Friday, August 21, 2026

ਖੇਡ ਸੰਸਾਰ

ਖ਼ਾਲਸਾ ਕਾਲਜ ਵੂਮੈਨ ਦੀਆਂ ਵਿਦਿਆਰਥਣਾਂ ਨੇ ਜਿੱਤਿਆ ਸੋਨੇ ਤੇ ਚਾਂਦੀ ਦਾ ਤਮਗਾ

ਅੰਮ੍ਰਿਤਸਰ, 4 ਅਗਸਤ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ਸਾਫ਼ਟਬਾਲ ਟੀਮ ਦੀਆਂ ਖਿਡਾਰਣਾਂ ਮਨਪ੍ਰੀਤ ਕੌਰ ਅਤੇ ਸਿਮਰਨਦੀਪ ਕੌਰ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਕਰਵਾਏ ਗਏ ਆਲ ਇੰਡੀਆ ਇੰਟਰ ਜੋਨਲ ਲੀਗ ਨੈਸ਼ਨਲ ਸਾਫ਼ਟਬਾਲ ਚੈਂਪੀਅਨਸ਼ਿਪ (ਮਰਦ ਅਤੇ ਔਰਤਾਂ) ’ਚ ਸੋਨੇ ਦਾ ਤਮਗਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਈ 10ਵੀਂ ਫ਼ੈਡਰੇਸ਼ਨ ਕੱਪ ਸਾਫ਼ਟਬਾਲ ਚੈਂਪੀਅਨਸ਼ਿਪ (ਮਰਦ ਅਤੇ …

Read More »

ਜਕਾਰਤਾ `ਚ ਹੋਣ ਵਾਲੀਆਂ 18ਵੀਆਂ ਏਸ਼ੀਅਨ ਖੇਡਾਂ ਲਈ ਗਏ ਜ਼ਿਲ੍ਹਾ ਮਾਨਸਾ ਤੋਂ ਚੁਣੇ ਚਾਰ ਖਿਡਾਰੀ

ਭੀਖੀ, 2 ਅਗਸਤ (ਪੰਜਾਬ ਪੋਸਟ- ਕਮਲ ਜਿੰਦਲ) – ਜ਼ਿਲ੍ਹਾ ਮਾਨਸਾ ਦੇ ਖਿਡਾਰੀ ਘਰੇਲੂ ਖੇਡ ਪਿੜ ਵਿੱਚ ਮੱਲਾਂ ਮਾਰਨ ਉਪਰੰਤ ਹੁਣ ਅੰਤਰਰਾਸ਼ਟਰੀ ਖੇਡ ਅਖਾੜੇ ਵਿੱਚ ਆਪਣੇ ਜੌਹਰ ਵਿਖਾਉਣਗੇ।ਇਸੇ ਵਰ੍ਹੇ 2018 ਵਿੱਚ ਇੰਡੋਨੇਸ਼ੀਆ ਦੇ ਜਕਾਰਤਾ ਵਿਖੇ ਹੋਣ ਵਾਲੀਆਂ 18ਵੀਆਂ ਏਸ਼ੀਅਨ ਖੇਡਾਂ ਲਈ ਜ਼ਿਲ੍ਹੇ ਦੇ ਚਾਰ ਖਿਡਾਰੀਆਂ ਦਾ ਚੁਣਿਆ ਜਾਣਾ ਜ਼ਿਲ੍ਹਾ ਮਾਨਸਾ ਦੇ ਨਾਲ-ਨਾਲ ਪੰਜਾਬ ਅਤੇ ਦੇਸ਼ ਵਾਸੀਆਂ ਲਈ ਫ਼ਖ਼ਰ ਦੀ ਗੱਲ ਹੈ। …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੁਇਜ਼ ਦਾ ਆਯੋਜਨ

ਅੰਮ੍ਰਿਤਸਰ, 2 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਹੇਠ ਚਲ ਰਹੇ ਮੁੱਖ ਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ.ਸੈ. ਪਬਲਿਕ ਸਕੂਲ ਜੀ.ਟੀ.ਰੋਡ ਵਿਖੇ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਗੁਰਪੁਰਬ ਨੂੰ ਸਮਰਪਿਤ ਪ੍ਰੋਗਰਾਮਾਂ ਦੀ ਚੱਲ ਰਹੀ ਲੜੀ ਅਧੀਨ ਅੱਜ ਕੁਇਜ਼ ਦਾ ਆਯੋਜਨ ਕੀਤਾ ਗਿਆ ।ਜਿਸ ਵਿੱਚ ਸੀਨੀਅਰ ਵਿੰਗ ਦੇ ਨੌਵੀਂ ਅਤੇ ਦਸਵੀਂ …

