Sunday, December 22, 2024

ਪੰਜਾਬ

ਲਾਇੰਨਜ਼ ਕਲੱਬ ਮੁਸਕਾਨ ਬਟਾਲਾ ਦੀ ਪਲੇਠੀ ਮੀਟਿੰਗ- ਵੱਖ ਵੱਖ ਪ੍ਰੋਜੈਕਟਾਂ ਤੇ ਕੀਤੀ ਵਿਚਾਰ ਚਰਚਾ

ਬਟਾਲਾ, 9  ਜੁਲਾਈ (ਨਰਿੰਦਰ ਸਿੰਘ ਬਰਨਾਲ) –  ਅੱਜ ਗੁਰੂ ਨਾਨਕ ਕਾਲਜ਼ ਬਟਾਲਾ ਵਿਖੇ ਡ੍ਰਿਸਟ੍ਰਿਕ ਕੋਰ ਕਮੇਟੀ ਮੈਂਬਰ ਲਾਇੰਨ ਚਰਨਜੀਤ ਸਿੰਘ ਤੇ ਜੋਨ ਚੇਅਰਮੈਨ ਲਾਇੰਨ ਹਰਭਜਨ ਸਿੰਘ ਸੇਖੋਂ ਦੀ ਨਿਗਰਾਨੀ ਤੇ ਪ੍ਰਧਾਂਨ ਲਾਇੰਨ ਭਾਰਤ ਭੂਸਨ ਦੀ ਪ੍ਰਧਾਂਨਗੀ ਹੇਠ ਹੋਈ। ਮੀਟਿੰਗ ਵਿਚ ਕਲੱਬ ਦੇ ਮੈਬਰਾਂ ਨੇ ਹਿੱਸਾ ਲਿਆ । ਇਸ ਮੌਕੇ ਪ੍ਰਧਾਨ ਲਾਇੰਨ ਭਾਰਤ ਭੂਸ਼ਨ ਨੇ ਦੱਸਿਆ ਕਿ ਲਾਇੰਨ ਕਲੱਬ ਬਟਾਲਾ ਮੁਸਕਾਨ ਦੀ …

Read More »

ਕਨੈਡਾ ਦੇ ਵਫਦ ਨੇ ਗੁਰਦੁਆਰਾ ਬੰਗਲਾ ਸਾਹਿਬ ਦੇ ਦਰਸ਼ਨ ਕੀਤੇ

ਨਵੀਂ ਦਿੱਲੀ, 8  ਜੁਲਾਈ (ਅੰਮ੍ਰਿਤ ਲਾਲ ਮੰਨਣ)- ਗੁਰਦੁਆਰਾ ਬੰਗਲਾ ਸਾਹਿਬ ਵਿਖੇ ਅੱਜ ਕਨੈਡਾ ਦੇ ਸੀਟੀਜ਼ਨਸ਼ੀਪ ਅਤੇ ਇਮੀਗ੍ਰੇਸ਼ਨ ਮੰਤਰੀ ਕਰੀਜ਼ ਅਲੈਕਜ਼ੈਂਡਰ ਨੇ ਇਕ ਉੱਚ ਪੱਧਰੀ ਵਫਦ ਦੇ ਨਾਲ ਮੱਥਾ ਟੇਕਿਆ।  ਭਾਰਤ ਯਾਤਰਾ ਤੇ ਆਏ ਕਨੈਡਾ ਦੇ ਮੰਤਰੀ ਨੇ ਗੁਰਦੁਆਰਾ ਬੰਗਲਾ ਸਾਹਿਬ ‘ਚ ਦਰਸ਼ਨ ਕਰਨ ਦੌਰਾਨ ਦੀਵਾਨ ਹਾਲ ‘ਚ ਮੱਥਾ ਟੇਕਨ ਤੋਂ ਬਾਅਦ ਲੰਗਰ ਹਾਲ ‘ਚ ਲੰਗਰ ਬਨਾਉਣ ਦੇ ਤਰੀਕੇ ਬਾਰੇ ਵੀ ਜਾਣਕਾਰੀ …

