Thursday, July 3, 2025
Breaking News

ਪੰਜਾਬ

ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਰਾਜੀਵ ਗਾਂਧੀ ਦਾ ਜਨਮ ਦਿਵਸ’ਸਦਭਾਵਨਾ ਦਿਵਸ’ ਵਜੋਂ ਮਨਾਇਆ

ਅੰਮ੍ਰਿਤਸਰ, 23  ਅਗਸਤ (ਜਗਦੀਪ ਸਿੰਘ ਸੱਗੂ)- ਸਥਾਨਕ ਲਾਰੈਂਸ ਰੋਡ ਸਥਿਤ ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਦੀ ਐਨ. ਐਸ. ਐਸ. ਯੂਨਿਟ ਨੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਰਾਜੀਵ ਗਾਂਧੀ ਦੇ ਜਨਮ ਦਿਵਸ ਦੇ ਮੌਕੇ ਤੇ ਵਾਈਸ ਪ੍ਰਿੰਸੀਪਲ ਮਿਸਿਜ਼ ਮਨਬੀਰ ਕੌਸ਼ਲ ਦੀ ਪ੍ਰਧਾਨਗੀ ਅਧੀਨ ‘ਸਦਭਾਵਨਾ ਦਿਵਸ’ ਮਨਾਇਆ ਗਿਆ।ਕਾਲਜ ਦੇ ਸੈਮੀਨਾਰ ਵਿਚ ਪਰਚਾ ਪੜਨ ਦੀ ਪ੍ਰਤੀਯੋਗਤਾ ਕਰਵਾਈ ਗਈ।ਪ੍ਰੋਗਰਾਮ ਅਫਸਰ ਸ਼ੀ੍ਰਮਤੀ. …

Read More »

ਸਰਕਾਰੀ ਐਲੀਮੈਂਟਰੀ ਸਕੂਲ ਦੇ ਬੱਚਿਆਂ ਨੂੰ ਮੁੱਢਲੇ ਇਲਾਜ ਦੀ ਟ੍ਰੇਨਿੰਗ ਪ੍ਰਦਾਨ

ਬਠਿੰਡਾ, 23 ਅਗਸਤ (ਜਸਵਿੰਦਰ ਸਿੰਘ ਜੱਸੀ) – ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸ਼ਹੀਦ ਜਰਨੈਲ ਸਿੰਘ ਮੈਮੋਰੀਅਲ ਵੈਲਫੇਅਰ ਸੁਸਾਇਟੀ ਬਠਿੰਡਾ ਵੱਲੋ ਸ਼ਹੀਦ ਜਰਨੈਲ ਸਿੰਘ ਸਰਕਾਰੀ ਐਲੀਮੈਟਰੀ ਸਕੂਲ, ਮੁਹੱਲਾ ਗੁਰੂ ਨਾਨਕ ਪੁਰਾ ਵਿਖੇ ਬੱਚਿਆਂ ਨੂੰ ਰੈਡ ਕਰਾਸ ਵਲੋਂ ਮੁੱਢਲੇ ਇਲਾਜ ਦੀ ਟ੍ਰੇਨਿੰਗ ਦਿੱਤੀ। ਇਸ ਮੌਕੇ ਤੇ ਰੈਡ ਕਰਾਸ ਦੇ ਟ੍ਰੇਨਰ ਸੁਪਰਵਾਇਜਰ ਅਤੇ  ਲੈਕਚਰਾਰਾਂ ਨੇ ਬੱਚਿਆਂ ਨੂੰ ਦੱਸਿਆ ਕਿ ਕਈ ਵਾਰ ਬੱਚਿਆਂ ਨੂੰ …

Read More »

