ਸਾਡੇ ਘਰ ਰਾਜ ਦੁਲਾਰਾ ਆਇਆ, ਗੁਰਫਤਹਿ ਸਿੰਘ ਨਾਮ ਰਖਾਇਆ। ਕੂਲੇ-ਕੂਲੇ ਉਸ ਦੇ ਅੰਗ, ਭੋਰਾ ਵੀ ਨਾ ਕਰਦਾ ਤੰਗ। ਮਾਹੌਲ ਖੁਸ਼ੀ ਦਾ ਛਾਇਆ। ਸਾਡੇ ਘਰ ਰਾਜ ਦੁਲਾਰਾ…………… ਚੂੰ-ਚੂੰ ਕਰਕੇ ਜਦ ਉਹ ਰੋਵੇ, ਲੋਰੀ ਸੁਣ ਕੇ ਚੁੱਪ ਉਹ ਹੋਵੇ। ਮੋਢੇ ਲਾ ਕੇ ਮਾਂ ਸੁਆਇਆ। ਸਾਡੇ ਘਰ ਰਾਜ ਦੁਲਾਰਾ…………… ਚਿਹਰਾ ਉਸ ਦਾ ਗੋਲ ਮਟੋਲ, ਸਾਰੇ ਉਸ ਨਾਲ ਕਰਨ ਕਲੋਲ। ਨਾਨਕਿਆਂ-ਦਾਦਕਿਆਂ ਸ਼ੁਕਰ ਮਨਾਇਆ। ਸਾਡੇ …
Read More »ਕਵਿਤਾਵਾਂ
ਸਤਿਗੁਰੂ ਰਵਿਦਾਸ ਜੀ ………
ਹਰ ਵੇਲੇ ਹਰ ਸਾਹ ਨਾਲ ਜੋ ਹਰਿ ਹਰਿ ਨਾਮ ਧਿਆਉਂਦੇ ਨੇ, ਸਤਿਗੁਰੂ ਰਵਿਦਾਸ ਜੀ ਭਵ ਸਾਗਰ ਤੋਂ ਪਾਰ ਲਗਾਉਂਦੇ ਨੇ । ਪਤਾ ਨਹੀਂ ਤੇਰਾ ਕਦੋਂ ਦਾਣਾ ਪਾਣੀ ਮੁੱਕ ਜਾਣਾ, ਇਸ ਜਹਾਨ ਨੂੰ ਛੱਡ ਕੇ ਤੂੰ ਵਿੱਚ ਪਲਾਂ ਦੇ ਹੀ ਤੁਰ ਜਾਣਾ। ਛੱਡ ਝੂਠ ਫਰੇਬ ਕਰਨੇ ਤੂੰ ਨੇਕੀ ਵਾਲੇ ਕੰਮ ਕਰ ਲੈ, ਇਹ ਵੇਲਾ ਸੁਨਹਿਰੀ ਵਾਰ ਵਾਰ ਨਾ ਮੁੜ ਫਿਰ ਆਉਣਾ। …
Read More »ਬੇਗ਼ਮਪੁਰਾ …
ਬਾਣੀ ਪੜ੍ਹ ਕੇ ਅਮਲ ਕਮਾਈਏ, ਗੁਰੂ ਰਵੀਦਾਸ ਦੇ ਬਚਨ ਪੁਗਾਈਏ, ਸਾਰੇ ਬਣਦੇ ਫਰਜ਼ ਨਿਭਾਈਏ, ਦੇਸ਼ ਨੂੰ ਬੇਗ਼ਮਪੁਰਾ ਬਣਾਈਏ। ਹੁੰਦੀ ਕਿਰਤ ਦੀ ਲੁੱਟ ਬਚਾਈਏ, ਚੰਮ ਨੂੰ ਕੰਮ ਨਾਲੋਂ ਵਡਿਆਈਏ, ਹੱਕ ਪਰਾਇਆ ਕਦੇ ਨਾ ਖਾਈਏ, ਦੇਸ਼ ਨੂੰ ਬੇਗ਼ਮਪੁਰਾ ਬਣਾਈਏ। ਲੱਗੀ ਫਿਰਕੂ ਅੱਗ ਬੁਝਾਈਏ, ਜਾਤ-ਪਾਤ ਦਾ ਕੋਹੜ ਮੁਕਾਈਏ, ਗਲ਼ ਲਾ ਸਭ ਨੂੰ ਠੰਢ ਵਰਤਾਈਏ, ਦੇਸ਼ ਨੂੰ ਬੇਗ਼ਮਪੁਰਾ ਬਣਾਈਏ। ਝੂਠ ਨੂੰ ਭੁੱਲ ਕੇ ਨਾ …
Read More »ਕੈਸਾ ਇਹ ਗਣਤੰਤਰ ਹੈ…
ਨਾ ਕੁੱਲੀ, ਗੁੱਲੀ, ਨਾ ਜੁੱਲੀ ਝੂਠਿਆਂ ਦੀ ਪੋਲ ਹੈ ਖੁੱਲ੍ਹੀ। ਮਾਨਸ ਦੀ ਇੱਕੋ ਜਾਤ ਵੀ ਭੁੱਲੀ ਦੱਸੋ, ਕੈਸਾ ਇਹ ਗਣਤੰਤਰ ਹੈ। ਪੱਤ ਔਰਤ ਦੀ ਲਾਈ ਦਾਅ ਉਤੇ ਅਸੀਂ ਲੰਮੀਆਂ ਤਾਣ ਕੇ ਸੁੱਤੇ। ਘਟਦੀ ਮਹਿੰਗਾਈ ਨਾ ਦਿੱਸੇ ਵਧਦੀ ਜਾਵੇ ਨਿਰੰਤਰ ਹੈ। ਲਾਰਿਆਂ ਦੀ ਆਈ ਹਨੇਰੀ ਹੈ ਉਠੀਏ, ਕਿਉਂ ਢਾਈ ਢੇਰੀ ਹੈ। ਰਿਸ਼ਵਤ ਹੈ, ਹੇਰਾ-ਫੇਰੀ ਹੈ ਉਂਜ ਸਾਡਾ ਦੇਸ਼ ਸੁਤੰਤਰ ਹੈ। ਵੱਢ …
Read More »ਕਮਲੀ ਦੁੱਖਾਂ ਦੀ ਰਾਣੀ ਵੇ
ਛੇੜ ਨਾ ਦਿਲ ਦੀ ਇਸ਼ਕ ਕਹਾਣੀ ਬਸ ਚੁੱਪ ਕਰ ਚੁੱਪ ਕਰ ਵੇ ਤੂ ਦਿਲ ਦੀ ਗੱਲ ਨਾ ਜਾਣੀ ਐਵੇਂ ਨਈ ਟੁੱਟਦੇ ਪੱਤੇ ਨੇ ਕਮਲੀ ਦੁੱਖਾਂ ਦੀ ਰਾਣੀ ਵੇ ਸਾਡੀ ਜ਼ਿੰਗਦੀ ਹੰਝੂਆਂ ਦਾ ਪਾਣੀ ਵੇ। ਕੋਈ ਤਾਂ ਸਹਿ ਆਵੇਗੀ ਪੱਲੇ ਤਾਂ ਕੱਖ ਵੀ ਨਹੀਂ ਭਾਵੇਂ ਦਿਲ ਸੱਚੇ ਦਾ ਮੁੱਲ ਪਾ ਜਾਵੇਗੀ ਕੋਈ ਵਪਾਰ ਨਾ ਚੱਲਦਾ ਏ ਕਮਲੀ ਦੁੱਖਾਂ ਦੀ ਰਾਣੀ ਵੇ …
Read More »ਸੋਨੇ ਦੀ ਚਿੜੀ
