Friday, April 26, 2024

Daily Archives: May 28, 2018

ਸ਼੍ਰੋਮਣੀ ਕਮੇਟੀ ਪ੍ਰਧਾਨ ਲੌਂਗੋਵਾਲ ਨੇ ਕੀਤੀ ਪੰਥਕ ਏਕਤਾ ਦੀ ਅਪੀਲ

ਕਿਹਾ ਸਿੱਖ ਕੌਮ ਦੇ ਮਸਲਿਆਂ `ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਦਖ਼ਲ ਠੀਕ ਨਹੀਂ ਅੰਮ੍ਰਿਤਸਰ 28 ਮਈ – (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸਮੂਹ ਸਿੱਖ ਜਥੇਬੰਦੀਆਂ, ਸੰਪਰਦਾਵਾਂ ਅਤੇ ਪ੍ਰਚਾਰਕਾਂ ਨੂੰ ਪੰਥਕ ਏਕਤਾ ਲਈ ਅਪੀਲ ਕਰਦਿਆਂ ਕਿਹਾ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿਚ ਇਕੱਠੇ ਹੋ ਕੇ ਕੌਮ ਦੀ ਚੜ੍ਹਦੀ …

Read More »

ਯੂਨੀਵਰਸਿਟੀ ਦੇ ਐਮ.ਬੀ.ਏ ਵਿਦਿਆਰਥੀਆਂ ਨੂੰ ਪ੍ਰਸਿੱਧ ਕੰਪਨੀਆਂ ਵਲੋਂ ਭਾਰੀ ਤਨਖਾਹ `ਤੇ ਨੌਕਰੀਆਂ ਦੀ ਪੇਸ਼ਕਸ਼

ਪਹਿਲੇ ਸਾਲ ਦੇ 58 ਵਿਦਿਆਰਥੀਆਂ ਨੂੰ ਸਮਰ ਇੰਟਰਨਸ਼ਿਪ ਵੀ ਪ੍ਰਦਾਨ ਅੰਮ੍ਰਿਤਸਰ, 28 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਮ.ਬੀ.ਏ. ਵਿਦਿਆਰਥੀਆਂ ਦੀ ਮੰਗ ਵੱਧ ਰਹੀ ਹੈ ਅਤੇ ਇਨ੍ਹਾਂ ਵਿਦਿਆਰਥੀਆਂ ਨੂੰ ਅਮੇਜਨ, ਐਕਸਿਸ ਬੈਂਕ, ਐਚ.ਡੀ.ਐਫ.ਸੀ ਬੈਂਕ ਅਤੇ ਵਰਧਮਾਨ ਵਰਗੀਆਂ ਕੌਮਾਂਤਰੀ ਪ੍ਰਸਿੱਧ ਭਾਰਤੀ ਬਹੁ-ਰਾਸ਼ਟਰੀ ਕੰਪਨੀਆਂ ਵੱਲੋਂ ਨੌਕਰੀਆਂ ਦੀ ਪੇਸ਼ਕਸ਼ ਮਿਲ ਰਹੀਆਂ ਹਨ।     ਯੂਨੀਵਰਸਿਟੀ ਦੇ ਐਮ.ਬੀ.ਏ ਦੇ …

Read More »

ਸ੍ਰੀ ਮੱਦ ਭਗਵਤ ਕਥਾ ਦਾ ਭੋਗ ਪਾਇਆ

ਧੂਰੀ, 28 ਮਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਧਰਮ ਪ੍ਰਚਾਰ ਸੇਵਾ ਸੰਮਤੀ ਧੂਰੀ ਵਲੋਂ ਪ੍ਰਧਾਨ ਰਵਿੰਦਰ ਕੁਮਾਰ, ਰਾਮ ਗੋਪਾਲ ਤੇ ਸੁਨੀਲ ਕੁਮਾਰ ਦੀ ਅਗਵਾਈ ਹੇਠ ਇੱਛਾ ਪੂਰਨ ਬਾਲਾ ਜੀ ਧਾਮ ਧੂਰੀ ਵਿਖੇ ਪਿਛਲੇ ਇੱਕ ਹਫ਼ਤੇ ਤੋ ਚੱਲ ਰਹੀ ਸ੍ਰੀ ਮਦਭਗਵਤ ਕਥਾ ਦਾ ਭੋਗ ਪਾਇਆ ਗਿਆਂ ਅਤੇ ਇਸ ਸਬੰਧ ਵਿੱਚ ਅੱਜ ਸਵੇਰੇ ਹਵਨ ਯੱਗ ਕੀਤਾ ਗਿਆ।ਵਿਆਸ ਸ੍ਰੀ ਗੋਪਾਲ ਜੀ ਮਹਾਰਾਜ ਨੇ …