Read More »

ਲੋਕਾਂ ਨੂੰ ਡੇਂਗੂ  ਦੇ ਪ੍ਰਤੀ ਕੀਤਾ ਜਾਗਰੂਕ

ਫਾਜਿਲਕਾ, 8  ਜੁਲਾਈ (ਵਿਨੀਤ ਅਰੋੜਾ) – ਸਿਵਲ ਸਰਜਨ ਡਾ. ਬਲਦੇਵ ਰਾਜ ਦੇ ਦਿਸ਼ਾਨਿਰਦੇਸ਼ਾਂ ਨੂੰ ਮੁੱਖ ਰੱਖਦੇ ਹੋਏ ਸੀਨੀਅਰ ਮੇਡੀਕਲ ਅਧਿਕਾਰੀ ਡਾ .  ਬਲਜੀਤ ਸਿੰਘ  ਦੀ ਅਗਵਾਈ ਵਿੱਚ ਢਾਣੀ ਰੇਸ਼ਮ ਸਿੰਘ  ਅਤੇ ਹੌਜ ਖਾਸ ਵਿੱਚ ਡੇਂਗੂ ਜਾਗਰੂਕਤਾ ਕੈਂਪ ਲਗਾਇਆ ਗਿਆ ਜਿੱਥੇ ਪੀਐਚਸੀ ਜੰਡਵਾਲਾ ਭੀਮੇਸ਼ਾਹ ਦੁਆਰਾ ਆਏ ਹੋਏ ਬੀਈਈ ਮਨਬੀਰ ਸਿੰਘ  ਨੇ ਕੈਂਪ ਵਿੱਚ ਸ਼ਾਮਿਲ ਪਿੰਡ ਦੇ ਲੋਕਾਂ ਅਤੇ ਸਕੂਲੀ ਬੱਚਿਆਂ ਨੂੰ ਡੇਂਗੂ …

Read More »

ਵਿਕਾਸ ਮਹੇਂਦਰੂ ਖਤਰੀ  ਸਭਾ ਪੰਜਾਬ  ਦੇ ਕਾਰਜਕਾਰੀ ਮੈਂਬਰ ਨਿਯੁੱਕਤ

ਫਾਜਿਲਕਾ, 8  ਜੁਲਾਈ (ਵਿਨੀਤ ਅਰੋੜਾ) – ਫਾਜਿਲਕਾ ਵਾਸੀ ਵਿਕਾਸ ਮਹੇਂਦਰੂ ਨੂੰ ਖਤਰੀ ਸਭਾ ਪੰਜਾਬ ਦੀ ਕਾਰਜਕਾਰਿਣੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ ।  ਸ਼੍ਰੀ ਮਹੇਂਦਰੂ ਦੀ ਨਿਉਕਤੀ ਖਤਰੀ  ਸਭਾ ਪੰਜਾਬ  ਦੇ ਸੀਨੀਅਰ ਉਪ-ਪ੍ਰਧਾਨ ਸੁਦਰਸ਼ਨ ਬਹਿਲ  ਨੇ ਰਾਜਸੀ ਪ੍ਰਧਾਨ ਦੀ ਸਹਮਤੀ ਨਾਲ ਕੀਤੀ ਹੈ ।  ਸ਼੍ਰੀ ਮਹੇਂਦਰੂ ਇਸਤੋਂ ਪਹਿਲਾਂ ਸ਼੍ਰੀ ਦੁਰਗਾ ਕੇਂਟਰ ਯੂਨੀਅਨ ਫਾਜਿਲਕਾ,  ਟਰਾਂਸਪੋਰਟ  ਐਸੋਸਿਏਸ਼ਨ ਫਾਜਿਲਕਾ  ਦੇ ਪ੍ਰਧਾਨ ਅਤੇ ਭਾਜਪਾ  ਦੇ …

Read More »

ਖੁਦੀ ਕੋ ਕਰ ਬੁਲੰਦ ਇਤਨਾ ਕੇ, ਹਰ ਤਹਿਜੀਬ ਸੇ ਪਹਿਲੇ….