ਭਾਰਤ ਦੇਸ਼ ਨੂੰ ਫਿਰ ਆਪਾਂ, ਸੋਨੇ ਦੀ ਚਿੜੀ ਬਣਾਉਣਾ ਹੈ। ਤਿੰਨ-ਰੰਗੇ ਪਰਚਮ ਨੂੰ ਰਲ ਕੇ, ਦੁਨੀਆਂ ਵਿੱਚ ਲਹਿਰਾਉਣਾ ਹੈ। ਗੁਰੂਆਂ, ਪੀਰਾਂ ਇਸ ਧਰਤੀ ਨੂੰ, ਅਧਿਆਤਮ ਦਾ ਰੰਗ ਦਿੱਤਾ। ਸੂਰਬੀਰਾਂ, ਬਲੀਦਾਨੀਆਂ ਸਾਨੂੰ, ਦੇਸ਼-ਸੇਵਾ ਦਾ ਢੰਗ ਦਿੱਤਾ। ਇੱਕ-ਇੱਕ ਬੱਚੇ ਵਿੱਚ ਆਪਾਂ ਨੇ, ਅਣਖ ਦਾ ਬੀਜ ਉਗਾਉਣਾ ਹੈ। ਭਾਰਤ ਦੇਸ਼ ਨੂੰ… ਸਾਰੇ ਧਰਮ ਹੀ ਉਚੇ- ਸੁੱਚੇ, ਸਾਰੇ ਰੰਗ ਹੀ ਚੰਗੇ ਨੇ। ਇਕੋ ਜੋਤ …
Read More »ਜਵਾਨੀ…
ਉਏ ਜ਼ਾਬਰੋ, ਉਏ ਜ਼ਾਲਮੋ, ਹਮਲਾਵਰੋ, ਉਏ ਕਾਤਲੋ, ਇਹ ਦੇਸ਼ ਦੀ ਜਵਾਨੀ ਹੈ, ਅਣਖੀ ਬੜੀ ਅਭਿਮਾਨੀ ਹੈ, ਇਹਦੀ ਜਾਗਦੀ ਜ਼ਮੀਰ ਹੈ, ਇਹ ਬਦਲਦੀ ਤਕਦੀਰ ਹੈ, ਕਿਸੇ ਮੁੱਲ `ਤੇ ਵਿਕਣਾ ਨਹੀਂ, ਕਦੇ ਇਸ ਨੇ ਝੁਕਣਾ ਨਹੀਂ। ਭਾਂਵੇ ਕਿ ਪੰਧ ਲਮੇਰਾ ਹੈ, ਹਰ ਰਾਹ ਦੇ ਵਿੱਚ ਹਨੇਰਾ ਹੈ, ਫਿਰਕੇ ਦਾ ਰੌਲ਼ਾ ਪਾ ਰਹੇ, ਨਫਰਤ ਦਾ ਤੜਕਾ ਲਾ ਰਹੇ, ਹੋਣੀ ਨਕਾਬਾਂ ਵਿੱਚ ਖੜ੍ਹੀ, ਕਿਤੇ …
Read More »ਪਿੰਡ ਤੋਂ ਗੇੜ੍ਹਾ
ਦਿਲ ਕਰਦਾ ਪਿੰਡ ਤੋਂ ਗੇੜ੍ਹਾ ਮਾਰ ਆਵਾਂ, ਜਿਥੇ ਨਿੱਕੇ ਹੁੰਦੇ ਖੇਡੇ ਵੇਖ ਘਰ ਬਾਹਰ ਆਵਾਂ। ਵੇਖਾਂ ਉਹ ਗਲੀਆਂ ਜਿੱਥੇ ਕੈਂਚੀ ਸਾਈਕਲ ਚਲਾਇਆ ਸੀ। ਡਿੱਗਦੇ ਉੱਠਦੇ ਹੱਸਦੇ ਖ਼ੂਬ ਭਜਾਇਆ ਸੀ। ਜੀਅ ਕਰੇ ਉਨ੍ਹਾਂ ਗਲੀਆਂ ਦੀ ਲੈ ਸਾਰ ਆਵਾਂ। ਦਿਲ ਕਰਦਾ ਪਿੰਡ ਤੋਂ ਗੇੜ੍ਹਾ ਮਾਰ ਆਵਾਂ। ਉਹ ਛੱਪੜ ਵੇਖਾਂ ਜਿੱਥੇ ਮੱਝਾਂ ਨੁਹਾਈਆਂ ਸੀ, ਡੂੰਘੇ ਪਾਣੀ ਜਾ ਤਾਰੀਆਂ ਲਾਈਆਂ ਸੀ। ਕਾਗਜ਼ ਦੀ ਕਿਸ਼ਤੀ …
