Friday, April 26, 2024

ਅਧਿਆਪਕਾਂ ਲਈ ਇਕ ਰੋਜ਼ਾ ਕਲਾ ਤੇ ਸ਼ਿਲਪ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 23 ਸਤੰਬਰ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਜੀਵਨ ਦੇ ਖੇਤਰ ਵਿੱਚ ਤੇਜ਼ੀ ਨਾਲ ਆ ਰਹੀ ਤਬਦੀਲੀ ਨੂੰ ਵੇਖਦੇ ਹੋਏ ਚੀਫ ਖ਼ਾਲਸਾ ਦੀਵਾਨ PPN2309201801ਚੈਰੀਟੇਬਲ ਸੁਸਾਇਟੀ ਦੇ ਸਕੂਲਾਂ ਦੇ ਅਧਿਆਪਕਾਂ ਲਈ ਇਕ ਰੋਜ਼ਾ ਕਲਾ ਅਤੇ ਸ਼ਿਲਪ ਵਿਸ਼ੇ ਤੇ ਸੈਮੀਨਾਰ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ. ਸੈਕ. ਪਬਲਿਕ ਸਕੂਲ ਜੀ. ਟੀ ਰੋਡ ਵਿਖੇ ਪੀਡੀਲਾਈਟ ਵਲੋਂ ਆਯੋਜਨ ਕੀਤਾ ਗਿਆ।ਜਿਸ ਵਿੱਚ ਵੱਖ-ਵੱਖ ਸਕੂਲਾਂ ਤੋਂ 60 ਅਧਿਆਪਕਾਂ ਨੇ ਭਾਗ ਲਿਆ। ਪ੍ਰਿੰਸੀਪਲ/ਡਾਇਰੈਕਟਰ ਡਾ. ਧਰਮਵੀਰ ਸਿੰਘ ਨੇ ਮਹਿਮਾਨਾਂ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਇਹ ਵਰਕਸ਼ਾਪ ਅਧਿਆਪਕਾਂ ਲਈ ਬਹੁਤ ਲਾਹੇਵੰਦ ਹੈ।ਉਨਾਂ ਕਿਹਾ ਕਿ ਅਧਿਆਪਕ ਵਿਦਿਆਰਥੀਆਂ ਨੂੰ ਸਿਰਜਨਾਤਮਕ ਢੰਗ ਨਾਲ ਉਹਨਾਂ ਦੀ ਕਲਾ ਨੂੰ ਉਤਸ਼ਾਹਿਤ ਕਰ ਸਕਦੇ ਹਨ । ਪੀਡੀਲਾਈਟ ਵੱਲੋਂ ਆਏ ਮੁੱਖ ਬੁਲਾਰੇ ਗਗਨ ਅਰੋੜਾ ਨੇ ਬੜੇ ਹੀ ਪ੍ਰਭਾਵਸ਼ਾਲੀ ਢੰਗ ਪੀ.ਪੀ.ਟੀ ਰਾਹੀਂ ਵੱਖ ਵੱਖ ਗਤੀਵਿਧੀਆਂ ਦੁਆਰਾ ਕਲਾਂ ਦੀਆਂ ਨਵੀ ਵਿਧੀਆਂ ਤੋਂ ਜਾਣੂ ਕਰਾਇਆ ਅਤੇ ਕਿਹਾ ਕਿ ਕਲਾ ਨਿਰਦੇਸ਼ਨ ਨਾਲ ਨਹੀਂ ਸਿਰਜਨਾਤਮਕ ਵਿਧੀ ਰਾਹੀਂ ਸਿਖਾਈ ਜਾਂਦੀ ਹੈ।ਕਲਾ ਵਿਦਿਆਰਥੀਆਂ ਅੰਦਰ ਰਚਨਾਤਮਕ, ਆਤਮ ਵਿਸ਼ਵਾਸ ਅਤੇ ਭਰੋਸਾ ਪੈਦਾ ਕਰਦੀ ਹੈ।ਆਰਟਿਸਟ ਸ੍ਰੀਮਤੀ ਭਾਰਤੀ ਮਲਹੋਤਰਾ ਅਤੇ ਰਾਕੇਸ਼ ਸਨੇਹ ਨੇ ਬਹੁਤ ਹੀ ਤਕਨੀਕੀ ਜੁਗਤਾਂ ਰਾਹੀਂ ਕਲਾ ਵਿਧੀਆਂ ਤੋਂ ਜਾਣੂ ਕਰਾਇਆ ਅਤੇ ਅਧਿਆਪਕਾਂ ਨੇ ਬਹੁਤ ਸੁੰਦਰ ਅਤੇ ਕਲਾਤਮਕ ਚੀਜ਼ਾਂ ਟਾਈ ਐਂਡ ਡਾਈ, ਰੰਗੀਨ ਪੇਪਰ, ਸ਼ੀਸ਼ੇ, ਅਖਬਾਰਾਂ ਆਦਿ ਰਾਹੀਂ ਬਹੁਤ ਹੀ ਸੁੰਦਰ ਅਤੇ ਕਲਾਤਮਕ ਢੰਗ ਨਾਲ ਸੁੰਦਰ ਤੋਹਫੇ ਬਣਾਏ।ਉਹਨਾਂ ਨੇ ਡਰਾਇੰਗ ਅਤੇ ਪੇਟਿੰਗ ਦੀਆਂ ਬੁਰਸ਼, ਸਪਰੇ, ਮੋਮਬੱਤੀਆਂ ਰਾਹੀਂ ਵੀ ਬਹੁਤ ਸੁੰਦਰ ਅਤੇ ਅਕਰਸ਼ਿਤ ਵਸਤੂਆਂ ਬਣਾਈਆਂ।ਪੀ.ਆਰ ਚਿਮੋਲੀ ਬੀ.ਐਮ ਨੇ ਸਰੋਤਿਆਂ ਵੱਲੋਂ ਦਿਖਾਈ ਦਿਲਚਸਪੀ ਦੀ ਸ਼ਲਾਘਾ ਕਰਦੇ ਹੋਏ ਕਲਾ ਨੂੰ ਉਤਸ਼ਾਹਿਤ ਕਰਨ ਲਈ ਪ੍ਰੇਰਿਤ ਕੀਤਾ।ਸਕੂਲ ਮੈਂਬਰ ਇੰਚਾਰਜ ਹਰਮਿੰਦਰ ਸਿੰਘ ਅਤੇ ਨਵਪ੍ਰੀਤ ਸਿੰਘ ਸਾਹਨੀ ਨੇ ਅਜਿਹੀ ਵਰਕਸ਼ਾਪ ਨੂੰ ਅਧਿਆਪਕਾਂ ਲਈ ਬਹੁਤ ਲਾਹੇਵੰਦ ਦੱਸਿਆ।ਇਹਨਾਂ ਸਾਰੇ ਅਧਿਆਪਕਾਂ ਨੇ ਆਪਣੀ ਆਪਣੀ ਕਲਾ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ ।

Check Also

ਮੰਡੀਆਂ ਵਿਚੋਂ ਕਣਕ ਦੀ ਚੁਕਾਈ ਨਾਲੋ ਨਾਲ ਕਰਨ ‘ਚ ਅੰਮ੍ਰਿਤਸਰ ਜਿਲ੍ਹਾ ਪੰਜਾਬ ਵਿੱਚ ਸਭ ਤੋਂ ਅੱਗੇ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਜਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਸੀਜ਼ਨ ਅਜੇ ਸ਼ੁਰੂਆਤੀ …

Leave a Reply