Read More »

ਵਾਲੀਬਾਲ ਟੂਰਨਾਮੈਂਟ ਵਿੱਚ ਸੀਨੀਅਰ ਸੈਕੰਡਰੀ ਸਕੂਲ ਸੈਦੇਵਾਲ ਦੀ ਝੰਡੀ

ਜਿੱਤ ਦੀ ਖੁਸ਼ੀ ਵਿੱਚ ਪੌਦੇ ਲਗਾਏ ਭੀਖੀ, 1 ਅਗਸਤ (ਪੰਜਾਬ ਪੋਸਟ- ਕਮਲ ਜ਼ਿੰਦਲ) – ਜਿਲ੍ਹਾ ਖੇਡ ਵਿਭਾਗ ਵੱਲੋਂ ਕਰਵਾਏ ਗਏ ਵਾਲੀਬਾਲ ਟੂਰਨਾਮੈਂਟ ਵਿਚ ਸੀਨੀਅਰ ਸੈਕੰਡਰੀ ਸਕੂਲ ਸੈਦੇਵਾਲਾ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ।ਜਿਲ੍ਹਾ ਖੇਡ ਦਫ਼ਤਰ ਦੇ ਵਾਲੀਬਾਲ ਕੋਚ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਕਰਵਾਏ ਗਏ ਇਸ ਟੂਰਨਾਮੈਂਟ ਦੌਰਾਨ ਵਾਲੀਬਾਲ ਕੋਚਿੰਗ ਸੈਂਟਰ, …

Read More »

ਮਿੰਨ੍ਹੀ ਟਰਾਈਐਥਲੌਨ- ਨਸ਼ਿਆਂ ਖਿਲਾਫ਼ ਇਤਿਹਾਸਕ ਹੋ ਨਿੱਬੜਿਆ ਲੋਕਾਂ ਦਾ ਇਕੱਠ – ਕਾਂਗੜ

ਡੀ.ਸੀ ਅਪਨੀਤ ਰਿਆਤ ਨੇ ਨਵੀਂ ਦਾਣਾ ਮੰਡੀ ਤੋਂ ਨਹਿਰੂ ਕਾਲਜ ਤੱਕ ਕੀਤੀ ਪੈਦਲ ਚਾਲ ਭੀਖੀ, 29 ਜੁਲਾਈ (ਪੰਜਾਬ ਪੋਸਟ- ਕਮਲ ਜਿੰਦਲ) – ਜਿਲ੍ਹਾ ਪ੍ਰਸ਼ਾਸ਼ਨ ਮਾਨਸਾ, ਸਮਾਜ ਸੇਵੀ ਸੰਸਥਾਵਾਂ ਅਤੇ ਲੋਕਾਂ ਦੇ ਸਹਿਯੋਗ ਨਾਲ ਮਨਾਏ ਗਏ ਮਿੰਨੀਂ ਟਰਾਈ ਐਥਲੋਨ ਨੂੰ ਅੱਜ ਮਾਨਸਾ ਨਿਵਾਸੀਆਂ ਦਾ ਭਰਵਾਂ ਹੁੰਗਾਰਾ ਮਿਲਿਆ। ਹਜ਼ਾਰਾਂ ਦੀ ਗਿਣਤੀ ਵਿਚ ਬਜ਼ੁਰਗ, ਨੌਜਵਾਨ ਅਤੇ ਬੱਚੇ ਅੱਜ ਤੜਕਸਾਰ ਹੀ ਨਵੀਂ ਦਾਣਾ ਮੰਡੀ …

Read More »

