Thursday, December 13, 2018
ਤਾਜ਼ੀਆਂ ਖ਼ਬਰਾਂ

ਕਹਾਣੀਆਂ

ਦੋਗਲਾਪਨ

Sukhjit Kaur

           ਪੰਜਾਬੀ ਭਾਸ਼ਾ ਨਾਲ ਮੁਹੱਬਤ ਰੱਖਣ ਵਾਲੇ ਬੁਧੀਜੀਵੀਆਂ ਦੀ, ਪੰਜਾਬੀ ਭਾਸ਼ਾ ਦੀ ਦਿਨੋ ਦਿਨ ਹੋ ਰਹੀ ਦੁਰਗਤੀ ਸੰਬੰਧੀ ਟੀਚਰ ਹੋਮ ਵਿੱਚ ਹੋਣ ਵਾਲੀ ਮੀਟਿੰਗ ਵਿੱਚ ਭਾਗ ਲੈਣ ਦਾ ਮੌਕਾ ਮਿਲਿਆ।ਜਿਥੇ ਭਾਗ ਲੈਣ ਵਾਲੇ ਜਿਆਦਾਤਰ ਮੈਂਬਰ ਅਧਿਆਪਕ ਵਰਗ ਨਾਲ ਸੰਬੰਧਿਤ ਸਨ।ਉਥੇ ਇਕ ਅਧਿਆਪਕ ਦੇ ਵਿਚਾਰਾਂ ਤੋਂ ਮੈਂ ਬਹੁਤ ਪ੍ਰਭਾਵਿਤ ਹੋਈ।ਉਹਨਾਂ ਦੇ ਵਿਚਾਰਾਂ ਤੋਂ ਉਹਨਾਂ ਦਾ ਆਪਣੀ ਮਾਂ ... Read More »

ਬਾਤਾਂ ਵਾਲਾ ਬਾਬਾ

Marjana Beant

         ਸੁਜਰਨ ਸਿਹੁੰ ਦੀ ਉਮਰ ਸੱਠਾਂ ਤੋਂ ਟੱਪ ਚੱਲੀ ਸੀ।ਚਾਲੀ ਘੁਮਾਂ ਦਾ ਮਾਲਕ ਸੀ ਸੁਰਜਨ।ਸੁੱਖ ਨਾਲ ਜਵਾਕਾਂ ਨਾਲ ਘਰ ਹਰਿਆ ਭਰਿਆ ਸੀ।ਜਵਾਨੀ ਵੇਲੇ ਸੁਰਜਨ ਨੇ ਜਾਨ ਤੋੜ ਕੇ ਕੰਮ ਕੀਤਾ ਤਾਂ ਹੀ ਤਾਂ ਦਸ ਘੁਮਾਂ ਤੋਂ ਚਾਲੀ ਘੁਮਾਂ ਜ਼ਮੀਨ ਬਣੀ ਸੀ।ਜਵਾਨੀ ਵੇਲੇ ਉਹ ਖੇਤ ਕੰਮ ਕਰਦਾ ਤੇ ਮੱਝਾਂ ਵੀ ਚਾਰਦਾ।ਜਦੋਂ ਮੁੰਡੇ ਜਵਾਨ ਹੋ ਗਏ ਤਾਂ ਇਕੱਲੀਆਂ ਮੱਝਾਂ ... Read More »

