Friday, April 26, 2024

ਪੰਜਾਬ

ਸਿੱਧੂ ਵੱਲੋਂ ਅੰਮ੍ਰਿਤਸਰ `ਚ ਵਿਸ਼ਵ ਫੂਡ ਫੈਸਟੀਵਲ ਤੇ ਵਿਰਾਸਤੀ ਰਸੋਈ ਸੰਮੇਲਨ ਦੀ ਸ਼ੁਰੂਆਤ

ਵਿਸ਼ਵ ਪ੍ਰਸਿੱਧ ਖਾਨਸਾਮਿਆਂ ਨੂੰ ਪੰਜਾਬ `ਚ ਇੰਡੀਅਨ ਕਲਨਿਰੀ ਇੰਸਟੀਚਿਊਟ ਬਨਾਉਣ ਦਾ ਸੱਦਾ ਅੰਮ੍ਰਿਤਸਰ, 12 ਅਕਤੂਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਗੁਰੂ ਨਗਰੀ ਵਿਖੇ ਵਿਸ਼ਵ ਫੂਡ ਫੈਸਟੀਵਲ ਅਤੇ ਵਿਰਾਸਤੀ ਰਸੋਈ ਸੰਮੇਲਨ ਦੀ ਸ਼ੁਰੂਆਤ ਕਰਦੇ ਸਥਾਨਕ ਸਰਕਾਰਾਂ ਤੇ ਸੈਰ ਸਪਾਟਾ ਮੰਤੀਰ ਪੰਜਾਬ ਨਵਜੋਤ ਸਿੰਘ ਸਿੱਧੂ ਨੇ ਵਿਸ਼ਵ ਦੇ ਮਹਾਨ ਖਾਨਸਾਮਿਆਂ ਨੂੰ ਸੱਦਾ ਦਿੱਤਾ ਕਿ ਉਹ ਹੋਟਲ ਤੇ ਸੈਰਸਪਾਟਾ ਸਨਅਤ ਦੀਆਂ ਜ਼ਰੂਰਤਾਂ ਪੂਰੀਆਂ …

Read More »

ਜਿਲਾ ਪੱਧਰੀ ਖੇਡਾਂ `ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ ਦੀ ਚੜਤ

ਬਟਾਲਾ, 12 ਅਕਤੂਬਰ (ਨਰਿੰਦਰ ਬਰਨਾਲ) – ਸਕੂਲੀ ਸਿਖਿਆ ਦੇ ਨਾਲ ਖੇਡਾਂ ਨੂੰ ਘਰ ਘਰ ਪਹੁੰਚਾਉਣ ਪਹੁੰਚਾਊਣ ਅਤੇ ਵਿਦਿਆਰਥੀਆਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਜਿਲਾ ਟੂਰਨਾਮੈਟ ਕਮੇਟੀ ਗੁਰਦਾਸਪੁਰ ਵਲੋਂ ਬੀਤੇ ਦਿਨੀ ਕਰਵਾਏ ਗਏ ਐਥਲੈਟਿਕਸ ਮੁਕਾਬਲਿਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ (ਗੁਰਦਾਸਪੁਰ) ਦੇ ਵਿਦਿਆਰਥੀਆਂ ਨੇ ਆਪਣੀ ਕਲਾ ਦੇ ਜੌਹਰ ਦਿਖਾਏ।ਸਕੂਲ ਪ੍ਰਿੰਸੀਪਲ ਰਵਿੰਦਰਪਾਲ ਸਿੰਘ ਚਾਹਲ, ਗੁਰਮੀਤ ਸਿੰਘ, ਨਰਿੰਦਰ ਸਿੰਘ, ਕੰਵਲਪ੍ਰੀਤ ਕੌਰ, ਰਮਨ …

Read More »

ਮੈਨੂੰ ਬੋਲਣਾ ਪਿਆ

ਤੂੰ ਚੁੱਪ ਹੋ ਗਿਆ ਤਾਂ, ਮੈਨੂੰ ਬੋਲਣਾ ਪਿਆ, ਤੇਰੀਆਂ ਯਾਦਾਂ ਦਾ ਸੰਦੂਕ, ਮੈਨੂੰ ਖੋਲਣਾ ਪਿਆ। ਦਿਲ ਦਾ ਦਰਵਾਜ਼ਾ ਢੋਹ ਕੇ ਵੀ, ਖੋਲਣਾ ਪਿਆ, ਤੂੰ ਚੁੱਪ ਹੋ ਗਿਆ, ਮੈਨੂੰ ਬੋਲਣਾ ਪਿਆ। ਨਾ ਕਿਸੇ ਨੇ ਸਾਡੇ ਨਾਲ, ਪਿਆਰ ਜਤਾਇਆ, ਨਾ ਹੀ ਪੂਰੀ ਤਰ੍ਹਾਂ, ਆਪਣਾ ਬਣਾਇਆ। ਫਿਰ ਵੀ ਇਹ ਸਭ ਕੁਝ, ਸਹਿਣਾ ਪਿਆ, ਤੂੰ ਚੁੱਪ ਹੋ ਗਿਆ, ਮੈਨੂੰ ਬੋਲਣਾ ਪਿਆ। ਤੈਨੂੰ ਸੀ ਬਹੁਤ …

