ਪੱਟੀ, 10 ਮਾਰਚ (ਰਣਜੀਤ ਸਿੰਘ ਮਾਹਲਾ, ਅਵਤਾਰ ਢਿੱਲੋਂ )-ਐਡਵੋਕੇਟ ਗੁਰਮੀਤ ਸਿੰਘ ਨੂੰ ਆਮ ਆਦਮੀ ਪਾਰਟੀ ਵੱਲੋਂ ਮਿਸ਼ਨ ਵਿਸਥਾਰ ਤਹਿਤ ਪੱਟੀ ਸ਼ਹਿਰ ਦਾ ਇੰਚਾਰਜ ਬਣਾਇਆ। ਇਸ ਸੰਬਧੀ ਜਾਣਕਾਰੀ ਦਿੰਦਿਆਂ ਰਿਟਾਇਰਡ ਸਰਕਾਰੀ ਵਕੀਲ ਗੁਰਮੀਤ ਸਿੰਘ ਨੇ ਦੱਸਿਆ ਕਿ ਸੂਬਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਜ਼ਿਲ੍ਹਾ ਤਰਨ ਤਾਰਨ ਦੇ ਇੰਚਾਰਜ਼ ਮਨਜਿੰਦਰ ਸਿੰਘ ਵਲੋਂ ਉਨ੍ਹਾਂ ਦੀ ਨਿਯੁਕਤੀ ਕੀਤੀ ਗਈ ਹੈ। ਉਨ੍ਹਾਂ ਦਾ …
Read More »ਪੰਜਾਬ
ਸ਼ਿੰਦਾ ਨੂੰ ਪ੍ਰਧਾਨ ਬਣਾ ਕੇ ਕੈਰੋਂ ਨੇ ਸ਼ਹਿਰ ਦੀ ਵੋਟ ਬੈਂਕ ਇਕੱਠਿਆਂ ਕਰਨ ਵਿੱਚ ਵੱਡੀ ਕਾਮਯਾਬੀ ਕੀਤੀ ਹਾਸਿਲ
ਪੱਟੀ, 10 ਮਾਰਚ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ )- ਨਗਰ ਕਾਸਲ ਪੱਟੀ ਦਾ 14ਵਾਂ ਪ੍ਰਧਾਨ ਸਾਬਕਾ ਡਾਇਰੈਕਟਰ ਸੁਰਿੰਦਰ ਕੁਮਾਰ ਸ਼ਿੰਦਾ ਨੂੰ ਬਣਾ ਕੇ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਪੱਟੀ ਸ਼ਹਿਰ ਦਾ ਵੋਟ ਬੈਂਕ ਇਕੱਠਿਆਂ ਕਰਨ ਲਈ ਇਕ ਵੱਡਾ ਉਪਰਾਲਾ ਕੀਤਾ ਹੈ ਜੋ ਕਿ ਵਿਧਾਨ ਸਭਾ ਚੋਣਾਂ 2017 ਵਿੱਚ ਅਕਾਲੀ ਦਲ ਲਈ ਜਿੱਤ ਪ੍ਰਾਪਤ ਕਰਨ ਵਿੱਚ ਸਹਾਈ ਸਾਬਿਤ ਹੋਵੇਗਾ। …
Read More »ਪੀ.ਟੀ.ਯੂ ਵੱਲੋਂ ਸ਼ਹੀਦ ਭਗਤ ਸਿੰਘ ਫਾਰਮੇਂਸੀ ਕਾਲਜ ਪੱਟੀ ਵਿਖੇ ਪੰਜ ਦਿਨਾ ਸੈਮੀਨਾਰ ਸ਼ੁਰੂ
ਪੱਟੀ, 10 ਮਾਰਚ (ਅਵਤਾਰ ਸਿੰਘ ਢਿੱਲੋਂ, ਰਣਜੀਤ ਸਿੰਘ ਮਾਹਲਾ) – ਅਧਿਆਪਕਾਂ ਦੇ ਆਤਮ ਵਿਸ਼ਵਾਸ਼ ਨੂੰ ਵਧਾਉਣ ਲਈ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਵੱਲੋ ਸ਼ਹੀਦ ਭਗਤ ਸਿੰਘ ਫਾਰਮੇਂਸੀ ਕਾਲਜ ਪੱਟੀ ਵਿਖੇ ਪੰਜ ਰੋਜਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਜਿਸ ਦੀ ਸ਼ੁਰੂਆਤ ਡਾਇਰੈਕਟਰ ਮਰਿਦੁਲਾ ਭਾਰਦਵਾਜ ਨੇ ਰੀਬਨ ਕੱਟ ਕੇ ਕੀਤੀ।