’ਬਾਬਾਣੀਆਂ ਕਹਾਣੀਆਂ’ ਧਾਰਮਿਕ ਪੁਸਤਕ ਖਾਲਸਾ ਸਕੂਲ ਲਾਈਬ੍ਰੇਰੀ ਨੂੰ ਭੇਂਟ

ਬਠਿੰਡਾ, 23 ਅਗਸਤ (ਜਸਵਿੰਦਰ ਸਿੰਘ ਜੱਸੀ) – ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਬਠਿੰਡਾ ਵਿਖੇ ਸਵੇਰ ਦੀ ਸਭਾ ਵਿੱਚ  ਲੇਖਕ ਸ: ਅਮਰ ਸਿੰਘ ਸਿੱਧੂ ਵੱਲੋਂ ਆਪਣੀ ਧਾਰਮਿਕ ਪੁਸਤਕ ‘ਬਾਬਾਣੀਆਂ ਕਹਾਣੀਆਂ’ ਸਕੂਲ ਦੀ ਲਾਇਬ੍ਰੇਰੀ ਨੂੰ ਭੇਂਟ ਕੀਤੀ ਗਈ । ਇਸ ਮੌਕੇ ਸ: ਅਮਰ ਸਿੰਘ ਸਿੱਧੂ ਦੀ ਧਰਮਪਤਨੀ ਨੇ ਦੱਸਿਆ ਕਿ ਉਨ੍ਹਾਂ ਦੀ ਇਹ ਪੁਸਤਕ  ਗੁਰਬਾਣੀ ਦੇ ਸਿਧਾਂਤਾ ਬਾਰੇ ਭਰਪੂਰ ਜਾਣਕਾਰੀ ਦਿੰਦੀ ਹੈ। …

Read More »

ਮਾਸਟਰ ਕੇਡਰ ਯੂਨੀਅਨ ਦੀ ਹੰਗਾਮੀ ਮੀਟਿੰਗ ਬਟਾਲਾ ਵਿਖੇ ਆਯੋਜਿਤ

ਬਟਾਲਾ, 23 ਅਗਸਤ (ਨਰਿੰਦਰ ਬਰਨਾਲ) – ਮਾਸਟਰ ਕੇਡਰ ਯੂਨੀਅਨ ਗੁਰਦਾਸਪੁਰ ਦੀ ਇੱਕ ਜਰੂਰੀ ਮੀਟਿੰਗ ਅੱਜ ਹਕੀਕਤ ਰਾਏ ਦੀ ਸਮਾਧ ਬਟਾਲਾ ਵਿਖੇ ਆਯੋਜਤ ਕੀਤੀ ਗਈ। ਇਸ ਮੀਟਿੰਗ ਦੀ ਪ੍ਰਧਾਨਗੀ ਸੂਬਾ ਉਪ ਪ੍ਰਧਾਂਨ ਬਲਦੇਵ ਸਿੰਘ ਬੁਟਰ ਤੇ ਜਿਲਾ ਪ੍ਰਧਾਨ ਕੁਲਵਿੰਦਰ ਸਿੰਘ ਸਿਧੂ ਦੀ ਪ੍ਰਧਾਂਨਗੀ ਹੇਠ ਹੋਈ ਮੀਟਿੰਗ ਦੋਰਾਨ ਮਾਸਟਰ ਕੇਡਰ ਨੂੰ ਆ ਰਹੀਆਂ ਮੁਸਕਿਲਾਂ ਤੇ ਭਵਿੱਖ ਕੀਤੀ ਜਾ ਸੰਘਰਸ਼ ਦੀ ਰਣਨੀਤੀ ਬਾਰੇ …

Read More »

ਸ੍ਰੀ ਹਰਗੋਬਿੰਦਪੁਰ ਦੇ ਸੀਵਰੇਜ ਤੇ ਵਾਟਰ ਸਪਲਾਈ ਪ੍ਰੋਜੈਕਟ ‘ਤੇ 850 ਵਿਚੋਂ 780 ਕਰੋੜ ਖਰਚੇ- ਰਜਤ ਉਬਰਾਏ

ਬਟਾਲਾ, 23 ਅਗਸਤ (ਨਰਿਦਰ ਬਰਨਾਲ) – ਪੰਜਾਬ ਸਰਕਾਰ ਵੱਲੋਂ ਧਾਰਮਿਕ ਅਤੇ ਇਤਿਹਾਸਕ ਸ਼ਹਿਰ ਸ੍ਰੀ ਹਰਗੋਬਿੰਦਪੁਰ ਦੇ ਸਰਬਪੱਖੀ ਵਿਕਾਸ ਵੱਲ ਉਚੇਚਾ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਸ਼ਹਿਰ ਦੀ 100 ਫੀਸਦੀ ਅਬਾਦੀ ਨੂੰ ਪੀਣ ਵਾਲਾ ਸਾਫ ਪਾਣੀ ਅਤੇ ਹਰ ਘਰ ਨੂੰ ਸੀਵਰੇਜ ਦੀ ਸਹੂਲਤ ਦੇਣ ਦਾ ਪ੍ਰੋਜੈਕਟ ਹਾਲ ਹੀ ਵਿੱਚ ਮੁਕੰਮਲ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ਼.ਡੀ.ਐਮ ਬਟਾਲਾ ਅਤੇ …

