Friday, April 26, 2024

 ਸਰਕਾਰੀ ਸਕੂਲ ਧੁਪਸੜੀ ਵੱਲੋਂ ਰਾਸ਼ਟਰੀ ਵਿਗਿਆਨ ਦਿਵਸ ਆਯੋਜਿਤ

ਵਿਦਿਆਰਥੀ ਸਾਇੰਸ ਵਿਚ ਦਿਲਚਸਪੀ ਲੈ ਕੇ ਸਮੇਂ ਦੇ ਹਾਣੀ ਬਣਨ – ਧੁਪਸੜੀ

PPN2802201501
ਬਟਾਲਾ, 28 ਫਰਵਰੀ (ਨਰਿੰਦਰ ਬਰਨਾਲ) – ਪੰਜਾਬ ਸਟੇਟ ਕੌਸਲ ਫਾਰ ਸਾਇੰਸ ਐਂਡ ਟੈਕਨਾਲੌਜੀ ਵਿਭਾਗ ਚੰਡੀਗੜ ਅਤੇ ਜਿਲਾ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਸ ਅਮਰਦੀਪ ਸਿੰਘ ਸੈਣੀ, ਜਿਲਾ ਸਾਇੰਸ ਸੁਪਰਵਾਈਜਰ ਰਵਿੰਦਰਪਾਲ ਸਿੰਘ ਚਾਹਲ ਜੀ ਦੇ ਦਿਸ਼ਾ ਨਿਰਦੇਸਾਂ ਹੇਠ ਕਲਪਨਾ ਚਾਵਲਾ ਸਾਇੰਸ ਕਲੱਬ ਸਰਕਾਰੀ ਸੀਨੀਅਰ ਸਕਂੈਡਰੀ ਸਕੂਲ ਧੁੱਪਸੜੀ (ਗੁਰਦਾਸਪੁਰ) ਦੇ ਪ੍ਰਿੰਸੀਪਲ ਹਰਦੀਪ ਸਿੰਘ ਚਾਹਲ ਤੇ ਪ੍ਰੇਮ ਸਿੰਘ ਦੇ ਪ੍ਰਬੰਧਾ ਹੇਠ ਭਾਰਤ ਦੇ ਪ੍ਰਸਿੱਧ ਵਿਗਿਆਨੀ  ਅਤੇ ਨੌਬਲ ਪੁਰਸਕਾਰ ਵਿਜੇਤਾ ਡਾ ਚੰਦਰਸੇਖਰ ਵੈਕਟਾਰਮਨ ਨੂੰ ਸਮਰਪਿਤ ਰਾਸਟਰੀ ਵਿਗਿਆਨ ਦਿਵਸ -2015 ਦਾ ਆਯੌਜਨ ਕੀਤਾ ਗਿਆ। ਬੱਚਿਆਂ ਵਿਚ ਵਿਗਿਆਨ ਦੀ ਦਿਲਚਸਪੀ ਤੇ ਵਧੀਆ ਸੋਚ ਪੈਦਾ ਕਰਨ ਦੇ ਮਕਸਦ ਨਾਲ ਇਸ ਮੌਕੇ ਭਾਸ਼ਣ, ਕੁਇਜ ਤੇ ਚਾਰਟ ਮੇਕਿੰਗ ਮੁਕਾਬਲੇ ਕਰਵਾਏ ਗਏ।ਕੁਇਜ ਮੁਕਾਬਲੇ ਵਿਚ ਗੁਰਲੀਨ ਕੌਰ ਤੇ ਨਵਪ੍ਰੀਤ ਕੌਰ ਨੇ ਪਹਿਲਾ ਸਥਾਂਨ ਪ੍ਰਾਪਤ ਕੀਤਾ। ਰਣਜੀਤ ਕੌਰ ਤੇ ਪਿੰਕਜੀਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਤੇ ਅਮਰਜੀਤ ਕੌਰ ਨੇ ਤੀਸਰਾ ਸਥਾਂਨ ਪ੍ਰਾਪਤ ਕੀਤਾ। ਇਸ ਚਾਰਟ ਮੇਕਿੰਗ ਮੁਕਾਬਲੇ ਵਿਚ ਇਮਨਪ੍ਰੀਤ ਕੌਰ ਨੇ ਪਹਿਲਾ, ਗੁਰਵਿੰਦਰ ਸਿੰਘ ਨੇ ਦੂਜਾ ਤੇ ਅਮਰਜੀਤ ਕੌਰ ਨੇ ਕ੍ਰਮਵਾਰ ਤੀਸਰਾ ਸਥਾਨ ਪ੍ਰਾਪਤ ਕੀਤਾ। ਲੈਕਚਰਾਰ ਪ੍ਰੇਮ ਸਿੰਘ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਵਿਕਾਸ ਲਈ ਵਿਦਿਆਰਥੀਆਂ ਨੂੰ ਵਿਗਿਆਨਿਕ ਸੋਚ ਦੇ ਧਾਰਨੀ ਹੋਣਾ ਚਾਹੀਦਾ ਹੈ ਤੇ ਦੱਸਿਆ ਕਿ 1928 ਵਿਚ ਡਾ ਰਮਨ ਨੇ ਇਕ ਵਿਲੱਖਣ ਰਮਨ ਪ੍ਰਭਾਵ ਦੀ ਖੋਜ ਕੀਤੀ ਸੀ।ਇਸ ਮੌਕੇ ਸੁਖਵੰਤ ਕੌਰ, ਸਤਿੰਦਰ ਕੌਰ ਕਾਹਲੋ, ਪ੍ਰੇਮ ਸਿੰਘ, ਦਵਿੰਦਰ ਸਿੰਘ, ਸਤਨਾਮ ਸਿੰਘ, ਬਲਵਿੰਦਰ ਸਿੰਘ, ਜਗੀਰ ਸਿੰਘ, ਕਿੰਦਰਜੀਤ ਕੌਰ, ਹਰਭਜਨ ਸਿੰਘ , ਸੰਦੀਪ ਕੁਮਾਰ, ਰਜਿੰਦਰ ਸ਼ਰਮਾ ਨੇ ਵਿਚਾਰ ਪੇਸ ਕੀਤੇ।ਜੇਤੂ ਵਿਦਿਆਰਥੀਆਂ ਨੂੰ ਹਰਦੀਪ ਸਿੰਘ ਚਾਹਲ ਤੇ ਸਮੁੱਚੇ ਸਟਾਫ ਵੱਲੋ ਸਨਮਾਨ ਚਿੰਨ ਦਿਤੇ ਗਏ।

Check Also

ਮੰਡੀਆਂ ਵਿਚੋਂ ਕਣਕ ਦੀ ਚੁਕਾਈ ਨਾਲੋ ਨਾਲ ਕਰਨ ‘ਚ ਅੰਮ੍ਰਿਤਸਰ ਜਿਲ੍ਹਾ ਪੰਜਾਬ ਵਿੱਚ ਸਭ ਤੋਂ ਅੱਗੇ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਜਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਸੀਜ਼ਨ ਅਜੇ ਸ਼ੁਰੂਆਤੀ …

Leave a Reply