Read More »

ਨਾਨਕਾ ਪਿੰਡ

ਹੁੰਦੇ ਜੂਨ ‘ਚ ਸਕੂਲ ਜਦੋਂ ਬੰਦ ਸੀ, ਹੁੰਦੀ ਇੱਕੋ ਇੱਕ ਮਾਪਿਆਂ ਤੋਂ ਮੰਗ ਸੀ। ਮਾਪੇ ਬੜੇ ਲਾਰੇ ਲਾਉਂਦੇ, ਅਸੀ ਜਿਦੋਂ ਨਹੀਂ ਸੀ ਭਾਉਂਦੇ। ਜਦੋਂ ਝੂਠੀ ਮੂਠੀ ਰੁੱਸ ਕੇ ਮਨਾਉਂਦੇ ਹੁੰਦੇ ਸੀ, ਵੇਲੇ ਹੋ ਗਈ ਏ ਪੁਰਾਣਿਆਂ ਦੀ ਗੱਲ ਉਹ, ਪਿੰਡ ਨਾਨਕੇ ਨੂੰ ਜਦੋਂ ਅਸੀ ਜਾਂਦੇ ਹੁੰਦੇ ਸੀ। ਬੜੇ ਚਾਵਾਂ ਨਾਲ ਅਸੀ ਖੁਦ ਨੂੰ ਸਜਾਉਂਦੇ, ਉਦੋਂ ਖੁਸ਼ੀ ਵਿੱਚ ਫੁੱਲੇ ਨਾ ਸਮਾਉਂਦੇ …

Read More »

ਮੁਸਕਰਾਉਣਾ ਵੀ ਇਕ ਅਦਾ ਹੈ………

ਅੱਜ ਦੇ ਇਸ ਆਧੁਨਿਕ ਅਤੇ ਤਕਨੀਕੀ ਯੁੱਗ ਦੇ ਵਿਚ ਸਾਨੂੰ ਇਕ ਦੂਜੇ ਤੋਂ ਅੱਗੇ ਨਿਕਲ ਜਾਣ ਦੀ ਏਨੀ ਕੁ ਕਾਹਲ ਹੈ ਕਿ ਅਸੀਂ ਮੁਸਕੁਰਾਉਣਾ ਹੀ ਭੁੱਲ ਗਏ ਹਾਂ।ਕਦੀ-ਕਦੀ ਲੱਗਦਾ ਹੈ ਕਿ ਜਿਵੇਂ ਰੋਜ਼ ਦੀ ਭੱਜ ਦੌੜ ਵਿਚ ਮੁਸਕਰਾਹਟ ਸਾਡੇ ਪੈਰਾਂ ਹੇਠ ਆ ਕੇ ਲਤਾੜੀ ਗਈ ਹੋਵੇ ਅਤੇ ਮਨੁੱਖ ਜਿਵੇਂ ਹੱਸਣਾ ਹੀ ਭੁੱਲ ਗਿਆ ਹੋਵੇ, ਹੱਸਣਾ ਸਾਡੇ ਸਿਹਤ ਲਈ ਇਕ ਦਵਾਈ …

Read More »

ਸੁਲਤਾਨਪੁਰ ਲੋਧੀ ਨੂੰ ਪਵਿੱਤਰ ਸ਼ਹਿਰ ਦਾ ਦਰਜ਼ਾ ਦੇਵੇ ਪੰਜਾਬ ਸਰਕਾਰ – ਲੌਂਗੋਵਾਲ

550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸਿੰਘ ਸਭਾਵਾਂ ਤੇ ਸੇਵਾ ਸੁਸਾਇਟੀਆਂ ਦੇ ਪ੍ਰਤੀਨਿਧਾਂ ਨਾਲ ਬੈਠਕ ਅੰਮ੍ਰਿਤਸਰ, 11 ਅਕਤੂਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਨੇ ਸੁਲਤਾਨਪੁਰ ਲੋਧੀ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ। ਅੱਜ ਇਥੇ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਤੇਜਾ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਦੇ ਵਿਦਿਆਰਥੀ ਰਾਸ਼ਟਰ ਪੱਧਰੀ ਸੰਗੀਤ ਪ੍ਰਤੀਯੋਗਤਾ `ਚ ਜੇਤੂ

ਅੰਮ੍ਰਿਤਸਰ, 11 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ‘ਸੰਗੀਤ ਕਲਾਂ ਮੰਚ’ ਜਲੰਧਰ ਵੱਲੋਂ ਰਾਸ਼ਟਰੀ ਪੱਧਰ ਦੀ ਜੇ.ਐਸ ਬਾਵਰਾ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪੂਰੇ ਭਾਰਤ ਦੀਆਂ 60 ਤੋਂ ਵੱਧ ਟੀਮਾਂ ਨੇ ਭਾਗ ਲਿਆ।ਇਸ ਸਮੇਂ ਸੋਲੋ ਸ਼ਬਦ ਗਾਇਨ, ਤਬਲਾ ਵਾਦਕ, ਦੇਸ਼ ਭਗਤੀ ਦੇ ਗੀਤ ਅਤੇ ਵੋਕਲ ਕਲਾਸੀਕਲ ਦੇ ਜੂਨੀਅਰ ਅਤੇ ਸੀਨੀਅਰ ਪੱਧਰ ਦੇ ਮੁਕਾਬਲੇ ਕਰਵਾਏ ਗਏ।ਸ੍ਰੀ ਗੁਰੂ ਹਰਿਕ੍ਰਿਸ਼ਨ …