Read More »

ਵਿਸ਼ਵ ਵਾਤਾਵਰਣ ਦਿਵਸ ਮਨਾਉਣ ਸੰਬੰਧੀ ਹੋਈ ਮੀਟਿੰਗ

ਭੀਖੀ, 28 ਮਈ (ਪੰਜਾਬ ਪੋਸਟ- ਕਮਲ ਜ਼ਿੰਦਲ)  – ਸਥਾਨਕ ਨਗਰ ਪੰਚਾਇਤ ਭੀਖੀ ਵਿਖੇ ਕਾਰਜ ਸਾਧਕ ਅਫ਼ਸਰ ਵਿਜੈ ਕੁਮਾਰ ਜਿੰਦਲ ਅਤੇ ਵਿਨੋਦ ਕੁਮਾਰ ਸਿੰਗਲਾ ਪ੍ਰਧਾਨ ਨਗਰ ਪੰਚਾਇਤ ਦੀ ਅਗਵਾਈ ਵਿੱਚ ਵਿਸ਼ਵ ਵਾਤਾਵਰਣ ਦਿਵਸ ਮਨਾਉਣ ਸੰਬੰਧੀ ਵੱਖ-ਵੱਖ ਸਰਕਾਰੀ ਅਦਾਰਿਆਂ ਅਤੇ ਮੁੱਖ ਥਾਣਾ ਅਫ਼ਸਰ ਅੰਗਰੇਜ਼ ਸਿੰਘ ਹੁੰਦਲ ਹੁਰਾਂ ਨਾਲ ਮੀਟਿੰਗ ਕੀਤੀ ਗਈ।ਇਸ ਮੀਟਿੰਗ ਦੌਰਾਨ ਨਗਰ ਪੰਚਾਇਤ ਵੱਲੋਂ ਬੱਸਾਂ ਮੇਨ ਰੋਡ ’ਤੇ ਖੜ੍ਹਾਉਣ ਦੀ …

Read More »

ਪ੍ਰਵਾਸੀ ਭਾਰਤੀ ਵਲੋਂ ਵਿਦਿਆਰਥਣਾਂ ਦਾ ਨਗਦ ਰਾਸ਼ੀ ਨਾਲ ਸਨਮਾਨ

ਭੀਖੀ, 28 ਮਈ (ਪੰਜਾਬ ਪੋਸਟ- ਕਮਲ ਜ਼ਿੰਦਲ)  – ਸਰਕਾਰੀ ਸੈਕੰਡਰੀ ਸਕੂਲ ਬੀਰ ਹੋਡਲਾਂ ਕਲਾਂ ਵਿਖੇ ਪ੍ਰਵਾਸੀ ਭਾਰਤੀ ਕੰਵਲਜੀਤ ਸਿੰਘ ਸੰਧੂ ਦੇ ਪਰਿਵਾਰ ਵਲੋ ਬਾਰਵ੍ਹੀ ਜਮਾਤ ਵਿਚੋ ਪਹਿਲਾ ਅਤੇ ਦੂਸਰਾ ਸਥਾਨ ਹਾਸ਼ਲ ਕਰਨ ਵਾਲੇ ਵਿਦਿਆਰਥਣਾਂ ਨੂੰ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ।ਸਾਬਕਾ ਸਰਪੰਚ ਮਨਮੋਹਨ ਸਿੰਘ ਨੇ ਦਸਿਆ ਕਿ ਹੋਣਹਾਰ ਵਿਦਿਆਰਥਣਾਂ ਅਨਮਦੀਪ ਕੌਰ ਨੂੰ 12 ਹਜ਼ਾਰ ਰੁਪੈ ਰਮਨਦੀਪ ਕੌਰ ਨੂੰ 8 …

Read More »

