Tuesday, August 14, 2018
ਤਾਜ਼ੀਆਂ ਖ਼ਬਰਾਂ

ਖੇਡ ਸੰਸਾਰ

ਪੰਡਿਤ ਨਸੀਬ ਚੰਦ ਯਾਦਗਾਰੀ 10ਵਾਂ ਕੁਸ਼ਤੀ ਦੰਗਲ ਉਟਾਲਾਂ ਵਿਖੇ 26 ਅਗਸਤ ਨੂੰ

Sports1

ਸਮਰਾਲਾ, 11 ਅਗਸਤ (ਪੰਜਾਬ ਪੋਸਟ- ਕੰਗ) – ਇੱਥੋਂ ਨਜਦੀਕੀ ਪਿੰਡ ਉਟਾਲਾਂ ਵਿਖੇ ਅਰਮਾਨ ਕੁਸ਼ਤੀ ਅਖਾੜਾ ਉਟਾਲਾਂ, ਦੰਗਲ ਕਮੇਟੀ ਵੱਲੋਂ ਸਮੂਹ ਗਰਾਮ ਪੰਚਾਇਤ, ਸਮੂਹ ਨਗਰ ਨਿਵਾਸੀਆਂ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਪੰਡਿਤ ਨਸੀਬ ਚੰਦ ਯਾਦਗਾਰੀ 10ਵਾਂ ਕੁਸ਼ਤੀ ਦੰਗਲ 26 ਅਗਸਤ ਦਿਨ ਐਤਵਾਰ ਨੂੰ ਖੇਡ ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉੱਘੇ ਪਹਿਲਵਾਨ ਅਤੇ ਗੋਲਡ ਮੈਡਲਿਸਟ ਪ੍ਰੇਮਵੀਰ ... Read More »

ਤਾਇਕਵਾਂਡੋ ਦੇ ਸੋਨ ਤਗਮਾ ਜੇਤੂ ਗੁਰਸਿੱਖ ਖਿਡਾਰੀ ਰਵਿੰਦਰ ਸਿੰਘ ਨੂੰ ਸ਼੍ਰੋਮਣੀ ਕਮੇਟੀ ਕਰੇਗੀ ਸਨਮਾਨਿਤ

PPN1008201813

ਅੰਮ੍ਰਿਤਸਰ, 10 ਅਗਸਤ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) –    ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਸਿੰਘ ਲੌਂਗੋਵਾਲ ਨੇ ਕਿਹਾ ਕਿ ਤਾਇਕਵਾਂਡੋ ਵਿਚ ਕੌਮਾਂਤਰੀ ਪੱਧਰ ’ਤੇ ਸੋਨ ਤਗਮਾ ਜੇਤੂ ਨੌਜੁਆਨ ਗੁਰਸਿੱਖ ਖਿਡਾਰੀ ਰਵਿੰਦਰ ਸਿੰਘ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਅੰਤਿ੍ਰੰਗ ਕਮੇਟੀ ਦੇ ਫੈਸਲੇ ਅਨੁਸਾਰ ਸਨਮਾਨਿਤ ਕੀਤਾ ਜਾਵੇਗਾ।ਲੌਂਗੋਵਾਲ ਨੇ ਇਹ ਪ੍ਰਗਟਾਵਾ ਉਦੋਂ ਕੀਤਾ ਜਦ ਬੀਤੇ ਕੱਲ੍ਹ ਉਨ੍ਹਾਂ ਨੂੰ ਮਿਲ ਕੇ ਤਾਇਕਵਾਂਡੋ ਖਿਡਾਰੀ ਰਵਿੰਦਰ ਸਿੰਘ ... Read More »

ਜਕਾਰਤਾ ਏਸ਼ਿਆਈ ਖੇਡਾਂ `ਚ ਹਾਕੀ ਤੇ ਅਥਲੈਟਿਕਸ ਵਿੱਚ ਤਮਗੇ ਦੀ ਆਸ ਜਗਾਉਣਗੇ ਅੰਮ੍ਰਿਤਸਰ ਦੇ ਖਿਡਾਰੀ

