ਸੰਗਰੂਰ, 12 ਅਪ੍ਰੈਲ (ਜਗਸੀਰ ਲੌਂਗੋਵਾਲ) – ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਦੀ ਵਿਦਿਆਰਥਣ ਬਲਜੀਤ ਕੌਰ ਵਲੋਂ ਸਾਈਕਲਿੰਗ ‘ਚੋਂ ਗੋਲਡ ਮੈਡਲ ਪ੍ਰਾਪਤ ਕਰਨ ‘ਤੇ ਪੰਜਾਬ ਸਰਕਾਰ ਵਲੋਂ ਇਕ ਲੱਖ ਰੁਪਏ ਦਾ ਚੈਕ ਹਲਕਾ ਸੁਨਾਮ ਦੇ ਵਿਧਾਇਕ ਅਮਨ ਅਰੋੜਾ ਅਤੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ, ਏ.ਡੀ.ਸੀ ਅਨਮੋਲ ਸਿੰਘ ਧਾਲੀਵਾਲ, ਡੀ’ਪੀ’ਆਰ’ਓ ਅਮਨਦੀਪ ਸਿੰਘ ਪੰਜਾਬੀ ਤੋਂ ਇਲਾਵਾ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਜਸਵੰਤ …
Read More »ਖੇਡ ਸੰਸਾਰ
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸਾਈਕਲੋਥੌਨ 2022 ਦਾ ਆਯੋਜਨ
ਅੰਮ੍ਰਿਤਸਰ, 9 ਅਪ੍ਰੈਲ (ਖੁਰਮਣੀਆਂ) – ਸਿਹਤਮੰਦ ਰਹਿਣ ਲਈ ਸਾਨੂੰ ਸਰੀਰਕ ਤੌਰ `ਤੇ ਸਰਗਰਮ ਰਹਿਣ ਦੀ ਲੋੜ ਹੈ ਅਤੇ ਨਿਯਮਿਤ ਤੌਰ `ਤੇ ਸਾਈਕਲ ਚਲਾਉਣਾ ਅਕਿਰਿਆਸ਼ੀਲ ਜੀਵਨ ਸ਼ੈਲੀ ਨਾਲ ਜੁੜੀਆਂ ਸਿਹਤ ਸਮੱਸਿਆਵਾਂ ਨੂੰ ਘਟਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ।ਇਸ ਲਈ ਸਾਡੀ ਰੋਜ਼ਮਰਾ ਜ਼ਿੰਦਗੀ `ਚ ਸਾਈਕਲ ਸਭਿਆਚਾਰ ਨੂੰ ਪ੍ਰਫੁਲਿਤ ਕਰਨ ਦੇ ਮਕਸਦ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵਾਈਸ ਚਾਂਸਲਰ ਪ੍ਰੋ. ਜਸਪਾਲ …
Read More »ਮਾਨ ਸਪੋਰਟਸ ਕਲੱਬ ਘਰਖਣਾ ਦੇ ਅਹੁੱਦੇਦਾਰਾਂ ਵਲੋਂ ਵਿਧਾਇਕ ਨਾਲ ਮੁਲਾਕਾਤ
ਸਮਰਾਲਾ, 7 ਅਪ੍ਰੈਲ (ਇੰਦਰਜੀਤ ਸਿੰਘ ਕੰਗ) – ਮਾਨ ਸਪੋਰਟਸ ਕਲੱਬ ਮੈਂਬਰ ਪ੍ਰਧਾਨ ਮਨਵੀਰ ਸਿੰਘ ਦੀ ਅਗਵਾਈ ’ਚ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੂੰ ਮਿਲੇ।