Friday, April 26, 2024

ਅੰਤਰਰਾਸ਼ਟਰੀ ਸੀਨੀਅਰ ਸਿਟੀਜ਼ਨ ਦਿਵਸ ਮਨਾਇਆ

PPN06101403
ਬਠਿੰਡਾ, 06 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਡਾ: ਅੰਬੇਦਕਰ ਭਵਨ ਵਿਖੇ  ਸੀਨੀਅਰ ਸਿਟੀਜ਼ਨ ਕਾਊਂਸਲ ਬਠਿੰਡਾ ਵਲੋਂ ਅੰਤਰਰਾਸ਼ਟਰੀ ਸੀਨੀਅਰ ਸਿਟੀਜ਼ਨ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ।ਸੁਮੀਤ ਕੁਮਾਰ ਆਈ ਏ ਐਸ, ਏ ਡੀ ਸੀ ਬਠਿੰਡਾ ਨੇ  ਮਹਿਮਾਨ ਵਜੋ ਸ਼ਿਰਸ਼ਤ ਕੀਤੀ, ਜ਼ਿਲ੍ਹੇ ਦੇ ਭਲਾਈ ਅਫ਼ਸਰ ਸ: ਸਰਦੂਲ ਸਿੰਘ ਸਿੱਧੂ ਨੇ ਸਪੈਸ਼ਲ ਗੈਸਟ ਦੇ ਤੌਰ ਤੇ ਸ਼ਮੂਲੀਅਤ ਕੀਤੀ।ਕਾਊਂਸਲ ਦੇ ਪ੍ਰਧਾਨ ਪ੍ਰੋ: ਡੀ.ਐਸ ਮਸਤਾਨਾ ਨੇ ਮੁੱਖ ਮਹਿਮਾਨ ਅਤੇ ਆਏ ਹੋਏ ਸੀਨੀਅਰ ਸਿਟੀਜ਼ਨਾਂ ਨੂੰ ਜੀ ਆਇਆ ਅਤੇ ਸੀਨੀਅਰ  ਸਿਟੀਜ਼ਨ  ਐਕਟ 2007 ਅਨੁਸਾਰ  ਜਿਲ੍ਹੇ  ਪੱਧਰ  ਤੇ 150 ਬੈੱਡ  ਵਾਲਾ ਸੀਨੀਅਰ ਸਿਟੀਜ਼ਨ  ਹੋਮ ਬਠਿੰਡਾ ਵਿਖੇ ਬਣਾਉਣ ਲਈ ਪੁਰਾਣੀ ਮੰਗ ਨੂੰ ਦੋਹਰਾਇਆ।ਮੁੱਖ ਮਹਿਮਾਨ ਨੇ ਉਲਡ ਏਜ਼ ਹੋਮ ਬਣਾਉਣ ਲਈ ਪੂਰੀ ਕੋਸ਼ਿਸ਼ ਕਰਨ ਦਾ ਭਰੋਸ਼ਾ ਦਿੱਤਾ।80 ਸਾਲ ਤੋਂ ਉਪਰ ਸੀਨੀਅਰ ਸਿਟੀਜ਼ਨਾਂ ਨੂੰ ਮੁੱਖ  ਮਹਿਮਾਨ  ਨੇ ਯਾਦਗਾਰੀ ਗਿਫ਼ਟ ਦੇ ਕੇ ਸਨਮਾਨਿਤ ਕੀਤਾ।ਰਾਮ ਜੀ ਦਾਸ ਸਿੰਗਲਾ ਐਡਵੋਕੇਟ ਕੋਆਰਡੀਨੇਟਰ ਨੇ 2007 ਐਕਟ ਬਾਰੇ ਦੱਸਿਆ।ਇਸ ਸਮਾਗਮ ਦਾ ਸੰਚਾਲਨ ਇੰਜ: ਹਰਪਾਲ ਸਿੰਘ ਖੁਰਮੀ ਕੌ-ਕੌਆਰਡੀਨੇਟਰ ਨੇ ਕੀਤਾ ਅਤੇ 2013-14 ਦੌਰਾਨ ਕਾਊਂਸਲ  ਵਲੋਂ ਸ਼ੋਸਲ ਕੰਮਾਂ ਅਤੇ ਸਿਹਤ ਸੰਬੰਧੀ  ਕੀਤੀਆਂ ਗਈਆਂ ਗਤੀਵਿਧੀਆਂ ਬਾਰੇ ਰੋਸ਼ਨੀ ਪਾਈ ਮਤੀ  ਸਤਵੰਤ ਕੌਰ ੲੈਂਟਰਟੇਨਮੈਂਟ ਚੇਅਰਮੈਨ ਦੀ ਨਿਗਰਾਨੀ ਹੇਠ ਸਿਨਰਜੀ  ਇੰਨਟਰ ਨੈਸ਼ਨਲ ਨਰਸਿੰਗ ਕਾਲਜ ਮਹਿਮਾ ਸਰਜਾ ਦੀਆਂ ਵਿਦਿਆਰਥਨਾਂ ਨੇ ਗਿੱਧਾ ਪਾ ਕੇ ਚੰਗਾ ਰੰਗ ਬੰਨ੍ਹਿ੍ਰਆ।ਇੰਜ: ਆਰ. ਡੀ ਗੁਪਤਾ ਜਨਰਲ ਸਕੱਤਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।

Check Also

ਮੰਡੀਆਂ ਵਿਚੋਂ ਕਣਕ ਦੀ ਚੁਕਾਈ ਨਾਲੋ ਨਾਲ ਕਰਨ ‘ਚ ਅੰਮ੍ਰਿਤਸਰ ਜਿਲ੍ਹਾ ਪੰਜਾਬ ਵਿੱਚ ਸਭ ਤੋਂ ਅੱਗੇ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਜਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਸੀਜ਼ਨ ਅਜੇ ਸ਼ੁਰੂਆਤੀ …

Leave a Reply