Friday, June 21, 2024

ਪੰਜਾਬ

ਖੇਡ ਕੈਲੰਡਰ ਦੇ ਸਬੰਧ ਵਿਚ ਟੂਰਨਾਮੈਂਟ ਕਮੇਟੀ ਦੀ ਇਕੱਤਰਤਾ

ਬਟਾਲਾ, 31 ਜੁਲਾਈ (ਬਰਨਾਲ) – ਜਿਲਾ ਸਿਖਿਆ ਅਫਸਰ ਸੈਕੰਡਰੀ ਸ੍ਰੀ ਅਮਰਦੀਪ ਸਿੰਘ  ਪ੍ਰਧਾਂਨ ਜਿਲਾ ਟੂਰਨਾਮੈਂਟ ਕਮੇਟੀ ਗੁਰਦਾਸਪੁਰ ਤੇ ਸਹਾਇਕ ਜਿਲਾ ਖੇਡ ਅਫਸਰ ਸ੍ਰੀ ਬੂਟਾ ਸਿੰੰਘ ਦੇ ਯਤਨਾ ਸਦਕਾ ਬਣਾਂਈ ਗਈ ਜਿਲਾ ਟੂਰਨਾਮੈਟ ਕਮੇਟੀ ਦੀ ਇਕ ਜਰੂਰੀ ਮੀਟਿੰਗ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ ਵਿਖੇ ਸੀਨੀਅਰ ਮੀਤ ਪ੍ਰਧਾਂਨ ਸ੍ਰੀ ਭਾਰਤ ਭੂਸ਼ਨ ਤੇ ਜਨਰਲ ਸਕੱਤਰ ਪਰਮਿੰਦਰ ਦੀ ਪ੍ਰਧਾਂਨਗੀ ਹੇਠ ਹੋਈ । ਇਸ …

Read More »

ਪੰਜਾਬ ਸਰਕਾਰ ਨੇ ਅਸ਼ਟਾਮ ਡਿਊਟੀ ਮੁਆਫ ਕਰਕੇ ਖੂਨ ਦੇ ਰਿਸ਼ਤਿਆਂ ਦੀਆਂ ਤੰਦਾਂ ਨੂੰ ਕੀਤਾ ਮਜਬੂਤ

ਲੋਕਾਂ ਵੱਲੋਂ ਸਰਕਾਰ ਦੇ ਇਸ ਫੈਸਲੇ ਦੀ ਭਰਪੂਰ ਸਰਾਹਨਾ ਬਟਾਲਾ, 31 ਜੁਲਾਈ (ਬਰਨਾਲ) – ਪੰਜਾਬ ਸਰਕਾਰ ਨੇ ਲੋਕ ਹਿੱਤ ਵਿੱਚ ਫੈਸਲਾ ਲੈਂਦਿਆਂ ਜਾਇਦਾਦ ਮਾਲਕਾਂ ਵੱਲੋਂ ਆਪਣੇ ਜੀਵਤ ਕਾਲ ਸਮੇਂ ਦੌਰਾਨ ਆਪਣੀ ਜਾਇਦਾਦ ਆਪਣੇ ਬੱਚਿਆਂ ਭਾਵ ਪੁੱਤਰ-ਪੁੱਤਰੀਆਂ, ਪੋਤੇ-ਪੋਤਰੀਆਂ, ਦੋਹਤੇ-ਦੋਹਤਰੀਆਂ, ਭੈਣਾਂ ਜਾਂ ਭਰਾਵਾਂ ਦੇ ਨਾਮ ਤਬਦੀਲ ਕਰਨ ‘ਤੇ ਅਸ਼ਟਾਮ ਡਿਊਟੀ ਤੋਂ ਪੂਰੀ ਤਰਾਂ ਛੋਟ ਦੇ ਦਿੱਤੀ ਗਈ ਹੈ। ਇਸ ਸਬੰਧੀ ਪੰਜਾਬ ਸਰਕਾਰ …