ਸਕੇਟਿੰਗ ਕਰਦੀ ਮੋਫ਼ਰ ਪਰਿਵਾਰ ਦੀ ਜੋੜੀ ਬਣੀ ਖਿੱਚ ਦਾ ਕੇਂਦਰ

ਭੀਖੀ, 29 ਜੁਲਾਈ (ਪੰਜਾਬ ਪੋਸਟ- ਕਮਲ ਜਿੰਦਲ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਲੀਕੇ ਗਏ ਮਿਸ਼ਨ ਤੰਦਰੁਸਤ ਪੰਜਾਬ ਨੂੰ ਅੱਗੇ ਤੋਰਦਿਆਂ ਅੱਜ ਮਾਨਸਾ ਸ਼ਹਿਰ ਵਿਚ ਮਿੰਨੀ ਟ੍ਰਾਈ ਐਥਲੋਨ ਤਹਿਤ ਇਕੋ ਸਮੇਂ ਤਿੰਨ ਤਰਾਂ ਦੀਆਂ ਖੇਡਾਂ ਸਾਇਕਲਿੰਗ ਰੇਸ, ਮੈਰਾਥਨ ਦੌੜ, ਪੈਦਲ ਚਾਲ, ਕਰਵਾਈ ਗਈ।ਸਾਬਕਾ ਐਮ.ਐਲ.ਏ ਸਰਦੂਲਗੜ੍ਹ ਅਜੀਤ ਇੰਦਰ ਸਿੰਘ ਮੋਫ਼ਰ ਅਤੇ ਜਿਲ੍ਹਾ ਕਾਂਗਰਸ ਪ੍ਰਧਾਨ ਬਿਕਰਮ ਸਿੰਘ ਮੋਫ਼ਰ ਇਸ …

Read More »

ਮਾਤਾ ਭਾਨ ਕੋਰ ਮੱਟੂ ਮੈਮੋਰੀਅਲ ਬਾਕਸਿੰਗ ਚੈਂਪੀਅਨਸ਼ਿਪ ਸੰਪਨ

ਅੰਮ੍ਰਿਤਸਰ, 29 ਜੁਲਾਈ (ਪੰਜਾਬ ਪੋਸਟ – ਸੰਧੂ) – ਪੰਜਾਬ ਦੀ ਨਾਮਵਰ ਖੇਡ ਸੰਸਥਾ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ ਰਜਿ: ਵਲੋਂ ਪ੍ਰਧਾਨ ਗੁਰਿੰਦਰ ਸਿੰਘ ਮੱਟੁ ਦੀ ਦਾਦੀ ਮਾਤਾ ਦੀ ਯਾਦ ਵਿਚ ਅੱਜ ਪ੍ਰਭਾਕਰ ਸੀਨੀ: ਸੈਕੰ: ਸਕੂਲ ਛੇਹਰਟਾ ਵਿਖੇ ਪਹਿਲੀ ਸਵ: ਮਾਤਾ ਭਾਨ ਕੌਰ ਮੈਮੋਰੀਅਲ ਬਾਕਸਿੰਗ ਚੈਂਪੀਅਨਸ਼ਿਪ ਲੜਕੀਆਂ 2018 ਪ੍ਰਿੰ: ਰਾਜੇਸ਼ ਪ੍ਰਭਾਕਰ ਦੀ ਯੋਗ ਅਗਵਾਈ ਅਤੇ ਕੌਮੀ ਬਾਕਸਿੰਗ ਕੋਚ ਬਲਕਾਰ ਸਿੰਘ ਦੀ ਰਹਿਨੁਮਾਈ ਹੇਠ …

Read More »