ਸਰੀਰਕ ਪੱਖ ਤੋਂ ਅਪਾਹਜ ਗੁਰਮੀਤ ਸਿੰਘ ਬਣ ਰਿਹਾ ਲੋਕਾਂ ਦਾ ਸਹਾਰਾ ਫਾਜਿਲਕਾ, 8  ਜੁਲਾਈ (ਵਿਨੀਤ ਅਰੋੜਾ) –  ਸਮਾਜ ਸੇਵਾ ਦੇ ਕੰਮਾਂ ਵਿਚ ਚੰਗੀ ਸੋਚ ਨੂੰ ਪ੍ਰਣਾਏ ਲੋਕ ਬਹੁਤ ਕੁਝ ਚੰਗਾ ਕਰ ਰਹੇ ਹਨ। ਇਸ ਤਰ੍ਹਾਂ ਦੀ ਸੋਚ ਵਿਚ ਅੱਗੇ ਵੱਧ ਰਿਹਾ ਪਿੰਡ ਹੌਜ ਗੰਧੜ ਦਾ ਸਮਾਜ ਸੇਵੀ ਬਾਬਾ ਗੁਰਮੀਤ ਸਿੰਘ ਬੇਸ਼ੱਕ ਇੱਕ ਆਮ ਇਨਸ਼ਾਨ ਘੱਟ ਪੜ੍ਹਿਆ, ਸਰੀਰਕ ਪੱਖੋ ਅਪਾਹਿਜ, ਆਰਥਿਕ ਤੰਗੀ …

Read More »

ਲਾਇੰਸ ਕਲੱਬ ਵਿਸ਼ਾਲ ਨੇ ਸਕੂਲ ਨੂੰ ਦਿੱਤੀਆਂ ਪਾਣੀ ਦੀ ਟੈਂਕੀਆਂ

ਫਾਜਿਲਕਾ, 8 ਜੁਲਾਈ (ਵਿਨੀਤ ਅਰੋੜਾ) – ਅੰਤਰਾਸ਼ਟਰੀ ਸਮਾਜ ਸੇਵੀ ਸੰਸਥਾ ਲਾਇੰਸ ਕਲੱਬ ਫਾਜਿਲਕਾ ਵਿਸ਼ਾਲ ਦੁਆਰਾ ਸਮਾਜ ਸੇਵਾ ਦੇ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ ਸਥਾਨਕ ਸਰਕਾਰੀ ਸੀਨੀਅਰ ਸੈਕੇਂਡਰੀ ਮਾਡਲ ਸਕੂਲ ਨੇ ਬੱਚਿਆਂ ਨੂੰ ਪੀਣ ਦਾ ਪਾਣੀ ਇਕੱਠੇ ਕਰਣ ਲਈ ਟੈਂਕੀਆਂ ਉਪਲੱਬਧ ਕਰਵਾਈਆਂ ।ਕਲੱਬ  ਦੇ ਪ੍ਰਧਾਨ ਸ਼ੇਖਰ ਛਾਬੜਾ ਐਡਵੋਕੇਟ  ਦੀ ਅਗਵਾਈ ਵਿੱਚ ਹੋਏ ਇੱਕ ਸਾਦੇ ਸਮਾਰੋਹ ਵਿੱਚ ਇਸਦਾ ਉਦਘਾਟਨ ਸਕੂਲ  ਦੇ ਪ੍ਰਿੰਸੀਪਲ ਸ਼੍ਰੀ …

Read More »

ਚੀਫ਼ ਖ਼ਾਲਸਾ ਦੀਵਾਨ ਵੱਲੋਂ ਅਲੌਕਿਕ ਕੀਰਤਨ ਦਰਬਾਰ ਦੀਆਂ ਤਿਆਰੀਆਂ ਸਬੰਧੀ ਮੀਟਿੰਗ 

ਅੰਮ੍ਰਿਤਸਰ,  8  ਜੁਲਾਈ (ਜਗਦੀਪ ਸਿੰਘ ਸੱਗੂ)-  ਸਿੱਖ ਜਗਤ ਦੀ ਪ੍ਰਮੁੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅਤੇ ਇਸ ਦੇ ਅਧੀਨ ਚੱਲ ਰਹੇ ਸਮੂਹ ਅਦਾਰਿਆਂ ਵੱਲੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਅਵਤਾਰ ਪੁਰਬ 27  ਜੁਲਾਈ 2014 ਦਿਨ ਐਤਵਾਰ ਨੂੰ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ । ਇਸ ਦਿਨ ਦੀਵਾਨ ਦੇ ਪ੍ਰਮੁੱਖ ਸਕੂਲ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ …

Read More »

ਜਥੇਦਾਰ ਅਵਤਾਰ ਸਿੰਘ ਨੇ ਹਰਿਆਣਾ ਦੀਆਂ ਸਿੱਖ ਸੰਗਤਾਂ ਨੂੰ ਜਾਗਰੂਕ ਕੀਤਾ

ਹਰਿਆਣਾ ਦੇ ਜ਼ਿਲ੍ਹਾ ਸਿਰਸਾ ਦੇ ਡੀ. ਸੀ. ਨੂੰ ਮੰਗ ਪੱਤਰ ਦਿੱਤਾ ਅੰਮ੍ਰਿਤਸਰ,  8 ਜੁਲਾਈ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਰਿਆਣਾ ਦੇ ਸਿਰਸਾ ਵਿਚ ਇਕ ਵਿਸ਼ੇਸ਼ ਸਮਾਗਮ ਦੌਰਾਨ ਹਰਿਆਣਾ ਦੀ ਕਾਂਗਰਸ ਸਰਕਾਰ ਵਲੋਂ ਸਿੱਖਾਂ ਨੂੰ ਵੰਡਣ ਦੀਆਂ ਕੀਤੀਆਂ ਜਾ ਰਹੀਆਂ ਕੋਝੀਆਂ ਹਰਕਤਾਂ ਵਿਰੁੱਧ ਸੰਗਤਾਂ ਨੂੰ ਜਾਗਰੂਕ ਕੀਤਾ।ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਪ੍ਰੈਸ ਬਿਆਨ …

Read More »

ਪੀਣ ਵਾਲੇ ਪਾਣੀ ਦੀ ਸਪਲਾਈ ਨਾ ਹੋਣ ਕਰਕੇ ਲੋਕ ਪ੍ਰੇਸ਼ਾਨ

ਜੰਡਿਆਲਾ ਗੁਰੂ, 8  ਜੁਲਾਈ (ਹਰਿੰਦਰਪਾਲ ਸਿੰਘ)- ਜੰਡਿਆਲਾ ਗੁਰੂ ਦੇ ਵਾਰਡ ਨੰਬਰ 6 ਵਿੱਚ ਨਲਕੇ ਵਾਲੀ ਗਲੀ ਦੇ ਨਜਦੀਕ ਕਾਫ਼ੀ ਘਰਾਂ ਵਿੱਚ ਪਾਣੀ ਦੀ ਸਪਲਾਈ ਨਾ ਆਉਣ ਕਾਰਨ ਇਸ ਗਰਮੀ ਦੇ ਮੌਸਮ ਵਿੱਚ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਕਾਫ਼ੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਲੋਕਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹਨਾਂ ਨੂੰ ਪਾਣੀ ਦੀ ਸਪਲਾਈ ਬੰਦ …

Read More »