Friday, April 26, 2024

ਐਨ.ਸੀ.ਸੀ ਕੈਡਿਟਾਂ ਨੇ ਈ.ਸੀ.ਐਚ.ਐਸ ਵਿਖੇ ਲੋੜਵੰਦ ਮਰੀਜ਼ਾਂ ਦੀ ਕੀਤੀ ਦੇਖਭਾਲ

ਸਮਰਾਲਾ, 17 ਫਰਵਰੀ (ਪੰਜਾਬ ਪੋਸਟ- ਕੰਗ) – ਭਾਰਤ ਸਰਕਾਰ ਦੇ ਐਕਸ-ਸਰਵਿਸਮੈਨ ਭਲਾਈ ਵਿਭਾਗ ਨਵੀਂ ਦਿੱਲੀ ਵਲੋਂ ਤੇ 19ਵੀਂ PPN1702201806ਪੰਜਾਬ ਬਟਾਲੀਅਨ ਐਨ.ਸੀ.ਸੀ ਲੁਧਿਆਣਾ ਦੇ ਕਮਾਂਡਿੰਗ ਅਫ਼ਸਰ ਕਰਨਲ ਵਾਈ.ਐਸ ਰੇਡੂ ਦੇ ਨਿਰਦੇਸ਼ਾਂ ‘ਪ੍ਰੋਜੈਕਟ ਸਪਰਸ਼’ ਨੂੰ ਸਫ਼ਲ ਬਣਾਉਣ ਲਈ ਸਰਕਾਰੀ ਸੀਨੀ: ਸੈਕੰ: ਸਕੂਲ (ਲੜਕੇ) ਸਮਰਾਲਾ ਦੇ ਕੈਡਿਟਾਂ ਵੱਲੋਂ ਪਹਿਲ ਕੀਤੀ ਗਈ ਹੈ।ਐਨ.ਸੀ.ਸੀ ਕੈਡਿਟਾਂ ਵੱਲੋਂ ਇੰਚਾਰਜ ਪਿ੍ਰੰਸੀਪਲ ਬਲਰਾਜ ਸਿੰਘ ਅਤੇ ਲੈਫ਼ਟੀਨੈਂਟ ਜਤਿੰਦਰ ਕੁਮਾਰ ਦੀ ਯੋਗ ਅਗਵਾਈ ਹੇਠ ਈ.ਸੀ.ਐਚ.ਐਸ ਪੌਲੀਕਲੀਨਿਕ ਸਮਰਾਲਾ ਵਿਖੇ ਸੇਵਾ ਭਾਵਨਾ ਨਾਲ ਲੋੜਵੰਦ ਮਰੀਜ਼ਾਂ ਦੀ ਦੇਖ ਭਾਲ ਕੀਤੀ ਗਈ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਓ.ਆਈ.ਸੀ ਕਰਨਲ ਐਸ.ਕੇ.ਰਾਏ (ਰਿਟਾ:) ਨੇ ਦੱਸਿਆ ਕਿ ਲੈਫ਼: ਜਤਿੰਦਰ ਕੁਮਾਰ ਦੀ ਯੋਗ ਅਗਵਾਈ ਹੇਠ ਸੀਨੀਅਰ ਡਵੀਜ਼ਨ ਦੇ 15 ਕੈਡਿਟਾਂ ਵਲੋਂ ਬੜੇ ਹੀ ਸ਼ਾਨਦਾਰ ਅਤੇ ਤਰਤੀਬਬੱਧ ਢੰਗ ਤਰੀਕੇ ਨਾਲ ਸ਼ੇਅਰਿੰਗ ਅਤੇ ਕੇਅਰਿੰਗ ਦੀ ਭਾਵਨਾ ਨਾਲ ਸਮਰਾਲਾ ਇਲਾਕੇ ਤੋਂ ਪਹੁੰਚੇ ਲਗਭਗ 50-60 ਮਰੀਜ਼ਾਂ ਦੀ ਦੇਖਭਾਲ ਤੇ ਸੇਵਾ ਕੀਤੀ ਗਈ।