Friday, April 26, 2024

ਮਾਸਟਰ ਕੇਡਰ ਯੂਨੀਅਨ ਪੰਜਾਬ ਵੱਲੋ ਸਕੂਲ 6.45 ਤੇ ਲਗਾਉਣ ਦੀ ਸਖਤ ਨਿਖੇਧੀ

ਸਿਖਿਆ ਵਿਭਾਗ ਜਾਰੀ ਕਰ ਰਿਹਾ ਹੈ ਤੁਗਲਕੀ ਫੁਰਮਾਨ -ਬਲਦੇਵ ਸਿੰਘ ਬੁੱਟਰ

PPN23091404
ਬਟਾਲਾ, 23 ਸਤੰਬਰ (ਨਰਿੰਦਰ ਬਰਨਾਲ)-ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਉਪ ਸੂਬਾ ਪ੍ਰਧਾਨ ਬਲਦੇਵ ਸਿੰਘ ਬੁੱਟਰ ਨੇ ਸਿਖਿਆ ਵਿਭਾਗ ਵੱਲੋ ਜਾਰੀ ਮਿਤੀ 24 ਸਤੰਬਰ 2014 ਨੂੰ ਐਜੂਸੈਟ ਲੈਬਾਂ ਵਾਲੇ ਸਕੂਲ ਸਵੇਰੇ 6:45 ਲਗਾਉਣ ਵਾਲੇ ਹੁਕਮਾ ਦੀ ਕਰੜੇ ਸਬਦਾਂ ਵਿਚ ਨਿੰਦਿਆ ਕੀਤੀ ਹੈ ਕਿੳਂਕਿ ਇੰਟਰਨੈਟ ਦੇ ਤੇਜ ਤਰਾਰ ਜਮਾਨੇ ਵਿਚ ਜਾਣ ਬੁਝ ਕੇ ਅਧਿਆਪਕ ਵਰਗ ਨੂੰ ਪ੍ਰੇਸਾਨ ਕਰਨਾ ਬਹੁਤ ਹੀ ਮਾੜੀ ਗੱਲ ਹੈ, ਸਕੂਲਾਂ ਵਿਚ ਇਹਨੀ ਦਿਨੀ ਵਿਦਿਆਰਥੀਆਂ ਐਸ ਏ-1 ਸਤੰਬਰ ਦੇ ਪੇਪਰ ਵੀ ਚੱਲ ਰਹੇ ਹਨ। ਇਸ ਸਮੁਚੇ ਪ੍ਰੋਗਰਾਮ ਦੀ ਰਿਕਾਡਿੰਗ ਵੀ ਯੂ ਟਿਊਬ ਤੋ ਲੋਡ ਕਰਕੇ ਵਿਦਿਆਰਥੀਆਂ ਨੂੰ ਪੇਪਰ ਬਾਅਦ ਵਿਖਾਈ ਜਾ ਸਕਦੀ ਸੀ ਪਰ ਵਿਭਾਗ ਨੇ ਆਪਣੇ ਤੁਗਲਕੀ ਫੁਰਮਾਣ ਜਾਰੀ ਕਰ ਦਿਤੇ ਹਨ ਇਹਨਾ ਹੁਕਮਾਂ ਨਾਲ ਮਾਸਟਰ ਕੇਡਰ ਅੰਦਰ ਰੋਸ ਦੀ ਲਹਿਰ ਪਾਈ ਜਾ ਰਹੀ ਹੈ।ਵਿਭਾਗ ਦੇ ਉਚ ਅਧਿਕਾਰੀਆਂ ਨਾਲ ਕੀਤੀਆਂ ਜਾ ਰਹੀਆਂ ਮੀਟਿੰਗਾਂ ਇਸ ਜਾਰੀ ਕੀਤੇ ਗਏ ਹੁਕਮਾ ਸਬੰਧੀ ਇਤਰਾਜ ਜਤਾਇਆ ਜਾਵੇਗਾ।ਕਿਉਂਕਿ ਇਸ ਤਰਾਂ ਦੇ ਫੁਰਮਾਨਾ ਨਾਲ ਵਿਦਿਆਰਥੀਆਂ ਪੜਾਈ ਵਿਚ ਵਿਘਨ ਪੈਦਾ ਹੈ ਤੇ ਪੜਾਈ ਦਾ ਨੁਕਸਾਂਨ ਹੁੰਦਾ, ਦੂਰ ਦੂਰਾਡੇ ਦੇ ਪਿੰਡਾਂ ਤੋ ਆਉਦੀਆਂ ਨੂੰ ਕਾਫੀ ਮੁਸਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਵਿਦਿਆਰਥੀ ਮਾਨਸਿਕ ਸਥਿਤੀ ਪੇਪਰ ਵੱਲ ਨਹੀ ਰਹਿੰਦੀ ਤੇ ਦੂਰ ਦੂਰਾਡੇ ਤੋ ਆਉਣ ਵਾਲੇ ਅਧਿਆਪਕ ਵੀ ਇਸ ਸਮੇ ਸਕੂਲ ਨਹੀ ਪਹੁੰਚ ਸਕਦੇ।ਖਾਸ ਕਰਕੇ ਇਸਤਰੀ ਅਧਿਆਪਕਾਂ ਵਾਸਤੇ ਤਾਂ ਹੋਰ ਵੀ ਔਖਾ ਹੋ ਜਾਂਦਾ ਹੈ ਕਿ ਘਰੇਲੂ ਜਿੰਮੇਵਾਰੀ ਜਿਆਦਾ ਇਸਤਰੀ ਅਧਿਆਪਕ ਹੀ ਸੰਭਾਲਦੇ ਹਨ। ਬਲਦੇਵ ਸਿੰਘ ਬੁਟਰ ਨੇ ਪੰਜਾਬ ਸਰਕਾਰ ਤੇ ਕੇਦਰ ਸਰਕਾਰ ਨੂੰ ਪੁਰਜੋਰ ਅਪੀਲ ਕੀਤੀ ਕਿ ਏ ਸੀ ਕਮਰਿਆ ਵਿਚੋ ਇਹੋ ਫੁਰਮਾਨ ਜਾਰੀ ਕਰਨ ਤੋ ਪਹਿਲਾਂ ਜਮੀਨ ਸਮੱਸਿਆਵਾਂ ਤੋ ਜਾਣੁ ਹੋਣਾ ਅਤਿ ਜਰੂਰੀ ਹੈ।

Check Also

ਮੰਡੀਆਂ ਵਿਚੋਂ ਕਣਕ ਦੀ ਚੁਕਾਈ ਨਾਲੋ ਨਾਲ ਕਰਨ ‘ਚ ਅੰਮ੍ਰਿਤਸਰ ਜਿਲ੍ਹਾ ਪੰਜਾਬ ਵਿੱਚ ਸਭ ਤੋਂ ਅੱਗੇ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਜਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਸੀਜ਼ਨ ਅਜੇ ਸ਼ੁਰੂਆਤੀ …

Leave a Reply