Sunday, January 26, 2025

ਪੰਜਾਬ

ਹਰਮਿੰਦਰ ਸਿੰਘ ਦੇ ਦੋਸ਼ ਝੂਠੇ ਤੇ ਬੇਬੁਨਿਆਦ ਹਨ- ਜਥੇਦਾਰ

ਲੋੜ ਪਈ ਤਾਂ ਜਾਂਚ ਕਰਵਾਵਾਂਗੇ- ਸ੍ਰ. ਮੱਕੜ   ਅੰਮ੍ਰਿਤਸਰ 24  ਜੂਨ (ਜਸਬੀਰ ਸਿੰਘ) – ਰਿਸ਼ਵਤ, ਲੜਾਈ ਝਗੜੇ, ਘੱਪਲਿਆਂ, ਘੁਟਾਲਿਆਂ ਤੇ ਗੁੰਡਾਗਰਦੀ ਦੇ ਕੇਸਾਂ ਵਿੱਚ ਉਲਝੀ ਰਹਿਣ ਵਾਲੀ ਸ਼੍ਰੋਮਣੀ ਕਮੇਟੀ ਦੇ ਇੱਕ ਅਧਿਕਾਰੀ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਚੱਲ ਰਹੇ ਇੱਕ ਕੇਸ ਵਿੱਚੋਂ ਬਰੀ ਕਰਾਉਣ ਲਈ ਰਿਸ਼ਵਤ ਵਜੋਂ 50 ਹਜਾਰ ਲਏ, ਪਰ ਸ੍ਰੀ ਅਕਾਲ ਤਖਤ ਸਾਹਿਬ ਵੱਲੋ ਉਸ ਵਿਅਕਤੀ ਨੂੰ ਤਨਖਾਹੀਆ ਕਰਾਰ …

Read More »

ਸ਼੍ਰੋਮਣੀ ਕਮੇਟੀ ਨੇ ਇਰਾਕ ‘ਚ ਫਸੇ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਲਈ ਸ੍ਰੀ ਅਖੰਡਪਾਠ ਸਾਹਿਬ ਦੇ ਪਾਏ ਭੋਗ

ਹਰੇਕ ਸਿੱਖ ਨਿੱਤ ਦੀ ਅਰਦਾਸ ‘ਚ ਸਰਬੱਤ ਦਾ ਭਲਾ ਮੰਗਦਾ ਹੈ- ਗਿਆਨੀ ਗੁਰਬਚਨ ਸਿੰਘ ਅੰਮ੍ਰਿਤਸਰ, 24  ਜੂਨ (ਗੁਰਪ੍ਰੀਤ ਸਿੰਘ)-  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ਹੋਏ ਆਦੇਸ਼ਾਂ ਅਨੁਸਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਤ ਗੁਰਦੁਆਰਾ ਝੰਡਾ-ਬੁੰਗਾ ਸਾਹਿਬ ਵਿਖੇ ਇਰਾਕ ਗ੍ਰਹਿ ਯੁੱਧ ‘ਚ ਫਸੇ ਪੰਜਾਬੀ ਨੌਜਵਾਨ ਤੇ ਹੋਰ ਭਾਰਤੀਆਂ ਦੀ ਚੜ੍ਹਦੀ ਕਲਾ ਤੇ ਸੁਰੱਖਿਅਤ ਵਤਨ ਵਾਪਸੀ ਲਈ ਸ੍ਰੀ …

Read More »

ਪਟਨਾ ਸਾਹਿਬ ਵਿਖੇ ਕੀਤੀ ਮੀਟਿੰਗ ਪੂਰੀ ਤਰ੍ਹਾਂ ਵਿਧਾਨਕ – ਜਥੇ: ਅਵਤਾਰ ਸਿੰਘ

ਅੰਮ੍ਰਿਤਸਰ, 24  ਜੂਨ (ਗੁਰਪ੍ਰੀਤ ਸਿੰਘ)-  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਮੈਂਬਰਾਂ ਦੀ 22 ਜੂਨ ਨੂੰ ਹੋਈ ਮੀਟਿੰਗ ਪੂਰੀ ਤਰ੍ਹਾਂ ਵਿਧਾਨਕ ਸੀ। ਕੁਲ ੧੫ ਮੈਂਬਰਾਂ ਵਿੱਚੋਂ ੮ ਮੈਂਬਰ ਮੀਟਿੰਗ ‘ਚ ਬਕਾਇਦਾ ਹਾਜ਼ਰ ਸਨ, ਜਿਨ੍ਹਾਂ ਨੇ ਸਰਬ-ਸੰਮਤੀ ਨਾਲ ਮੈਨੂੰ ਮੀਟਿੰਗ ਦੀ ਪ੍ਰਧਾਨਗੀ ਕਰਨ ਲਈ ਕਿਹਾ …

Read More »

ਈ.ਓ. ਨਗਰ ਪੰਚਾਇਤ ਰਈਆ ਵੱਲੋ ਕੀਤੀ ਜਾ ਰਹੀ ਹੈ ਗਰੀਬਾਂ ਪਾਸੋ ਨਜਾਇਜ ਉਗਰਾਹੀ 

ਨਗਰ ਪੰਚਾਇਤ ਵੱਲੋ ਰਈਆ ਦੇ ਵਿਕਾਸ ਕਾਰਜ ਸਹੀ ਢੰਗ ਨਾਲ ਨਾ ਚਲਾਉਣ ਤੇ ਮੱਚੀ ਹਾਹਾਕਾਰ  ਰਈਆ,  24  ਜੂਨ (ਬਲਵਿੰਦਰ ਸੰਧੂ)-   ਆਮ ਆਦਮੀ ਪਾਰਟੀ ਦੀ ਇੱਕ ਅਹਿਮ ਮੀਟਿੰਗ ਬਾਬਾ ਬਕਾਲਾ ਸਾਹਿਬ ਵਿਖੇ ਹੋਈ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੁਰਜੀਤ ਸਿੰਘ ਕੰਗ ਨੇ ਦੱਸਿਆ ਕਿ ਰਈਆ ਦੀਆਂ ਵੱਖ ਵੱਖ ਵਾਰਡਾਂ ਵਿੱਚ ਆਮ ਲੋਕਾਂ ਨੂੰ ਬਹੁਤ ਹੀ ਮੁਸਕਿਲਾਂ ਦਾ …

Read More »

ਪਾਵਰ ਕਾਮ ਦੀ ਅਣਗਹਿਲੀ ਕਾਰਨ ਹੋ ਸਕਦਾ ਹੈ ਭਾਰੀ ਨੁਕਸਾਨ

ਬਿਜਲੀ ਬੰਦ ਹੋਣ ਨਾਲ ਮੁਹੱਲਾ ਵਾਸੀਆਂ ਦਾ ਜੀਣਾ ਹੋਇਆ ਮੁਹਾਲ ਰਈਆ, 24  ਜੂਨ (ਬਲਵਿੰਦਰ ਸੰਧੂ)- ਵਾਰਡ ਨੰਬਰ ੪ ਰਈਆ ਦੇ ਵਸਨੀਕਾਂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੀ ਵਾਰਡ ਵਿੱਚ ਅੱਜ ਤੋ ਕਰੀਬ ਚਾਰ ਮਹੀਨੇ ਪਹਿਲਾ ਬਿਜਲੀ ਬੋਰਡ ਵਾਲਿਆਂ ਨੇ ਦੋ ਪੋਲ ਗੱਡੇ ਸਨ ਕਿ ਇਸ ਜਗ੍ਹਾਂ ਤੁਹਾਡਾ ਨਵਾਂ ਟਰਾਂਸਫਾਰਮ ਚੜਾਇਆ ਜਾਵੇਗਾ । ਜਿਸ ਸਬੰਧੀ ਪ੍ਰਾਈਵੇਟ ਠੇਕੇਦਾਰ ਨੇ ਮੁਹੱਲਾ …

Read More »

ਆਮ ਆਦਮੀ ਪਾਰਟੀ ਬੂਥ ਲੈਵਲ ਤੱਕ ਕਰੇਗੀ ਆਪਣਾ ਪਸਾਰਾ – ਸੁਰਜੀਤ ਕੰਗ 

ਵੋਟਾਂ ਵਿੱਚ ਲੋਕਾਂ ਦਾ ਗੁੱਸਾ ਵੇਖ ਘਬਰਾਈ ਬਾਦਲ ਸਰਕਾਰ  ਰਈਆ, 24   (ਬਲਵਿੰਦਰ ਸੰਧੂ) –  ਅੱਜ ਆਮ ਆਦਮੀ ਪਾਰਟੀ ਦੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਇੰਚਾਰਜ ਸੁਰਜੀਤ ਸਿੰਘ ਕੰਗ ਨੇ ਪ੍ਰੈਸ ਬਿਆਨ ਰਾਹੀ ਦੱਸਿਆ ਕਿ ਪੰਜਾਬ ਦੇ ਲੋਕਾਂ ਨੇ ਨਸਿਆਂ ਦੇ ਵੱਧ ਰਹੇ ਰੁਝਾਨ ਅਤੇ ਸਾਡੇ ਪੰਜਾਬ ਦੇ ਦਫਤਰਾਂ ਵਿੱਚ ਬੁਰੀ ਤਰ੍ਹਾਂ ਫੈਲੇ ਹੋਏ ਭ੍ਰਿਸਟਾਚਾਰ ਵਿਰੁੱਧ ਆਪਣੀ ਅਵਾਜ ਬੁਲੰਦ ਕਰਦੇ ਹੋਏ …

Read More »

ਅਪੰਗ ਵਿਦਿਆਰਥੀ ਨੂੰ ਦਿੱਤਾ ਆਟੋਮੈਟਿਕ ਟ੍ਰਾਇਸਾਇਕਲ

ਫਾਜਿਲਕਾ,  24  ਜੂਨ (ਵਿਨੀਤ ਅਰੋੜਾ) – ਡਿਪਟੀ ਕਮਿਸ਼ਨਰ ਕਮ ਪ੍ਰਧਾਨ ਜਿਲ੍ਹਾ ਰੈਡ ਕਰਾਸ ਸੋਸਾਇਟੀ ਫਾਜਿਲਕਾ ਸ. ਮਨਜੀਤ ਸਿੰਘ ਬਰਾੜ (ਆਈ.ਏ.ਐਸ.) ਵੱਲੋ ਇਕ ਅਪੰਗ, ਗਰੀਬ ਅਤੇ ਲੋੜਵੰਦ ਵਿਦਿਆਰਥੀ ਖੰਡਣ ਸਿੰਘ ਪੁੱਤਰ ਗੁਰਬਚਨ ਸਿੰਘ, ਪਿੰਡ ਲਮੋਚੜ ਖੁਰਦ ਤਹਿਸੀਲ ਜਲਾਲਾਬਾਦ ਜਿਲ੍ਹਾ ਫਾਜਿਲਕਾ ਨੂੰ ਇਕ ਆਟੋਮੈਟਿਕ ਟ੍ਰਾਇਸਾਇਕਲ ਦਿੱਤਾ ਗਿਆ । ਇਸ ਮੋਕੇ ਸ਼੍ਰੀ ਸੁਭਾਸ਼ ਅਰੋੜਾ ਸਕੱਤਰ ਜਿਲ੍ਹਾ ਰੈਡ ਕਰਾਸ ਸੋਸਾਇਟੀ ਫਾਜਿਲਕਾ, ਰੈਡ ਕਰਾਸ ਦਾ …

Read More »

ਗਰੀਬਾਂ ਤੇ ਲੋੜਵੰਦਾਂ ਦੀ ਮਦਦ ਲਈ ਵੱਧ ਤੋ ਵੱਧ ਦਾਨ ਦਿਉ – ਬਰਾੜ

ਸੰਸਥਾ ਵੱਲੋ ਕੈਂਸਰ ਤੇ ਨਸ਼ਿਆਂ ਬਾਰੇ ਜਾਗਰੂਕਤਾ ਲਈ ਵਿਸ਼ੇਸ਼ ਮੁਹਿਮ ਚਲਾਈ ਜਾਵੇਗੀ ਫਾਜਿਲਕਾ,  24  ਜੂਨ (ਵਿਨੀਤ ਅਰੋੜਾ) – ਜਿਲ੍ਹਾ ਰੈਡ ਕਰਾਸ ਸੁਸਾਇਟੀ ਫਾਜਿਲਕਾ ਦੀ ਮੀਟਿੰਗ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਜਿਲ੍ਹਾ ਰੈਡ  ਕਰਾਸ ਸ਼ਾਖਾ, ਫਾਜਿਲਕਾ ਦੀ ਸਾਲ 2013-14 ਦੀ ਆਮਦਨ ਅਤੇ ਖਰਚ ਸਬੰਧੀ ਵਿਸਤਾਰ ਨਾਲ ਚਰਚਾ ਕੀਤੀ ਗਈ  ਅਤੇ ਰੈਡ ਕਰਾਸ ਦੀ ਪੱਕੀ ਆਮਦਨ ਵਿੱਚ ਵਾਧਾ …

Read More »

ਸਿਵਲ ਸਰਜਨ ਦਫ਼ਤਰ ਵਿੱਚ ਮਲੇਰੀਆ ਅਤੇ ਡੇਂਗੂ ਦੀ ਰੋਕਥਾਮ ਸਬੰਧੀ ਜਿਲਾ ਪੱਧਰ ਵਰਕਸ਼ਾਪ ਦਾ ਪ੍ਰਬੰਧ

ਫਾਜਿਲਕਾ,  24  ਜੂਨ (ਵਿਨੀਤ ਅਰੋੜਾ) – ਮੰਗਲਵਾਰ ਨੂੰ ਦਫ਼ਤਰ ਸਿਵਲ ਸਰਜਨ ਫਾਜਿਲਕਾ ਵਿੱਚ ਮਲੇਰੀਆ ਅਤੇ ਡੇਂਗੂ ਦੀ ਰੋਕਥਾਮ ਸਬੰਧੀ ਜਿਲਾ ਪੱਧਰ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ।  ਜਿਸ ਵਿੱਚ ਵੱਖ-ਵੱਖ ਵਿਭਾਗਾਂ  ਦੇ ਨੁਮਾਇੰਦੇ ਅਤੇ ਸਮਾਜਸੇਵੀ ਸੰਸਥਾਵਾਂ ਦੇ ਨੁਮਾਇੰਦੇ ਸ਼ਾਮਿਲ ਹੋਏ।ਇਹ ਮੀਟਿੰਗ ਸਹਾਇਕ ਸਿਵਲ ਸਰਜਨ ਡਾ.  ਦਵਿੰਦਰ ਭੁੱਕਲ ਦੀ ਪ੍ਰਧਾਨਗੀ ਵਿੱਚ ਹੋਈ ਜਿਸ ਵਿੱਚ ਉਨ੍ਹਾਂ  ਦੇ  ਨਾਲ ਡਾ.  ਰਾਜ ਕੁਮਾਰ ਜਿਲਾ …

Read More »

ਨਸ਼ਾ ਵਿਰੋਧੀ ਸੈਮੀਨਾਰ ਲਗਾਇਆ

ਫਾਜਿਲਕਾ,  24  ਜੂਨ (ਵਿਨੀਤ ਅਰੋੜਾ) – ਥਾਣਾ ਸਦਰ ਫ਼ਾਜ਼ਿਲਕਾ ਦੀ ਪੁਲਿਸ ਵੱਲੋਂ ਸਥਾਨਕ ਪੁਲਿਸ ਚੌਕੀ ਦੇ ਸਹਿਯੋਗ ਨਾਲ ਇੱਥੋਂ ਦੇ ਸਰਕਾਰੀ ਮਿਡਲ ਸਕੂਲ ਦੇ ਵਿੱਚ ਨਸ਼ਾ ਵਿਰੋਧੀ ਸੈਮੀਨਾਰ ਲਗਾਇਆ ਗਿਆ। ਸੈਮੀਨਾਰ ਦੇ ‘ਚ ਥਾਣਾ ਸਦਰ ਫ਼ਾਜ਼ਿਲਕਾ ਦੇ ਮੁੱਖੀ ਜਗਦੀਸ਼ ਕੁਮਾਰ ਨੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੇ ਨਸ਼ਿਆ ਨੂੰ ਠੱਲ੍ਹ ਪਾਉਣ ਲਈ …

Read More »