Read More »

ਅਖੰਡਪਾਠੀ ਸਿੰਘਾਂ ਨੂੰ ਬਣਦੇ ਹੱਕ ਜਲਦ ਦਿੱਤੇ ਜਾਣ-ਅਖੰਡਪਾਠੀ ਸਿੰਘ

ਅੰਮ੍ਰਿਤਸਰ, 30 ਜੁਲਾਈ (ਸੁਖਬੀਰ ਸਿੰਘ)- ਸਮੂਹ ਅਖੰਡ ਪਾਠੀ ਸਿੰਘ ਸ਼ੀ੍ਰ ਦਰਬਾਰ ਸਾਹਿਬ ਅਤੇ ਗੁ: ਸ਼ਹੀਦ ਗੰਜ ਸਾਹਿਬ ਵੱਲੋਂ ਭਾਰੀ ਇਕੱਤਰਤਾ ਕੀਤੀ ਗਈ ਜਿਸ ਵਿੱਚ ਵਿਸ਼ੇਸ਼ ਤੋਰ ਤੇ ਭਾਈ ਲਾਲੋ ਜੀ ਇੰਟਰਨੈਸ਼ਨਲ ਸੰਤ ਸਮਾਜ ਦੇ ਮੁਖੀ ਅਤੇ ਮੈਂਬਰ ਸ਼੍ਰੋਮਣੀ ਕਮੇਟੀ ਸੰਤ ਚਰਨਜੀਤ ਸਿੰਘ ਜੀ ਅਤੇ ਭਾਈ ਸੁਖਵਿੰਦਰ ਸਿੰਘ ਅਗਵਾਨ (ਭਤੀਜਾ) ਸ਼ਹੀਦ ਭਾਈ ਸਤਵੰਤ ਸਿੰਘ ਜੀ ਹਾਜਰ ਹੋਏ ਇਕੱਤਰਤਾ ਦੋਰਾਨ ਸਮੂਹ ਅਖੰਡਪਾਠੀ …

Read More »

ਸ੍ਰ. ਕਿਰਪਾਲ ਸਿੰਘ ਮੈਮੋਰੀਅਲ ਹਾਲ ਦਾ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਉਦਘਾਟਨ

ਅੰਮ੍ਰਿਤਸਰ, 30 ਜੁਲਾਈ (ਜਗਦੀਪ ਸਿੰਘ ਸੱਗੂ)-   ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਅੰਮ੍ਰਿਤਸਰ ਵਿਖੇ ਦੀਵਾਨ ਦੇ ਪ੍ਰਧਾਨ ਸ੍ਰ. ਚਰਨਜੀਤ ਸਿੰਘ ਚੱਢਾ ਵੱਲੋਂ ਸਕੂਲ ਵਿੱਚ ਦੀਵਾਨ ਦੇ ਸਾਬਕਾ ਪ੍ਰਧਾਨ ਸਵਰਗਵਾਸੀ ਸ੍ਰ. ਕਿਰਪਾਲ ਸਿੰਘ ਜੀ ਦੀ ਯਾਦ ਵਿੱਚ ਨਵੇਂ ਉਸਾਰੇ ਗਏ ‘ਸ੍ਰ. ਕਿਰਪਾਲ ਸਿੰਘ ਮੈਮੋਰੀਅਲ ਹਾਲ’ ਦਾ …

Read More »

ਅਮਰੀਕਾ ਤੋਂ ਕਾਂਸੇ ਦਾ ਤਮਗਾ ਜਿੱਤ ਕੇ ਖ਼ਾਲਸਾ ਕਾਲਜ ਵੂਮੈਨ ਦੀ ਵਿਦਿਆਰਥਣ ਨਵਜੀਤ ਦਾ ਜੋਸ਼ੋ-ਖਰੋਸ਼ ਨਾਲ ਕੀਤਾ ਸਵਾਗਤ

