Tuesday, May 14, 2024

ਇੰਦਰਾ ਗਾਂਧੀ ਹਵਾਈ ਅੱਡੇ ’ਚ ਅੰਮ੍ਰਿਤਧਾਰੀ ਮੁਲਾਜ਼ਮਾਂ ਦੀ ਕ੍ਰਿਪਾਨ ’ਤੇ ਰੋਕ ਦਿੱਲੀ ਕਮੇਟੀ ਨੇ ਹਟਾਉਣ ਦੀ ਕੀਤੀ ਮੰਗ

PPN2308201709
ਨਵੀਂ ਦਿੱਲੀ, 23 ਅਗਸਤ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਧਾਰੀ ਸਿੱਖ ਕਰਮਚਾਰੀਆਂ ਦੇ ਕ੍ਰਿਪਾਨ ਸਹਿਤ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਚ ਦਾਖਲ ਹੋਣ ’ਤੇ ਲੱਗੀ ਰੋਕ ਨੂੰ ਹਟਾਉਣ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੰਗ ਕੀਤੀ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ, ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਅਤੇ ਮੈਂਬਰ ਕੁਲਵੰਤ ਸਿੰਘ ਬਾਠ ਨੇ ਇਸ ਸਬੰਧੀ ਕੇਂਦਰੀ ਹਵਾਬਾਜ਼ੀ ਮੰਤਰੀ ਅਸ਼ੋਕ ਗਜਪਤੀ ਰਾਜੂ ਨਾਲ ਵਫ਼ਦ ਵੱਜੋਂ ਮੁਲਾਕਾਤ ਕਰਕੇ ਮੰਗ ਪੱਤਰ ਸੌਂਪਿਆ।
ਵਫ਼ਦ ਨੇ ਹਵਾਈ ਅੱਡੇ ਦੇ ਸੁਰੱਖਿਆ ਅਧਿਕਾਰੀਆਂ ਵੱਲੋਂ ਸਿੱਖ ਕਰਮਚਾਰੀਆਂ ਨੂੰ ਕ੍ਰਿਪਾਨ ਸਹਿਤ ਨਾ ਦਾਖਲ ਹੋਣ ਦੀ ਦਿੱਤੀ ਗਈ ਹਿਦਾਇਤ ਨੂੰ ਸੰਵਿਧਾਨ ਦੀ ਧਾਰਾ 25 ਤੋਂ ਸਿੱਖਾਂ ਨੂੰ ਪ੍ਰਾਪਤ ਹੋਈ ਧਾਰਮਿਕ ਆਜ਼ਾਦੀ ’ਤੇ ਹਮਲਾ, ਵਿੱਤਕਰਾ ਅਤੇ ਤਸ਼ੱਦਦ ਵੱਜੋਂ ਪਰਿਭਾਸ਼ਿਤ ਕੀਤਾ ਹੈ। ਜੀ.ਕੇ ਨੇ ਦੱਸਿਆ ਕਿ ਅੰਮ੍ਰਿਤਧਾਰੀ ਸਿੱਖ ਨੂੰ ਹਰ ਵੇਲੇ ਕ੍ਰਿਪਾਨ ਧਾਰਣ ਕਰਨ ਜਰੂਰੀ ਹੈ। ਕਿਉਂਕਿ ਗੁਰੂ ਸਾਹਿਬ ਵੱਲੋਂ ਸਾਨੂੰ ਬਖ਼ਸ਼ੇ ਗਏ ਪੰਜ ਕਕਾਰਾਂ ਦਾ ਇਹ ਹਿੱਸਾ ਹੈ।ਘਰੇਲੂ ਉਡਾਨ ਦੌਰਾਨ ਸਿੱਖ ਯਾਤਰੂ ਜੇਕਰ ਕ੍ਰਿਪਾਨ ਧਾਰਣ ਕਰਕੇ ਯਾਤਰਾ ਕਰ ਸਕਦੇ ਹਨ ਤਾਂ ਫਿਰ ਹਵਾਈ ਅੱਡਾ ਕਰਮਚਾਰੀ ਕਿਉਂ ਨਹੀਂ ? ਜਦਕਿ ਇਹ ਸਾਡੀ ਧਾਰਮਿਕ ਆਸਥਾ ਨਾਲ ਸਬੰਧਿਤ ਹੈ।
ਸਿਰਸਾ ਨੇ ਕਿਹਾ ਕਿ ਹਵਾਈ ਅੱਡੇ ਦੇ ਸਿੱਖ ਸਟਾਫ਼ ਨਾਲ ਹੋ ਰਿਹਾ ਵਿੱਤਕਰਾ ਸੰਵਿਧਾਨ ਵੱਲੋਂ ਮਿਲੇ ਬਰਾਬਰੀ ਦੇ ਅਧਿਕਾਰ ਦੀ ਉਲੰਘਣਾ ਹੋਣ ਦੇ ਨਾਲ ਹੀ ਆਜ਼ਾਦੀ ਨਾਲ ਆਪਣਾ ਧਰਮ ਸੰਭਾਲਣ ਦੇ ਖਿਲਾਫ਼ ਹੈ।ਸਿਰਸਾ ਨੇ ਅੰਮ੍ਰਿਤਸਰ ਤੇ ਚੰਡੀਗੜ੍ਹ ਹਵਾਈ ਅੱਡੇ ਦੇ ਕਰਮਚਾਰੀਆਂ ਨੂੰ ਕ੍ਰਿਪਾਨ ਸਣੇ ਕਾਰਜ ਕਰਨ ਦੇ ਮਿਲੇ ਅਧਿਕਾਰ ਦਾ ਵੀ ਹਵਾਲਾ ਦਿੱਤਾ। ਵਫ਼ਦ ਨੇ ਰਾਜੂ ਨੂੰ ਇਸ ਸਬੰਧੀ ਤੁਰੰਤ ਹਵਾਈ ਅੱਡਾ ਪ੍ਰਸ਼ਾਸਨ ਨੂੰ ਹਿਦਾਇਤ ਜਾਰੀ ਕਰਨ ਦੀ ਮੰਗ ਕੀਤੀ।

Check Also

ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਵਿਖੇ ਨਾਰਥ-ਜ਼ੋਨ ਪੈਡੀਕ੍ਰਿਟੀਕੋਨ 2024 ਕਾਨਫਰੰਸ

ਅੰਮ੍ਰਿਤਸਰ, 30 ਅਪ੍ਰੈਲ (ਜਗਦੀਪ ਸਿੰਘ) – ਸਥਾਨਕ ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ …

Leave a Reply