Friday, April 26, 2024

3 ਕਰੋੜ ਦੀ ਲਾਗਤ ਨਾਲ ਹਲਕਾ ਭੋਆ `ਚ ਵਾਟਰ ਸਪਲਾਈ ਦੀ ਸੁਵਿਧਾ ਜਲਦ – ਵਿਧਾਇਕ ਜੋਗਿੰਦਰ ਪਾਲ

ਪਠਾਨਕੋਟ, 6 ਮਈ  (ਪੰਜਾਬ ਪੋਸਟ ਬਿਊਰੋ) – ਕਰੀਬ 3 ਕਰੋੜ ਰੁਪਏ ਦੀ ਲਾਗਤ ਨਾਲ ਵਿਧਾਨ ਸਭਾ ਹਲਕਾ ਭੋਆਂ ਦੀਆਂ ਕਰੀਬ ਇੱਕ ਦਰਜਨ ਪੰਚਾਇਤਾਂ Joginder Pal MLAਅੰਦਰ ਵਾਟਰ ਸਪਲਾਈ ਦਾ ਕੰਮ ਸੁਰੂ ਕਰ ਕੇ ਦਰਜਾਂ ਪਿੰਡਾਂ ਦੇ ਲੋਕਾਂ ਨੂੰ ਪੀਣ ਵਾਲੇ ਸਾਫ ਪਾਣੀ ਦੀ ਸੁਵਿਧਾ ਜਲਦੀ ਹੀ ਮੂਹੇਈਆ ਕਰਵਾਈ ਜਾਵੇਗੀ।ਇਹ ਪ੍ਰਗਟਾਵਾ ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ ਨੇ ਕੀਤਾ।ਉਨ੍ਹਾਂ ਕਿਹਾ ਕਿ ਪੀਣ ਲਈ ਸਾਫ ਪਾਣੀ ਹਰੇਕ ਵਿਅਕਤੀ ਦੀ ਵਿਸ਼ੇਸ ਜਰੂਰਤ ਹੈ ਅਤੇ ਪੰਜਾਬ ਸਰਕਾਰ ਦੇ ਉਪਰਾਲਿਆਂ ਸਦਕਾ ਹਲਕਾ ਭੋਆਂ ਦੇ ਲੋਕਾਂ ਨੂੰ ਸਾਫ ਪਾਣੀ ਪੀਣ ਲਈ ਮੂਹਈਆਂ ਕਰਵਾਉਂਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਲੋਕਾਂ ਨੂੰ ਸਾਫ ਪੀਣ ਦਾ ਪਾਣੀ ਉਪਲੱਬਧ ਕਰਵਾਉਂਣ ਦੇ ਲਈ ਕਰੀਬ 3 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ।ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਭੋਆ ਦੀਆਂ ਪੰਚਾਇਤਾਂ ਅੰਦਰ ਜਿਨ੍ਹਾਂ ਵਿੱਚੋਂ ਪਿੰਡ ਸਮਰਾਲਾ, ਸੁਕਾਲਗੜ੍ਹ, ਸੁਲਤਾਨਪੁਰ, ਤਰਗੜ੍ਹ, ਅਲੀਖਾਨ, ਡੱਲਾ ਬਲੀਮ, ਨਾਲਾ, ਬਗਿਆਲ, ਗੜਮੜ, ਕੋਟਲੀ ਮੁਗਲਾਂ ਆਦਿ ਵਿਖੇ ਵਾਟਰ ਸਪਲਾਈ ਲਈ ਨਵੀਆਂ ਪਾਣੀ ਦੀਆਂ ਟੰਕੀਆਂ ਬਣਾਈਆਂ ਜਾਣਗੀਆਂ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਤਾਰਾਗੜ੍ਹ ਦਿਆਂ ਲੋਕਾਂ ਨੂੰ ਪਿਛਲੇ ਲੰਮੇ ਸਮੇਂ ਤੋਂ ਖਰਾਬ ਪਈ ਸੀਵਰੇਜ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਦੇ ਲਈ ਉਨ੍ਹਾਂ ਕਰੀਬ ਪੰਜ ਲੱਖ ਰੁਪਏ ਖਰਚ ਕਰਕੇ ਤਾਰਾਗੜ੍ਹ ਦੀ ਸੀਵਰੇਜ ਨੂੰ ਸਾਫ ਕਰਵਾਇਆ ਗਿਆ ਹੈ ਅਤੇ ਲੋਕਾਂ ਨੂੰ ਸੀਵਰੇਜ ਦੀ ਸੁਵਿਧਾ ਮੂਹਈਆ ਕਰਵਾਈ ਗਈ ਹੈ।ਵਿਧਾਇਕ ਜੋਗਿੰਦਰ ਪਾਲ ਨੇ ਦੱਸਿਆ ਕਿ ਕੈਪਟਨ ਦੀ ਸਰਕਾਰ ਦੇ ਕਾਰਜਕਾਲ ਅੰਦਰ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਹੇ ਹਨ।ਉਨ੍ਹਾਂ ਦੱਸਿਆ ਕਿ ਵਿਧਾਨਾ ਸਭਾ ਹਲਕਾ ਭੋਆਂ ਦੇ ਅੰਦਰ ਸਥਿਤ ਪੁਲਿਸ ਥਾਨਿਆਂ ਦੇ ਅੰਦਰ ਪਿਛਲੇ 3-4 ਮਹੀਨੇ ਦੋਰਾਨ ਕੋਈ ਵੀ ਪਰਚਾ ਦਰਜ ਨਹੀਂ ਹੋਇਆ ਅਤੇ ਪੁਲਿਸ ਥਾਣਿਆਂ ਦੇ ਰੋਜਨਾਮਚੇ ਖਾਲੀ ਪਏ ਹੋਏ ਹਨ ਜਦੋਂਕਿ ਪਿਛਲੀ ਸਰਕਾਰ ਦੇ ਕਾਰਜਕਾਲ ਅੰਦਰ ਵਿਧਾਇਕ ਭੋਆ ਵੱਲੋਂ ਹਲਕਾ ਭੋਆ ਅੰਦਰ ਕਰੀਬ 868 ਪਰਚੇ ਦਰਜ ਕੀਤੇ ਗਏ ਅਤੇ ਇਨ੍ਹਾਂ ਵਿੱਚੋਂ ਜਿਆਦਾਤਰ ਲੋਕ ਅਨੁਸੂਚਿਤ ਜਾਤੀ ਜਨਜਾਤਿ ਦੇ ਨਾਲ ਸੰਬੰਧਤ ਲੋਕ ਸਨ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕ ਹਿੱਤਾਂ ਦੇ ਲਈ ਕੰਮ ਕਰਦੀ ਆਈ ਹੈ ਅਤੇ ਭਵਿੱਖ ਵਿੱਚ ਵੀ ਲੋਕਾਂ ਦੇ ਹਿੱਤਾਂ ਲਈ ਕਾਰਜ ਕਰਦੀ ਰਹੇਗੀ।ਉਨ੍ਹਾਂ ਕਿਹਾ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਲੋਕ ਭਲਾਈ ਸਕੀਮਾਂ ਦਾ ਲਾਭ ਪ੍ਰਾਪਤ ਕਰਨ ।

Check Also

ਮੰਡੀਆਂ ਵਿਚੋਂ ਕਣਕ ਦੀ ਚੁਕਾਈ ਨਾਲੋ ਨਾਲ ਕਰਨ ‘ਚ ਅੰਮ੍ਰਿਤਸਰ ਜਿਲ੍ਹਾ ਪੰਜਾਬ ਵਿੱਚ ਸਭ ਤੋਂ ਅੱਗੇ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਜਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਸੀਜ਼ਨ ਅਜੇ ਸ਼ੁਰੂਆਤੀ …

Leave a Reply