Friday, August 8, 2025
Breaking News

ਪੰਜਾਬ

ਏਡਿਡ ਸਕੂਲ ਅਧਿਆਪਕ ਯੂਨੀਅਨ ਨੇ ਖਾਲੀ ਪਏ ਅਹੁਦਿਆਂ ਨੂੰ ਅਵਿਲੰਬ ਭਰੇ ਸਰਕਾਰ- ਅਜੈ ਠਕਰਾਲ

ਫਾਜਿਲਕਾ, 5 ਅਕਤੂਬਰ (ਵਿਨੀਤ ਅਰੋੜਾ) – ਪੰਜਾਬ ਗੌਰਮਿੰਟ ਏਡਿਡ ਸਕੂਲ ਅਧਿਆਪਕ ਅਤੇ ਹੋਰ ਕਰਮਚਾਰੀ ਯੂਨੀਅਨ ਫਾਜਿਲਕਾ ਸ਼ਾਖਾ ਦੀ ਬੈਠਕ ਯੂਨੀਅਨ  ਦੇ ਸਰਪ੍ਰਸਤ ਰਾਜ ਕਿਸ਼ੋਰ ਕਾਲੜਾ  ਦੀ ਪ੍ਰਧਾਨਗੀ ਵਿੱਚ ਲਾਲਾ ਸੁਨਾਮ ਰਾਏ ਮੈਮੋਰਿਅਲ ਵੇਲਫੇਅਰ ਕੇਂਦਰ ਵਿੱਚ ਯੂਨੀਅਨ ਦੀਆਂ ਮੰਗਾਂ ਨੂੰ ਲੈ ਕੇ ਸੰਪੰਨ ਹੋਈ।ਇਸਦੀ ਜਾਣਕਾਰੀ ਦਿੰਦੇ ਹੋਏ ਯੂਨੀਅਨ  ਦੇ ਜਿਲਾ ਪ੍ਰਵਕਤਾ ਅਜੈ ਠਕਰਾਲ  ਨੇ ਦੱਸਿਆ ਕਿ ਪ੍ਰਾਇਮਰੀ ਏਡਿਡ ਸਕੂਲਾਂ  ਦੇ ਅਧਿਆਪਕਾਂ …

Read More »

ਧਾਨਕ ਸਮਾਜ ਨੇ ਐੱਸਡੀ.ਐਮ ਸੁਭਾਸ਼ ਖਟਕ ਨੂੰ ਕੀਤਾ ਸਨਮਾਨਿਤ

ਫਾਜਿਲਕਾ, 5 ਅਕਤੂਬਰ (ਵਿਨੀਤ ਅਰੋੜਾ) – ਧਾਨਕ ਸਮਾਜ ਜ਼ਿਲ੍ਹਾ ਫ਼ਾਜ਼ਿਲਕਾ ਦੀ ਇਕ ਮੀਟਿੰਗ ਪੰਜਾਬ ਪ੍ਰਦੇਸ਼ ਧਾਨਕ ਸਮਾਜ ਦੇ ਜਨਰਲ ਸਕੱਤਰ ਭਗਵਾਨ ਦਾਸ ਇਟਕਾਨ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਵਿਸ਼ੇਸ਼ ਤੌਰ’ਤੇ ਸੁਭਾਸ਼ ਚੰਦਰ ਖਟਕ ਐਸ. ਡੀ. ਐਮ. ਫਾਜ਼ਿਲਕਾ ਨੇ ਪੁੱਜ ਕੇ ਸਮਾਜ ਦੇ ਲੋਕਾਂ ਨਾਲ ਅਹਿਮ ਮੁੱਦਿਆਂ ‘ਤੇ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਰਘੁਨਾਥ ਰਾਏ ਇੰਦੋਰਾ ਸਾਬਕਾ ਕਾਸਲਰ, ਸੁਭਾਸ਼ ਚੰਦਰ …

Read More »

