Friday, April 26, 2024

ਛੋਟੇ ਪਰਦੇ ਦੀ ਹਾਸਰਸ ਕਲਾਕਾਰ ਭਾਰਤੀ ਸਿੰਘ ਦਾ ਬੀ.ਬੀ.ਕੇ ਡੀ.ਏ.ਵੀ ਵਿਖੇ ਨਿੱਘਾ ਸੁਆਗਤ

ਅੰਮ੍ਰਿਤਸਰ, 1 ਫਰਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ, ਸੁਖਬੀਰ ਸਿੰਘ) –  ਛੋਟੇ ਪਰਦੇ ਦੀ ਹਾਸਰਸ ਕਲਾਕਾਰ ਭਾਰਤੀ ਸਿੰਘ ਦਾ ਬੀ.ਬੀ.ਕੇ ਡੀ.ਏ.ਵੀ PPN0102201806ਕਾਲਜ ਪਹੁੰਚਣ `ਤੇ ਨਿੱਘਾ ਸੁਆਗਤ ਕੀਤਾ ਗਿਆ।ਵਿਆਹ ਮਗਰੋਂ ਆਪਣੇ ਪੇੇਕੇ ਪਰਿਵਾਰਅਤੇ ਗੁਰੂ ਦੀ ਨਗਰੀ ਵਿੱਚ ਇਹ ਉਸ ਦਾ ਪਹਿਲਾ ਫੇਰਾ ਸੀ।ਭਾਰਤੀ ਸਿੰਘ ਸਮੇਤ ਉਨ੍ਹਾਂ ਦੇ ਪਤੀ ਹਰਸ਼ ਅਤੇ ਟੀਮ ਮੈਂਬਰਾਂ ਦਾ ਕਾਲਜ ਪ੍ਰਬੰਧਕੀ ਕਮੇਟੀ ਦੇ ਮੁੱਖੀ ਸੁਦਰਸ਼ਨ ਕਪੂਰ ਤੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਵੱਲੋਂ ਆਏ ਹੋਏ ਮਹਿਮਾਨਾਂ ਦਾ ਫੁੱਲਾਂ ਦੇ ਗੁਲਦੱਸਤਿਆਂ ਨਾਲ ਸੁਆਗਤ ਕੀਤਾ ਗਿਆ।ਇਸ ਮੌਕੇ ਕਾਲਜ ਦੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਨੇ ਵੀ ਆਏ ਹੋਏ ਮਹਿਮਾਨਾਂ ਦਾ ਨਿੱਘਾ ਸੁਆਗਤ ਕੀਤਾ।ਭਾਰਤੀ ਸਿੰਘ ਦੀ ਆਮਦ `ਤੇ ਵਿਦਿਆਰਥਣਾਂ ਨੇ ਰਸਮੀ ਤੌਰ `ਤੇ ਤੇਲ ਚੋ ਕੇ ਅਤੇ ਪੰਜਾਬੀ ਲੋਕ-ਨਾਚ ਗਿੱਧਾ ਪਾ ਕੇ `ਜੀ ਆਇਆ ਕਿਹਾ` ਗਿਆ।PPN0102201807

ਭਾਰਤੀ ਸਿੰਘ ਨੇ ਵੀ ਆਪਣੀ ਖੁਸ਼ੀ, ਉਮੰਗ ਅਤੇ ਚਾਂਵਾਂ ਦੇ ਭਾਵਾਂ ਦਾ ਪ੍ਰਗਟਾਵਾ ਗਿੱਧੇ ਵਿੱਚ ਸ਼ਮੂਲੀਅਤ ਕਰਕੇ ਕੀਤਾ ਸਮੂਹ ਸਟਾਫ ਮੈਂਬਰਾਂ ਨਾਲ ਥੀਏਟਰ ਦੇ ਤਜ਼ੱਰਬੇ ਸਾਂਝੇ ਕੀਤੇ ਅਤੇ ਅੰਮ੍ਰਿਤਸਰ ਤੋਂ ਬੰਬਈ ਤੱਕ ਦੇ ਸਫ਼ਰ ਦਾ ਸਾਰਾ ਸਿਹਰਾ ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਦੇ ਸਿਰ ਸਜਾਇਆ। ਆਪਣੀਆਂ ਪੁਰਾਣੀਆਂ ਯਾਦਾਂ ਨੂੰ ਪੁਨਰ ਸੁਰਜੀਤ ਕਰਦੇ ਹੋਏ ਉਨ੍ਹਾਂ ਨੇ ਕਾਲਜ ਦੇ ਆਡੀਟੋਰੀਅਮ ਵਿਖੇ ਫੇਰਾ ਪਾਇਆ ਅਤੇ ਉਸ ਧਰਤੀ ਨੂੰ ਨਮਨ ਕੀਤਾ, ਜਿਥੋਂ ਸਖ਼ਤ ਮਿਹਨਤ ਕਰਕੇ ਉਹ ਇਸ ਮੁਕਾਮ ਤੱਕ ਪਹੁੰਚੀ ਹੈ।
ਕਾਲਜ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਭਾਰਤੀ ਸਿੰਘ ਤੇ ਉਨ੍ਹਾਂ ਦੀ ਟੀਮ ਨੂੰ ਬੀ.ਬੀ.ਕੇ ਡੀ.ਏ.ਵੀ ਕਾਲਜ ਦੇ ਵਿਹੜੇ ਵਿੱਚ ਆਉਣ ‘ਤੇ ਧੰਨਵਾਦ ਕੀਤਾ ਅਤੇ ਅੰਤ ਤੇ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿਨ੍ਹ ਭੇਂਟ ਕੀਤੇ।ਭਾਰਤੀ ਸਿੰਘ ਤੇ ਉਨ੍ਹਾਂ ਦੀ ਟੀਮ ਦਾ ਕਾਲਜ ਵਿਚ ਆਉਣਾ ਕਾਲਜ ਦੇ ਵਿਦਿਆਰਥੀਆਂ ਲਈ ਇਕ ਵਿਸ਼ੇਸ਼ ਖਿੱਚ ਦਾ ਕਾਰਨ ਬਣਿਆ ਅਤੇ ਵਿਦਿਆਰਥੀਆਂ ਨੇ ਆਪਣੀ ਖੁਸ਼ੀ ਦਾ ਪ੍ਰਗਟਾਵਾਂ ਜੋਸ਼ ਤੇ ਉਤਸ਼ਾਹ ਨਾਲ ਕੀਤਾ।

Check Also

ਮੰਡੀਆਂ ਵਿਚੋਂ ਕਣਕ ਦੀ ਚੁਕਾਈ ਨਾਲੋ ਨਾਲ ਕਰਨ ‘ਚ ਅੰਮ੍ਰਿਤਸਰ ਜਿਲ੍ਹਾ ਪੰਜਾਬ ਵਿੱਚ ਸਭ ਤੋਂ ਅੱਗੇ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਜਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਸੀਜ਼ਨ ਅਜੇ ਸ਼ੁਰੂਆਤੀ …

Leave a Reply