ਅੰਗਹੀਣ ਗੁਰਸਿੱਖ ਖਿਡਾਰੀ ਚੰਨਦੀਪ ਸਿੰਘ ਦਾ ਨਕਦ ਰਾਸ਼ੀ ਨਾਲ ਸਨਮਾਨ

ਅੰਮ੍ਰਿਤਸਰ, 28 ਜੁਲਾਈ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) –    ਸ਼੍ਰੋਮਣੀ ਕਮੇਟੀ ਵੱਲੋਂ ਗੁਰਸਿੱਖ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਖੇਡਾਂ ਵਿਚ ਮੈਡਲ ਧਾਰਕਾਂ ਨੂੰ ਵੱਡੇ ਇਨਾਮ ਦੇਣ ਦੇ ਫੈਸਲੇ ਤਹਿਤ ਅੱਜ ਜੰਮੂ ਕਸ਼ਮੀਰ ਦੇ ਅੰਗਹੀਣ ਨੌਜੁਆਨ ਖਿਡਾਰੀ ਚੰਨਦੀਪ ਸਿੰਘ ਨੂੰ ਇਕ ਲੱਖ ਪੰਜਾਹ ਹਜ਼ਾਰ ਰੁਪਏ ਦੀ ਰਾਸ਼ੀ, ਸਿਰੋਪਾਓ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸੁਨਹਿਰੀ ਮਾਡਲ ਨਾਲ ਸਨਮਾਨਿਤ ਕੀਤਾ ਗਿਆ।ਚੰਨਦੀਪ ਸਿੰਘ …

Read More »

ਅਖਿਲ ਸ਼ੌਰਾਨ ਤੇ ਲਕਸ਼ਯ ਦੀ ਹੋਈ ਏਸ਼ੀਅਨ ਤੇ ਵਰਲਡ ਚੈਪੀਅਨਸ਼ਿਪ ਦੇ ਲਈ ਚੋਣ

ਸੀਮਿਤ ਸਹੂਲਤਾਂ ਦੇ ਬਾਵਜੂਦ ਵੀ ਸ਼ੂਟਿੰਗ ਖਿਡਾਰੀਆਂ ਦੀ ਕਾਰਗੁਜ਼ਾਰੀ ਬੇਮਿਸਾਲ ਅੰਮ੍ਰਿਤਸਰ, 28 ਜੁਲਾਈ (ਪੰਜਾਬ ਪੋਸਟ- ਸੰਧੂ) – 10 ਮੀਟਰ ਏਅਰ ਪਿਸਟਲ ਤੇ ਏਅਰ ਰਾਈਫਲ ਸ਼ੂਟਿੰਗ ਖੇਡ ਦੇ ਸ਼ੌਕੀਨ ਇੰਡੀਆ ਕੈਂਪ ਦੇ ਵਿੱਚ ਜਗ੍ਹਾ ਬਣਾਉਣ ਦੇ ਲਈ ਅਤੇ ਕੌਮਾਂਤਰੀ ਤੇ ਕੌਮੀ ਪੱਧਰ ਦੇ ਸ਼ੂਟਿੰਗ ਖੇਡ ਮੁਕਾਬਲਿਆਂ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ।ਜਦੋਂ ਕਿ ਇਸੇ ਸਿਲਸਿਲੇ ਦੇ ਚਲਦਿਆਂ ਜੀ.ਐਨ.ਡੀ.ਯੂ ਦੀ ਸ਼ੂਟਿੰਗ ਕੋਚ …

Read More »

ਮਿੰਨੀ ਟ੍ਰਾਈ – ਐਥਲੋਨ ਤਹਿਤ ਇਕੋ ਸਮੇਂ ਕਰਵਾਈਆਂ ਤਿੰਨ ਤਰ੍ਹਾਂ ਦੀਆਂ ਖੇਡਾਂ

 ਭੀਖੀ, 28 ਜੁਲਾਈ (ਪੰਜਾਬ ਪੋਸਟ- ਕਮਲ ਜਿੰਦਲ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਉਲੀਕੇ ਗਏ ਮਿਸ਼ਨ `ਤੰਦਰੁਸਤ ਪੰਜਾਬ` ਨੂੰ ਅੱਗੇ ਤੋਰਦਿਆਂ ਅੱਜ ਮਾਨਸਾ ਸ਼ਹਿਰ ਵਿਖੇ ਮਿੰਨੀ ਟ੍ਰਾਈ- ਐਥਲੋਨ ਤਹਿਤ ਇਕੋ ਸਮੇਂ ਤਿੰਨ ਤਰਾਂ ਦੀਆਂ ਖੇਡਾਂ ਸਾਇਕਲਿੰਗ ਰੇਸ, ਮੈਰਾਥਨ ਦੌੜ, ਪੈਦਲ ਚਾਲ ਨੂੰ ਦਾਣਾ ਮੰਡੀ ਮਾਨਸਾ ਵਿਖੇ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ।ਇਸ ਮੋਕੇ ਡੀ.ਸੀ ਮਾਨਸਾ ਅਪਨੀਤ ਰਿਆਤ …

Read More »