ਇੰਡੋ ਨੇਪਾਲ ਟੀ-20 ਸੀਰੀਜ ਲਈ ਇੰਡੀਆ ਟੀਮ ਨੂੰ ਸ਼ੁਭ ਕਾਮਨਾਵਾਂ ਦੇ ਕੇ ਕੀਤਾ ਰਵਾਨਾ

ਫਾਜਿਲਕਾ, 5 ਅਕਤੂਬਰ (ਵਿਨੀਤ ਅਰੋੜਾ) – ਇੰਟਰਨੇਸ਼ਨਲ ਟੀ-20 ਕ੍ਰਿਕੇਟ ਫੈਡਰੇਸ਼ਨ ਯੂਐਸਏ  ਦੇ ਸਹਿਯੋਗ ਨਾਲ ਨੇਪਾਲ ਟੀ-20 ਕ੍ਰਿਕੇਟ ਫੈਡਰੇਸ਼ਨ  ਵੱਲੋਂ ਨੇਪਾਲ  ਦੇ ਕਾਠਮੰਡੂ ਵਿੱਚ 11 ਅਕਤੂਬਰ ਤੋਂ 15 ਅਕਤੂਬਰ ਤੱਕ ਕਰਵਾਈ ਜਾ ਰਹੀ ਅੰਡਰ-17 ਟੀ-20 ਕ੍ਰਿਕੇਟ ਸੀਰੀਜ ਵਿੱਚ ਇੰਡਿਅਨ ਟੀ-20 ਕ੍ਰਿਕੇਟ ਫੈਡਰੇਸ਼ਨ ਦੇ ਸਹਿਯੋਗ ਨਾਲ ਪੰਜਾਬ ਤੋਂ ਅੰਡਰ – 17 ਦੀ ਦੋ ਟੀਮਾਂ ਭਾਗ ਲੈਣ ਲਈ ਜਾ ਰਹੀਆਂ ਹਨ।ਇਸ ਸਬੰਧੀ ਜਾਣਕਾਰੀ …

Read More »

ਪ੍ਰਮੁੱਖ ਉਦਯੋਗਪਤੀ ਰੰਜਮ ਕਾਮਰਾ ਨੂੰ ਸ਼ੋਕ

ਫਾਜਿਲਕਾ, 5 ਅਕਤੂਬਰ (ਵਿਨੀਤ ਅਰੋੜਾ) – ਪ੍ਰਮੁੱਖ ਉਦਯੋਗਪਤੀ ਰੰਜਮ ਕਾਮਰਾ ਦੇ ਸਹੁਰਾ ਤ੍ਰਿਲੋਕ ਚੰਦ ਬਿਦਾਨੀ  ਦੇ ਭਰਾ, ਕੋਟਨ ਵਪਾਰੀ ਮੋਹਨ ਸਵਰੂਪ ਬਿਦਾਨੀ, ਇੰਦਰ ਸਵਰੂਪ ਬਿਦਾਨੀ ਅਤੇ ਡਾ. ਰੇਣੂ ਧੂੜੀਆ ਦੇ ਚਾਚਾ ਸ਼੍ਰੀ ਗਿਆਨ ਚੰਦ ਬਿਦਾਨੀ ਜਿਨ੍ਹਾਂ ਦਾ 2 ਅਕਤੂਬਰ ਨੂੰ ਨਿਧਨ ਹੋ ਗਿਆ ਸੀ, ਦੀ ਆਤਮਕ ਸ਼ਾਂਤੀ ਲਈ ਰਸਮ ਉਠਾਲਾ ਨਮਿਤ ਅੰਮ੍ਰਿਤਵਾਣੀ ਪਾਠ ਤਾਰੀਖ਼ 7 ਅਕਤੂਬਰ ਮੰਗਲਵਾਰ ਨੂੰ ਦੁਪਹਿਰ 12 …

Read More »

151 ਪਰਿਵਾਰਾਂ ਨੂੰ ਵੰਡਿਆ ਮਾਸਿਕ ਰਾਸ਼ਨ

ਫਾਜਿਲਕਾ, 5 ਅਕਤੂਬਰ (ਵਿਨੀਤ ਅਰੋੜਾ) – ਸਥਾਨਕ ਸ਼੍ਰੀ ਅਰੋੜਵੰਸ਼ ਭਵਨ ਗੀਤਾ ਭਵਨ ਮੰਦਿਰ  ਵਿੱਚ ਐਤਵਾਰ ਨੂੰ 151 ਗਰੀਬ ਪਰਿਵਾਰਾਂ  ਅਤੇ ਵਿਧਵਾ ਔਰਤਾਂ ਨੂੰ ਰਾਸ਼ਨ ਵੰਡਿਆ ਗਿਆ।ਮੰਦਿਰ  ਕਮੇਟੀ  ਦੇ ਜਨਰਲ ਸਕੱਤਰ ਦੇਸ ਰਾਜ ਧੂੜੀਆ ਨੇ ਦੱਸਿਆ ਕਿ ਇਸ ਸਮਾਰੋਹ ਦੇ ਮੁੱਖ ਮਹਿਮਾਨ ਉਦਯੋਗਪਤੀ ਖਰੈਤ ਲਾਲ ਬੱਬਰ ਅਤੇ ਉਨ੍ਹਾਂ  ਦੇ  ਸਪੁਤਰ ਅਨਮੋਲ ਬੱਬਰ ਨੇ ਆਪਣੇ ਹੱਥਾਂ ਨਾਲ 151 ਜਰੂਰਤਮੰਦ ਪਰਿਵਾਰਾਂ  ਨੂੰ ਮਾਸਿਕ …