ਵਿਦਿਆ ਭਾਰਤੀ ਸਕੂਲ ਤੇ ਮਾਡਰਨ ਸੈਕੂਲਰ ਸਕੂਲ ਦਾ 10+2 ਦਾ ਨਤੀਜਾ ਸ਼ਾਨਦਾਰ ਰਿਹਾ

ਭੀਖੀ, 28 ਮਈ (ਪੰਜਾਬ ਪੋਸਟ – ਕਮਲ ਜ਼ਿੰਦਲ) –  ਸੀ.ਬੀ.ਐਸ.ਸੀ ਬੋਰਡ 12ਵੀਂ ਜਮਾਤ ਦੇ ਐਲਾਨੇ ਨਤੀਜੇ ਵਿੱਚ ਸਥਾਨਕ ਸਰਵਹਿਤਕਾਰੀ ਵਿਦਿਆ ਮੰਦਰ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ।ਸਾਇੰਸ ਗਰੁੱਪ ਵਿਚੋਂ ਆਸ਼ਿਮਾ ਨੇ 478 ਅੰਕ ਲੈ ਕੇ ਪਹਿਲਾ ਸਥਾਨ, ਸ਼ਿਵਾਲੀ ਨੇ 451 ਅੰਕ ਲੈ ਕੇ ਦੂਜਾ ਅਤੇ ਦੀਪਕ ਕੁਮਾਰ ਨੇ 410 ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸ ਗਰੁੱਪ ਵਿਚੋਂ 21 ਬੱਚਿਆਂ ਨੇ …

Read More »

ਉਦਯੋਗਿਕ ਸਿਖਲਾਈ ਸੰਸਥਾਵਾਂ ਵਲੋਂ ਰੋਜ਼ਗਾਰ ਮੇਲਾ 5 ਜੂਨ ਨੂੰ

ਭੀਖੀ, 28 ਮਈ (ਪੰਜਾਬ ਪੋਸਟ – ਕਮਲ ਜ਼ਿੰਦਲ) – ਜਿਲੇ ਦੀਆਂ ਦੋ ਉਦਯੋਗਿਕ ਸਿਖਲਾਈ ਸੰਸਥਾਵਾਂ ਗੁਰੂ ਗੋਬਿੰਦ ਸਿੰਘ ਆਈ.ਟੀ.ਆਈ  ਭੈਣੀ ਬਾਘਾ ਅਤੇ ਇੰਜਨੀਅਰ ਆਈ.ਟੀ.ਆਈ ਮਾਨਸਾ ਵਲੋ ਕਿੱਤਾਕਾਰੀ ਸਿੱਖਿਆ ਹਾਸਲ ਕਰ ਚੁੱਕੇ ਨੋਜਵਾਨਾਂ ਲਈ 5 ਜੂਨ ਨੂੰ ਵਿਸ਼ੇਸ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਜਾਵੇਗਾ।ਮੇਲੇ ਦੇ ਪ੍ਰਬੰਧਕ ਮਨਜੀਤ ਸਿੰਘ ਨੇ ਦੱਸਿਆ ਕਿ ਮੇਲੇ ਵਿੱਚ ਸਥਾਨਕ ਇੰਡਸ਼ਟਰੀਜ਼ ਤੋਂ ਇਲਾਵਾ ਬਹੁ-ਰਾਸ਼ਟਰੀ ਕੰਪਨੀ ਲਾਰਸਨ ਐਂਡ …

Read More »

