Friday, April 26, 2024

ਅਸਲਾ ਧਾਰਕ ਅਸਲਾ ਲਾਇਸੰਸ ਦੀ ਫੋਟੋ ਕਾਪੀ ਦਫਤਰ ਜ਼ਿਲ੍ਹਾ ਮੈਜਿਸਟਰੇਟ `ਚ ਜਮ੍ਹਾਂ ਕਰਵਾਉਣ

ਪਠਾਨਕੋਟ, 17 ਜਨਵਰੀ (ਪੰਜਾਬ ਪੋਸਟ ਬਿਊਰੋ) – ਵਧੀਕ ਜ਼ਿਲ੍ਹਾ ਮੈਜਿਸਟਰੇਟ ਪਠਾਨਕੋਟ ਕੁਲਵੰਤ ਸਿੰਘ ਨੇ ਇੱਕ ਪ੍ਰੈਸ ਬਿਆਨ ਰਾਹੀਂ ਥਾਣਾ ਵਾਈਜ਼ ਜ਼ਿਲ੍ਹੇ ਦੇ PUNJ1701201914ਸਮੂਹ ਅਸਲਾ ਲਾਇਸੰਸ ਧਾਰਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਅਸਲਾ ਲਾਇਸੰਸ ਲੈ ਕੇ ਆਉਣ ਅਤੇ ਆਪਣੇ ਅਸਲਾ ਲਾਇਸੰਸ ਦੀ ਮੁਕੰਮਲ ਫੋਟੋ ਕਾਪੀ ਦਫਤਰ ਜ਼ਿਲ੍ਹਾ ਮੈਜਿਸਟਰੇਟ ਪਠਾਨਕੋਟ ਦੇ ਦਫਤਰੀ ਕਮਰਾ ਨੰਬਰ 114 ਵਿਖੇ ਸਵੇਰੇ 10:00 ਵਜੇ ਤੋਂ ਦੁਪਹਿਰ 01:00 ਵਜੇ ਤੱਕ ਜਮ੍ਹਾਂ ਕਰਵਾਉਣ।ਉਨ੍ਹਾਂ ਦੱਸਿਆ ਕਿ ਅਸਲਾ ਧਾਰਕ ਸਬੰਧਤ ਥਾਣਾ ਡਵੀਜ਼ਨ ਨੰ: 1 ਅਤੇ ਡਵੀਜਨ ਨੰ: 2 ਮਿਤੀ 18 ਜਨਵਰੀ 2019 ਨੂੰ ਥਾਣਾ ਮਾਮੂਲ ਕੈਂਟ ਅਤੇ ਤਾਰਾਗੜ੍ਹ 21 ਜਨਵਰੀ 2019 ਨੂੰ ਥਾਣਾ ਧਾਰਕਲਾਂ ਅਤੇ ਸਦਰ ਮਿਤੀ 22 ਜਨਵਰੀ, 2019 ਨੂੰ ਥਾਣਾ ਸ਼ਾਹਪੁਰ ਕੰਡੀ ਅਤੇ ਨੰਗਲ ਭੂਰ 23 ਜਨਵਰੀ, 2019 ਅਤੇ ਥਾਣਾ ਨਰੋਟ ਜੈਮਲ ਸਿੰਘ ਤੇ ਸੁਜਾਨਪੁਰ 24 ਜਨਵਰੀ, 2019 ਨੂੰ ਉਕਤ ਸਥਾਨ ‘ਤੇ ਆਪਣੇ ਅਸਲਾ ਲਾਇਸੰਸ ਦੀ ਮੁਕੰਮਲ ਫੋਟੋ ਕਾਪੀ ਜਮ੍ਹਾਂ ਕਰਵਾਉਣ।

Check Also

ਮੰਡੀਆਂ ਵਿਚੋਂ ਕਣਕ ਦੀ ਚੁਕਾਈ ਨਾਲੋ ਨਾਲ ਕਰਨ ‘ਚ ਅੰਮ੍ਰਿਤਸਰ ਜਿਲ੍ਹਾ ਪੰਜਾਬ ਵਿੱਚ ਸਭ ਤੋਂ ਅੱਗੇ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਜਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਸੀਜ਼ਨ ਅਜੇ ਸ਼ੁਰੂਆਤੀ …

Leave a Reply