Friday, April 26, 2024

ਯੂਨੀਵਰਸਿਟੀ ਵਿਖੇ ਫੁਲ ਬ੍ਰਾਈਟ ਸਕਾਲਰਸ਼ਿਪ ਅਤੇ ਫੋਲੋਸ਼ਿਪ ਲਈ ਪ੍ਰੋਗਰਾਮ ਦਾ ਆਯੋਜਨ

PPN0304201809ਅੰਮ੍ਰਿਤਸਰ, 3 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਇਓ ਟੈਕਨਾਲੋਜੀ ਵਿਭਾਗ ਵੱਲੋ ਫੁਲ ਬ੍ਰਾਈਟ ਸਕਾਲਰਸਿ਼ਪ ਅਤੇ ਫੋਲੋਸਿ਼ਪਸ ਹਾਸਲ ਕਰਨ ਜਾਗਰੂਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਇਸ ਪ੍ਰੋਗਰਾਮ ਵਿਚ ਵੱਡੀ ਗਿਣਤੀ ਵਿਚ ਵਿਦਿਆਰਥੀਆਂ, ਖੋਜਾਰਥੀਆਂ ਅਤੇ ਅਧਿਆਪਕਾਂ ਨੇ ਭਾਗ ਲਿਆ।ਯੁਨਾਈਟਿਡ ਸਟੇਟਸ ਇੰਡੀਆ ਐਜੂਕੇਸ਼ਨਲ ਫਾਊਡੇਸ਼ਨ, ਫੁਲ ਬ੍ਰਾਈਟ ਕਮਿਸ਼ਨ ਨਵੀਂ ਦਿੱਲੀ ਦੇ ਪ੍ਰੋਗਰਾਮ ਕੋਆਰਡੀਨੇਟਰ ਸ੍ਰੀਮਤੀ ਪ੍ਰਤਿਭਾ ਨਾਇਅਰ ਨੇ ਫੁਲ ਬ੍ਰਾਈਟ ਕਮਿਸ਼ਨ ਵੱਲੋ ਦਿੱਤੀਆਂ ਜਾ ਰਹੀਆਂ ਵੱਖ ਵੱਖ ਫੋਲੋਸਿ਼ਪਾ ਬਾਰੇ ਵਿਸਥਾਰ ਪੂਰਵਿਕ ਜਾਣਕਾਰੀ ਦਿੱਤੀ।ਉਨਾਂ ਖੋਜਾਰਥੀਆਂ ਅਤੇ ਅਧਿਆਪਕਾਂ ਨੂੰ ਇਹ ਫੋਲੋਸਿ਼ਪ ਪ੍ਰਾਪਤ ਕਰਨ ਦੇ ਤਰੀਕੇ ਦੱਸੇ।ਉਨਾਂ ਆਸ ਪ੍ਰਗਟਾਈ ਕਿ ਇਨਾਂ ਫੈਲੋਸਿ਼ਪਾ ਤੋ ਵਿਦਿਆਰਥੀ, ਖੋਜਾਰਥੀ ਅਤੇ ਅਧਿਅਪਕ ਲਾਹਾ ਪ੍ਰਾਪਤ ਕਰਨਗੇ ਅਤੇ ਮਿਆਰੀ ਖੋਜ਼ ਉਤਸ਼ਾਹਿਤ ਹੋਵੇਗੀ।

PPN0304201810
ਵਿਭਾਗ ਦੇ ਮੁਖੀ ਅਤੇ ਪ੍ਰੋਗਰਾਮ ਕੋਆਰਡੀਨੇਟਰ, ਮੁਖੀ ਡਾ. ਪ੍ਰਤਾਪ ਕੁਮਾਰ ਪਤੀ ਨੇ ਮੁਖ ਮਹਿਮਾਨ ਅਤੇ ਹੋਰਨਾਂ ਨੂੰ ਜੀ ਆਇਆ ਕਿਹਾ।ਉਨਾਂ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਨਾਲ ਭਾਰਤ ਅਤੇ ਅਮਰੀਕਾ ਦੋਵੇ ਨੇੜੇ ਆਉਣਗੇ ਅਤੇ ਦੋਵਾਂ ਮੁਲਕਾਂ ਦੇ ਖੋਜਾਰਥੀ ਮਿਲ ਜੁਲਕੇ ਨਵੀਆਂ ਖੋਜਾਂ ਕਰਨਗੇ।ਇਸ ਮੌਕੇ ਵਿਦਿਆਰਥੀਆਂ ਵੱਲੋ ਪੁਛੇ ਸਵਾਲਾਂ ਦੇ ਜੁਆਬ ਵੀ ਦਿੱਤੇ ਗਏ। 

Check Also

ਮੰਡੀਆਂ ਵਿਚੋਂ ਕਣਕ ਦੀ ਚੁਕਾਈ ਨਾਲੋ ਨਾਲ ਕਰਨ ‘ਚ ਅੰਮ੍ਰਿਤਸਰ ਜਿਲ੍ਹਾ ਪੰਜਾਬ ਵਿੱਚ ਸਭ ਤੋਂ ਅੱਗੇ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਜਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਸੀਜ਼ਨ ਅਜੇ ਸ਼ੁਰੂਆਤੀ …

Leave a Reply