Read More »

ਮੁੱਖ ਮੰਤਰੀ ਵੱਲੋੋਂ ਸਰਹੱਦੀ ਜ਼ਿਲ੍ਹਿਆਂ ਵਿੱਚ ਵਿਸ਼ੇਸ਼ ਤੌਰ ‘ਤੇ ਸੰਗਤ ਦਰਸ਼ਨ ਪ੍ਰੋਗਰਾਮ ਕਰਨ ਦਾ ਐਲਾਨ

ਪੇਂਡੂ ਆਬਾਦੀ ਨੂੰ ਪਖਾਨੇ ਦੀ ਸਹੂਲਤ ਦੀ ਨਵੀਂ ਸਕੀਮ ਹੋਵੇਗੀ ਸ਼ੁਰੂਆਤ- ਸਰਹੱਦੀ ਲੋਕਾਂ ਦਾ ਮਸਲੇ ਕੇਂਦਰ ਸਰਕਾਰ ਕੋਲ ਉਠਾਵਾਂਗੇ ਅਟਾਰੀ ਵਿਧਾਨ ਸਭਾ ਹਲਕੇ ਵਿੱਚ ਦੂਜੇ ਦਿਨ ਸੰਗਤ ਦਰਸ਼ਨ ਪ੍ਰੋਗਰਾਮ ਅੰਮ੍ਰਿਤਸਰ, 5 ਅਕਤੂਬਰ (ਸੁਖਬੀਰ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਉਹ ਛੇਤੀ ਹੀ ਸਰਹੱਦੀ ਜ਼ਿਲ੍ਹਿਆਂ ਦੇ ਪਿੰਡਾਂ ਵਿੱਚ ਵਿਸ਼ੇਸ਼ ਤੌਰ ‘ਤੇ ਸੰਗਤ ਦਰਸ਼ਨ …

Read More »

ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਨੌਸਿਹਰਾ ਮੱਝਾ ਵਿਖੇ ਸਵੱਛ ਭਾਰਤ ਮੁਹਿੰਮ ਤਹਿਤ ਚੁਕਾਈ ਸਹੁੰ

ਸਾਫ ਸਫਾਈ ਦੀ ਪ੍ਰੇਰਨਾ ਘਰ ਘਰ ਪਹੁੰਚਾਉਣ ਦੀ ਲੋੜ- ਪ੍ਰਿੰ: ਪਰਮਜੀਤ ਕੌਰ ਬਟਾਲਾ, 5 ਅਕਤੂਬਰ (ਨਰਿੰਦਰ ਬਰਨਾਲ )- ਭਾਰਤ ਦੇ ਪ੍ਰਧਾਂਨ ਮੰਤਰੀ ਸੀ ਨਰਿੰਦਰ ਮੋਦੀ ਦੀ ਅਗਾਹ ਵਧੂ ਸੋਚ ਨੂੰ ਸਮਰਪਿਤ ਸਵੱਛ ਭਾਰਤ ਮੁਹਿੰਤ ਦੀ ਰੋਸਨੀ ਵਿਚ ਤੇ ਸਿਖਿਆ ਵਿਭਾਗ ਪੰਜਾਬ ਦੀਆਂ ਹਦਾਇਤਾ ਦੀ ਪਾਲਣਾਂ ਹਿਤ ਪ੍ਰਿੰਸੀਪਲ ਸ੍ਰੀ ਮਤੀ ਪਰਮਜੀਤ ਕੌਰ ਦੀ ਯੋਗ ਅਗਵਾਈ ਹੇਠ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ  ਨੌਸਿਹਰਾ …

Read More »