ਕਲੱਬ ਮੈਂਬਰਾਂ ਨੇ ਜਗਤਾਰ ਸਿੰਘ ਦਿਆਲਪੁਰਾ ਨੂੰ ਵਿਧਾਇਕ ਚੁਣੇ ਜਾਣ ਦੀ ਵਧਾਈ ਦਿੱਤੀ ਅਤੇ ਚੰਗੀ ਕਾਰਗੁਜ਼ਾਰੀ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।ਖ਼ਜ਼ਾਨਚੀ ਹਰਮਨਦੀਪ ਸਿੰਘ ਮੰਡ ਨੇ ਵਿਧਾਇਕ ਨੂੰ ਆਪਣੇ ਨਗਰ ਘਰਖਣਾ ਦੀਆਂ ਜਰੂਰੀ ਮੰਗਾਂ ਤੋਂ ਜਾਣੂ ਕਰਾਇਆ।ਉਹਨਾਂ …
Read More »ਡੇਰਾ ਬਾਬਾ ਸੀਤਲ ਦਾਸ ਵਿਖੇ ਕਰਵਾਇਆ ਇੱਕ ਰੋਜ਼ਾ ਕਬੱਡੀ ਟੂਰਨਾਮੈਂਟ
ਸੰਗਰੂਰ, 5 ਅਪ੍ਰੈਲ (ਜਗਸੀਰ ਲੌਂਗੋਵਾਲ) – ਸਥਾਨਕ ਪੱਤੀ ਦੁੱਲਟ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਲੌਂਗੋਵਾਲ ਦੇ ਡੇਰਾ ਬਾਬਾ ਸ਼ੀਤਲ ਦਾਸ ਵਿਖੇ ਇੱਕ ਰੋਜ਼ਾ ਕਬੱਡੀ ਟੂਰਨਾਮੈਂਟ ਆਯੋਜਿਤ ਕੀਤਾ ਗਿਆ।ਇਸ ਟੂਰਨਾਮੈਂਟ ਦਾ ਉਦਘਾਟਨ ਬਾਬਾ ਸੀਤਲ ਦਾਸ ਨੇ ਆਪਣੇ ਕਰ ਕਮਲਾਂ ਨਾਲ ਕੀਤਾ।ਇਸ ਸਮੇਂ ਲੌਂਗੋਵਾਲ ਘਰਾਂਚੋਂ,ਜਖੇਪਲ, ਸੇਰੋਂ ਆਦਿ ਪਿੰਡਾਂ ਦੀਆਂ ਕੱਬਡੀ ਟੀਮਾਂ ਨੇ ਭਾਗ ਲਿਆ।ਮੁਕਾਬਲਿਆਂ ਦੌਰਾਨ 50 ਕਿੱਲੋ ਭਾਰ ਵਰਗ ਵਿੱਚ …
Read More »ਅੰਮ੍ਰਿਤਸਰ ਪੁੱਜੇ ਸਾਇੰਕਲਿੰਗ ਖਿਡਾਰੀਆਂ ਦਾ ਵਿਧਾਇਕ ਡਾ. ਸੰਧੂ ਨੇ ਕੀਤਾ ਸਨਮਾਨ
ਅੰਮ੍ਰਿਤਸਰ, 3 ਅਪ੍ਰੈਲ (ਸੁਖਬੀਰ ਸਿੰਘ) – ਤੇਲੰਗਨਾ ਦੀ ਰਾਜਧਾਨੀ ਹੈਦਰਾਬਾਦ ਵਿਖੇ ਭਾਰਤੀ ਰੇਲਵੇ ਦੇ ਵੱਲੋਂ ਕਰਵਾਈ ਗਈ ਆੱਲ ਇੰਡੀਆ ਇੰਟਰ ਰੇਲਵੇ ਸਾਇਕਲਿੰਗ ਚੈਂਪੀਅਨਸ਼ਿਪ 2022 ਦੋਰਾਨ ਫਿਰੋਜ਼ਪੁਰ ਡਵੀਜਨ ਵੱਲੋਂ ਸ਼ਮੂਲੀਅਤ ਕਰਨ ਵਾਸਤੇ ਗਏ ਕੌਮਾਂਤਰੀ ਸਾਇਕਲਿਸਟ ਅਮਰਜੀਤ ਸਿੰਘ ਭੋਮਾ ਟੀਟੀਈ ਰੇਲਵੇ, ਗੁਰਪ੍ਰੀਤ ਸਿੰਘ ਰੇਲਵੇ, ਕਰਨਬੀਰ ਸਿੰਘ ਰੇਲਵੇ ਨੇ ਸ਼ਾਨਦਾਰ ਤੇ ਬੇਹਤਰ ਪ੍ਰਦਰਸ਼ਨ ਕਰਦੇ ਹੋਏ ਕ੍ਰਮਵਾਰ ਗੋਲਡ, ਸਿਲਵਰ ਤੇ ਬਰਾਊਂਜ ਮੈਡਲ ਹਾਸਲ ਕੀਤੇ …
Read More »ਇੰਟਰ-ਯੂਨੀਵਰਸਿਟੀ ਆਰਟਿਸਟਿਕ ਜ਼ਿਮਨਾਸਟਿਕਸ ਤੇ ਰਿਦਮਿਕ ਜ਼ਿਮਨਾਸਟਿਕਸ (ਲੜਕੀਆਂ) ਚੈਂਪੀਅਨਸ਼ਿਪਾਂ ‘ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਜੇਤੂ
ਅੰਮ੍ਰਿਤਸਰ, 1 ਅਪ੍ਰੈਲ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਅੱਜ ਇਥੇ ਇਨਡੋਰ ਮਲਟੀਪਰਪਜ਼ ਹਾਲ ਵਿਖੇ ਆਲ ਇੰਡੀਆ ਜ਼ੋਨ ਇੰਟਰ-ਯੂਨੀਵਰਸਿਟੀ ਆਰਟਿਸਟਿਕ ਜ਼ਿਮਨਾਸਟਿਕਸ (ਲੜਕੀਆਂ) ਅਤੇ ਰਿਦਮਿਕ ਜ਼ਿਮਨਾਸਟਿਕਸ (ਲੜਕੀਆਂ) ਚੈਂਪੀਅਨਸ਼ਿਪ ਜਿੱਤ ਲਈਆਂ।ਆਰਟਿਸਟਿਕ ਜਿਮਨਾਸਟਿਕਸ ਵਿਚ ਦੂਜਾ ਸਥਾਨ ਐਡਮਾਸ ਯੂਨੀਵਰਸਿਟੀ, ਕੋਲਕਾਤਾ ਅਤੇ ਕੁਰਕੁਸ਼ਤੇਰਾ ਯੂਨੀਵਰਸਿਟੀ, ਕੁਰਕੁਸ਼ੇਤਰਾ ਨੇ ਤੀਜਾ ਸਥਾਨ ਹਾਸਲ ਕੀਤਾ।ਰਿਦਮਿਕ ਜਿਮਨਾਸਟਿਕਸ ਵਿਚ ਯੂਨੀਵਰਸਿਟੀ ਆਫ ਮੁੰਬਈ ਅਤੇ ਐਸ.ਪੀ ਯੂਨੀਵਰਸਿਟੀ ਪੂਣੇ ਨੇ ਕ੍ਰਮਵਾਰ ਦੂਜਾ ਅਤੇ ਤੀਜਾ …
Read More »ਇੰਟਰ-ਯੂਨੀਵਰਸਿਟੀ ਆਰਟਿਸਟਿਕ ਜ਼ਿਮਨਾਸਟਿਕਸ ਤੇ ਰਿਦਮਿਕ ਜ਼ਿਮਨਾਸਟਿਕਸ (ਲੜਕਅਿਾਂ) ਚੈਂਪੀਅਨਸ਼ਿਪ ਸ਼ੁਰੂ
ਅੰਮ੍ਰਿਤਸਰ 30 ਮਾਰਚ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਨਡੋਰ ਮਲਟੀਪਰਪਜ਼ ਹਾਲ ਵਿਖੇ ਆਲ ਇੰਡੀਆ ਜ਼ੋਨ ਇੰਟਰ-ਯੂਨੀਵਰਸਿਟੀ ਆਰਟਿਸਟਿਕ ਜ਼ਿਮਨਾਸਟਿਕਸ (ਲੜਕੀਆਂ) ਅਤੇ ਰਿਦਮਿਕ ਜ਼ਿਮਨਾਸਟਿਕਸ (ਲੜਕੀਆਂ) ਚੈਂਪੀਅਨਸ਼ਿਪ ਸ਼ੂਰੂ ਹੋ ਗਈਆਂ।ਇਸ ਵਿੱਚ ਵੱਖ-ਵੱਖ ਯੂਨੀਵਰਸਿਟੀਆਂ ਤੋਂ ਆਈਆਂ ਖਿਡਾਰਨਾਂ ਨੇ ਆਰਟਿਸਟਿਕ ਜ਼ਿਮਨਾਸਟਿਕਸ ਅਤੇ ਰਿਦਮਿਕ ਜ਼ਿਮਨਾਸਟਿਕਸ ਦੀਆਂ ਆਈਟਮਾਂ ਵਿੱਚ ਭਾਗ ਲਿਆ ਅਤੇ ਪਹਿਲੇ ਦਿਨ ਹੀ ਸਾਰਿਆਂ ਨੇ ਚੰਗਾ ਪ੍ਰਦਰਸ਼ਨ ਕੀਤਾ। ਖੇਡ ਨਿਰਦੇਸ਼ਕ ਡਾ. ਸੁਖਦੇਵ ਸਿੰਘ …
Read More »ਖ਼ਾਲਸਾ ਕਾਲਜ ਐਜੂਕੇਸ਼ਨ ਵਿਖੇ ਸਲਾਨਾ ਸਪੋਰਟਸ ਮੀਟ ਕਰਵਾਈ