ਬੇਸਮਝ

harminder-bhatt1

ਸਾਰੀ ਉਮਰ ਬੱਚਿਆਂ ਲਈ ਕਮਾਉਂਦੇ ਕੱਢ ਦਿੱਤੀ ਕਰਨੈਲ ਸਿੰਘ ਨੇ।ਜਦ ਬੁਢਾਪਾ ਆਇਆ ਤਾਂ ਪ੍ਰਤਾਪ ਕੌਰ ਵੀ ਸਾਥ ਛੱਡ ਗਈ।ਬੱਚੇ ਆਪਣੀ ਜ਼ਿੰਦਗੀ ਵਿੱਚ ਸੈਟ ਸਨ।ਸਭ ਸਹੀ ਚੱਲ ਰਿਹਾ ਸੀ।ਬੱਚਿਆਂ ਦੇ ਬਿਜ਼ਨੈਸ ਵਿੱਚ ਜੇਕਰ ਕੋਈ ਊਚ ਨੀਚ ਹੋ ਜਾਂਦੀ ਤਾਂ ਤਜ਼ੱਰਬੇ ਦੇ ਆਧਾਰ `ਤੇ ਆਪਣੀ ਰਾਏ ਦੱਸਦਾ ਤਾਂ ਬੱਚੇ ਔਖੇ ਹੋ ਜਾਂਦੇ ਤੇ ਇਹ ਆਖ ਦਿੰਦੇ ਕੇ ਚੁੱਪ ਰਿਹਾ ਕਰੋ ਪਾਪਾ ਤੁਹਾਨੂੰ ... Read More »

ਕੈਮਰੇ ਦੀ ਅੱਖ

Gurmeet S-Bhoma Btl

              ਸਕੂਲ ਦੇ ਪ੍ਰਿੰਸੀਪਲ ਵੱਲੋਂ ਸਵੇਰੇ ਦੀ ਸਭਾ `ਚ ਵਿਦਿਆਰਥੀਆਂ ਨੂੰ ਸਖਤ ਤਾੜਨਾ ਕੀਤੀ ਜਾ ਰਹੀ ਸੀ, `ਇਸ ਵਾਰੀ ਨਕਲ ਨਹੀਂ ਹੋਣੀ ਪੜ੍ਹ ਲਵੋ ਨਹੀਂ ਤਾਂ ਸਾਰੇ ਫੇਲ੍ਹ ਹੋ ਜਾਵੋਗੇ` ਬੋਰਡ ਵੱਲੋਂ ਇਸ ਵਾਰੀ ਪੀ੍ਰਖਿਆਵਾਂ ਨੂੰ ਨਕਲ ਰਹਿਤ ਬਨਾਉਣ ਲਈ ਪੀ੍ਰਖਿਆ ਕੇਂਦਰਾਂ ਵਿੱਚ ਸੀ.ਸੀ.ਟੀ.ਵੀ ਕੈਮਰੇ ਲਗਾਏ ਜਾ ਰਹੇ ਹਨ`। ਪ੍ਰਿੰਸੀਪਲ ਦੀ ਸਖਤ ਚਿਤਾਵਨੀ ਸੁਣ ਕੇ ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ... Read More »

ਕੀਮਤ

Rminder Faridkotia

          ਬੇਅੰਤ ਬਹੁਤ ਤੇਜ਼ ਰਫ਼ਤਾਰ ਨਾਲ ਕਾਰ ਦੌੜਾਈ ਜਾ ਰਿਹਾ ਸੀ।ਕਈ ਲਾਲ ਬੱਤੀਆਂ ਪਾਰ ਕਰ ਗਿਆ ਤੇ ਸਪੀਡ ਲਿਮਟ ਦੀ ਵੀ ਪ੍ਰਵਾਹ ਨਾ ਕੀਤੀ। ਅਚਾਨਕ ਇੱਕ ਪੁਲਿਸ ਦੀ ਗੱਡੀ ਮੂਹਰੇ ਆਣ ਰੁਕੀ।ਇਕਦਮ ਬਰੇਕ ਮਾਰੀ ਤੇ ਜਾ ਪਹੁੰਚਾ ਵੱਡੇ ਸਾਹਿਬ ਕੋਲ।ਸਾਹਿਬ ਨੇ ਚਲਾਨ ਕੱਟ ਕੇ ਹੱਥ ‘ਚ ਫੜਾਉਂਦੇ ਹੋਏ ਕੜਕ ਕੇ ਕਿਹਾ, ‘‘ਜਾ ਕੇ ਚਲਾਨ ਤਾਰ ਦੇਵੀਂ, ਤੂੰ ਕਾਨੂੰਨ ਦੀ ਉਲੰਘਣਾ ... Read More »