ਇਸ ਸੈਮੀਨਾਰ ਦੇ ਮੁੱਖ ਮਹਿਮਾਨ ਯਾਮੀਆ ਹਮਦਰਦ ਯੂਨੀਵਰਸਿਟੀ ਨਵੀ ਦਿੱਲੀ ਦੇ ਫਾਰਮਾਕੋਗਨੋਸੀ ਦੇ ਹੈਡ ਪ੍ਰੋਫੈਸਰ …
Read More »ਕੈਲੰਡਰ ਕਮੇਟੀ ‘ਚ ਜੇਕਰ ਕੋਈ ਸਿੱਖ ਪੰਥ ਪ੍ਰਮਾਣਿਤ ਵਿਦਵਾਨ ਨਹੀ, ਤਾਂ ਇਸ ਕਮੇਟੀ ਦੀ ਕੋਈ ਅਹਿਮੀਅਤ ਨਹੀ – ਕਲਕੱਤਾ
ਅੰਮ੍ਰਿਤਸਰ, 10 ਮਾਰਚ (ਪੰਜਾਬ ਪੋਸਟ ਬਿਊਰੋ) – ਨਾਨਕਸ਼ਾਹੀ ਕੈਲੰਡਰ ਵਿਵਾਦ ਨੂੰ ਹੱਲ ਕਰਨ ਦੇ ਨਾਮ ਤੇ ਸ੍ਰੀ ਅਕਾਲ ਤਖਤ ਸਾਹਿਬ ਦੁਆਰਾ ਗਠਿਤ ਕੀਤੀ ਜਾ ਰਹੀ ਕਮੇਟੀ ਪ੍ਰਤੀ ਆਪਣੀ ਪ੍ਰਕਿਰਿਆ ਜਾਹਿਰ ਕਰਦਿਆਂ ਸਾਬਕਾ ਅਕਾਲੀ ਮੰਤਰੀ ਅਤੇ ਸਿੱਖ ਚਿੰਤਕ ਸ੍ਰ ਮਨਜੀਤ ਸਿੰਘ ਕਲਕੱਤਾ ਨੇ ਕਿਹਾ ਹੈ ਕਿ ਮੂਲ ਰੂਪ ਨਾਨਕਸ਼ਾਹੀ ਕੈਲੰਡਰ ਪ੍ਰਤੀ ਕਿਸੇ ਵੀ ਕਮੀ ਪੇਸ਼ੀ ਬਾਰ ਵਿਚਾਰ ਕਰਨ ਵਾਲੀ ਕਮੇਟੀ ਵਿੱਚ …
Read More »ਅਨਿਲ ਜੋਸ਼ੀ ਨੇ ਨਗਰ ਕੋਂਸਲ ਬਟਾਲਾ ਦਾ ਪ੍ਰਧਾਨ ਬਨਣ ‘ਤੇ ਨਰੇਸ਼ ਮਹਾਜਨ ਦਾ ਕਰਵਾਇਆ ਮੂੰਹ ਮਿੱਠਾ
ਅੰੰਮ੍ਰਿਤਸਰ, 10 ਮਾਰਚ (ਰੋਮਿਤ ਸ਼ਰਮਾ) – ਨਰੇਸ਼ ਮਹਾਜਨ ਨੂੰ ਨਗਰ ਕੋਂਸਲ ਬਟਾਲਾ ਦਾ ਪ੍ਰਧਾਨ ਬਨਣ ਤੇ ਮੂੰਹ ਮਿਠਾ ਕਰਵਾ ਕੇ ਵਧਾਈ ਦੇਂਦੇ ਹੋਏ ਸਥਾਨਕ ਸਰਕਾਰ ਮੈਡੀਕਲ ਸਿਖਿਆ ਤੇ ਖੋਜ਼ ਮੰਤਰੀ ਅਨਿਲ ਜੋਸ਼ੀ।ਇਸ ਮੋਕੇ ਤੇ ਮਨੋਹਰ ਲਾਲ ਸ਼ਰਮਾ, ਅਜੇ ਮਹਾਜਨ, ਅੰਸ਼ੂ ਹਾਂਡਾ, ਅਸ਼ਵਨੀ ਮਜਾਹਨ, ਕੋਂਸਲਰ ਸੁਖਦੇਵ ਮਹਾਜਨ, ਕੋਂਸਲਰ ਰਾਜ ਕੁਮਾਰ, ਕੋਂਸਲਰ ਸੁਮਨ ਹਾਂਡਾ, ਕੋਂਸਲਰ ਸੁਖਮਿੰਦਰ ਸਿੰਘ ਪਿੰਟੁ, ਮਾਨਵ ਤਨੇਜਾ ਆਦਿ ਮੋਜੂਦ …