Read More »

 ਸਰਕਾਰੀ ਸੀਨੀਅਰ ਸਕੰਡਰੀ ਸਕੂਲ ਕੋਹਾਲੀ ਦੀ ਪ੍ਰਬੰਧਕੀ ਕਮੇਟੀ ਦੀ ਚੋਣ

ਅਮ੍ਰਿਤਸਰ, 23  ਅਗਸਤ (ਪਤਰ ਪ੍ਰੇਰਕ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਹਾਲੀ  ਦੀ ਪ੍ਰਬੰਧਕੀ ਕਮੇਟੀ ਦੀ ਚੋਣ ਪ੍ਰਿੰਸੀਪਲ ਸੁਰਿੰਦਰ ਸਿੰਘ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਸਰਬ ਸੰਮਤੀ ਨਾਲ ਚੇਅਰਪਰਸਨ ਮਿਲਖਾ ਸਿੰਘ ਕੋਹਾਲੀ, ਉਪ ਚੇਅਰਪਰਸਨ ਧਰਵਿੰਦਰ ਸਿੰਘ ਔਲਖ, ਸੈਕਟਰੀ ਮਾਸਟਰ ਸੁਖਵਿੰਦਰ ਸਿੰਘ ਤੋਂ ਇਲਾਵਾ ਸਵਿੰਦਰ ਸਿੰਘ , ਅਰਜਨ ਸਿੰਘ ਬਾਬਾ, ਰਾਜਵਿੰਦਰ ਕੌਰ, ਬਲਬੀਰ ਕੌਰ, ਪਲਵਿੰਦਰ ਕੌਰ, ਬਲਜੀਤ ਕੌਰ, ਸ਼ਰਬਜੀਤ ਕੌਰ, ਸਰਪੰਚ …

Read More »

ਚਾਰ ਲੁਟੇਰਿਆਂ ਵਲੋਂ ਹਥਿਆਰਾਂ ਦੀ ਨੋਕ ‘ਤੇ 6 ਲੱਖ ਦੀ ਲੁੱਟ – ਪੁਲਿਸ ਜਾਂਚ ਜਾਰੀ

ਅੰਮ੍ਰਿਤਸਰ, 23 ਅਗਸਤ (ਪੰਜਾਬ ਪੋਸਟ ਬਿਊਰੋ)- ਸਥਾਨਕ ਸੁਲਤਾਨਵਿੰਡ ਇਲਾਕੇ ਵਿੱਚ ਪੈਂਦੇ ਇੰਡਸਟਰੀਅਲ ਏਰੀਏ ਵਿਚੋਂ ਕਾਰ ‘ਤੇ ਚਾਰ ਨੌਜਵਾਨਾਂ ਵਲੋਂ ਲੋਹੇ ਦੇ ਇੱਕ ਕਮਿਸ਼ਨ ਏਜੰਟ ਪਾਸੋਂ ਪਿਸਟਲ ਦੀ ਨੋਕ ‘ਤੇ 6 ਲੱਖ ਰੁਪਏ ਲੁੱਟ ਲਏ ਜਾਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਬਾਅਦ ਦੁਪਹਿਰ ਸੋੋ ਫੁਟੀ ਸੜਕ ‘ਤੇ ਸਥਿਤ ਲੋਹੇ ਦੇ ਕਮਿਸ਼ਨ ਏਜੰਟ ਬੀ.ਕੇ ਗੁਪਤਾ ਦੇ ਬੇਟੇ ਮੋਹਿਤ ਕੁਮਾਰ ਰੁਪਏ ਘਰੋਂ …

Read More »