ਜ਼ਿੰਦਗੀ ਦਾ ਡਾਟਾ

photo

        ਅੱਜ ਤਾਂ ਨੌਜਵਾਨਾਂ ਨੇ ਸੱਥ ਵਿੱਚ ਰੌਣਕਾਂ ਲਾਈਆਂ ਹੋਈਆਂ ਆ ਬਾਬਾ ਜੀ, ਫ਼ੌਜੀ ਰਾਮ ਸਿੰਘ ਨੇ ਲੰਘਦਿਆਂ  ਕਿਹਾ। ਬਿਜਲੀ ਕੱਟ ਨੇ ਕੱਢੇ ਆ ਇਹ ਬਾਹਰ, ਨਹੀਂ ਤਾਂ ਇਹ ਮੋਬਾਈਲ ਫੋਨ ਦੇ ਢੂਏ `ਚ ਈ ਵੜੇ ਰਹਿੰਦੇ ਆ, ਫ਼ੌਜੀਆ।ਇਹ ਨਾ ਆਵਦੀ ਜ਼ਿੰਦਗੀ ਬਾਰੇ ਸੋਚਦੇ ਆ ਤੇ ਨਾ ਹੀ ਘਰਦਿਆਂ ਦਾ ਕੋਈ ਕੰਮ ਸਵਾਰਦੇ ਨੇ ਪਤੰਦਰ, ਬਾਬਾ ਜੀਤ ਨੇ ਆਖਿਆ। ਇਹ ... Read More »

ਜ਼ਹਿਰ

Raminder Faridkoti

         ਸ਼ਹਿਰ ਵੱਸੀ ਚੰਦ ਕੌਰ ਨੇ ਛਿੰਦੇ ਤੇ ਨਾਜਰ ਨੂੰ ਬਜ਼ਾਰ ਜਾਂਦਿਆਂ ਅਵਾਜ਼ ਦਿੱਤੀ, ‘ਪੁੱਤ ਬਜ਼ਾਰ ਤੋਂ ਤਾਜ਼ੀ ਸਬਜ਼ੀ ਲੈ ਆਇਓ ਜੇ।’ ਦੋਵੇਂ ਜਣੇ ਸਬਜ਼ੀ ਮੰਡੀ ਜਾ ਪਹੁੰਚੇ।ਕਾਫ਼ੀ ਦੁਕਾਨਾਂ ਫਿਰਨ ਤੋਂ ਬਾਅਦ ਮਸਾਂ-ਮਸਾਂ ਤਾਜ਼ੀ ਸਬਜ਼ੀ ਨਜ਼ਰ ਪਈ। ਛਿੰਦਾ ਕਹਿਣ ਲੱਗਾ, ‘ਨਾਜਰਾ ਸ਼ਾਇਦ ਰੇਹਾਂ ਸਪਰੇਆਂ ਤੇ ਜ਼ਹਿਰੀਲੇ ਪਾਣੀ ਦੇ ਮਾੜੇ ਪ੍ਰਭਾਵ ਕਾਰਨ ਹੁਣ ਪਹਿਲਾਂ ਵਰਗੀ ਤਰੋ ਤਾਜ਼ੀ ਸਬਜ਼ੀ ਮਿਲਦੀ ਨਹੀਂ।’ ਨਾਜ਼ਰ ... Read More »