ਨਵਜੀਤ ਦੀ ਜਿੱਤ ਕਾਬਲੇ ਤਾਰੀਫ਼ – ਡਾ. ਮਾਹਲ ਅੰਮ੍ਰਿਤਸਰ, 30 ਜੁਲਾਈ  (ਪ੍ਰੀਤਮ ਸਿੰਘ)- ਅਮਰੀਕਾ ਦੇ ਸ਼ਹਿਰ ਨਿਊਜੀਨ (ਓਰੇਗਾਨ) ਵਿਖੇ ਹੋਏ ਵਰਲਡ ਜੂਨੀਅਰ ਐਥਲੈਟਿਕਸ ਮੀਟ ‘ਚ ਕਾਂਸੇ ਦਾ ਤਮਗਾ ਜਿੱਤ ਕੇ ਭਾਰਤ ਦਾ ਰੌਸ਼ਨ ਕਰਨ ਵਾਲੀ ਖ਼ਾਲਸਾ ਕਾਲਜ ਫ਼ਾਰ ਵੂਮੈਨ ਦੀ ਹੋਣਹਾਰ ਵਿਦਿਆਰਥਣ ਨਵਜੀਤ ਕੌਰ ਢਿੱਲੋਂ ਦਾ ਅੱਜ ਇੱਥੇ ਕਾਲਜ ਕੈਂਪਸ ਪਹੁੰਚਣ ‘ਤੇ ਜ਼ੋਸ਼ੋ-ਖਰੋਸ਼ ਨਾਲ ਨਿੱਘਾ ਸਵਾਗਤ ਕੀਤਾ ਗਿਆ। ਕਾਲਜ ਅਧਿਆਪਕਾਂ, ਵਿਦਿਆਰਥਣਾਂ …

Read More »

ਜੋਸ਼ੀ ਨੇ ਸੀਵਰੇਜ ਦਾ ਕੀਤਾ ਸ਼ੁੱਭ ਅਰੰਭ- ਸਰਕਾਰ ਹਰ ਸੁਵਿੱਧਾ ਦੇਣ ਲਈ ਵਚਨਬੱਧ – ਜੋਸ਼ੀ

ਅੰਮ੍ਰਿਤਸਰ, 30 ਜੁਲਾਈ (ਸੁਖਬੀਰ ਸਿੰਘ)- ਸਥਾਨਕ ਸਰਕਾਰ ਮੈਡੀਕਲ ਸਿਖਿਆ ਤੇ ਖੋਜ ਮੰਤਰੀ ਸ਼੍ਰੀ ਅਨਿਲ ਜੋਸ਼ੀ ਨੇ ਆਕਾਸ਼ ਐਵਨਿਊ ਵਾਰਡ ਨੰਬਰ ੭ ਵਿਖੇ ਜਾਇਕਾ ਪ੍ਰੋਜੇਕਟ ਅਧੀਨ ਸੀਵਰੇਜ ਵਿਛਾਉਣ ਦੇ ਕੰਮਾ ਦਾ ਸੁੱਭ ਅਰੰਭ ਕੀਤਾ।ਜੋਸ਼ੀ ਨੇ ਆਏ ਲੋਕਾਂ ਨੂੰ ਸਬੋਧਨ ਕਰਦੇ ਹੋਏ ਕਿਹਾ ਕਿ ਹਲਕਾ ਉਤਰੀ ਵਿਚ ਇਹੋ ਜਿਹੀ ਕੋਈ ਵਾਰਡ ਜਾਂ ਗਲੀ ਨਹੀ ਹੋਵੇਗੀ, ਜਿਥੇ ਸਾਫ਼ ਪਾਣੀ ਸੀਵਰੇਜ ਅਤੇ ਪਕਿਆ ਗਲੀਆ …

Read More »