Read More »ਬਾਲੜੀ ਦਿਵਸ
ਪੁੱਤ ਜੰਮੇ ਲੱਖ ਜਸ਼ਨ ਮਨਾਉਂਦਾ, ਧੀ ਹੋਵੇ ਤਾਂ ਮੂੰਹ ਲਮਕਾਉਂਦਾ, ਕੰਧਾਂ ਅਤੇ ਕਿਤਾਬਾਂ ਭਰ ਕੇ, ਕੁੱਖ ਵਿੱਚ ਧੀ ਮਰਵਾ ਰਿਹਾ ਏ, ਬੰਦਾ ਉਂਝ ਮਹਾਨ ਦਿਸਣ ਲਈ, ਬਾਲੜੀ ਦਿਵਸ ਮਨਾ ਰਿਹਾ ਏ। ਵਿਹੜੇ ਵਾਲੀ ਧੀ ਨੂੰ ਪੁੱਛੋ, ਕੰਜ਼ਕ ਆਖ ਬੁਲਾਇਆ ਏ ਕਿਸੇ? ਗੋਹਾ-ਕੂੜਾ ਕਰਦੀ ਨੂੰ ਕਦੇ, ਗਲ ਦੇ ਨਾਲ ਵੀ ਲਾਇਆ ਏ ਕਿਸੇ? ਠੱਬਰ ਨੂੰ ਸੁੱਖ ਦੇਣ ਲਈ ਖੁਦ, ਘਰ ਦੇ …
Read More »ਸ਼ਹੀਦ ਕੂਕੇ… (ਸਾਕਾ ਮਲੇਰਕੋਟਲਾ ਨੂੰ ਸਮਰਪਤਿ)
ਛਿੜੇ ਕੰਬਣੀ ਅੰਗਰੇਜ਼ ਸਰਕਾਰ ਨੂੰ, ਨਾਮ ਸੁਣ ਕੇ ਕੂਕਿਆਂ ਦਾ। ਨਾ ਅਪੀਲ ਤੇ ਨਾ ਕੋਈ ਦਲੀਲ ਹੀ, ਨਾ ਮੁਕੱਦਮਾ ਚਲਾਇਆ ਵਾ। ਫੌਰਸਾਈਬ ਨੇ ਕਿਹਾ ਸੀ ਰੁਕਣ ਨੂੰ, ਐਲ. ਕਾਵਨ ਰੁਕਿਆ ਨਾ। ਹੁਕਮ ਕੀਤਾ ਤੋਪਾਂ `ਨਾ ਪਿਠ ਬੰਨ੍ਹ ਕੇ, ਕੱਲ੍ਹਾ-ਕੱਲ੍ਹਾ ਮੁਕਾਉਣਾ ਆ। ਪਰ ਕੂਕੇ ਤੋਪਾਂ ਨੂੰ ਪਾਉਣ ਜੱਫੀਆਂ, ਛੇਤੀ ਸ਼ਹੀਦ ਹੋਣ ਦਾ ਚਾਅ। ਅੰਬਰ ਤੱਕ ਸੀ ਜੈਕਾਰੇ ਪਏ ਗੂੰਜਦੇ, ਦਿੱਤਾ ਪਤਾਲ …
Read More »
Punjab Post Daily Online Newspaper & Print Media