ਮੌਤ ਦਾ ਸੌਦਾਗਰ

Raminder Faridkoti

ਮਿੰਨੀ ਕਹਾਣੀ ਬਲਦੇਵ ਤੇ ਨੱਥਾ ਦੋਵੇਂ ਗੂੜੇ ਮਿੱਤਰ ਸਨ ਅਤੇ ਇਕ ਦੂਜੇ ਦੀਆਂ ਸਾਹਾਂ ਵਿੱਚ ਸਾਹ ਭਰਦੇ ਸਨ। ਨੱਥਾ ਉਮਰ ਵਿੱਚ ਵਡੇਰਾ ਸੀ ਅਤੇ ਹਰ ਗੱਲ ਬੜੀ ਸਿਆਣਪ ਨਾਲ ਕਰਦਾ ਸੀ। ਬਲਦੇਵ ਬੜਾ ਹੀ ਮਜ਼ਾਕੀਆ ਕਿਸਮ ਦਾ ਵਿਅਕਤੀ ਸੀ। ਇਕ ਦਿਨ ਬਲਦੇਵ ਦੁਪਹਿਰ ਸਮੇਂ ਨੱਥੇ ਦੇ ਘਰ ਆਇਆ ਤੇ ਕਹਿਣ ਲੱਗਾ ਘਰੇ ਐਂ ਬਾਈ ਨੱਥਿਆ। ਅੱਗੋਂ ਭਰਜਾਈ ਬੋਲੀ ਉਹੀ ਤਾਂ ... Read More »

ਸੁੱਖ ਦਾ ਸਿਰਨਾਵਾਂ

Hariao 2

                              ਨਸੀਬ ਕੌਰ ਦਾ ਇੱਕਲਾ-ਇੱਕਲਾ ਪੁੱਤਰ ਤੇਜੀ ਜਦੋਂ ਤੋਂ ਗੱਭਰੂ ਹੋਇਆ ਤਾਂ ਉਸ ਦੀਆਂ ਆਸਾਂ ‘ਤੇ ਪਾਣੀ ਫਿਰ ਗਿਆ।ਸ਼ਰਾਬ ਪੀਂਦੇ ਰਹਿਣਾ, ਵਿਹਲਾ ਰਹਿ ਕੇ ਆਪਣੀ ਮਾਂ ਤੋਂ ਪੈਸੇ ਖੋਹ ਕੇ ਲੈ ਜਾਣਾ ਤੇ ਐਸ਼ਾਂ ‘ਤੇ ਉੱਡਾ ਦੇਣਾ ਉਸ ਦਾ ਰੋਜ਼ ਦਾ ਕੰਮ ਹੋ ਗਿਆ ਸੀ।ਪੁੱਤਰ ਦੇ ਨਾ ਸੁਧਰਣ ਦੀ ਉਮੀਦ ਵਿੱਚ ਨਸੀਬ ਕੌਰ ਨੇ ਤੇਜੀ ਦਾ ਵਿਆਹ ਕਰ ਦਿੱਤਾ। ... Read More »

ਫ਼ਰਿਸ਼ਤਾ

Raminder Faridkoti

               ਗੁਰਮੀਤ ਬੜਾ ਹੀ ਸੂਖ਼ਮਭਾਵੀ ਪੜਿਆ ਲਿਖਿਆ ਤੇ ਸੁਲਝਿਆ ਇਨਸਾਨ, ਉਸ ਨੂੰ ਹਰ ਰਿਸ਼ਤੇ ਅਹਿਮੀਅਤ ਦਾ ਪਤਾ ਸੀ।ਰੱਬ ਦਾ ਭਾਣਾ ਦਿਲ ਦਾ ਦੌਰਾ ਪਿਆ ਤੇ ਰੂਹ ਸਰੀਰ ਤੋਂ ਵੱਖ ਹੋ ਗਈ।ਬੜੀ ਭੀੜ ਸੀ ਸਸਕਾਰ ਕਰਦੇ ਸਮੇਂ, ਕਿਉਂਕਿ ਬੜਾ ਹੀ ਮਿਲਾਪੜਾ ਸੀ ਗੁਰਮੀਤ ਸਿਉਂ। ਅਰਥੀ ਜਾਂਦੇ ਸਮੇਂ ਗੁਰਮੀਤ ਦੀ ਮਾਸੀ ਦੀ ਬੇਟੀ ਗੁਰਨੂਰ ਡੁੰਨ ਵੱਟਾ ਬਣੀ ਬੈਠੀ ਸੀ ਵਿਚਾਰੀ। ਅਚਾਨਕ ਬਜ਼ੁੱਰਗ ... Read More »