Sports1

ਡਿਪਟੀ ਕਮਿਸ਼ਨਰ ਸੰਘਾ ਨੇ ਖਿਡਾਰੀਆਂ ਨੂੰ ਚੰਗੇ ਪ੍ਰਦਰਸ਼ਨ ਲਈ ਦਿੱਤੀ ਸ਼ੁਭਕਾਮਨਾਵਾਂ ਅੰਮ੍ਰਿਤਸਰ, 9 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਜਕਾਰਤਾ (ਇੰਡੋਨੇਸ਼ੀਆ) ਵਿਖੇ 18 ਅਗਸਤ ਤੋਂ ਸ਼ੁਰੂ ਹੋ ਰਹੀਆਂ 18ਵੀਆਂ ਏਸ਼ਿਆਈ ਖੇਡਾਂ ਵਿੱਚ ਜਿੱਥੇ ਭਾਰਤੀ ਖੇਡ ਦਲ ਵਿੱਚ ਪੰਜਾਬ ਦੇ ਖਿਡਾਰੀਆਂ ਦਾ ਵੱਡਾ ਦਲ ਜਾ ਰਿਹਾ ਹੈ, ਉਥੇ ਹਾਕੀ ਤੇ ਅਥਲੈਟਿਕਸ ਟੀਮਾਂ ਵਿੱਚ ਅੰਮ੍ਰਿਤਸਰ ਦੇ ਖਿਡਾਰੀ ਵੱਡੀ ਗਿਣਤੀ `ਚ ਸ਼ਾਮਲ ... Read More »

ਡਿਸਕਸ ਥ੍ਰੋ ਅਤੇ ਹੈਂਡਬਾਲ ’ਚ ਵਿਦਿਆਰਥੀਆਂ ਕੀਤਾ ਸ਼ਾਨਦਾਰ ਪ੍ਰਦਰਸ਼ਨ – ਡਾ. ਮਹਿਲ ਸਿੰਘ

PPN0908201802

ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਵੱਖ ਵੱਖ ਖੇਡਾਂ ਕੀਤਾ ਸ਼ਾਨਦਾਰ ਪ੍ਰਦਰਸ਼ਨ  ਅੰਮ੍ਰਿਤਸਰ, 9 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖਿਡਾਰੀਆਂ ਨੇ ਵੱਖ ਵੱਖ ਖੇਡਾਂ ਡਿਸਕਸ ਥ੍ਰੋ ਅਤੇ ਹੈਡਬਾਲ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਲਜ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ।ਜਿਨ੍ਹਾਂ ਦਾ ਕਾਲਜ ਵਿਹੜੇ ਪੁੱਜਣ ’ਤੇ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਖਿਡਾਰੀਆਂ ਦਾ ਆਪਣੇ ਦਫ਼ਤਰ ਵਿਖੇ ਮੂੰਹ ... Read More »

ਡੀ.ਏ.ਵੀ ਪਬਲਿਕ ਸਕੂਲ ਨੇ ਜਿੱਤੇ ਦੋ ਸੋਨੇ ਤੇ ਚਾਂਦੀ ਦਾ ਇੱਕ ਤਮਗਾ

PPN0708201813

ਅੰਮ੍ਰਿਤਸਰ, 7 ਅਗਸਤ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਪਟਿਆਲਾ ਵਿੱਚ ਹੋਏ ਪੰਜਾਬ ਰਾਜ ਓਪਨ ਟੇਬਲ ਟੈਨਿਸ ਮੁਕਾਬਲੇ ਵਿੱਚ ਸਥਾਨਕ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਨੇ ਦੋ ਗੋਲਡ ਮੈਡਲ ਤੇ ਇੱਕ ਸਿਲਵਰ ਮੈਡਲ ਜਿੱਤਿਆ ਹੈ।ਪੰਜਵੀਂ ਜਮਾਤ ਦੇ ਵਰੀਸ਼ਾਂਕ ਮੋਹਲਾ ਨੇ ਅੰਡਰਸ਼12 ਵਿੱਚ ਗੋਲਡ ਮੈਡਲ ਜਿੱਤਿਆ ਅਤੇ ਦੱਸਵੀਂ ਜਮਾਤ ਦੇ ਰਕਸਿ਼ਤ ਮੋਹਲਾ ਨੇ 21 ਤੋਂ ਵੱਧ ਦੀ ਪੁਰਸ਼ਾਂ ਦੀ ਸਿੰਗਲ ... Read More »