Read More »

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਵਲੋਂ ਮੀਟਿੰਗ

ਪਠਾਨਕੋਟ, 11 ਅਕਤੂਬਰ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਵਲੋਂ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਡਾ. ਤੇਜਵਿੰਦਰ ਸਿੰਘ ਦੀ ਅਗਵਾਈ ਹੇਠ ਤਿਮਾਹੀ ਮੀਟਿੰਗ ਕੀਤੀ ਗਈ। ਜਿਸ ਵਿਚ ਰਾਮਵੀਰ ਡਿਪਟੀ ਕਮਿਸ਼ਨਰ, ਵਿਵੇਕਸੀਲ ਸੋਨੀ ਐਸ.ਐਸ.ਪੀ ਰਾਕੇਸ਼ ਕੁਮਾਰ ਸ਼ਰਮਾ ਵਧੀਕ ਜਿਲ੍ਹਾ ਅਤੇ ਸੈਸ਼ਨ ਜੱਜ, ਕੇਵਲ ਕ੍ਰਿਸਨ ਸਿਵਲ ਜੱਜ ਸੀਨੀਅਰ ਡਿਵੀਜਨ, ਕਪਿਲ ਅਗਰਵਾਲ ਸੀ.ਜੇ.ਐਮ ਅਤੇ ਰਜਨੀਸ ਸਲਾਰੀਆ …

Read More »

ਪੇਂਡੂ ਵਿਕਾਸ ਤੇ ਪੰਚਾਇਤ ਸਕੱਤਰ ਵਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ

ਸਰਕਾਰ ਪਰਾਲੀ ਦੀ ਸੰਭਾਲ ਲਈ ਕਿਸਾਨਾਂ ਨੂੰ ਖੇਤੀ ਸੰਦਾਂ ‘ਤੇ ਦੇ ਰਹੀ ਹੈ ਸਬਸਿਡੀ -ਸਕੱਤਰ ਪਠਾਨਕੋਟ, 11 ਅਕਤੂਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਸੂਬੇ ਦੇ ਵਾਤਾਵਰਣ ਨੂੰ ਪ੍ਰਦੂਸ਼ਣ ਰਹਿਤ ਬਣਾਉਣ ਲਈ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਏ ਬਗੈਰ ਕਣਕ ਦੀ ਬਿਜ਼ਾਈ ਕਰਨ ਸਬੰਧੀ ਜਾਗਰੂਕ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਦਾ ਜਾਇਜ਼ਾ ਲੈਣ ਲਈ ਪੇਂਡੂ ਵਿਕਾਸ ਅਤੇ ਪੰਚਾਇਤ …

Read More »

ਕਨੇਡਾ `ਚ ਵਿਰੋਧੀ ਧਿਰ ਦੇ ਲੀਡਰ ਮਿਸਟਰ ਐਂਡ੍ਰਿਊ ਸ਼ੀਅਰ ਨੇ ਲਾਇਆ ਪਿੰਗਲਵਾੜਾ ਦਾ ਗੇੜਾ

ਅੰਮ੍ਰਿਤਸਰ, 11 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਮਿਸਟਰ ਐਂਡ੍ਰਿਊ ਸ਼ੀਅਰ ਕਨੇਡਾ ਦੀ ਕਨਜ਼ਰਵੇਟਿਵ ਪਾਰਟੀ ਅਤੇ ਕਨੇਡਾ ਦੀ ਪਾਰਟਲੀਮੈਂਟ ਵਿਚ ਵਿਰੋਧੀ ਧਿਰ ਦੇ ਲੀਡਰ ਆਪਣੀ ਪਤਨੀ ਮਿਸਜ਼ ਜਿੱਲ ਸ਼ੀਅਰ ਅਤੇ ਉਨ੍ਹਾਂ ਦੇ ਨਾਲ ਮਿਸਟਰ ਬਾਬ ਸਰੋਆ ਕਨੇਡਾ ਦੀ ਪਾਰਲੀਮੈਂਟ ਦੇ ਮੈਂਬਰ ਨੇ ਪਿੰਗਲਵਾੜਾ ਮਾਂਨਾਵਾਲਾ ਬ੍ਰਾਂਚ ਵਿਚ ਫੇਰੀ ਪਾਈ। ਉਨ੍ਹਾਂ ਦੇ ਆਉਣ ਉਪਰ ਉਨ੍ਹਾਂ ਦਾ ਸਵਾਗਤ ਕਰਦੇ ਹੋਏ ਪਿੰਗਲਵਾੜੇ ਦੀ …

Read More »