Friday, April 26, 2024

ਅਮਨਦੀਪ ਗਰੁੱਪ ਵਲੋਂ ਜਲੰਧਰ ‘ਚ ਓ.ਪੀ.ਡੀ ਦੀ ਸ਼ੁਰੂਆਤ

ਸ਼ੰਗਾਰਾ ਸਿੰਘ ਹਸਪਤਾਲ ‘ਚ ਡਾ. ਆਈ.ਡੀ ਸਿੰਘ 12 ਅਗਸਤ ਨੂੰ ਕਰਨਗੇ ਪਹਿਲੀ ਓਪੀਡੀ
ਜਲੰਧਰ, 10 ਅਗਸਤ (ਪੰਜਾਬ ਪੋਸਟ ਬਿਊਰੋ) – ਉਤਰ ਭਾਰਤ ‘ਚ ਹੱਡੀਆਂ ਅਤੇ ਜੋੜਾਂ ਦੇ ਇਲਾਜ਼ `ਚ ਅਤਿ-ਆਧੁਨਿਕ ਤਕਨੀਕ ਦੇ ਇਸਤੇਮਾਲ ਲਈ ਜਾਣੇ Dr. Inderdeep-Singh Amandeep Hosptਜਾਂਦੇ ਅਮਨਦੀਪ ਹਸਪਤਾਲ ਅੰਮ੍ਰਿਤਸਰ ਦੇ ਚੀਫ਼ ਆਰਥੋਪੈਡਿਕ ਸਰਜਨ ਡਾ. ਅਵਤਾਰ ਸਿੰਘ ਦੀ ਟੀਮ ਦੇ ਪ੍ਰਸਿੱਧ ਸਰਜਨ ਡਾ. ਇੰਦਰਦੀਪ ਸਿੰਘ (ਆਈ.ਡੀ ਸਿੰਘ) 12 ਅਗਸਤ ਨੂੰ ਮੋਟਾਪਾ ਘਟਾਉਣ ਦੇ ਮਾਹਿਰ ਡਾ. ਜੇ.ਪੀ ਸਿੰਘ  ਦੇ ਵਿਸ਼ੇਸ਼ ਸਹਿਯੋਗ ਨਾਲ ਸ਼ੰਗਾਰਾ ਸਿੰਘ ਹਸਪਤਾਲ ‘ਚ ਗੋਡੇ ਤੇ ਚੂਲ੍ਹੇ ਦੇ ਜੋੜਾਂ, ਮੋਟਾਪੇ ਦੇ ਕਾਰਣ ਜੋੜਾਂ ਦੇ ਦਰਦ, ਦੇਰ ਤੋਂ ਨਾ ਜੁੜ ਰਹੀ ਹੱਡੀ, ਖੇਡਣ ਦੌਰਾਨ ਲੱਗੀ ਸੱਟ, ਰੀੜ ਦੀ ਹਡੀ ਆਦਿ ਦੇ ਮਰੀਜਾਂ ਨੂੰ ਵਿਸ਼ੇਸ਼ ਓ.ਪੀ.ਡੀ ਦੌਰਾਨ ਤਕਨੀਕੀ ਸਲਾਹ ਦੇਣ ਲਈ ਪਹੁੰਚ ਰਹੇ ਹਨ ।
ਅਮਨਦੀਪ ਹਸਪਤਾਲ ਪੂਰੇ ਉਤਰ ਭਾਰਤ ‘ਚ ਰੋਬੋਟ ਦੀ ਮਦਦ ਨਾਲ ਜੋੜ ਬਦਲਣ ਦੀ ਸਰਜਰੀ ਸ਼ੁਰੂ ਕਰਨ ਵਾਲਾ ਪਹਿਲਾ ਹਸਪਤਾਲ ਬਣ ਗਿਆ ਹੈ।ਡਾ. ਅਵਤਾਰ ਸਿੰਘ ਨੇ ਦੱਸਿਆ ਕਿ ਰੋਬੋਟ ਦੀ ਮਦਦ ਨਾਲ ਗੋਡੇ ਬਦਲਣ ਦੀ ਸਰਜਰੀ ਦੌਰਾਨ ਕਿਸੇ ਵੀ ਗਲਤੀ ਦੀ ਸੰਭਾਵਨਾ ਨਹੀਂ ਰਹਿੰਦੀ ਅਤੇ ਹੱਡੀ ਨੂੰ ਕੱਟਣਾ ਨਹੀਂ ਪੈਂਦਾ।ਜਿਸ ਨਾਲ ਹੱਡੀ ਦੀ ਮਜ਼ਬੂਤੀ ਪੂਰੀ ਬਣੀ ਰਹਿੰਦੀ ਹੈ ਅਤੇ ਮਰੀਜ਼ ਜਲਦੀ ਠੀਕ ਹੋ ਜਾਂਦਾ ਹੈ ਇਸ ਦੇ ਨਾਲ ਹੀ ਸਰਜਰੀ ਦੌਰਾਨ ਖੂਨ ਵੀ ਬਹੁਤ ਘੱਟ ਨਿਕਲਦਾ ਹੈ।
    ਅਮਨਦੀਪ ਹਸਪਤਾਲ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਡਾ. ਆਈ.ਡੀ ਸਿੰਘ ਸਵੇਰ 10.00 ਵਜੇ ਤੋਂ ਬਾਅਦ-ਦੁਪਹਿਰ 1.00 ਵਜੇ ਤੱਕ ਮਰੀਜ਼ ਦੇਖਣਗੇ।ਓਨ੍ਹਾਂ ਦੱਸਿਆ ਕਿ ਡਾ. ਆਈ.ਡੀ ਸਿੰਘ ਅੰਤਰਰਾਸ਼ਟਰੀ ਪ੍ਰਸਿਧੀ ਦੇ ਸਰਜਨ ਹਨ।ਉਹਨਾਂ ਨੇ ਭਾਰਤ ਅਤੇ ਆਸਟ੍ਰੇਲੀਆ ਤੋਂ ਆਰਥ੍ਰੋਸਕੋਪੀ, ਆਰਥੋਪਲਾਸਟੀ ਅਤੇ ਸਪੋਰਟਸ ਮੈਡੀਸਨ ‘ਚ ਮੁਹਾਰਤ ਹਾਸਿਲ ਕੀਤੀ ਹੈ ।ਉਹਨਾਂ ਨੂੰ ਸਪੋਰਟਸ ਰੀਹੈਬਿਲੀਟੇਸ਼ਨ ‘ਚ ਵੀ ਬਹੁਤ ਤਜ਼ਰਬਾ ਹੈ ।
ਲੋੜਵੰਦ ਮਰੀਜ਼ ਡਾ. ਆਈਡੀ ਸਿੰਘ ਦੀ ਐਪੋਆਇੰਟਮੈਂਟ ਲੈਣ ਲਈ ਫੋਨ ਨੰਬਰ 0183-5051515ਅਤੇ 0181-2224378  ‘ਤੇ ਸੰਪਰਕ ਕਰ ਸਕਦੇ ਹਨ

Check Also

ਮੰਡੀਆਂ ਵਿਚੋਂ ਕਣਕ ਦੀ ਚੁਕਾਈ ਨਾਲੋ ਨਾਲ ਕਰਨ ‘ਚ ਅੰਮ੍ਰਿਤਸਰ ਜਿਲ੍ਹਾ ਪੰਜਾਬ ਵਿੱਚ ਸਭ ਤੋਂ ਅੱਗੇ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਜਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਸੀਜ਼ਨ ਅਜੇ ਸ਼ੁਰੂਆਤੀ …

Leave a Reply