Saturday, April 13, 2024

ਪੰਜਾਬ

ਈਡੀਅਟ ਕਲੱਬ ਨੇ ਕਰਵਾਇਆ ਜੂਨੀਅਰ ਕਮੇਡੀ ਟੇਲੈਂਟ ਹੰਟ-2014

ਅੰਮ੍ਰਿਤਸਰ, 16  ਜੂਨ (ਪੰਜਾਬ ਪੋਸਟ ਬਿਊਰੋ)-  ਈਡੀਅਟ ਕਲੱਬ ਨੇ ‘ਰਾਸ਼ਟਰੀ ਸਮਾਈਲ ਪਾਵਰ ਡੇ’ ਦੇ ਮੌਕੇ ਜੂਨੀਅਰ ਕਮੇਡੀ ਟੇਲੈਂਟ ਹੰਟ-2014 ਦਾ ਆਯੋਜਨ ਕੀਤਾ ਗਿਆ। ਅਲਫਾਵੰਨ ਵਿਚ ਕਰਵਾਏ ਗਏ ਇਸ ਸ਼ੋਅ ਵਿਚ6 ਤੋਂ 10  ਸਾਲ ਅਤੇ 11 ਤੋਂ 15  ਸਾਲ ਦੇ ਬੱਚਿਆਂ ਦੇ ਕਮੇਡੀ ਦੇ ਮੁਕਾਬਲੇ ਕਰਵਾਏ ਗਏ। ਇਸ ਪ੍ਰੋਗਰਾਮ ਦੀ ਸ਼ੁਰੂਆਤ ਸ਼ਮਾ ਰੋਸ਼ਨ ਕਰਕੇ ਕੀਤੀ ਗਈ। ਕਲੱਬ ਦੇ ਪ੍ਰਧਾਨ ਅਤੇ ਫਿਲਮੀ …

Read More »

ਕਹਾਣੀ ਸੰਗ੍ਰਹਿ ‘ਏਨੀ ਮੇਰੀ ਬਾਤ’ ਤੇ ਹੋਈ ਵਿਚਾਰ ਗੋਸ਼ਟ

ਅੰਮ੍ਰਿਤਸਰ, 16  ਜੂਨ (ਜਸਬੀਰ ਸਿੰਘ ਸੱਗੂ)- ਮਨੁੱਖੀ ਮਨ ਦੇ ਹਨੇਰੇ ਖੂੰਜਿਆਂ ਦਾ ਪਤ-ਪਤ ਫਰੋਲ ਕੇ ਆਪਣੀਆਂ ਕਹਾਣੀਆਂ ਦੇ ਜਰੀਏ ਪੰਜਾਬੀ ਸਾਹਿਤ ‘ਚ ਨਿਵੇਕਲੀ ਪਹਿਚਾਣ ਬਨਾਉਣ ਵਾਲੇ ਮਰਹੂਮ ਕਥਾਕਾਰ ਤਲਵਿੰਦਰ ਸਿੰਘ ਜਿਹੜੇ ਪਿਛਲੇ ਵਰ੍ਹੇ ਆਪਣੀ ਪਤਨੀ ਸਮੇਤ ਦਰਦਨਾਕ ਸੜਕ ਹਾਦਸੇ ‘ਚ ਫੌਤ ਹੋ ਗਏ ਸਨ ਉਨ੍ਹਾਂ ਦੀਆਂ ਸਮੁੱਚੀਆਂ ਕਹਾਣੀਆਂ ਤੇ ਅਧਾਰਿਤ ਕਥਾ ਪੁਸਤਕ ‘ਏਨੀ ਮੇਰੀ ਬਾਤ’ ਜਿਸ ਨੂੰ ਦੀਪ ਦਵਿੰਦਰ ਸਿੰਘ …

Read More »

