Thursday, December 13, 2018
ਤਾਜ਼ੀਆਂ ਖ਼ਬਰਾਂ

ਆਰਟ ਗੈਲਰੀ ਵਿਖੇ ਚੰਡੀਗੜ੍ਹ ਯੂਨੀਵਰਸਿਟੀ ਦੇ ਸਹਿਯੋਗ ਨਾਲ ਲਾਈ ਪੇਂਟਿੰਗ ਪ੍ਰਦਰਸ਼ਨੀ

ਅੰਮ੍ਰਿਤਸਰ, 14 ਅਪ੍ਰੈਲ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਇੰਡੀਅਨ ਅਕੈਡਮੀ ਆਫ਼ ਫਾਈਨ ਆਰਟਸ (ਆਰਟ ਗੈਲਰੀ) ਅਤੇ ਚੰਡੀਗੜ੍ਹ PPN1404201805ਯੂਨੀਵਰਸਿਟੀ ਸਟੂਡੈਂਟਸ ਦੇ ਸਹਿਯੋਗ ਨਾਲ ਆਰਟ ਗੈਲਰੀ ਵਿਖੇ ਪੇਂਟਿੰਗ ਪ੍ਰਦਰਸ਼ਨੀ ਲਗਾਈ ਗਈ।ਤਿੰਨ ਦਿਨਾਂ ਪ੍ਰਦਰਸ਼ਨੀ ਪੇਟਿੰਗ ਪ੍ਰਦਰਸ਼ਨੀ ਦੌਰਾਨ ਚੰਡੀਗੜ ਯੂਨੀਵਰਸਿਟੀ ਦੇ 22 ਵਿਦਿਆਰਥੀਆਂ ਅਤੇ 6 ਪ੍ਰੋਫੇਸਰਾਂ ਨੇ ਆਪਣੀਆਂ 80 ਦੇ ਕਰੀਬ ਪੇਂਟਿੰਗਾਂ ਪ੍ਰਦਰਸ਼ਿਤ ਕੀਤੀਆਂ।ਪ੍ਰਦਰਸ਼ਨੀ ਦਾ ਸ਼ੁੱਭ ਆਰੰਭ ਆਰਟ ਗੈਲਰੀ ਦੇ ਪ੍ਰਧਾਨ ਸ਼ਿਵਦੇਵ ਸਿੰਘ ਵਲੋਂ ਸ਼ਮਾ ਰੋਸ਼ਨ ਕਰ ਕੇ ਕੀਤਾ ਗਿਆ।ਇਸ ਉਪਰੰਤ ਪ੍ਰਦਾਨ ਸ਼ਿਵਦੇਵ ਸਿੰਘ ਅਤੇ ਸੈਕਟਰੀ ਡਾ. ਅਰਵਿੰਦਰ ਸਿੰਘ ਚਮਕ ਨੇ ਸਮੂਹ ਕਲਾਕਾਰਾਂ ਦੇ ਕੰਮ ਨੂੰ ਨੇੜਿਓਂ ਨਿਹਾਰਿਆ ਅਤੇ ਵਧੀਆ ਕੰਮ ਦੀ ਸ਼ਲਾਘਾ ਕੀਤੀ।
    ਚੰਡੀਗੜ ਯੂਨੀਵਰਸਿਟੀ ਤੋਂ ਵਿਦਿਆਰਥੀਆਂ ਦੇ ਨਾਲ ਪ੍ਰੋਫ਼ੇਸਰ ਜਗਜੀਤ ਸਿੰਘ, ਪ੍ਰੋਫ਼ੇਸਰ ਜਸਵਿੰਦਰ ਸਿੰਘ ਅਤੇ ਦੀਪਕ ਪ੍ਰਤਾਪ ਵੀ ਪਹੰੁਚੇ।ਇਸ ਮੌਕੇ ਸ਼ਹਿਰੀਆਂ ਤੇ ਕਲਾ ਪ੍ਰੇਮੀਆਂ ਤੇ ਇਲਾਵਾ ਡਾ. ਪੀ.ਐਸ ਗਰੋਵਰ, ਮੇਜਰ ਮਨਮੋਹਨ ਸਿੰਘ, ਕਵਲ ਸਹਿਗਲ, ਧਰਮਿੰਦਰ ਸ਼ਰਮਾ, ਰਵਿੰਦਰ ਢਿੱਲੋਂ, ਰਮੇਸ਼ ਯਾਦਵ, ਸੁਖਪਾਲ ਸਿੰਘ, ਬੁੱਤ ਤਰਾਸ਼ ਨਰਿੰਦਰ ਸਿੰਘ, ਅਤੁੱਲ ਮੇਹਰਾ, ਕਰਮਜੀਤ ਸਿੰਘ, ਕੇ.ਐਸ ਗਿੱਲ ਆਦਿ ਮੌਜੂਦ ਸਨ।ਇਹ ਪ੍ਰਦਰਸ਼ਨੀ 13 ਅਪ੍ਰੈਲ ਤੱਕ ਚੱਲੇਗੀ।

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>