Friday, September 20, 2024

ਪੰਜਾਬ

‘ਗੁਰਬਾਣੀ’ ‘ਚ ਵਾਤਾਵਰਣ ਸੰਭਾਲ ਗਿਆਨ ਦਾ ਹੈ ਖਾਸ ਮਹੱਤਵ – ਡਾ. ਸੁਸਨ ਪਰਿਲ

ਅੰਮ੍ਰਿਤਸਰ, 21 ਫਰਵਰੀ (ਪੰਜਾਬ ਪੋਸਟ ਬਿਊਰੋ)- ਖਾਲਸਾ ਕਾਲਜ ਆਫ਼ ਐਜ਼ੂਕੇਸ਼ਨ (ਰਣਜੀਤ ਐਵੀਨਿਊ) ਵਿਖੇ ‘ਵਾਤਾਵਰਣ ਬਚਾਉਣ ਸਬੰਧੀ ਨੌਜਵਾਨਾਂ ਦੀ ਭੂਮਿਕਾ’ ਵਿਸ਼ੇ ‘ਤੇ ਇਕ ਮਹੱਤਵਪੂਰਨ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ‘ਚ ਜੂਨੀਆਟਾ ਕਾਲਜ, ਪੈਨੀਸਿਲਵੇਨੀਆ (ਅਮਰੀਕਾ) ਦੀ ਧਾਰਮਿਕ ਵਿਭਾਗ ਦੀ ਪ੍ਰੋਫ਼ੈਸਰ ਡਾ. ਸੁਸਨ ਪਰਿਲ ਨੇ ਕਿਹਾ ਕਿ ਗੁਰਬਾਣੀ ‘ਚ ਵਾਤਾਵਰਣ ਸੰਭਾਲ ਗਿਆਨ ਦਾ ਖਾਸ ਮਹੱਤਵ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਿੱਖਾਂ …

Read More »

ਜੋਸ਼ੀ ਵਲੋਂ ਟਰੱਕ ਸਟੈਂਡ ਸਕੀਮ ਨੇੜੇ 5 ਕਰੋੜ 47 ਲੱਖ ਲਾਗਤ ਵਾਲੇ ਵਿਕਾਸ ਕਾਰਜਾਂ ਦਾ ਸ਼ੁੱਭ ਆਰੰਭ

ਅੰਮ੍ਰਿਤਸਰ, 21 ਫਰਵਰੀ (ਪੰਜਾਬ ਪੋਸਟ ਬਿਊਰੋ)- ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਅਨਿਲ ਜੋਸ਼ੀ ਵਲੋਂ ਅੱਜ ਟਰੱਕ ਸਟੈਂਡ ਸਕੀਮ ਤਹਿਤ ਜਹਾਜ਼ਗੜ੍ਹ ਨੇੜੇ 5 ਕਰੋੜ 47 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵੱਖ ਵੱਖ ਵਿਕਾਸ ਕਾਰਜਾਂ ਦਾ ਸ਼ੁੱਭ ਆਰੰਭ ਕੀਤਾ। ਵਿਕਾਸ ਕਾਰਜਾਂ ਦਾ ਸ਼ੁੱਭ ਆਰੰਭ ਕਰਦਿਆਂ ਕੈਬਨਿਟ ਵਜ਼ੀਰ ਸ੍ਰੀ ਅਨਿਲ ਜੋਸ਼ੀ ਨੇ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਵਿਕਾਸ ਦੀਆਂ ਨਵੀਆਂ …

Read More »

ਕੌਂਸਲਰ ਟੀਟੂ ਦੀ ਅਗਵਾਈ ‘ਚ ਸੈਂਕੜੇ ਅਕਾਲੀ ਵਰਕਰ ਰੈਲੀ ਲਈ ਰਵਾਨਾ

ਅੰਮ੍ਰਿਤਸਰ, 20 ਫਰਵਰੀ (ਸੁਖਬੀਰ ਸਿੰਘ)-ਸੁਲਤਾਨਵਿੰਡ ਪਿੰਡ ਨਜ਼ਦੀਕ ਸ:ਇੰਦਰਬੀਰ ਸਿੰਘ ਬੁਲਾਰੀਆ ਦੀ ਅਗਵਾਈ ਹੇਠ ਹੋਣ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਵਿਚ ਸ਼ਾਮਿਲ ਹੋਣ ਲਈ ਅੱਜ ਵਾਰਡ 42 ਤੋਂ ਕੌਂਸਲਰ ਮਨਮੋਹਨ ਸਿੰਘ ਟੀਟੂ ਦੀ ਅਗਵਾਈ ਹੇਠ ਸੈਂਕੜੇ ਅਕਾਲੀ ਵਰਕਰਾਂ ਦਾ ਕਾਫਲਾ ਚੌਕ ਚਾਟੀਵਿੰਡ ਤੋਂ ਰਵਾਨਾ ਹੋਇਆ ਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਤਖਤੀਆਂ ਫੜੀ ਇਹ ਵਰਕਰ ਰੈਲੀ ਵਿਚ ਸ਼ਾਮਿਲ ਹੋਏ। ਇਸ ਮੌਕੇ …

Read More »

ਕੌਂਸਲਰ ਅਮਰੀਕ ਸਿੰਘ ਲਾਲੀ ਨੇ ਵਿਸ਼ਾਲ ਰੈਲੀ ਵਿੱਚ ਵੱਡੇ ਕਾਫਲੇ ਨਾਲ ਕੀਤੀ ਸ਼ਮੂਲੀਅਤ

ਅੰਮ੍ਰਿਤਸਰ, 20 ਫਰਵਰੀ ( ਸੁਖਬੀਰ ਸਿੰਘ) -ਉਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਵਲੋਂ ਹਲਕਾ ਦੱਖਣੀ ਵਿੱਚ ੨੮੫ ਕਰੋੜ ਦੇ ਵਿਕਾਸ ਕਾਰਜਾਂ ਮੌਕੇ ਸੁਲਤਾਨਵਿੰਡ ਵਿਖੇ ਕੀਤੀ ਗਈ ਵਿਸ਼ਾਲ ਰੈਲੀ ਵਿੱਚ ਵੱਡੇ ਕਾਫਲੇ ਨਾਲ ਸ਼ਮੂਲੀਅਤ ਕਰਨ ਜਾਂਦੇ ਹੋਏ ਕੌਂਸਲਰ ਅਮਰੀਕ ਸਿੰਘ ਲਾਲੀ , ਡਾ. ਸਤਿੰਦਰ ਸਿੰਘ ਤੇ ਹੋਰ।

Read More »

ਰਾਹੁਲ ਗਾਂਧੀ ਨੂੰ 1984 ਸਿੱਖ ਕਤਲੇਆਮ ਦਾ ਕੋਈ ਪਛਤਾਵਾ ਨਹੀਂ-ਸੁਖਬੀਰ ਸਿੰਘ ਬਾਦਲ

ਦੱਖਣੀ ਹਲਕੇ ਵਿੱਚ 285 ਕਰੋੜ ਦੀ ਲਾਗਤ ਵਾਲੇ ਪ੍ਰਾਜੈਕਟ ਦਾ ਨੀਂਹ ਪੱਥਰ ਅੰਮ੍ਰਿਤਸਰ, 20 ਫਰਵਰੀ ( ਸੁਖਬੀਰ ਸਿੰਘ, ਗਰੁਪ੍ਰੀਤ ਸਿੰਘ)- ”ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੂੰ 1984 ਸਿੱਖ ਕਤਲੇਆਮ ਉਤੇ ਰਤੀ ਭਰ ਪਛਤਾਵਾ ਨਹੀਂ ਹੈ ਬਲਕਿ ਉਹ ਇਸ ਘਿਨੌਣੇ ਕਤਲੇਆਮ ਦੇ ਜਿੰਮੇਵਾਰ ਕਾਂਗਰਸੀ ਆਗੂਆਂ ਦੀ ਪਿੱਠ ਥਾਪੜ ਰਿਹਾ ਹੈ”। ਉਕਤ ਸ਼ਬਦਾ ਦਾ ਪ੍ਰਗਟਾਵਾ ਉਪ ਮੁੱਖ ਮੰਤਰੀ ਪੰਜਾਬ ਸ੍ਰ ਸੁਖਬੀਰ …

Read More »

ਰਾਹੁਲ ਤੇ ਸੋਨੀਆ ਦੀ ਅਗਵਾਈ ਨੇ ਦੇਸ਼ ਅਤੇ ਸੰਸਦ ਦਾ ਤਮਾਸ਼ਾ ਬਣਾਇਆ- ਮਜੀਠੀਆ

ਪੰਚਾਇਤ ਨੂੰ 8 ਲੱਖ ਦਿੱਤੇ ਅਤੇ 1.85 ਕਰੋੜ ਨਾਲ ਨਵਾਂ ਥਾਣਾ ਬਣਾਉਣ ਦਾ ਐਲਾਨ ਅੰਮ੍ਰਿਤਸਰ, 19 ਫਰਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਮਾਲ ਅਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਪਾਰਟੀ ਦੀਆਂ ਰਾਜਨੀਤਕ ਕੁਚਾਲਾਂ ਅਤੇ ਗ਼ੈਰਜਿੰਮੇਵਾਰ ਨੀਤੀਆਂ ਨੂੰ ਸੰਸਦ ਤੋਂ ਲੈ ਕੇ ਸੜਕ ਤੱਕ ਆਏ ਨਿਘਾਰ ਲਈ ਦੋਸ਼ੀ ਕਰਾਰ ਦਿੰਦਿਆਂ ਕਿਹਾ ਹੈ ਕਿ ਦੇਸ਼ ਦਾ ਜਲੂਸ …

Read More »

ਚੱਪੜਚਿੜੀ ਮੁਹਾਲੀ ਵਿਖੇ ਖੇਤੀਬਾੜੀ ਸੰਮੇਲਨ ‘ਚ ਅੰਮ੍ਰਿਤਸਰ ਜ਼ਿਲ੍ਹੇ ਦੇ ਤਿੰਨ ਕਿਸਾਨ ਸਨਮਾਨਿਤ

ਅੰਮ੍ਰਿਤਸਰ, 19 ਫਰਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਚੱਪੜਚਿੜੀ ਮੁਹਾਲੀ ਵਿਖੇ ਕਰਵਾਏ ਖੇਤੀਬਾੜੀ ਸੰਮੇਲਨ ਵਿਚ ਜਿਲਾ ਅੰਮ੍ਰਿਤਸਰ ਦੇ ਤਿੰਨ ਅਗਾਂਹਵਧੂ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦੇਦਿੰਆਂ ਸ੍ਰੀ ਬਾਜ਼ ਸਿੰਘ ਡਿਪਟੀ ਡਾਇਰੈਕਟਰ ਬਾਗਬਾਨੀ ਵਿਭਾਗ ਅੰਮ੍ਰਿਤਸਰ ਨੇ ਦੱਸਿਆ ਕਿ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਵਲੋ ਤਿੰਨ ਕਿਸਾਨਾਂ ਨੂੰ ਸਨਾਮਿਨਤ ਕੀਤਾ ਗਿਆ ਹੈ। ਉਨਾਂ ਦੱਸਿਆ …

Read More »

ਹਲਕਾ ਦੱਖਣੀ ‘ਚ ਹੋ ਰਹੀ ਵਿਸ਼ਾਲ ਰੈਲੀ ਵਿੱਚ ਵਧ ਚੜ੍ਹ ਕੇ ਪਹੁੰਚਾਂਗੇ –ਰਾਜਾ

ਅੰਮ੍ਰਿਤਸਰ, ੧੯ ਫਰਵਰੀ (ਗੁਰਪ੍ਰੀਤ ਸਿੰਘ)- ਸ਼੍ਰੋਮਣੀ ਅਕਾਲੀ ਦਲ ਬਾਦਲ ਬੀ.ਸੀ ਵਿੰਗ ਦੀ ਇੱਕ ਜਰੂਰੀ ਮੀਟਿੰਗ ਸਰਕਲ ਪ੍ਰਧਾਨ ਹਰਜਿੰਦਰ ਸਿੰਘ ਰਾਜਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਜਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਸੁਲਤਾਨਵਿੰਡ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਪ੍ਰਧਾਨ ਰਾਜਾ ਨੇ ਕਿਹਾ ਕਿ ਅੱਜ ੨੦ ਫਰਵਰੀ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਸੁਲਤਾਨਵਿੰਡ ਦੇ ਵਿਕਾਸ ਕਾਰਜਾਂ ਤੇ ਸੀਵਰੇਜ ਸਿਸਟਮ ਦਾ ਉਦਘਾਟਨ …

Read More »

ਡੀ.ਏ.ਵੀ. ਪਬਲਿਕ ਸਕੂਲ ਦੀ ਵਿਦਿਆਰਥਣ ਡਾਂਸ ਪ੍ਰਤੀਯੋਗਤਾ ਵਿਚ ਦੂਜੇ ਸਥਾਨ ‘ਤੇ

ਅੰਮ੍ਰਿਤਸਰ, 19 ਫਰਵਰੀ (ਜਗਦੀਪ ਸਿੰਘ)- ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ, ਅੰਮ੍ਰਿਤਸਰ ਦੀ ਪੰਜਵੀਂ ਜਮਾਤ ਦੀ ਵਿਦਿਆਰਥਣ ਸੌਮਿਆ ਵਰਮਾਨੀ ਨੇ ਡਾਂਸ ਮੁਕਾਬਲੇ ਵਿਚ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸ ਡਾਂਸ ਮੁਕਾਬਲੇ ਦਾ ਪਹਿਲਾ ਸੈਸ਼ਨ ਗੁਰੂ ਨਾਨਕ ਆਡੀਟੋਰੀਅਮ, ਅੰਮ੍ਰਿਤਸਰ ਵਿਖੇ ਹੋਇਆ। ਸ਼੍ਰੀ ਧਰਮੇਸ਼ ਨੇ ਸੌਮਿਆ ਦੀ ਨਾਚ ਕਲਾ ਦੀ ਭਰਪੂਰ ਪ੍ਰਸ਼ੰਸਾ ਕੀਤੀ। ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ: ਸ਼੍ਰੀਮਤੀ ਨੀਲਮ ਕਾਮਰਾ ਜੀ ਪ੍ਰਿੰਸੀਪਲ …

Read More »

ਕੇਂਦਰੀ ਪੰਜਾਬੀ ਲੇਖਕ ਸੰਘ ਵੱਲੋਂ ਪੰਜਾਬੀ ਦੇ 11 ਅਧਿਆਪਕਾਂ ਨੂੰ ਗਿਆਨ ਰਤਨ ਪੁਰਸਕਾਰ ਅੱਜ

ਅੰਮ੍ਰਿਤਸਰ, 19 ਫਰਵਰੀ (ਜਗਦੀਪ ਸਿੰਘ)- ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਜਨਵਾਦੀ ਲੇਖਕ ਸੰਘ ਅੰਮ੍ਰਿਤਸਰ ਵੱਲੋਂ ਸਾਂਝੇ ਤੌਰ ਤੇ ਕੌਮਾਂਤਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਪੰਜਾਬੀ ਦੇ ਉਨ੍ਹਾਂ ਸਥਾਨਕ ਗਿਆਾਰਾਂ ਅਧਿਆਪਕਾਂ ਨੂੰ ਜਿੰਨ੍ਹਾਂ ਨੇ ਮਾਤ ਭਾਸ਼ਾ ਪੰਜਾਬੀ ‘ਚ ਵੱਖ-ਵੱਖ ਵਿਸ਼ਿਆਂ ‘ਤੇ ਉੱਚ ਦਰਜ਼ੇ ਦਾ ਖੋਜ ਕਾਰਜ ਕਰਦਿਆਂ ਪੀ.ਐਚ.ਡੀ. ਦੀ ਡਿਗਰੀ ਹਾਸਲ ਕੀਤੀ। ਉਨ੍ਹਾਂ ਦੀਆਂ ਸੇਵਾਵਾਂ ਨੂੰ …

Read More »