Friday, April 26, 2024

`ਭਾਈ ਵੀਰ ਸਿੰਘ ਤੇ ਉਨ੍ਹਾਂ ਦਾ ਯੁੱਗ` ਵਿਸ਼ੇ ’ਤੇ ਦੂਸਰਾ ਰਾਸ਼ਟਰੀ ਸੈਮੀਨਾਰ 3-4 ਨਵੰਬਰ ਨੂੰ

ਅੰਮ੍ਰਿਤਸਰ, 16 ਅਕਤੂਬਰ (ਪੰਜਾਬ ਪੋਸਟ- ਦਵਿੰਦਰ ਸਿੰਘ) – ਚੀਫ਼ ਖਾਲਸਾ ਦੀਵਾਨ ਵਿਖੇ ਸਥਾਪਿਤ ਕੀਤੇ ਗਏ ਭਾਈ ਵੀਰ ਸਿੰਘ ਖੋਜ ਕੇਂਦਰ ਵੱਲੋਂ ਦੂਸਰਾ Bhai Veer Singhਰਾਸ਼ਟਰੀ ਸੈਮੀਨਾਰ `ਭਾਈ ਵੀਰ ਸਿੰਘ ਤੇ ਉਨ੍ਹਾਂ ਦਾ ਯੁੱਗ` ਵਿਸ਼ੇ ’ਤੇ 03-04 ਨਵੰਬਰ 2018 ਨੂੰ ਕਰਵਾਇਆ ਜਾ ਰਿਹਾ ਹੈ।ਇਸ ਸੈਮੀਨਾਰ ਵਿਚ ਆਧੁਨਿਕ ਪੰਜਾਬੀ ਸਾਹਿਤ ਦੇ ਨਿਰਮਾਤਾ, ਇਤਿਹਾਸਕਾਰ, ਕੋਸ਼ਕਾਰ, ਵਿਆਖਿਆਕਾਰ ਤੇ ਸੰਪਾਦਕ ਡਾ. ਭਾਈ ਵੀਰ ਸਿੰਘ ਨੇ ਲੋਕ ਸੇਵਾ ਦੇ ਖੇਤਰ ਤੋਂ ਇਲਾਵਾ ਉਨ੍ਹਾਂ ਨੇ ਬਹੁਤ ਸਾਰਾ ਇਤਿਹਾਸਿਕ ਭੂਮਿਕਾ ਵਾਲਾ ਕੰਮ ਕੀਤਾ ਹੈ, ਜਿਸ ਬਾਰੇ ਅਜੇ ਤੱਕ ਦੀਰਘ ਵਿਚਾਰ ਹੀ ਨਹੀਂ ਹੋਈ।ਇਸ ਸੈਮੀਨਾਰ ਵਿੱਚ ਪੰਜਾਬ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, ਕੁਰੂਕਸ਼ੇਤਰ ਯੂਨੀਵਰਸਿਟੀ, ਦਿੱਲੀ ਯੂਨੀਵਰਸਿਟੀ, ਲਵਲੀ ਯੂਨੀਵਰਸਿਟੀ, ਅਕਾਲ ਯੂਨੀਵਰਸਿਟੀ, ਬਾਬਾ ਭਾਗ ਸਿੰਘ ਯੂਨੀਵਰਸਿਟੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਇਲਾਵਾ ਯੂਨੀਵਰਸਿਟੀਆਂ ਨਾਲ ਸੰਬੰਧਤ ਕਾਲਜਾਂ ਦੇ ਵਿਦਵਾਨ ਵੀ ਹਿੱਸਾ ਲੈ ਰਹੇ ਹਨ।ਸੈਮੀਨਾਰ ਦੌਰਾਨ ਭਾਈ ਵੀਰ ਸਿੰਘ ਦੀਆਂ ਸਮਕਾਲੀ ਪ੍ਰਸਥਿਤੀਆਂ ਤੇ ਭਾਈ ਵੀਰ ਸਿੰਘ ਦੀ ਰਚਨਾਤਮਕ ਪ੍ਰਤਿਭਾ ਦੇ ਆਪਸੀ ਸੰਵਾਦ ਨੂੰ ਵਿਚਾਰ ਅਧੀਨ ਲਿਆਉਣ ਲਈ ਯੋਜਨਾਬੰਦੀ ਕੀਤੀ ਗਈ ਹੈ।
        ਇਸ ਕੇਂਦਰ ਵੱਲੋਂ ਭਾਈ ਵੀਰ ਸਿੰਘ ਬਾਰੇ ਪੰਜ ਪੁਸਤਕਾਂ ਦਾ ਇੱਕ ਸੈਟ ਪ੍ਰਕਾਸ਼ਿਤ ਕੀਤਾ ਗਿਆ ਹੈ ਅਤੇ ਭਾਈ ਵੀਰ ਸਿੰਘ ਐਨਸਾਈਕਲੋਪੀਡੀਆ ਵੀ ਨਿਕਟ ਭਵਿੱਖ ਵਿਚ ਪਾਠਕਾਂ ਦੇ ਹੱਥਾਂ ਵਿਚ ਹੋਵੇਗਾ।ਭਾਈ ਵੀਰ ਸਿੰਘ ਵੱਲੋਂ ਆਰੰਭੇ ਗਏ ਦੋ ਪੱਤਰ ਨਿਰਗੁਣੀਆਰਾ ਅਤੇ ਖਾਲਸਾ ਐਡਵੋਕੇਟ ਵੀ ਨਿਰੰਤਰ ਤੌਰ ’ਤੇ ਛਪ ਰਹੇ ਹਨ।ਇਸ ਕੇਂਦਰ ਦਾ ਉਦੇਸ਼ ਭਾਈ ਵੀਰ ਸਿੰਘ ਦੀ ਸਾਹਿਤ ਸਾਧਨਾ ਨੂੰ ਆਧੁਨਿਕ ਦ੍ਰਿਸ਼ਟੀ ਤੋਂ ਪੁਨਰ ਚਿੰਤਨ ਦਾ ਪਾਤਰ ਬਣਾਉਣਾ ਹੈ, ਤਾਂ ਜੋ ਉਨ੍ਹਾਂ ਦੀ ਵਰਤਮਾਨ ਪ੍ਰਸੰਗਿਕਤਾ ਦੀ ਵੀ ਨਿਸ਼ਾਨਦੇਹੀ ਕੀਤੀ ਜਾ ਸਕੇ।   

Check Also

ਮੰਡੀਆਂ ਵਿਚੋਂ ਕਣਕ ਦੀ ਚੁਕਾਈ ਨਾਲੋ ਨਾਲ ਕਰਨ ‘ਚ ਅੰਮ੍ਰਿਤਸਰ ਜਿਲ੍ਹਾ ਪੰਜਾਬ ਵਿੱਚ ਸਭ ਤੋਂ ਅੱਗੇ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਜਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਸੀਜ਼ਨ ਅਜੇ ਸ਼ੁਰੂਆਤੀ …

Leave a Reply