ਫਤਹਿ ਬੁਲਾਉਣ ਵਾਲੇ ਵਿਦਿਆਰਥੀਆਂ ਨੂੰ ਕੁੱਟਣ ਵਾਲੇ ਮੱਲੀਆਂ ਦੇ ਨਿੱਜੀ ਸਕੂਲ ਦੇ ਪ੍ਰਿੰਸੀਪਲ ਨੇ ਮੰਗੀ ਮੁਆਫੀ

ਜੰਡਿਆਲਾ ਗੁਰੂ, 30 ਜੁਲਾਈ (ਹਰਿੰਦਰਪਾਲ ਸਿੰਘ)- ਬੀਤੇ ਦਿਨੀ ਪਿੰਡ ਮੱਲੀਆਂ ਦੇ ਇਕ ਪ੍ਰਾਈਵੇਟ ਸਕੂਲ ਵਿਚ ਵਿਦਿਆਰਥੀਆਂ ਵਲੋਂ ਗੁਰਸਿੱਖ ਅਧਿਆਪਕ ਨੂੰ ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ’ ਬੁਲਾਉਣ ਤੇ ਪ੍ਰਿੰਸੀਪਲ ਵਲੋਂ ਦਸਵੀਂ ਕਲਾਸ ਦੇ ਸਾਰੇ ਵਿਦਿਆਰਥੀਆਂ ਨੂੰ ਗਰਾਊਂਡ ਵਿਚ ਸੋਟੀਆਂ ਨਾਲ ਕੁੱਟਿਆ ਗਿਆ ਸੀ। ਇਸ ਕੁੱਟਮਾਰ ਦੋਰਾਨ ਇਕ ਅੰਮ੍ਰਿਤਧਾਰੀ ਸਿੱਖ ਵਿਦਿਆਰਥੀ ਦੇ ਹੱਥ ਦੀ ਇਕ ਉਂਗਲ ਉਪੱਰ ਸੱਟ ਵੀ ਲੱਗ …

Read More »

ਸਹਾਰਨਪੁਰ ਗੁਰਦੁਆਰੇ ਜਿਹੀ ਘਟਨਾ ਕਿਤੇ ਹੋਰ ਨਾ ਵਾਪਰੇ ਸਰਕਾਰਾਂ ਚਿੰਤਤ ਹੋਣ -ਕੰਵਰਬੀਰ ਸਿੰਘ

ਆਈ.ਐਸ.ਓ. ਵੱਲੋਂ ਘਟਨਾ ਦੀ ਨਿੰਦਾ ਅੰਮ੍ਰਿਤਸਰ, 30 ਜੁਲਾਈ (ਪੰਜਾਬ ਪੋਸਟ ਬਿਊਰੋ) – ਇੰਟਰਨੈਸ਼ਨਲ ਸਿੱਖ ਆਰਗੇਨਾਈਜੇਸ਼ਨ (ਆਈ.ਐਸ.ਓ.) ਦੇ ਜਿਲ੍ਹਾ ਪ੍ਰਧਾਨ ਤੇ ਮੈਂਬਰ ਜੇਲ੍ਹ ਬੋਰਡ ਪੰਜਾਬ ਸ੍ਰ: ਕੰਵਰਬੀਰ ਸਿੰਘ ਅੰਮ੍ਰਿਤਸਰ ਨੇ ਗੱਲਬਾਤ ਦੌਰਾਨ ਕਿਹਾ ਕਿ ਪਿਛਲੇ ਦਿਨੀਂ ਯੂ.ਪੀ. ਦੇ ਸਹਾਰਨਪੁਰ ਜਿਲ੍ਹੇ ਦੇ ਥਾਣਾ ਕੁੱਤਬਸ਼ੇਰ ਇਲਾਕੇ ਵਿੱਚ ਗੁਰਦੁਆਰਾ ਸਾਹਿਬ ਤੇ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਜੋ ਪਥਰਾਅ ਕੀਤਾ ਗਿਆ ਹੈ ਉਸ ਦੀ ਜਥੇਬੰਦੀ ਸਖਸ …