ਸਕੱਤਰ ਸੈਨਿਕ ਭਲਾਈ ਵਿਭਾਗ ਵੱਲੋਂ ਜੰਗ ਏ ਅਜ਼ਾਦੀ ਯਾਦਗਾਰ ਦਾ ਦੌਰਾ

ਅੰਮ੍ਰਿਤਸਰ, 16  ਜੂਨ (ਜਸਬੀਰ ਸਿੰਘ ਸੱਗੂ)- ਪੰਜਾਬ ਸਰਕਾਰ ਵੱਲੋਂ ਦੇਸ਼ ਦੀ ਖਾਤਰ ਸ਼ਹੀਦ ਹੋਣ ਵਾਲੇ ਫੌਜੀ ਵੀਰਾਂ ਦੀ ਯਾਦ ਵਿਚ ਅੰਮ੍ਰਿਤਸਰ ਵਿਖੇ ਉਸਾਰੀ ਜਾ ਰਹੀ ਜੰਗ ਏ ਅਜ਼ਾਦੀ ਯਾਦਗਾਰ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲੈਣ ਲਈ ਅੱਜ ਸਕੱਤਰ ਸੈਨਿਕ ਭਲਾਈ ਵਿਭਾਗ ਸ੍ਰੀ ਆਰ. ਐਸ. ਲੱਧੜ ਅੰਮ੍ਰਿਤਸਰ ਪਹੁੰਚੇ। ਉਨ੍ਹਾਂ ਇਸ ਦੀ ਇਮਾਰਤ ਦੇ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ …

Read More »

ਸੰਤ ਬਾਬਾ ਤਾਰਾ ਸਿੰਘ ਖ਼ੁਸ਼ਦਿਲ ਜੀ ਦੀ ਬਰਸੀ ਬੜੀ ਧੂਮ-ਧਾਮ ਨਾਲ ਮਨਾਈ

ਫਾਜਿਲਕਾ,  16  ਜੂਨ (ਵਿਨੀਤ ਅਰੋੜਾ)-  ਮਹਾਨ ਤਪੱਸਵੀ 108  ਸੰਤ ਬਾਬਾ ਤਾਰਾ ਸਿੰਘ ਜੀ ਖ਼ੁਸ਼ਦਿਲ ਦੀ 44ਵੀਂ ਬਰਸੀ ਉਨ੍ਹਾਂ ਦੇ ਤਪ ਅਸਥਾਨ ਜੰਡਵਾਲਾ ਭੀਮੇਸ਼ਾਹ ਵਿਖੇ ਅੱਜ ਬੜੀ ਧੂਮ-ਧਾਮ ਨਾਲ ਮਨਾਈ ਗਈ। ਇਸ ਸਮੇਂ ਲੜੀਵਾਰ ਰੱਖੇ ਸ਼੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ ਅਤੇ ਖੁਲੇ ਪੰਡਾਲ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸਜਾ ਕੇ ਦੀਵਾਨ ਸਜਾਏ ਗਏ। ਇਸ ਸਮੇਂ ਸੰਗਤਾਂ …

Read More »

ਅਧਿਆਪਕ ਯੋਗਤਾ ਟੈਸਟ ਕਰਵਾਇਆ

ਫਾਜਿਲਕਾ, 16  ਜੂਨ  (ਵਿਨੀਤ ਅਰੋੜਾ)- ਅੱਜ ਸਥਾਨਕ ਪੈਚਾਂ ਵਾਲੀ ਰੋਡ ਸਥਿਤ ਐਸ ਕੇ ਬੀ ਡੀ ਏ ਵੀ ਸੈਨੇਟਰੀ ਪਬਲਿਕ ਸਕੂਲ ਵਿਖੇ ਸਕੂਲ ਵਿੱਚ ਰੈਗੂਲਰ ਅਤੇ ਕੱਚੇ ਤੌਰ ਤੇ ਅਧਿਆਪਕ ਲੱਗਣ ਦੇ ਚਾਹਵਾਨ ਉਮੀਦਵਾਰਾਂ ਦਾ ਅਧਿਆਪਕ ਯੋਗਤਾ ਟੈਸਟ ਕਰਵਾਇਆ ਗਿਆ।ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਿੰਸੀਪਲ ਮਦਨ ਲਾਲ ਸ਼ਰਮਾ ਨੇ ਦਸਿੱਆ ਕਿ ਬਤੋਰ ਅਧਿਆਪਕ ਸਕੂਲ ਵਿੱਚ ਆਪਣੀਆ ਸੇਵਾਵਾਂ ਦੇਣ ਦੇ ਚਾਹਵਾਣ ਲਗਭਗ ੫੦ …

