪਟੀ ਕਮਿਸ਼ਨਰਾਂ ਨੂੰ ਸਖਤ ਹਦਾਇਤਾਂ ਜਾਰੀ ਕੀਤੀ ਵਿਧਾਨ ਸਭਾ ਦੀਆਂ ਚੋਣਾਂ ਦੋਰਾਨ ਕਿਸੇ ਵੀ ਸ਼ਹਿਰ / ਕਸਬੇ ਅੰਦਰ ਸਰਕਾਰੀ ਜਗਾ ਸੜਕ ਦੇ ਖੰਭਿਆਂ ਆਦਿ ਜਗਾਂ ਤੇ ਕਿਸੇ ਵੀ ਰਾਜਨੀਤਕ ਆਗੂ ਦੀਆਂ ਫੋਟੋਆਂ ਜਾ ਝੰਡੀਆਂ ਆਦਿ ਇਸ਼ਤਿਹਾਰ ਨਾ ਲਗਾਏ ਜਾਣ ਜੇਕਰ ਕਿਸੇ ਵੀ ਸਰਕਾਰੀ ਜਗਾ ਇਮਾਰਤ ਇਸ ਤਰਾ ਦੀ ਘਟਨਾ ਹੁੰਦੀ ਹੈ ਤਾਂ ਉਸ ਮਹਿਕਮੇ ਦੇ ਅਧਿਕਾਰੀ ਜਿੰਮੇਵਾਰ ਹੋਣਗੇ।

PPN2301201727 PPN2301201728

ਪਰ ਇਸ ਦੀ ਉਲਟ ਮਿਸਾਲ ਕਸਬਾ ਹਰਚੋਵਾਲ ਦੇ ਅੰਦਰ ਗਿਰਜੇ ਵਾਲੀ ਗਲੀ  ਤੋ ਦੇਖਣ ਨੂੰ ਮਿਲੀ ਕਿ ਜੋ ਸਰਕਾਰੀ ਖੰਭਿਆਂ ਅਤੇ ਮੀਟਰ ਵਾਲਿਆਂ ਬਕਸਿਆਂ `ਤੇ ਸ਼ਰੇਆਮ ਚੋਣ ਜਾਬਤੇ ਦੀਆਂ ਧੱਜੀਆਂ ਉੱਡੇਦੇ ਹੋਏ ਖੰਭਿਆਂ ਤੇ ਪਾਰਟੀਆਂ ਦੀ ਝੰਡੀਆਂ ਮੀਟਰ ਬਕਸਿਆ ਤੇ ਫੋਟੋਆਂ ਆਮ ਲੱਗੀਆਂ ਹੋਈਆਂ ਆਮ ਦੇਖਣ ਮਿਲ ਰਹੀਆਂ ਹਨ।ਜੋ ਚੋਣ ਜ਼ਾਬਤੇ ਦੀਆਂ ਧੱਜੀਆਂ ਉੱਡਾ ਰਹੀਆਂ ਹਨ ਇਸ ਤੋ ਇਲਾਵਾਂ ਇੱਕ ਜਗਾਂ ਤੇ ਸਰਕਾਰੀ ਗਲੀ ਨੂੰ ਕਰਾਸ ਕਰ ਕਿ ਬਿਜਲੀ ਦੇ ਖੰਭੇ ਤੇ ਇੱਕ ਰਾਜਨੀਤਕ ਆਗੂਆਂ ਦੀਆਂ ਚੋਣ ਨਿਸ਼ਾਨ ਵਾਲੀਆਂ ਲੜੀਆਂ ਲਗਾ ਕਿ ਹਾਰ ਬਣਾ ਕਿ ਲਗਾ ਦਿੱਤੀਆਂ ਗਈਆਂ ਹਨ।ਜਿਸ ਨਾਲ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਸਹੀ ਤਰੀਕੇ ਨਾਲ ਨਹੀ ਹੋ ਰਹੀ।
ਕੀ ਕਹਿਣਾ ਹੈ ਐਸ.ਡੀ.ਓ ਦਾ
ਜਦ ਇਸ ਸਬੰਧੀ ਐਸ.ਡੀ.ਓ ਪਾਵਰਕਾਮ ਤੁਗਲਵਾਲ ਨਾਲ ਸਪੰਰਕ ਕੀਤਾ ਗਿਆ ਤਾਂ ਉਹਨਾਂ ਨੇ ਆਖਿਆ ਉਨਾਂ ਵੱਲੋਂ ਇੱਕ ਟੀਮ ਦਾ ਗਠਨ ਕੀਤਾ ਗਿਆ ਹੈ, ਜੋ ਪਿੰਡਾਂ `ਚ ਜਾ ਕੇ ਸਰਵੇ ਕਰ ਰਹੀਆਂ ਹਨ, ਜਦ ਕੋਈ ਇਸ ਤਰਾਂ ਦੀ ਸੁੂਚਨਾ ਮਿਲਦੀ ਹੈ ਤਾ ਤਰੁੰਤ ਖਭਿਆਂ ਤਂ ਫੋਟੋਆਂ ਹਟਾ ਦਿੱਤੀਆਂ ਜਾਂਦੀਆਂ ਹਨ।

Check Also

ਆਸ਼ੀਰਵਾਦ ਡੇ ਬੋਰਡਿੰਗ ਸਕੂਲ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਦਾ ਸਨਮਾਨ

ਸੰਗਰੂਰ, 8 ਜੁਲਾਈ (ਜਗਸੀਰ ਲੌਂਗੋਵਾਲ) – ਆਸ਼ੀਰਵਾਦ ਡੇ ਬੋਰਡਿੰਗ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਦੀ ਵਿਦਿਆਰਥਣ …

Leave a Reply