Read More »

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੀ ਕਾਰਜਕਰਨੀ ਅਤੇ ਸਲਾਹਕਾਰ ਬੋਰਡ ਨਾਮਜ਼ਦ

ਅੰਮ੍ਰਿਤਸਰ, 30 ਜੁਲਾਈ (ਜਗਦੀਪ ਸਿੰਘ ਸੱਗੂ)- ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਅਹੁਦੇਦਾਰਾਂ ਦੀ ਡਾ. ਲਾਭ ਸਿੰਘ ਖੀਵਾ ਦੀ ਪ੍ਰਧਾਨਗੀ ਵਿਚ ਮੀਟਿੰਗ ਹੋਈ। ਜਿਸ ਵਿਚ ਸਭਾ ਦੇ ਜਨ: ਸਕੱਤਰ ਡਾ. ਕਰਮਜੀਤ ਸਿੰਘ ਬਾਕੀ ਆਹੁਦੇਦਾਰਾਂ ਵਿੱਚ ਸ੍ਰੀ ਅਤਰਜੀਤ, ਦੀਪ ਦਵਿੰਦਰ ਸਿੰਘ, ਤਰਲੋਚਨ ਝਾਂਡੇ, ਸਿਰੰਦਰਪ੍ਰੀਤ ਘਣੀਆ, ਕਰਮ ਸਿੰਘ ਵਕੀਲ, ਜਸਵੀਰ ਝੱਜ,  ਵਰਗਿਸ ਸਲਾਮਤ, ਅੰਮ੍ਰਿਤਬੀਰ ਕੌਰ, ਮਨਜੀਤ ਕੌਰ ਮੀਤ ਅਤੇ ਬਲਦੇਵ ਸਿੰਘ ਸੜਕਨਾਮਾ …

Read More »

ਕੰਪਿਊਟਰ ਅਧਿਆਪਕ ਸਰਕਾਰ ਤੇ ਵਿਭਾਗ ਬੇਰੁਖੀ ਖਿਲਾਫ ਤਿੱਖੇ ਸੰਘਰਸ਼ ਦੇ ਰੋਂਅ ਵਿੱਚ

ਸਿੱਖਿਆ ਵਿਭਾਗ ਵਿੱਚ ਸ਼ਿਫਟਿੰਗ ਨੂੰ ਲੈ ਕੇ ਸੰਘਰਸ਼ ਦਾ ਐਲਾਨ ਅੰਮ੍ਰਿਤਸਰ, 30 ਜੁਲਾਈ (ਸੁਖਬੀਰ ਸਿੰਘ) – ਕੰਪਿਊਟਰ ਟੀਚਰਜ ਯੂਨੀਅਨ ਪੰਜਾਬ ਦੀ ਜਿਲ੍ਹਾ ਅੰਮ੍ਰਿਤਸਰ ਵੱਲੋਂ ਜਿਲ੍ਹਾ ਪੱਧਰ ਤੇ ਰੋਸ ਮਾਰਚ ਅਤੇ ਪੰਜਾਬ ਸਰਕਾਰ ਖਿਲਾਫ ਰੋਸ ਰੈਲੀ ਕੱਢੀ ਗਈ ਅਤੇ ਸੈਕੜੇ ਅਧਿਆਪਕਾਂ ਵੱਲੋਂ ਭਾਗ ਲਿਆ ਗਿਆ ਤੇ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜੀ ਵੀ ਕੀਤੀ ਗਈ। ਇਸ ਮੌਕੇ ਯੂਨੀਅਨ ਵੱਲੋਂ ਮੁੱਖ ਮੰਤਰੀ,ਪੰਜਾਬ ਦੇ ਨਾਮ ਤੇ …

Read More »