Read More »

ਠੰਡ ਮਿੱਠੇ ਜਲ ਦੀ ਛਬੀਲ ਲਾਈ

ਫਾਜਿਲਕਾ,  16 ਜੂਨ  (ਵਿਨੀਤ ਅਰੋੜਾ)- ਮੰਡੀ ਲਾਧੂਕਾ ਦੇ ਸਮਾਜ ਸੇਵੀ ਕ੍ਰਾਂਤੀ ਕਲੱਬ ਵੱਲੋ ਰੇਲਵੇ ਸਟੇਸ਼ਨ ‘ਤੇ ਠੱਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਛਬੀਲ ਦੌਰਾਨ ਸੇਵਾਦਾਰਾਂ ਨੇ ਆਉਣ-ਜਾਣ ਵਾਲੇ ਯਾਤਰੀਆ ਨੂੰ ਠੰਡਾਂ ਮਿੱਠਾ ਜਲ ਪਲਾਇਆ। ਇਸ ਮੌਕੇ ‘ਤੇ ਕ੍ਰਾਤੀ ਕਲੱਬ ਦੇ ਪ੍ਰਧਾਨ ਹਰਜਿੰਦਰ ਸਰਮਾ, ਪੰਚ ਜੀਤ ਕੁਮਾਰ ਤੇ ਸੰਨੀ ਕੁਮਾਰ  ਅਤੇ ਕਈ ਹੋਰ ਸੇਵਾਦਾਰਾ ਨੇ ਸੇਵਾ ਨਿਭਾਈ।

Read More »

ਮਲੇਰੀਆ ਜਾਗਰੂਕਤਾ ਰੈਲੀ ਕੱਢੀ

ਫਾਜਿਲਕਾ,  15 ਜੂਨ  (ਵਿਨੀਤ ਅਰੋੜਾ)-  ਸੀਐਚਸੀ ਡਬਵਾਲਾ ਕਲਾਂ ਵਿੱਚ ਅੱਜ ਮਲੇਰੀਆ ਜਾਗਰੂਕਤਾ ਰੈਲੀ ਕੱਢੀ ਗਈ । ਸਿਵਲ ਸਰਜਨ ਡਾ.  ਬਲਦੇਵ ਰਾਜ  ਦੇ ਦਿਸ਼ਾਨਿਰਦੇਸ਼ਾਂ ਅਨੁਸਾਰ ਡਬਵਾਲਾ ਕਲਾਂ ਵਿੱਚ ਆਮ ਜਨਤਾ ਨੂੰ ਮਲੇਰੀਆ ਬਚਾਓ ਬਾਰੇ ਜਾਣਕਾਰੀ ਦਿੱਤੀ ਗਈ ।  ਸੇਨੇਟਰੀ ਹੇਲਥ ਇੰਸਪੇਕਟਰ ਸੁਰਿੰਦਰ ਮੱਕੜ ਨੇ ਜਾਣਕਾਰੀ ਦਿੰਦੇ ਕਿਹਾ ਕਿ ਘਰਾਂ ਦਾ ਆਲਾ ਦੁਆਲਾ ਸਾਫ਼ ਸੁਥਰਾ ਰੱਖੋ,  ਘਰਾਂ  ਦੇ ਆਸਪਾਸ ਪਾਣੀ ਨਾਂ ਖੜਾ …

Read More »