Read More »ਕੈਬਨਿਟ ਅਨਿਲ ਜੋਸ਼ੀ ਨੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ
ਅੰੰਮ੍ਰਿਤਸਰ, 10 ਮਾਰਚ (ਰੋਮਿਤ ਸ਼ਰਮਾ) – ਸੰਗਤ ਦਰਸ਼ਨ ਦੋਰਾਨ ਕੈਂਪ ਦਫਤਰ ਵਿੱਚ ਲੋਕਾਂ ਦੀਆਂ ਮੁਸ਼ਕਿਲਾਂ ਸੁਣਦੇ ਹੋਏ ਸਥਾਨਕ ਸਰਕਾਰ ਮੈਡੀਕਲ ਸਿਖਿਆ ਤੇ ਖੋਜ਼ ਕੈਬਨਿਟ ਮੰਤਰੀ ਅਨਿਲ ਜੋਸ਼ੀ।
Read More »ਸੋਸ਼ਲ ਮੀਡੀਆ ਅੱਜ ਦੇ ਯੁੱਗ ਵਿੱਚ ਲਿਆ ਰਿਹਾ ਹੈ ਨਵੀ ਕ੍ਰਾਂਤੀ
ਰਾਜਨੀਤਿਕ ਪਾਰਟੀਆਂ ਵੀ ਲੈ ਰਹੀਆਂ ਹਨ ਸਹਾਰਾ ਜੰਡਿਆਲਾ ਗੁਰ, 10 ਮਾਰਚ (ਵਰਿੰਦਰ ਸਿੰਘ / ਹਰਿੰਦਰ ਪਾਲ ਸਿੰਘ) – ਅੱਜਕਲ੍ਹ ਦੀ ਨੋਜਵਾਨ ਪੀੜ੍ਹੀ ਦਾ ਇੱਕ ਬਹੁਤ ਵੱਡਾ ਹਿੱਸਾ ਸੋਸ਼ਲ ਮੀਡੀਏ ਨਾਲ ਜੁੜਿਆ ਹੋਇਆ ਹੈ। ਜਿਆਦਾਤਰ ਲੜਕੇ-ਲੜਕੀਆ ਇਸ ਨਾਲ ਲਗਾਤਾਰ ਸਾਰਾ ਸਾਰਾ ਦਿਨ ਸਕੂਲ, ਕਾੱਲਜ, ਦਫਤਰ, ਸਫਰ, ਕੰਮਕਾਰ ਆਦਿ ਤੇ ਜੁੜੇ ਰਹਿੰਦੇ ਹਨ। ਇਸਦੇ ਪ੍ਰਭਾਵ ਦੀ ਝਲਕ ਨੋਜਵਾਨਾਂ ਦੇ ਰਹਿਣ ਸਹਿਣ ਤੋਂ ਸਪੱਸ਼ਟ …
Read More »ਵਿਦਿਆਰਥੀਆਂ ਨੂੰ ਹੱਥ ਧੋਣ ਦੇ ਸਹੀ ਤਰੀਕਿਆਂ ਤੋਂ ਜਾਊ ਕਰਵਾਉਣਾ ਜਰੂਰੀ – ਅਵਿਨਾਸ਼ ਖੰਨਾ
ਹੁਸ਼ਿਆਰਪੁਰ, 10 ਮਾਰਚ (ਸਤਵਿੰਦਰ ਸਿੰਘ) – ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਵੱਲੋਂ ਅਪਣਾਏ ਗਏ ਪਿੰਡ ਆਦਮਵਾਲ ਦੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਹੱਥ ਧੋਣ ਦੇ ਸਹੀ ਤਰੀਕੇ ਤੋਂ ਜਾਣੂ ਕਰਵਾਏ ਜਾਣ ਵਾਸਤੇ ਇੱਕ ਵਿਸ਼ੇਸ਼ ਜਾਗਰੂਕਤਾ ਕੈਂਪ ਦਾ ਆਯੋਜਨ ਸਿਹਤ ਵਿਭਾਗ ਅਤੇ ਲਾਇੰਸ ਕੱਲਬ ਵੱਲੋਂ ਸਾਂਝੇ ਤੋਰ ਤੇ ਕੀਤਾ ਗਿਆ। ਰਾਸ਼ਟਰੀ ਬਾਲ ਸਵਾਸਥ ਕਾਰਯਾਕਰਮ ਅਧੀਨ ਲਗਾਏ ਗਏ ਇਸ ਕੈਂਪ ਦੀ …