ਗੋਲਡ ਮੈਡਲਿਸਟ ਮਿਸ ਅਰਪਨ ਬਾਜਵਾ ਵਿਸ਼ੇਸ਼ ਸਨਮਾਨ

PPN0608201816

ਜੂਨੀਅਰ ਸੈਫ ਗੇਮਜ਼ ਵਿੱਚ ਜਿੱਤਿਆ ਗੋਲਡ ਤੇ ਕਾਇਮ ਕੀਤਾ ਨਵਾਂ ਰਿਕਾਰਡ ਅੰਮ੍ਰਿਤਸਰ, 6 ਅਗਸਤ (ਪੰਜਾਬ ਪੋਸਟ- ਸੰਧੂ) – ਅੰਤਰਰਾਸ਼ਟਰੀ ਪੱਧਰ `ਤੇ ਐਥਲੈਟਿਕਸ ਖੇਡ ਖੇਤਰ `ਚ ਨਾਮਣਾ ਖੱਟਣ ਵਾਲੀ ਅੰਤਰਰਾਸ਼ਟਰੀ ਐਥਲੈਟਿਕਸ ਖਿਡਾਰਨ ਅਰਪਣ ਬਾਜਵਾ ਨੂੰ ਮਾਸਟਰਜ਼ ਐਥਲੈਟਿਕਸ ਖਿਡਾਰੀਆਂ ਵੱਲੋਂ ਸਨਮਾਨਿਤ ਕੀਤਾ ਗਿਆ। ਅੰਤਰਰਾਸ਼ਟਰੀ ਮਾਸਟਰਜ਼ ਐਥਲੈਟਿਕਸ ਖਿਡਾਰੀ ਅਵਤਾਰ ਸਿੰਘ ਪੀ.ਪੀ ਦੀ ਦੇਖ-ਰੇਖ ਤੇ ਉਘੇ ਖੇਡ ਪ੍ਰਮੋਟਰ ਗੁਰਭੇਜ ਸਿੰਘ ਛੇਹਰਟਾ (ਹਰਮਨ ਕੈਟਰਜ਼) ਵਲੋਂ ... Read More »

ਖ਼ਾਲਸਾ ਕਾਲਜ ਸਕੂਲ ਦੇ ਵਿਦਿਆਰਥੀ ਨੇ ਬਣਾਈ ਦਸ਼ਮੇਸ਼ ਪਿਤਾ ਦੇ ਜੀਵਨ ਨਾਲ ਸਬੰਧਿਤ ਕਲਾਕ੍ਰਿਤ

PPN0608201814

ਅੰਮ੍ਰਿਤਸਰ, 6 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ’ਚ ਪੜ੍ਹਦੇ 12ਵੀਂ ਆਰਟਸ ਦੇ ਵਿਦਿਆਰਥੀ ਗੁਰਸੇਵਕ ਸਿੰਘ ਵੱਲੋਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਉਨ੍ਹਾਂ ਦੀਆਂ ਲਾਸਾਨੀ ਕੁਰਬਾਨੀਆਂ ਨੂੰ ਸਮਰਪਿਤ ਇਕ 70 ਚਿੱਤਰਾਂ ਦੀ ਐਲਬਮ ਆਪਣੀ ਕਲਾਕ੍ਰਿਤ ਵਾਟਰ ਕਲਰ ਅਤੇ ਨਿੱਕੀਆਂ-ਨਿੱਕੀਆਂ ਵਸਤਾਂ ਨਾਲ ਤਿਆਰ ਕੀਤੀ ਹੈ।     ਸਕੂਲ ਦੇ ਪ੍ਰਿੰਸੀਪਲ ਡਾ. ... Read More »