ਕੈਡਿਟਾਂ ਵੱਲੋਂ ਬਜ਼ੁੱਰਗ ਅਤੇ ਲੋੜਵੰਦ ਮਰੀਜ਼ਾਂ ਨੂੰ ਵੀਲ ਚੇਅਰ ’ਤੇ ਬਿਠਾ ਕੇ ਸਬੰਧਿਤ ਡਾਕਟਰ ਕੋਲੋਂ ਚੈਕ ਕਰਵਾਉਣਾ, ਬਿਮਾਰ ਮਰੀਜ਼ਾਂ ਦੀ ਰਜਿਸਟਰੇਸ਼ਨ ਕਰਨਾ, ਦਵਾਈਆਂ ਵੰਡਣਾ ਤੇ ਸਮਝਾਉਣਾ, ਲੈਬਾਟਰੀ ਟੈਸਟ, ਡੈਂਟਲ ਅਤੇ ਜਰਨਲ ਬਿਮਾਰੀਆਂ ਤੋਂ ਇਲਾਵਾ ਆਪਣੀ ਵਾਰੀ ਦੀ ਉਡੀਕ ਕਰ ਰਹੇ ਮਰੀਜ਼ਾਂ ਨਾਲ ਕੌਂਸਲਿੰਗ ਕਰਦੇ ਹੋਏ ਉਨ੍ਹਾਂ ਨੂੰ ਗਾਈਡ ਕਰਨਾ ਆਦਿ ਕੰਮ ਕੀਤੇ ਗਏ।
ਅੰਤ ਵਿਚ ਕਰਨਲ ਐਸ.ਕੇ.ਰਾਏ ਵੱਲੋਂ ਇਸ ਭਲਾਈ ਦੇ ਕੰਮ ਲਈ ਪਾਏ ਅਹਿਮ ਯੋਗਦਾਨ ਲਈ ਲੈਫ: ਜਤਿੰਦਰ ਕੁਮਾਰ ਅਤੇ ਕੈਡਿਟਾਂ ਦੀ ਸ਼ਲਾਘਾ ਕਰਦੇ ਹੋਏ ਪ੍ਰਸ਼ੰਸ਼ਾ ਵੀ ਕੀਤੀ ਗਈ।ਇਸ ਮੌਕੇ ਡਾ: ਏ.ਕੇ ਹਾਂਡਾ, ਡਾ: ਕਵਿਤਾ ਸ਼ਰਮਾ, ਡਾ. ਮਹਿਕ ਅਗਰਵਾਲ (ਡੈਂਟਲ ਅਫ਼ਸਰ), ਸਾਬਕਾ ਨਰਸਿੰਗ ਅਸਿਸਟੈਂਟ ਰੂਪ ਚੰਦ, ਫਾਰਮਾਸਿਸਟ ਤਰਸੇਮ ਸਿੰਘ, ਸੂਬੇਦਾਰ ਮੇਜਰ (ਰਿਟਾ:) ਆਰ.ਕੇ. ਸ਼ਰਮਾ ਸੁਪਰਵਾਈਜ਼ਰ ਅਤੇ ਲੈਬ ਟੈਕਨੀਸ਼ਨ ਕੁਲਦੀਪ ਸਿੰਘ ਆਦਿ ਹਾਜ਼ਰ ਸਨ।

Check Also

ਮੰਡੀਆਂ ਵਿਚੋਂ ਕਣਕ ਦੀ ਚੁਕਾਈ ਨਾਲੋ ਨਾਲ ਕਰਨ ‘ਚ ਅੰਮ੍ਰਿਤਸਰ ਜਿਲ੍ਹਾ ਪੰਜਾਬ ਵਿੱਚ ਸਭ ਤੋਂ ਅੱਗੇ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਜਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਸੀਜ਼ਨ ਅਜੇ ਸ਼ੁਰੂਆਤੀ …

Leave a Reply