ਓਂਟਾਰੀਓ ਵਿੱਚ ਸਿੱਖਾਂ ਨੂੰ ਹੈਲਮਟ ਤੋਂ ਛੋਟ ਨਾ ਦੇਣਾ ਮੰਦਭਾਗਾ

ਅੰਮ੍ਰਿਤਸਰ, 22 ਅਗਸਤ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖਾਂ ਨੂੰ ਕੈਨੇਡਾ ਦੇ ਪੂਰਬੀ ਸੈਂਟਰਲ ਸੂਬੇ ਓਂਟਾਰੀਓ ਦੀ ਮੁੱਖ ਮੰਤਰੀ ਵੱਲੋਂ ਮੋਟਰਸਾਈਕਲ ਤੇ ਸਵਾਰੀ ਦੌਰਾਨ ਹੈਲਮਟ ਪਾਉਣ ਤੋਂ ਛੋਟ ਨਾ ਦੇਣ ਨੂੰ ਇਕ ਨਿਰਾਸ਼ਾਜਨਕ ਵਿਸ਼ਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਜਿਥੇ ਸਿੱਖ ਲਈ ਦਸਤਾਰ ਸਜਾਉਣਾ ਉਸ ਦੇ ਸਿੱਖ ਹੋਣ ਲਈ ਮਾਣ ਵਾਲੀ ਗੱਲ ਹੈ, ਉਥੇ ਦਸਤਾਰ …

Read More »

ਭਾਈ ਕੁਲਵਿੰਦਰ ਸਿੰਘ ਖਾਨਪੁਰੀ ਦਾ ਤਿਹਾੜ ਜੇਲ੍ਹ ਵਿੱਚ ਜਬਰੀ ਕਕਾਰ (ਕੜਾ) ਉਤਾਰਨਾ ਨਿੰਦਣਯੋਗ ਜਥੇ: ਅਵਤਾਰ ਸਿੰਘ

ਅੰਮ੍ਰਿਤਸਰ, 22 ਅਗਸਤ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਭਾਈ ਕੁਲਵਿੰਦਰ ਸਿੰਘ ਖਾਨਪੁਰੀ ਦਾ ਤਾਮਿਲਨਾਡੂ ਦੀ ਸੁਰੱਖਿਆ ਫੋਰਸ ਵੱਲੋਂ ਜਬਰੀ ਕੜਾ ਉਤਾਰਨ, ਦਸਤਾਰ ਅਤੇ ਕੇਸਾਂ ਦੀ ਬੇਅਦਬੀ ਕਰਨ ਦੀ ਸਖਤ ਨਿੰਦਾ ਕਰਦਿਆਂ ਸਬੰਧਿਤ ਜੇਲ੍ਹ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਸ਼ੋ੍ਰਮਣੀ ਕਮੇਟੀ ਤੋਂ ਜਾਰੀ ਪੈ੍ਰਸ ਨੋੋਟ ਵਿਚ ਉਨ੍ਹਾਂ ਕਿਹਾ …

Read More »

ਫੀਬਾ ਵੱਲੋਂ ਸਿੱਖ ਖਿਡਾਰੀ ਨੂੰ ਬਾਸਕਿਟਬਾਲ ਖੇਡਣ ਤੋਂ ਰੋਕਣਾ ਮੰਦਭਾਗਾ-ਜਥੇ: ਅਵਤਾਰ ਸਿੰਘ

ਅੰਮ੍ਰਿਤਸਰ, 22 ਅਗਸਤ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਰਬੀ ਦੇਸ਼ ਦੋਹਾ ਕਤਰ ਵਿੱਚ ਚੱਲ ਰਹੀ ਫੀਬਾ ਅੰਡਰ-18 ਏਸ਼ੀਅਨ ਬਾਸਕਿਟਬਾਲ ਚੈਂਪੀਅਨਸ਼ਿਪ ਦੌਰਾਨ ਭਾਰਤੀ ਖਿਡਾਰੀ ਸ. ਅਨਮੋਲ ਸਿੰਘ ਨੂੰ ਫੀਬਾ ਕਮਿਸ਼ਨਰ ਵੱਲੋਂ ਸਿਰ ‘ਤੇ ਛੋਟੀ ਦਸਤਾਰ (ਪਟਕਾ) ਸਜਾ ਕੇ ਬਾਸਕਿਟਬਾਲ ਖੇਡਣ ਤੋਂ ਰੋਕੇ ਜਾਣ ਨੂੰ ਮੰਦਭਾਗਾ ਕਹਿੰਦਿਆ ਇਸ ਦੀ ਸਖਤ ਨਿਖੇਧੀ ਕੀਤੀ ਹੈ। ਇਥੋਂ ਜਾਰੀ ਪ੍ਰੈੱਸ ਨੋਟ …

Read More »