ਅਗਰਵਾਲ ਸਭਾ ਨੇ ਦੰਦਾਂ ਦਾ ਮੁਫਤ ਚੈਕਅੱਪ ਕੈਂਪ ਲਗਾਇਆ

PPN0608201812

72 ਬੱਚਿਆਂ ਨੂੰ ਵੰਡੇ ਮੁਫਤ ਪੇਸਟ ਤੇ ਬੁਰਸ਼ ਧੂਰੀ, 6 ਅਗਸਤ (ਪੰਜਾਬ ਪੋਸਟ – ਪ੍ਰਵੀਨ ਗਰਗ) – ਸਥਾਨਕ ਅਗਰਵਾਲ ਸਭਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਹਾਂਵੀਰ ਮੰਦਰ ਵਿਖੇ ਸਭਾ ਦੇ ਪ੍ਰਧਾਨ ਸੋਮ ਨਾਥ ਗਰਗ ਕਰੁਨ ਆਟੋ ਵਾਲਿਆਂ ਦੀ ਪ੍ਰਧਾਨਗੀ ਹੇਠ ਦੰਦਾਂ ਦਾ ਮੁਫਤ ਚੈਕਅੱਪ ਕੈਂਪ ਲਗਾਇਆ ਗਿਆ।ਜਿਸ ਵਿੱਚ ਦੰਦਾਂ ਦੀਆਂ ਬਿਮਾਰੀਆਂ ਦੇ ਮਾਹਰ ਡਾਕਟਰ ਮੀਨਾ ਸ਼ਰਮਾ ਵੱਲੋਂ 72 ਬੱਚਿਆਂ ਦੇ ਦੰਦਾਂ ... Read More »

ਖ਼ਾਲਸਾ ਕਾਲਜ ਵੂਮੈਨ ਦੀਆਂ ਵਿਦਿਆਰਥਣਾਂ ਨੇ ਜਿੱਤਿਆ ਸੋਨੇ ਤੇ ਚਾਂਦੀ ਦਾ ਤਮਗਾ

PPN0408201812

ਅੰਮ੍ਰਿਤਸਰ, 4 ਅਗਸਤ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ਸਾਫ਼ਟਬਾਲ ਟੀਮ ਦੀਆਂ ਖਿਡਾਰਣਾਂ ਮਨਪ੍ਰੀਤ ਕੌਰ ਅਤੇ ਸਿਮਰਨਦੀਪ ਕੌਰ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਕਰਵਾਏ ਗਏ ਆਲ ਇੰਡੀਆ ਇੰਟਰ ਜੋਨਲ ਲੀਗ ਨੈਸ਼ਨਲ ਸਾਫ਼ਟਬਾਲ ਚੈਂਪੀਅਨਸ਼ਿਪ (ਮਰਦ ਅਤੇ ਔਰਤਾਂ) ’ਚ ਸੋਨੇ ਦਾ ਤਮਗਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਈ 10ਵੀਂ ਫ਼ੈਡਰੇਸ਼ਨ ਕੱਪ ਸਾਫ਼ਟਬਾਲ ਚੈਂਪੀਅਨਸ਼ਿਪ (ਮਰਦ ਅਤੇ ... Read More »

ਜਕਾਰਤਾ `ਚ ਹੋਣ ਵਾਲੀਆਂ 18ਵੀਆਂ ਏਸ਼ੀਅਨ ਖੇਡਾਂ ਲਈ ਗਏ ਜ਼ਿਲ੍ਹਾ ਮਾਨਸਾ ਤੋਂ ਚੁਣੇ ਚਾਰ ਖਿਡਾਰੀ

PPN0208201827

ਭੀਖੀ, 2 ਅਗਸਤ (ਪੰਜਾਬ ਪੋਸਟ- ਕਮਲ ਜਿੰਦਲ) – ਜ਼ਿਲ੍ਹਾ ਮਾਨਸਾ ਦੇ ਖਿਡਾਰੀ ਘਰੇਲੂ ਖੇਡ ਪਿੜ ਵਿੱਚ ਮੱਲਾਂ ਮਾਰਨ ਉਪਰੰਤ ਹੁਣ ਅੰਤਰਰਾਸ਼ਟਰੀ ਖੇਡ ਅਖਾੜੇ ਵਿੱਚ ਆਪਣੇ ਜੌਹਰ ਵਿਖਾਉਣਗੇ।ਇਸੇ ਵਰ੍ਹੇ 2018 ਵਿੱਚ ਇੰਡੋਨੇਸ਼ੀਆ ਦੇ ਜਕਾਰਤਾ ਵਿਖੇ ਹੋਣ ਵਾਲੀਆਂ 18ਵੀਆਂ ਏਸ਼ੀਅਨ ਖੇਡਾਂ ਲਈ ਜ਼ਿਲ੍ਹੇ ਦੇ ਚਾਰ ਖਿਡਾਰੀਆਂ ਦਾ ਚੁਣਿਆ ਜਾਣਾ ਜ਼ਿਲ੍ਹਾ ਮਾਨਸਾ ਦੇ ਨਾਲ-ਨਾਲ ਪੰਜਾਬ ਅਤੇ ਦੇਸ਼ ਵਾਸੀਆਂ ਲਈ ਫ਼ਖ਼ਰ ਦੀ ਗੱਲ ਹੈ। ... Read More »