ਅੰਮ੍ਰਿਤਸਰ, 22 ਮਾਰਚ (ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਜੀ.ਟੀ ਰੋਡ ਵਿਖੇ ਸਲਾਨਾ ਸਪੋਰਟਸ ਮੀਟ ਦਾ ਆਯੋਜਨ ਕੀਤਾ ਗਿਆ।ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਦੇ ਸਹਿਯੋਗ ਕਰਵਾਏ ਗਏ ਸਪੋਰਟਸ ਮੀਟ ’ਚ ਸਮੂਹ ਕਾਲਜ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਖੇਡਾਂ ਦਾ ਸਾਡੇ ਜੀਵਨ ’ਚ ਮਹੱਤਵਪੂਰਨ ਸਥਾਨ ਹੈ …
Read More »ਸਟੱਡੀ ਸਰਕਲ ਵਲੋਂ ਹੋਲੇ ਮਹੱਲੇ ਨੂੰ ਸਮਰਪਿਤ ਛਿੰਝ ਦਿਵਸ ਪਿੰਡ ਕਾਂਝਲਾ ਵਿਖੇ 20 ਨੂੰ
ਬੱਚਿਆਂ ਤੋਂ ਲੈ ਕੇ ਬਜੁਰਗਾਂ ਦੀਆਂ ਦਿਲਚਸਪ ਖੇਡਾਂ ਦਾ ਹੋਵੇਗਾ ਪ੍ਰਦਰਸ਼ਨ ਸੰਗਰੂਰ, 16 ਮਾਰਚ (ਜਗਸੀਰ ਲੌਂਗੋਵਾਲ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ ਜ਼ੋਨ ਵਲੋਂ ਖਾਲਸਾਈ ਪ੍ਰੰਪਰਾਵਾਂ ਦਾ ਪ੍ਰਤੀਕ ਹੋਲਾ ਮਹੱਲਾ ਛਿੰਝ ਦਿਵਸ ਵਜੋਂ ਮਨਾਇਆ ਜਾਵੇਗਾ।ਸਥਾਨਕ ਜ਼ੋਨਲ ਦਫ਼ਤਰ ਤੋਂ ਗੁਰਮੇਲ ਸਿੰਘ ਦਫ਼ਤਰ ਸਕੱਤਰ ਨੇ ਪੈ੍ਰਸ ਨੋਟ ਜਾਰੀ ਕਰਦਿਆਂ ਦਸਿਆ ਹੈ ਕਿ ਇਸ ਵਾਰ ਇਹ ਖੇਡ ਸਮਾਗਮ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ …
Read More »ਟੈਂਪਲ ਜ਼ਿਮ ਵਲੋਂ ਬੋਡੀ ਬਿਲਡਿੰਗ, ਬੈਂਚ ਪ੍ਰੈਸ ਤੇ ਬੈਸਟ ਬਾਈਸੇਪ ਮੁਕਾਬਲੇ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ) – ਨੋਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਸਿਹਤਮੰਦ ਬਣਾਉਣ ਲਈ ਅੱਜ ਸਥਾਨਕ ਤਰਨ ਤਾਰਨ ਰੋਡ ਦੇ ਟੈਂਪਲ ਜਿਮ 2 ਵਿੱਚ ਬੋਡੀ ਬਿਲਡਿੰਗ, ਬੈਂਚ ਪ੍ਰੈਸ, ਬੈਸਟ ਬਾਈਸੇਪ ਮੁਕਾਬਲੇ ਕਰਵਾਏ ਗਏ।ਜੇਤੂ ਖਿਡਾਰੀਆਂ ਨੂੰ ਟੈਂਪਲ ਜਿਮ ਦੇ ਕੋਚ ਹੈਪੀ ਵਲੋਂ ਟਰਾਫੀ, ਮੈਡਲ ਅਤੇ ਸ਼ੀਪਰ ਅਤੇ ਟੈਂਪਲ ਜਿਮ ਨਾਮ ਦੀਆਂ ਟੀ ਸਰਟਾਂ ਭੇਟ ਕੀਤੀਆਂ ਗਈਆਂ।ਕੋਚ ਹੈਪੀ ਨੇ …
Read More »
Punjab Post Daily Online Newspaper & Print Media