Thursday, April 25, 2024

ਭੀਖੀ ਸਾਂਝ ਕੇਦਰ ਵਲੋਂ ਨਸ਼ਾ ਵਿਰੋਧੀ ਸੈਮੀਨਾਰ

ਭੀਖੀ, 28 ਜੁਲਾਈ (ਪੰਜਾਬ ਪੋਸਟ- ਕਮਲ ਜਿੰਦਲ) – ਨਸ਼ਿਆਂ ਦੇ ਵਿਰੋਧ ਵਿੱਚ ਐਸ.ਐਸ.ਪੀ ਮਨਧੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਸਚਿਨ ਗੁਪਤਾ PPN2807201807ਕਮਿਊਨਟੀ ਐਸ.ਪੀ ਦੀ ਯੋਗ ਅਗਵਾਈ ਹੇਠ ਬਣਾਈ ਨਸ਼ਾ ਵਿਰੋਧੀ  ਟਾਸਕ ਫੋਰਸ ਟੀਮ ਥਾਣਾ ਭੀਖੀ ਅਤੇ ਸਾਂਝ ਕਂੇਦਰ ਭੀਖੀ ਵੱਲੋਂ ਪਿੰਡ ਹਮੀਰਗੜ ਢੈਪਈ ਦੀ ਸੱਥ ਵਿੱਚ ਨਸ਼ਾ ਵਿਰੋਧੀ ਸੈਮੀਨਾਰ ਕਰਵਾਇਆ ਗਿਆ।ਜਿਥੇ ਥਾਣਾ ਮੁੱਖੀ ਅੰਗਰੇਜ ਸਿੰਘ ਹੁੰਦਲ ਅਤੇ ਸਾਂਝ ਕੇਦਰ ਇੰਚਾਰਜ਼ ਸਮਰਾਟਵੀਰ ਨੇ ਹਾਜਰੀਨ ਨੂੰ ਨਸ਼ਿਆਂ ਤੋ ਹੋਣ ਵਾਲੇ ਸਮਾਜਿਕ, ਆਰਥਿਕ ਅਤੇ ਸਰੀਰਿਕ ਨੁਕਸਾਨ ਬਾਰੇ ਦੱਸਿਆ ਅਤੇ ਕਿਹਾ ਕਿ ਜੇਕਰ ਕੋਈ ਪਿੰਡ /ਸਹਿਰ ਵਾਸੀਆਂ ਨੂੰ ਨਸ਼ਾ ਵੇਚਦਾ ਹੈ ਤਾਂ ਇਸ ਬਾਰੇ ਪੁਲਿਸ ਨੂੰ ਇਤਲਾਹ ਦਿਉ ਤਾਂ ਜੋ ਅਜਿਹੇ ਵਿਅਕਤੀਆਂ ਨੂੰ ਨੱਥ ਪਾਈ ਜਾ ਸਕੇ ਅਤੇ ਟਾਸਕ ਫੋਰਸ ਟੀਮ ਵਿੱਚ ਸ਼ਾਮਲ ਏ.ਐੱਸ.ਆਈ ਬਲਵੰਤ ਸਿੰਘ ਅਤੇ ਏ.ਐੱਸ.ਆਈ ਸੁਰੇਸ਼ ਕੁਮਾਰ ਨੇ ਮੌਜੂਦ ਲੋਕਾਂ ਨੂੰ  ਆਪਣੇ ਆਸ-ਪਾਸ ਜੋ ਨਸ਼ੇ ਕਰਦੇ ਹਨ ਨੂੰ ਨਸ਼ਾ ਛੱਡਣ ਲਈ ਪੇ੍ਰਰਿਤ ਕਰਨ ਲਈ ਅਤੇ ਜੋ ਵੀ ਪਿੰੰਡ ਵਿੱਚ ਨਸ਼ਾ ਵੇਚਣ ਆਉਦੇ ਹਨ ਨੂੰ ਪੁਲਿਸ ਕੋਲ ਸੂਚਨਾ ਦੇਣ ਤਾਂ ਕਿ ਅਜਿਹੇ ਵਿਅਕਤੀਆ ਤੋਂ ਸਮਾਜ ਨੂੰ ਬਚਿਆ ਜਾ ਸਕੇ।ਕਿਸਾਨ ਯੂਨੀਅਨ ਆਗੂ ਜਗਜੀਤ ਸਿੰਘ ਨੇ ਨਸ਼ੇ ਤੋਂ ਦੂਰ ਰਹਿ ਕੇ ਖੇਡਾਂ ਵਿੱਚ ਭਾਗ ਲੈ ਕੇ ਆਪਣਾ ਅਤੇ ਆਪਣੇ ਇਲਾਕੇ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਜਿੰਦਗੀ ਵਿੱਚ ਨਸ਼ਾ ਨਾ ਕਰਨ ਦੀ ਸੋਂਹ ਚੁੱਕਵਾਈ ਗਈ।
ਇਸ ਨਸ਼ਾ ਵਿਰੋਧੀ ਮਹਿੰਮ ਦੌਰਾਨ ਹੌਲ: ਮਨਜਿੰਦਰ ਸਿੰਘ, ਬੇਅੰਤ ਸਿੰਘ, ਸਰਪੰਚ ਕਰਮਜੀਤ ਕੌਰ, ਸਾਂਝ ਕੇਂਦਰ ਮੈਂਬਰ ਨਾਜਮ ਸਿੰਘ, ਕਲੱਬ ਪ੍ਰਧਾਨ ਧੰਨਜੀਤ ਸਿੰਘ, ਰਾਜਪਾਲ ਬਾਂਸਲ, ਬਿੰਦਰ ਪੰਡਿਤ, ਨਾਜਮ ਸਿੰਘ, ਨਾਜਰ ਸਿੰਘ, ਮਨਜੀਤ ਸਿੰਘ, ਰਾਮ ਸਿੰਘ ਮਾਨਸ਼ਾਹੀਆ, ਗੁਰਦਿਆਲ ਸਿੰਘ, ਦਰਸ਼ਨ ਸਿੰਘ, ਰਮੇਸਵਰਦਾਸ, ਬਲਵਿੰਦਰ  ਸਿੰਘ ਨੰਬਰਦਾਰ, ਜਾਗਰ ਸਿੰਘ, ਬਿੱਲੂ  ਸਿੰਘ, ਨਰੋਤਮ ਸਿੰਘ,ਜਗਮੀਤ ਸਿੰਘ, ਰੱਖਾ ਸਿੰਘ, ਜੀਵਾ ਸਿੰਘ ਪਿੰਡ ਵਾਸੀ ਮੌਜੂਦ ਸਨ।
 

Check Also

ਮੰਡੀਆਂ ਵਿਚੋਂ ਕਣਕ ਦੀ ਚੁਕਾਈ ਨਾਲੋ ਨਾਲ ਕਰਨ ‘ਚ ਅੰਮ੍ਰਿਤਸਰ ਜਿਲ੍ਹਾ ਪੰਜਾਬ ਵਿੱਚ ਸਭ ਤੋਂ ਅੱਗੇ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਜਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਸੀਜ਼ਨ ਅਜੇ ਸ਼ੁਰੂਆਤੀ …

Leave a Reply