ਪੱਤਰਕਾਰ ਅਕਲੀਆ ਦੇ ਪਿਤਾ ਦੇ ਦੇਹਾਂਤ `ਤੇ ਦੁੱਖ ਦਾ ਪ੍ਰਗਟਾਵਾ

ਭੀਖੀ, 28 ਮਈ (ਪੰਜਾਬ ਪੋਸਟ – ਕਮਲ ਜ਼ਿੰਦਲ) – ਜੋਗਾ ਸਟੇਸ਼ਨ ਤੋਂ ਸੀਨੀਅਰ ਪੱਤਰਕਾਰ ਬਲਜੀਤ ਸਿੰਘ ਅਕਲੀਆ ਦੇ ਪਿਤਾ ਬਾਰੂ ਸਿੰਘ ਦੇ ਅਚਾਨਕ ਹੋਏ ਦੇਹਾਂਤ ਤੇ ਅਫਸੋਸ ਪ੍ਰਗਟ ਕਰਦੇ ਹੋਏ ਪੱਤਰਕਾਰ ਨਵਦੀਪ ਸਿੰਘ ਆਹਲੂਵਾਲੀਆ, ਸੁਖਵੰਤ ਸਿੰਘ ਸਿੰਧੂ, ਲਲਿਤ ਗੋਇਲ, ਪਰਵਿੰਦਰ ਸਿੰਘ ਬਰਾੜ, ਕੁਲਦੀਪ ਸਿੰਘ ਧਾਲੀਵਾਲ, ਬੀਰਬਲ ਸਿੰਘ ਧਾਲੀਵਾਲ, ਨਾਨਕ ਖੁਰਮੀ, ਪਿਆਰਾ ਲਾਲ, ਜਗਤਾਰ ਧੰਜਲ, ਵਿਜੈ ਬਾਸ਼ਲ, ਅਮਰਜੀਤ ਮਾਖਾ, ਬਹਾਦਰ ਖਾਂ, …

Read More »

7 ਵਿਅਕਤੀਆਂ ਨੂੰ ਨਸ਼ੀਲੇ ਪਦਾਰਥ ਸਮੇਤ ਕੀਤਾ ਕਾਬੂ

ਭੀਖੀ, 28 ਮਈ (ਪੰਜਾਬ ਪੋਸਟ – ਕਮਲ ਜ਼ਿੰਦਲ) – ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ 7 ਵਿਅਕਤੀਆਂ  ਨੂੰ ਕਾਬੂ ਕਰਕੇ ਉਨਾਂ ਤੋਂ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ ਅਤੇ ਸਾਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਬਰੇਟਾ ਪੁਲਿਸ ਨੇ ਪਿੰਡ ਕੁਲਰੀਆ ਤੋਂ ਮੋਟਰਸਾਈਕ ਸਵਾਰ ਕੁਲਦੀਪ ਸਿੰਘ ਤੇ ਜਗਦੀਸ਼ ਸਿੰਘ ਵਾਸੀ ਹਰਿਆਣਾ ਨੂੰ ਕਾਬੂ ਕਰਕੇ ਉਨਾਂ ਤੋਂ 500 ਗ੍ਰਾਮ ਅਫੀਮ ਬਰਾਮਦ ਕੀਤੀ …

Read More »

ਪੰਜਾਬ ਕਿਸਾਨ ਯੂਨੀਅਨ ਵਲੋਂ ਸਰਕਾਰੀ ਹਸਪਤਾਲ ਸਰਦੂਲਗੜ੍ਹ ਅੱਗੇ ਧਰਨਾ 30 ਮਈ ਨੂੰ

ਭੀਖੀ, 28 ਮਈ (ਪੰਜਾਬ ਪੋਸਟ – ਕਮਲ ਜ਼ਿੰਦਲ) – ਪੰਜਾਬ ਕਿਸਾਨ ਯੂਨੀਅਨ ਵਲੋ ਬਲਾਕ ਪ੍ਰਧਾਨ ਅਮਰੀਕ ਸਿੰਘ ਕੋਟ ਧਰਮੂ ਦੀ ਪ੍ਰਧਾਨਗੀ ਅਤੇ ਮਜਦੂਰ ਮੁਕਤੀ ਮੋਰਚਾ ਦੇ ਹਲਕਾ ਇੰਚਾਰਜ ਦਰਸ਼ਨ ਸਿੰਘ ਦਾਨੇਵਾਲਾ ਦੀ ਅਗਵਾਈ ਹੇਠ ਸਰਕਾਰੀ ਹਸਪਤਾਲ ਸਰਦੂਲਗੜ੍ਹ ਦੇ ਇੰਚਾਰਜ ਡਾ. ਸੋਹਣ ਲਾਲ ਦੇ ਵਿਰੁੱਧ 30 ਮਈ ਨੂੰ ਵਿਸ਼ਾਲ ਧਰਨਾ ਦਿੱਤਾ ਜਾ ਰਿਹਾ ਹੈ।ਪਿੰਡ ਨੰਦਗੜ੍ਹ ਦੇ ਵਾਸੀ ਰਾਮ ਸਿੰਘ ਪੁੱਤਰ ਕੰਡਾ …

Read More »