Friday, April 26, 2024

ਆਤਮ ਪਬਲਿਕ ਸਕੂਲ `ਚ ਰਚਾਇਆ ਵਿਦਿਆਰਥੀਆਂ ਨਾਲ ਸੰਵਾਦ

ਪੰਜਾਬੀ ਰਸਾਲਾ ‘ਹੁਣ’ ਕੀਤਾ ਲੋਕ ਅਰਪਿਤ

PPN2904201806ਅੰਮ੍ਰਿਤਸਰ, 29 ਅਪਰੈਲ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਜਨਵਾਦੀ ਲੇਖਕ ਸੰਘ ਵੱਲੋਂ ਪੰਜਾਬੀ ਸਾਹਿਤ ਸੰਗਮ ਅਤੇ ਲੇਖਕ ਪਾਠਕ ਮੰਚ ਦੇ ਸਹਿਯੋਗ ਨਾਲ ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਕਰਵਾਏ ਗਏ ਇਕ ਸਮਾਗਮ ਦੌਰਾਨ ਰਸਾਲੇ ‘ਹੁਣ’ ਦਾ 39ਵਾਂ ਅੰਕ ਲੋਕ ਅਰਪਿਤ ਕਰਨ ਉਪਰੰਤ  ਵਿਦਿਆਰਥੀਆਂ ਨਾਲ ਸੰਵਾਦ ਰਚਾਇਆ ਗਿਆ।ਇਸ ਦਾ ਆਗਾਜ਼ ਪ੍ਰਮੁੱਖ ਸ਼ਾਇਰ ਦੇਵ ਦਰਦ ਨੇ ਖੂਬਸੂਰਤ ਗਜ਼ਲ ਕਿ ‘ਕੀਤਾ ਸੀ ਅਸਮਾਨ ਹਵਾਲੇ ਹੰਸਾਂ ਦੇ, ਭਰ ਗਿਆ ਸਾਰਾ ਅੰਬਰ ਕਾਲੇ ਕਾਵਾਂ ਨਾਲ’ ਕੀਤਾ।‘ਹਣ’ ਦੇ ਸੰਪਾਦਕ ਸ਼ੁਸ਼ੀਲ ਦੋਸਾਂਝ ਨੇ 39ਵੇਂ ਅੰਕ ਦੀ ਆਮਦ ਤੇ ਗੱਲ ਕਰਦਿਆਂ ਕਿਹਾ ਕਿ ਜਿੱਥੇ ਅਧਿਆਪਕ ਬੱਚੇ ਅਤੇ ਮਾਪਿਆਂ ਨੂੰ ਅਜਿਹੇ ਸਾਹਿਤਕ ਰਸਾਲੇ ਅਤੇ ਮਿਆਰੀ ਪੁਸਤਕਾਂ ਇੱਕ ਲੜੀ ਵਿੱਚ ਪਰੋਂਦੀਆਂ ਹਨ, ਉਥੇ ਅਗਿਆਨਤਾ ਦੇ ਵਿਰੁੱਧ ਗਿਆਨ ਵੰਡਣ ਂਚ ਸਹਾਈ ਹੁੰਦੀਆਂ ਹਨ।ਕਥਾਕਾਰ ਦੀਪ ਦਵਿੰਦਰ ਸਿੰਘ ਨੇ ਲੜੀ ਨੂੰ ਅੱਗੇ ਤੌਰਦਿਆਂ ਕਿਹਾ ਕਿ ਅਜੋਕੀ ਨੌਜਵਾਨ ਪੀੜ੍ਹੀ ਅੰਦਰ ਸ਼ੋਸ਼ਲ ਮੀਡੀਆ ਨਾਲ ਪਨਪ ਰਹੀ ਗੈਰ-ਵਿਵਹਾਰਿਕ ਸਾਂਝ ਨੂੰ ਠੱਲ ਪਾਉਣ ਲਈ ‘ਹੁਣ’ ਵਰਗੇ ਸਾਹਿਤਕ ਰਸਾਲੇ ਹੀ ਉਤਮ ਜ਼ਰੀਆ ਹਨ।ਪੰਜਾਬੀ ਦੀ ਸਾਹਿਤਕ ਪੱਤਰਕਾਰੀ ਂਚ ਵਿਸ਼ੇਸ਼ ਮੁਕਾਮ ਹਾਸਿਲ ਪੰਜਾਬੀ ਕੀਤਾ ਗਿਆ।
        ਸ਼ਾਇਰ ਨਿਰਮਲ ਅਰਪਣ ਅਤੇ ਡਾ. ਹੀਰਾ ਸਿੰਘ ਨੇ ਕਿਹਾ ਕਿ ਅਜਿਹੇ ਰਸਾਲਿਆਂ ਦੀ ਆਮਦ ਲੇਖਕ ਦੀ ਸਥਾਪਤੀ ਅਤੇ ਬਹੁ-ਮੁੱਲੀਆਂ ਕਦਰਾਂ-ਕੀਮਤਾਂ ਗ੍ਰਹਿਣ ਕਰਨ ਵਿੱਚ ਸਹਾਈ ਹੁੰਦੀ ਹੈ।ਡਾ. ਹਜ਼ਾਰਾ ਸਿੰਘ ਚੀਮਾ ਅਤੇ ਸ਼ਾਇਰ ਮਲਵਿੰਦਰ ਨੇ ਸਮਾਗਮ ਦੀ ਸਹਾਰਨਾ ਕਰਦਿਆਂ ਸ਼ੁਸ਼ੀਲ ਦੋਸਾਂਝ ਨੂੰ ਵਧਾਈ ਦਿੱਤੀ।ਡਾ. ਕਸ਼ਮੀਰ ਸਿੰਘ ਅਤੇ ਮੈਡਮ ਪਰਮਜੀਤ ਕੌਰ ਨੇ ਆਏ ਅਦੀਬਾਂ ਦਾ ਧੰਨਵਾਦ ਕੀਤਾ।ਹੋਰਨਾਂ ਤੋਂ ਇਲਾਵਾ ਇਸ ਸਮੇਂ ਹਰਜੀਤ ਸੰਧੂ, ਤਰਲੋਚਨ ਸਿੰਘ ਤਰਨ ਤਾਰਨ, ਸਰਬਜੀਤ ਸੰਧੂ, ਪ੍ਰਤੀਕ ਸਹਿਦੇਵ, ਪ੍ਰਿੰ: ਟੀਨਾ ਸ਼ਰਮਾ, ਮਮਤਾ ਭਗਤ, ਮਨਜੀਤ ਕੌਰ, ਅੰਕਿਤਾ ਸਹਿਦੇਵ, ਚੰਨਦੀਪ, ਨਾਨਕੀ, ਗੀਤਾ ਅਤੇ ਰੁਪਿੰਦਰ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀ ਅਤੇ ਸਕੂਲ ਸਟਾਫ ਹਾਜ਼ਰ ਸੀ।

Check Also

ਮੰਡੀਆਂ ਵਿਚੋਂ ਕਣਕ ਦੀ ਚੁਕਾਈ ਨਾਲੋ ਨਾਲ ਕਰਨ ‘ਚ ਅੰਮ੍ਰਿਤਸਰ ਜਿਲ੍ਹਾ ਪੰਜਾਬ ਵਿੱਚ ਸਭ ਤੋਂ ਅੱਗੇ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਜਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਸੀਜ਼ਨ ਅਜੇ ਸ਼ੁਰੂਆਤੀ …

Leave a Reply