ਹਾਕੀ ‘ਚ ਗੋਲਡ ਜਿੱਤ ਕੇ ਜੱਦੀ ਪਿੰਡ ਮੀਕੇ ਪੁੱਜੇ ਖਿਡਾਰੀ ਰਮਨਦੀਪ ਸਿੰਘ ਦਾ ਭਰਵਾਂ ਸਵਾਗਤ

ਪਿੰਡ ਵਾਲਿਆਂ ਤੇ ਦੇਸ ਵਾਸੀਆਂ ਦੇ ਪਿਆਰ ਦਾ ਹਮੇਸ਼ਾਂ ਕਰਜ਼ਦਾਰ ਰਹਾਂਗਾ -ਰਮਨਦੀਪ ਸਿੰਘ ਬਟਾਲਾ, 5 ਅਕਤੂਬਰ (ਨਰਿੰਦਰ ਬਰਨਾਲ )- ਏਸ਼ੀਆਈ ਖੇਡਾਂ ‘ਚ ਸੋਨ ਤਮਗਾ ਜਿੱਤਣ ਤੋਂ ਬਆਦ ਆਪਣੇ ਪਿੰਡ ਮੀਕੇ ਪਹੁੰਚੇ ਭਾਰਤੀ ਹਾਕੀ ਟੀਮ ਦੇ ਖਿਡਾਰੀ ਰਮਨਦੀਪ ਸਿੰਘ ਦਾ ਪਿੰਡ ਅਤੇ ਇਲਾਕਾ ਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਰਮਨਦੀਪ ਸਿੰਘ ਦੇ ਪਰਿਵਾਰਕ ਮੈਂਬਰ ਜਿਨ੍ਹਾਂ ‘ਚ ਉਸਦੀ ਮਾਤਾ ਹਰਜਿੰਦਰ …

Read More »

ਭੂਪਿੰਦਰ ਸਿੰਘ ਸੰਧੂ ਦੀ ਪੁਸਤਕ ‘ਨਾਲ ਤੁਰਨ ਦਰਿਆ’ ਲੋਕ ਅਰਪਣ

ਅੰਮ੍ਰਿਤਸਰ, 4 ਅਕਤੂੁਬਰ (ਦੀਪ ਦਵਿੰਦਰ) – ਵਿਰਸਾ ਵਿਹਾਰ ਸੁਸਾਇਟੀ ਅੰਮ੍ਰਿਤਸਰ ਵੱਲੋਂ ਵੱਖ-ਵੱਖ ਸਾਹਿਤਕ ਸੰਸਥਾਵਾਂ ਦੇ ਸਹਿਯੋਗ ਨਾਲ ਪੰਜਾਬੀ ਲੇਖਕ ਤੇ ਕਾਲਮਨਵੀਸ ਭੂਪਿੰਦਰ ਸਿੰਘ ਸੰਧੂ ਦੀ ਪੁਸਤਕ ‘ਨਾਲ ਤੁਰਨ ਦਰਿਆ’ ਨੂੰ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਸ੍ਰੀ ਪ੍ਰਮਿੰਦਰਜੀਤ, ਕੇਵਲ ਧਾਲੀਵਾਲ, ਡਾ. ਇਕਬਾਲ ਕੌਰ ਸੌਂਦ, ਗਾਇਕ ਗੁਰਮੀਤ ਬਾਵਾ, ਨਿਰਮਲ ਅਰਪਣ, ਭੂਪਿੰਦਰ ਸਿੰਘ ਸੰਧੂ ਆਦਿ ਸ਼ਾਮਲ ਹੋਏ। ਵਿਰਸਾ ਵਿਹਾਰ …

Read More »

ਵਿਰਸਾ ਵਿਹਾਰ ਅੰਮ੍ਰਿਤਸਰ ਵਿਖੇ ਹਿੰਦੀ ਨਾਟਕ ‘ਤੀਨ ਸਾਥ ਸਾਥ’ ਦਾ ਮੰਚਣ 8 ਅਕਤੂਬਰ ਨੂੰ

ਅੰਮ੍ਰਿਤਸਰ, 04 ਅਕਤੂਬਰ (ਦੀਪ ਦਵਿੰਦਰ)- ਵਿਰਸਾ ਵਿਹਾਰ ਸੁਸਾਇਟੀ ਦੇ ਵਿਸ਼ੇਸ਼ ਸਹਿਯੋਗ ਨਾਲ ਸਟਾਇਲ ਆਰਟਸ ਐਸੋਸੀਏਸ਼ਨ ਜਲੰਧਰ ਵੱਲੋਂ ਸ੍ਰੀ ਅਮਿਤ ਜਿੰਦਲ ਦੁਆਰਾ ਲਿਖਿਤ ਅਤੇ ਨਿਰਦੇਸ਼ਤ ਨਾਟਕ ‘ਤੀਨ ਸਾਥ ਸਾਥ’ 8-10-2014 ਦਿਨ ਬੁੱਧਵਾਰ ਨੂੰ ਸ਼ਾਮ 6-00 ਵਜੇ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਸz. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿਖੇ ਖੇਡਿਆ ਜਾਵੇਗਾ। ਨਾਟਕ ਪ੍ਰੇਮੀਆਂ, ਪ੍ਰੈਸ ਮੀਡੀਆ ਨੂੰ ਹਾਰਦਿਕ ਸੱਦਾ ਹੈ।

Read More »