ਯੂਨੀਅਨ ਦੀ ਹੜਤਾਲ ਅਠਵੇਂ ਦਿਨ ਵੀ ਜਾਰੀ

ਫਾਜਿਲਕਾ ,  16  ਜੂਨ  (ਵਿਨੀਤ ਅਰੋੜਾ)- ਆਰਓ ਪਲਾਟ ਵਰਕਰਸ ਯੂਨੀਅਨ ਪੰਜਾਬ ਨੇ ਆਪਣੀ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਫਾਜਿਲਕਾ  ਦੇ ਸਾਹਮਣੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਅਠਵੇਂ ਦਿਨ ਵੀ ਲਗਾਤਾਰ ਜਾਰੀ ਰਹੀ । ਜਿਲਾ ਪ੍ਰਧਾਨ ਰਘੂਵੀਰ ਸਾਗਰ ਗੋਬਿੰਦਗੜ ਨੇ ਕਿਹਾ ਕਿ ਉਹ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਪਿਛਲੇ ਕਾਫ਼ੀ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ ਤੇ …

Read More »

ਹਾੜ ਦੀ ਗਰਮੀ ਨੇ ਕੀਤਾ ਹਾਲੋ ਬੇਹਾਲ – ਸਮਾਜ ਸੇਵੀਆਂ ਲਾਈਆਂ ਛਬੀਲਾਂ ਹੀ ਛਬੀਲਾਂ-

ਬਠਿੰਡਾ, 16 ਜੂਨ (ਜਸਵਿੰਦਰ ਸਿੰਘ ਜੱਸੀ) – ਹਾੜ ਮਹੀਨੇ ਦੀ ਸ਼ੁਰੂਆਤ ਮੌਕੇ ਹੀ ਪੰਜਾਬ ‘ਚ ਪੈ ਰਹੀ ਅੱਤ ਦੀ ਗਰਮੀ ਕਾਰਨ ਲੋਕ ਹਾਲੋ ਬੇਹਾਲ ਹੋ ਰਹੇ ਹਨ । ਲੋਕਾਂ ਨੂੰ  ਗਰਮੀ ਦੇ ਪ੍ਰਕੋਪ ਤੋ ਬਚਾਉਣ ਲਈ ਸਮਾਜ ਸੇਵੀ ਸ਼ਹਿਰੀਆਂ ਅਤੇ ਦਾਨੀ ਸੱਜਣਾਂ ਵਲੋਂ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲੈ ਕੇ ਜਨ- ਜਨ ਨੂੰ ਪਾਣੀ ਪਿਆ ਕੇ ਗਰਮੀ ਤੋਂ ਰਾਹਤ ਦਿਵਾਉਣ …

Read More »

ਬੱਸ ਅੱਡੇ ‘ਚ ਬੈਠਣ ਤੱਕ ਦੀ ਸਹੂਲਤ ਨਸੀਬ ਨਹੀ ਮੁਸਾਫਰਾਂ ਨੂੰ

ਪੱਟੀ , 16  ਜੂਨ (ਰਣਜੀਤ ਸਿੰਘ ਮਾਹਲਾ)-   ਪੰਜਾਬ ਸਰਕਾਰ ਵੱਲੋ ਨੌ ਲੱਖੀ ਪੱਟੀ ਵਿਖੇ ਸੱਤ ਜੁਲਾਈ ੨੦੧੩ ਨੂੰ ਲੱਗਭਗ ਸਾਢੇ ਤਿੰਨ ਕਰੋੜ ਦੀ ਲਾਗਤ ਨਾਲ ਤਿਆਰ ਕੀਤੇ ਗਏ ਸ਼ਹਿਰ ਦੇ ਬੱਸ ਅੱਡੇ ਦਾ ਉਦਘਾਟਨ ਕੈਰੋ ਪਰਿਵਾਰ ਵੱਲੋ ਕੀਤਾ ਗਿਆ ਸੀ । ਇਸ ਮੌਕੇ ਸ਼ਹਿਰੀਆਂ ਨੂੰ ਵਿਸ਼ਵਾਸ਼ ਦਿਵਾਇਆ ਗਿਆ ਸੀ ਕਿ ਇਹ ਬੱਸ ਅੱਡਾ ਸਾਰੀਆਂ ਸੁੱਖ ਸਹੂਲਤਾਂ ਨਾਲ ਲੈਸ ਹੋਵੇਗਾ, ਪ੍ਰੰਤੂ …

Read More »