Read More »ਮੈਰਿਜ ਪੈਲਸ ਆਵਾਜ਼ ਪ੍ਰਦੂਸ਼ਣ ਸਬੰਧੀ ਤੈਅ ਨਿਯਮਾਂ ਦੀ ਇਨ-ਬਿਨ ਪਾਲਣਾ ਕਰਨ – ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ, 10 ਮਾਰਚ (ਸਤਵਿੰਦਰ ਸਿੰਘ) – ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਾਨਯੋਗ ਨੈਸ਼ਨਲ ਗਰੀਨ ਟ੍ਰਿਬਿਊਨਲ ਨਵੀਂ ਦਿੱਲੀ ਦੇ ਹੁਕਮਾਂ ਅਨੁਸਾਰ ਜਾਰੀ ਨੋਟੀਫਿਕੇਸ਼ਨ ਤਹਿਤ ਰਾਤ 10 ਵਜੇ ਤੋਂ ਸਵੇਰ 6 ਵਜੇ ਤੱਕ ਲਾਊਡ ਸਪੀਕਰਾਂ ਦੀ ਵਰਤੋਂ ‘ਤੇ ਮਨਾਹੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਕਿਸੇ ਵੱਲੋਂ ਵੀ ਖਾਸ ਕਰਕੇ ਮੈਰਿਜ ਪੈਲਸਾਂ ਵੱਲੋਂ ਸਰਕਾਰ ਵੱਲੋਂ …
Read More »ਵਿਦਿਆਰਥੀਆਂ ‘ਚ ਸਾਹਿਤਕ ਰੂਚੀਆਂ ਪੈਦਾ ਕਰਨ ‘ਚ ਸਕੂਲ ਲਾਇਬ੍ਰੇਰੀਆਂ ਦੀ ਅਹਿਮ ਭੂਮਿਕਾ-ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ, 10 ਮਾਰਚ (ਸਤਵਿੰਦਰ ਸਿੰਘ) – ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿੱਤਰਾ ਨੇ ਦੱਸਿਆ ਕਿ ਵਿਦਿਆਰਥੀਆਂ ‘ਚ ਸਾਹਿਤਕ ਰੂਚੀਆਂ ਪੈਦਾ ਕਰਨ ਅਤੇ ਆਮ ਗਿਆਨ ਪ੍ਰਤੀ ਦਿਲਚਸਪੀ ਜਗਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋੋਂ ਹਾਈ ਅਤੇ ਸੈਕੰਡਰੀ ਪੱਧਰ ਦੇ 115 ਸਕੂਲਾਂ ਵਿੱਚ ਲਾਇਬ੍ਰੇਰੀਆਂ ਦੀ ਸਥਾਪਤੀ ਕਰਵਾਈ ਜਾ ਚੁੱਕੀ ਹੈ।ਉਨ੍ਹਾਂ ਦੱਸਿਆ ਕਿ ਨੇ ਦੱਸਿਆ ਕਿ ਸਾਲ 2014-15 ਦੌਰਾਨ 99 ਲਾਇਬ੍ਰੇਰੀਆਂ ਲਈ 7 ਲੱਖ ਰੁਪਏ ਪ੍ਰਤੀ …
Read More »