Friday, April 26, 2024

ਅਮਨ ਕਾਨੂੰਨ ਕਾਇਮ ਰੱਖਣ ਅਤੇ ਗੈਰਕਾਨੂੰਨੀ ਇਕੱਠ ਨੂੰ ਖਿਡਾਉਣ ਲਈ ਪੁਲਿਸ ਨੇ ਕੀਤੀ ਰਿਹਰਸਲ

PPN2505201808 ਅੰਮ੍ਰਿਤਸਰ, 25 ਮਈ (ਪੰਜਾਬ ਪੋਸਟ- ਸਖਬੀਰ ਸਿੰਘ) – ਏ.ਡੀ.ਸੀ.ਪੀ ਚਰਨਜੀਤ ਸਿੰਘ ਆਈ.ਪੀ.ਐਸ ਅੰਮ੍ਰਿਤਸਰ, ਏ.ਸੀ.ਪੀ ਸ੍ਰੀਮਤੀ ਪਰਵਿੰਦਰ ਕੌਰ ਪੀ.ਪੀ.ਐਸ ਅਤੇ ਹੋਰ ਪੁਲਿਸ ਅਧਿਕਾਰੀਆਂ ਦੀ ਦੇਖ-ਰੇਖ ਹੇਠ ਪੁਲਿਸ ਲਾਈਨ ਅੰਮ੍ਰਿਤਸਰ ਦੀ ਗਰਾਊਂਡ ਵਿੱਚ ਪੰਜਾਬ ਪੁਲਿਸ ਅੰਮ੍ਰਿਤਸਰ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਵਲੋਂ ਅਗਾਮੀ ਸਮੇਂ ਲਈ ਸ਼ਹਿਰ ਵਿੱਚ ਕਾਨੂੰਨ ਵਿਵੱਸਥਾ ਅਤੇ ਅਮਨ ਸ਼ਾਂਤੀ ਕਾਇਮ ਰੱਖਣ ਲਈ ਅਤੇ ਗੈਰਕਾਨੂੰਨੀ ਇਕੱਠ ਨੂੰ ਖਿਡਾਉਣ ਲਈ  ਰਿਹਰਸਲ ਕੀਤੀ ਗਈ।ਇਸ ਦੌਰਾਨ ਭੀੜ ਨੂੰ ਕੰਟਰੋਲ ਕਰਨ ਲਈ ਵਰਤੋਂ ਵਿੱਚ ਲਿਆਂਦੇ ਜਾਣ ਵਾਲੇ ਆਧੁਨਿਕ ਓਪਕਰਨਾਂ ਜਿਵੇ ਸਮੋਕ ਗੰਨ, ਸਮੋਕ ਤੋਂ ਬਚਾਓ ਲਈ ਮਾਸਕ ਦੀ ਵਰਤੋਂ ਕਰਨ ਬਾਰੇ ਵੀ ਟਰੇਨਿੰਗ ਦਿੱਤੀ ਗਈ।ਇਸ ਰਿਹਰਸਲ ਦੌਰਾਨ ਪੁਲਿਸ ਫੋਰਸ ਵਲੋਂ ਹਲਕੇ ਬਲ ਦਾ ਪ੍ਰਯੋਗ/ ਵਰਤੋਂ ਕਰਕੇ ਭੀੜ ਨੂੰ ਕਿਵੇਂ ਤਿੱਤਰ-ਬਿੱਤਰ ਕੀਤਾ ਜਾ ਸਕਦਾ ਹੈ, ਬਾਰੇ ਵੀ ਸਿਖਲਾਈ ਦਿੱਤੀ ਗਈ।

  PPN2505201809

Check Also

ਮੰਡੀਆਂ ਵਿਚੋਂ ਕਣਕ ਦੀ ਚੁਕਾਈ ਨਾਲੋ ਨਾਲ ਕਰਨ ‘ਚ ਅੰਮ੍ਰਿਤਸਰ ਜਿਲ੍ਹਾ ਪੰਜਾਬ ਵਿੱਚ ਸਭ ਤੋਂ ਅੱਗੇ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਜਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਸੀਜ਼ਨ ਅਜੇ ਸ਼ੁਰੂਆਤੀ …

Leave a Reply