Sunday, April 28, 2024

ਸਾਵਣ ਦਾ ਤਿਓਹਾਰ `ਤੀਆਂ` ਉਤਸ਼ਾਹ ਨਾਲ ਮਨਾਇਆ ਗਿਆ

ਅੰਮ੍ਰਿਤਸਰ, 22 ਜੁਲਾਈ (ਪੰਜਾਬ ਪੋਸਟ- ਜਸਬੀਰ ਸਿੰਘ ਸੱਗੂ)  – ਮਦਨ ਮੋਹਨ ਮਾਲਵੀਆ ਰੋਡ ਸਥਿਤ ਇੰਡੀਅਨ ਅਕੈਡਮੀ ਆਫ ਫਾਈਨ ਆਰਟ ਵਿਖੇ ਹਰ PPN2307201711ਸਾਲ ਦੀ ਤਰਾਂ ਇਸ ਵਾਰ ਵੀ ਸਾਵਣ ਦਾ ਤਿਓਹਾਰ `ਤੀਆਂ` ਉਤਸ਼ਾਹ ਨਾਲ ਮਨਾਇਆ ਗਿਆ।ਪ੍ਰੋਗਰਾਮ ਦੇ ਕਨਵੀਨਰ ਪ੍ਰਿੰਸੀਪਲ (ਮੈਡਮ) ਤਜਿੰਦਰ ਛੀਨਾ ਦੀ ਦੇਖ ਰੇਖ `ਚ ਹੋਏ ਸਮਾਗਮ ਦੌਰਾਨ ਬਾਲੀਵੁੱਡ ਫਿਲਮਾਂ ਦੇ ਗੀਤ ਅਤੇ ਡਾਂਸ ਕਾਲਜ ਅਤੇ ਸਕੂਲ ਦੀਆਂ ਵਿਦਿਆਰਥਣਾਂ ਤੇ ਸਥਾਨਕ ਕਲਾਕਾਰਾਂ ਵਲੋਂ ਪੇਸ਼ ਕੀਤੇ ਗਏ।
PPN2307201712ਖੁਬਸੂਰਤ ਢੰਗ ਨਾਲ ਸਜਾਈ ਧਰਮ ਸਿੰਘ ਆਡੀਟੋਰੀਅਮ ਦੀ ਸਟੇਜ `ਤੇ ਤੀਆਂ ਦੇ ਤਿਓਹਾਰ ਦਾ ਨਜ਼ਾਰਾ ਪੇਸ਼ ਕਰ ਰਹੀ ਸੀ।ਇਸ ਪ੍ਰੋਗਰਾਮ ਵਿਚ ਗੁਰਪ੍ਰੀਤ ਸਿੰਘ ਵਲੋਂ ਹਿੰਦੀ ਗੀਤ `ਮਹੋਬਤ ਬਰਸਾ ਦੇਣਾ ਤੂੰ ਸਾਵਣ ਆਇਆ ਹੈ, ਸ਼ਰੂਤੀ ਵਲੋਂ ਮੌਸਮ ਹੈ ਆਸ਼ਿਕਾਨਾ, ਸਲੋਨੀ ਅਰੋੜਾ ਵਲੋਂ ਸਾਵਣ ਮੇ ਮੋਰਨੀ ਬਣ ਕੇ ਮੈਂ ਤੋਂ ਛਮ-ਛਮ ਨਾਚੂੰਗੀ ਤੋਂ ਇਲਾਵਾ ਪ੍ਰੋਫੈਸਰ ਆਂਚਲ ਅਰੋੜਾ ਆਦਿ ਨੇ ਵੀ ਗੀਤ ਪੇਸ਼ ਕਰ ਕੇ ਸਾਰਿਆਂ ਨੂੰ ਮੰਤਰ ਮੁਗਧ ਕੀਤਾ।ਇੰਦਰਪ੍ਰੀਤ ਕੌਰ ਤੇ ਜਸਮੀਤ ਗਿੱਲ ਵਲੋਂ ਪੰਜਾਬੀ ਗਾਣਾ `ਰੌਣਕ ਹੋ ਜੁ ਘੱਟ ਵੇ ਚੱਲ ਮੇਲੇ ਨੂੰ ਚੱਲੀਏ` `ਤੇ ਭੰਗੜਾ ਪੇਸ਼ ਕੀਤਾ ਗਿਆ।ਮੁਟਿਆਰਾਂ ਦਾ ਭੰਗੜਾ ਦੇਖ ਕੇ ਸਭ ਹੈਰਾਨ ਹੋ ਗਏ।ਮੈਡਮ ਰੇਖਾ ਮਹਾਜਨ, ਮੈਡਮ ਸੁਖਪ੍ਰੀਤ ਕੌਰ ਵਲੋਂ ਕਾਲਜ, ਸਕੂਲ ਦੀਆਂ ਵਿਦਿਆਰਥਣਾਂ ਅਤੇ ਸਮਰ ਕੈਂਪ ਦੇ ਪ੍ਰਤੀਯੋਗੀਆਂ ਨਾਲ ਪੇਸ਼ ਕੀਤੇ ਹਿੰਦੀ ਗਾਣੇ `ਆਇਆ ਸਾਵਣ ਜੂਮ ਕੇ` `ਤੇ ਡਾਂਸ ਦੀ ਦਰਸ਼ਕਾਂ ਨੇ ਤਾਰੀਫ ਕੀਤੀ।
ਇਸ ਪ੍ਰੋਗਰਾਮ ਵਿਚ ਭਾਜਪਾ ਆਗੂ ਤਰੁਣ ਚੁੱਘ, ਖਾਲਸਾ ਕਾਲਜ ਫਾਰ ਵੂਮਨ ਪਿ੍ਰੰਸੀਪਲ ਡਾਕਟਰ ਸੁਖਬੀਰ ਕੌਰ ਮਾਹਲ, ਆਰਟ ਗੈਲਰੀ ਦੇ ਪ੍ਰਧਾਨ ਰਾਜਿੰਦਰ ਮੋਹਨ ਸਿੰਘ ਛੀਨਾ, ਜਰਨਲ ਸੈਕਟਰੀ ਡਾ. ਪਰਮਿੰਦਰ ਸਿੰਘ ਗਰੋਵਰ, ਆਰਕੀਟੈਕਟ ਮਹਿੰਦਰਜੀਤ ਸਿੰਘ, ਹਰਮਿੰਦਰ ਸਿੰਘ ਫਰੀਡਮ, ਸੰਤੋਖ ਸਿੰਘ ਸੇਠੀ, ਅਤੁਲ ਮੇਹਰ, ਕਰਮਜੀਤ ਸਿੰਘ, ਨਰਿੰਦਰਜੀਤ ਸਿੰਘ ਆਰਕੀਟੈਕਟ, ਕੁਲਵੰਤ ਸਿੰਘ ਗਿਲ ਆਦਿ ਸ਼ਖਸ਼ੀਅਤਾਂ ਹਾਜਰ ਸਨ।

Check Also

ਖਾਲਸਾ ਕਾਲਜ ਵਿਖੇ ਵਿਦਿਆਰਥੀਆਂ ਲਈ ਇਨਕਮ ਟੈਕਸ ਅਤੇ ਰਿਟਰਨ ਦੀ ਈ-ਫਾਈਲਿੰਗ ’ਤੇ ਵਰਕਸ਼ਾਪ

ਅੰਮ੍ਰਿਤਸਰ, 27 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply