Thursday, August 20, 2026

ਖੇਡ ਸੰਸਾਰ

ਜਿਲਾ ਪੱਧਰੀ ਪੇਂਡੂ ਖੇਡ ਮੁਕਾਬਲੇ ਅਗਲੇ ਹੁਕਮਾਂ ਤੱਕ ਮੁਲਤਵੀ

ਫਾਜ਼ਿਲਕਾ, 14 ਸਤੰਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਡਾਇਰੈਕਟਰ ਸਪੋਰਟਸ ਪੰਜਾਬ ਚੰਡੀਗੜ ਅੰਮਿ੍ਰਤਪਾਲ ਕੌਰ ਗਿੱਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਈਸ਼ਾ ਕਾਲੀਆ ਦੀ ਰਹਿਨੁਮਾਈ ਹੇਠ ਸਥਾਨਕ ਸਰਕਾਰੀ ਐਮ ਆਰ ਕਾਲਜ ਦੇ ਮਲਟੀਪਰਪਜ਼ ਖੇਡ ਸਟੇਡੀਅਮ ’ਚ 16 ਤੇ 17 ਸਤੰਬਰ ਨੂੰ ਹੋਣ ਵਾਲੀਆਂ ਜ਼ਿਲਾ ਪੱਧਰੀ ਪੇਂਡੂ ਖੇਡਾਂ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲਾ ਖੇਡ …

Read More »

ਡੀ.ਏ.ਵੀ ਪਬਲਿਕ ਸਕੂਲ ਦੇ ਸਕੇਟਿੰਗ ਚੈਂਪੀਅਨਜ ਓਪਨ ਸਟੇਟ ਸਕੇਟਿੰਗ ਚੈਪੀਅਨਸ਼ਿਪ ਲਈ ਚੋਣ

ਅੰਮ੍ਰਿਤਸਰ, 13 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – 21ਵਾਂ ਓਪਨ ਡਿਸਟਿਕ ਰੋਲਰ ਸਕੇਟਿੰਗ ਟੂਰਨਾਮੈਂਟ `ਡਿਸਟਿਕ ਰੋਲਰ ਸਕੇਅਿੰਗ ਐਸੋਸੀਏਸਨ ਵਲੋਂ ਅੰਮਿ੍ਤਸਰ ਵਿਖੇ ਅਯੋਜਿਤ ਕੀਤਾ ਗਿਆ।ਇਸ ਟੂਰਨਾਮੈਂਟ ਵਿੱਚ ਜਿਲ੍ਹੇ ਭਰ ਵਿਚੋਂ 200 ਦੇ ਕਰੀਬ ਪ੍ਰਤੀਯੋਗੀਆਂ ਨੇ ਭਾਗ ਲਿਆ ਡੀ.ਏ.ਵੀ ਪਬਲਿਕ ਸਕੂਲ  ਲਾਰੰਸ ਰੋਡ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 8 ਗੋਲਡ ਮੈਡਲ, 9 ਸਿਲਵਰ ਮੈਡਲ ਅਤੇ 4 ਕਾਂਸੇ ਦੇ ਮੈਡਲ …

Read More »

ਜਿਲਾ ਪੱਧਰੀ ਨੈਟਬਾਲ ਵਿੱਚ ਜੰਗੀਰਾਣਾ ਸਕੂਲ ਦੇ ਖਿਡਾਰੀਆਂ ਨੇ ਮਾਰੀ ਬਾਜ਼ੀ

ਬਠਿੰਡਾ, 10 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਿੱਖਿਆ ਵਿਭਾਗ ਪੰਜਾਬ ਦੀਆਂ ਜ਼ਿਲਾ ਪੱਧਰੀ ਖੇਡਾਂ ਦਾ ਆਗਾਜ਼ ਜ਼ਿਲਾ ਸਿੱਖਿਆ ਅਫ਼ਸਰ ਮਨਿੰਦਰ ਕੌਰ ਦੀ ਅਤੇ ਸਹਾਇਕ ਸਿੱਖਿਆ ਅਫ਼ਸਰ ਗੁਰਪ੍ਰੀਤ ਸਿੰਘ ਸਿਧੂ ਦੀ ਅਗਵਾਈ ਵਿੱਚ ਸੇਂਟ ਜੇਵੀਅਰ ਸਕੂਲ ਦੇ ਖੇਡ ਮੈਦਾਨ ਵਿੱਚ ਹੋਇਆ, ਜਿਥੇ ਨੈਟਬਾਲ ਖੇਡਾਂ ਕਰਵਾਈਆਂ ਗਈਆਂ। ਇਨਾਂ ਖੇਡਾਂ ਵਿੱਚ ਵੱਖ-ਵੱਖ ਜ਼ੋਨਾਂ ਤੋਂ ਲਗਭਗ 150 ਖਿਡਾਰੀਆਂ ਨੇ ਭਾਗ …

Read More »

ਜਿਲ੍ਹਾ ਪੱਧਰੀ ਤਾਈਕਵਾਂਡੋ (ਲੜਕੀਆਂ) ਦੇ ਮੁਕਾਬਲੇ ਹੋਏ

ਅੰਮ੍ਰਿਤਸਰ, 8 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਅਧੀਨ ਚੱਲ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ ਰੋਡ ਵਿਖੇ ਡੀ.ਈ.ਓ ਸੈਕੰਡਰੀ ਸ਼੍ਰੀਮਤੀ ਸੁਨੀਤਾ ਕਿਰਨ ਅਤੇ ਏ.ਈ.ਓ ਬਲਵਿੰਦਰ ਸਿੰਘ ਵਲੋਂ ਜਿਲ੍ਹਾ ਪੱਧਰੀ ਤਾਈਕਵਾਂਡੋ (ਲੜਕੀਆਂ) ਦੇ ਮੁਕਾਬਲੇ ਡਾਇਰੈਕਟਰ/ਪਿ੍ਰੰਸੀਪਲ ਡਾ: ਧਰਮਵੀਰ ਸਿੰਘ ਅਤੇ ਖੇਡ ਇੰਚਾਰਜ ਸ਼੍ਰੀਮਤੀ ਅਮ੍ਰਿਤਪਾਲ ਕੌਰ ਦੀ ਅਗਵਾਈ ਵਿੱਚ ਕਰਵਾਏ ਗਏ।ਇਹਨਾਂ ਮੁਕਾਬਲਿਆਂ …

Read More »

ਪਿੰਡ ਹੇੜੀਆਂ ਦੀ ਛਿੰਝ `ਚ ਪਰਮਿੰਦਰ ਡੂਮਛੇੜੀ ਨੇ ਤੀਰਥ ਫਗਵਾੜਾ ਨੂੰ ਕੀਤਾ ਚਿੱਤ

ਸਮਰਾਲਾ, 8 ਸਤੰਬਰ (ਪੰਜਾਬ ਪੋਸਟ- ਕੰਗ) – ਮਾਛੀਵਾੜਾ ਬਲਾਕ ਅਧੀਨ ਪੈਂਦੇ ਪਿੰਡ ਹੇੜੀਆਂ ਵਿਖੇ ਦੂਜਾ  ਸ਼ਾਨਦਾਰ ਛਿੰਝ ਮੇਲਾ ਸਮੂਹ ਗਰਾਮ ਪੰਚਾਇਤ, ਨਗਰ ਨਿਵਾਸੀ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ।ਰਮਨਦੀਪ ਸਿੰਘ ਗੋਲੂ, ਸੁੱਖਾ ਸਿੰਘ ਪ੍ਰਧਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਛਿੰਝ ਮੇਲੇ ਵਿੱਚ 250 ਤੋਂ ਵੱਧ ਪਹਿਲਵਾਨਾਂ ਨੇ ਕੁਸ਼ਤੀ ਦੇ ਜੌਹਰ ਦਿਖਾਏ ਅਤੇ ਵੱਡੀ ਗਿਣਤੀ ਵਿਚ ਇੱਕਠੇ …

Read More »

ਐਥਲੈਟਿਕਸ ਮੀਟ ਦੌਰਾਨ ਬਾਬਾ ਫ਼ਰੀਦ ਕਾਲਜ ਦੇ ਵਿਦਿਆਰਥੀਆਂ ਨੇ 9 ਮੈਡਲ ਜਿੱਤੇ

ਬਠਿੰਡਾ, 13 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੁਆਰਾ ਆਯੋਜਿਤ ਦੂਜੀ ਅੰਤਰ ਕਾਲਜ ਸਾਲਾਨਾ ਐਥਲੇਟਿਕਸ ਮੀਟ ਦੇ ਵੱਖ-ਵੱਖ ਐਥਲੇਟਿਕ ਮੁਕਾਬਲਿਆਂ ਵਿੱਚ ਯੂਨੀਵਰਸਿਟੀ ਨਾਲ ਸੰਬੰਧਤ ਸਾਰੇ ਹੀ ਕਾਲਜਾਂ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਇਹਨਾਂ ਮੁਕਾਬਲਿਆਂ ਵਿੱਚ ਬਾਬਾ ਫਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ ਵਿਦਿਆਰਥੀਆਂ ਨੇ 9 …

Read More »

ਪਲੇਠੀ ਹਾਫ ਮੈਰਾਥਨ ਨੂੰ ਲੈ ਕੇ ਵੱਖ-ਵੱਖ ਵਰਗ ਦੇ ਖਿਡਾਰੀਆਂ `ਚ ਭਾਰੀ ਉਤਸ਼ਾਹ

ਅੰਮ੍ਰਿਤਸਰ, 8 ਅਪ੍ਰੈਲ (ਪੰਜਾਬ ਪੋਸਟ- ਸੰਧੂ)- ਗੁਰੂ ਨਗਰੀ ਨੂੰ ਸਾਫ ਸੁਥਰਾ, ਹਰਿਆ ਭਰਿਆ ਰੱੱਖਣ ਦੇ ਮੰਤਵ ਨਾਲ ਜੀ.ਆਰ.ਆਰ ਤੇ ਐਨ.ਸੀ.ਆਰ ਅਧਾਰਿਤ ਕੰਪਨੀ ਵੱਲੋਂ 16 ਅਪ੍ਰੈਲ ਦਿਨ ਐਤਵਾਰ ਨੂੰ ਸਵੇਰੇ ਤੜਕਸਾਰ ਵੱਖ-ਵੱਖ ਉਮਰ ਵਰਗ ਦੇ ਮੈਰਾਥਨ ਖਿਡਾਰੀਆਂ ਦੇ ਲਈ ਕਰਵਾਈ ਜਾ ਰਹੀ ਪਲੇਠੀ ਮੈਰਾਥਨ ਨੂੰ ਲੈ ਕੇ ਖਿਡਾਰੀਆਂ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ।ਇਸ ਸਬੰਧੀ ਜੀ.ਆਰ.ਆਰ ਦੇ ਡਾਇਰੈਕਟਰ ਸਿਧਾਰਥ ਚੌਧਰੀ, …

Read More »

ਅੰਡਰ 14, 17 ਤੇ 19 ਖਿਡਾਰੀਆਂ ਦੇ ਦੋ ਦਿਨਾ ਚੋਣ ਟਰਾਇਲ ਪ੍ਰਕਿਰਿਆ ਸਮਾਪਤ

ਅੰਮਿ੍ਰਤਸਰ, 7 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵੱਲੋਂ ਸਾਲ 2017-18 ਦੇ ਸੈਸ਼ਨ ਲਈ ਸਪੋਰਟਸ ਵਿੰਗ ਸਕੂਲ ਸਪੋਰਟਸ ਵਿੰਗਜ (ਰੈਜੀਡੈਂਸਲ ਅਤੇ ਡੇ-ਸਕਾਲਰ) ਵਿੱਚ ਅੰਡਰ 14, 17 ਤੇ 19 ਸਾਲ ਦੇ ਹੋਣਹਾਰ ਖਿਡਾਰੀਆਂ/ ਖਿਡਾਰਨਾਂ ਨੂੰ ਦਾਖਲ ਕਰਨ ਲਈ 5 ਤੋਂ 6  ਅਪ੍ਰੈਲ ਤੱਕ ਹੋਈ ਦੋ ਦਿਨਾਂ  ਚੋਣ ਟਰਾਇਲ ਪ੍ਰਕਿਰਿਆ  ਦੀ ਸਮਾਪਤ ਹੋ ਗਈ। ਇਸ …

Read More »

ਖੇਡ ਨੂੰ ਪ੍ਰਫੁਲਤ ਕਰਨ ਲਈ ਲੋਕਸਭਾ ਦੇ ਬਾਹਰ ਵੰਡੇ ਗਏ ਫੁੱਟਬਾਲ

ਅੰਮ੍ਰਿਤਸਰ, 3 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਮਿਨੀਸਟਰੀ ਆਫ ਯੂਥ ਅਫੇਅਰ ਐਂਡ ਸਪੋਰਟਸ ਗੌਰਮਿੰਟ ਆਫ ਇੰਡੀਆ ਵੱਲੋਂ ਫੁਟਬਾਲ ਖੇਡ ਨੂੰ ਹਰੇਕ ਪਿੰਡ ਦੇ ਨੌਜਵਾਨ ਤਕ ਪਹੁੰਚਾਉਣ ਦੇ ਮਿਸ਼ਨ ਨਾਲ ਅੱਜ ਮਿਸ਼ਨ ਗਿਆਰਾਂ ਮਿਲੀਅਨ: ਟਾਕਿੰਗ ਫੁੱਟਬਾਲ ਐਕਰੋਸ ਇੰਡੀਆ ਸ਼ੁਰੂ ਕੀਤਾ ਗਿਆ।ਇਸ ਦੀ ਜਿੰਮੇਵਾਰੀ ਭਾਰਤ ਸਰਕਾਰ ਵੱਲੋਂ ਸੰਸਦ ਮੈਂਬਰਾਂ ਦੀ ਲਗਾਈ ਗਈ ਹੈ। ਜਿਸ ਸਮੇਂ ਇਸ ਦੀ ਸ਼ੁਰੂਆਤ ਕੀਤੀ ਗਈ …

Read More »

ਦੋ ਰੋਜ਼ਾ ਨਾਕ ਆਊਟ ਕ੍ਰਿਕਟ ਟੂਰਨਾਮੈਂਟ ਆਯੋਜਿਤ

ਬਠਿੰਡਾ, 1 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ )- ਬੀਤੇ ਦਿਨੀ ਬਾਬਾ ਫ਼ਰੀਦ ਕਾਲਜ ਵੱਲੋਂ ਸਾਰੀਆਂ ਕਲਾਸਾਂ ਦੇ ਵਿਦਿਆਰਥੀਆਂ ਲਈ ਦੋ ਰੋਜ਼ਾ ਨਾਕ ਆਊਟ ਕ੍ਰਿਕਟ ਟੂਰਨਾਮੈਂਟ ਆਯੋਜਿਤ ਕੀਤਾ ਗਿਆ। ਇਸ ਟੂਰਨਾਮੈਂਟ ਦਾ ਮੰਤਵ ਵਿਦਿਆਰਥੀਆਂ ਨੂੰ ਖੇਡਾਂ ਵੱਲ ਰੁਚਿਤ ਕਰਨਾ ਸੀ। ਵਿਦਿਆਰਥੀਆਂ ਨੇ ਮੰਨੋਰੰਜਨ ਦੇ ਨਾਲ ਨਾਲ ਇਸ ਟੂਰਨਾਮੈਂਟ ਦੌਰਾਨ ਆਪਸੀ ਬੋਲਚਾਲ ਅਤੇ ਟੀਮ ਭਾਵਨਾ ਦੇ ਗੁਣਾਂ ਨੂੰ …

Read More »